Sharry Mann: ਨਾ ਗੁਰਦਾਸ ਮਾਨ, ਨਾ ਦਿਲਜੀਤ ਦੋਸਾਂਝ, ਸ਼ੈਰੀ ਮਾਨ ਹੈ ਪੰਜਾਬੀ ਇੰਡਸਟਰੀ ਦਾ ਸਭ ਤੋਂ ਅਮੀਰ ਕਲਾਕਾਰ

ਜਾਇਦਾਦ ਬਾਰੇ ਜਾਣ ਕੇ ਉੱਡ ਜਾਣਗੇ ਹੋਸ਼

Update: 2026-01-27 05:38 GMT

Sharry Mann Net Worth: ਨਵਾਂ ਸਾਲ ਚੜ੍ਹਦੇ ਹੀ ਸ਼ੈਰੀ ਮਾਨ ਦਾ ਨਾਮ ਸੁਰਖੀਆਂ ਵਿੱਚ ਬਣਿਆ ਹੋਇਆ ਹੈ। ਪਹਿਲਾਂ ਸ਼ੈਰੀ ਪਰਮੀਸ਼ ਵਰਮਾ ਕਰਕੇ ਸੁਰਖ਼ੀਆਂ ਵਿੱਚ ਰਿਹਾ ਅਤੇ ਹੁਣ ਉਹ ਕਿਸੇ ਵਜ੍ਹਾ ਕਰਕੇ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਦਰਅਸਲ, ਬੀਤੇ ਦਿਨ ਗਾਇਕ ਕੈਨੇਡਾ ਤੋਂ ਪੰਜਾਬ ਪਰਤਿਆ ਹੈ। ਇਸ ਸਬੰਧੀ ਸ਼ੈਰੀ ਮਾਨ ਨੇ ਖ਼ੁਦ ਵੀਡਿਓ ਸ਼ੇਅਰ ਕਰ ਫੈਨਜ਼ ਦੇ ਨਾਲ ਜਾਣਕਾਰੀ ਸਾਂਝੀ ਕੀਤੀ ਸੀ। ਇਸ ਵੀਡਿਓ ਕਾਫੀ ਜ਼ਿਆਦਾ ਵਾਇਰਲ ਹੋ ਰਿਹਾ ਹੈ। ਹੁਣ ਤੱਕ ਵੀਡਿਓ ਨੂੰ ਮਿਲੀਅਨਜ਼ ਦੇ ਵਿੱਚ ਲੋਕ ਦੇਖ ਚੁੱਕੇ ਹਨ। ਦਰਅਸਲ, ਸ਼ੈਰੀ ਮਾਨ ਤਕਰੀਬਨ ਇੱਕ ਦਹਾਕੇ ਬਾਅਦ ਪਰਤਿਆ ਹੈ, ਜਿਸ ਕਰਕੇ ਹਰ ਕੋਈ ਉਸਦੀ ਵਾਪਸੀ ਨੂੰ ਲੈਕੇ ਉਤਸ਼ਾਹਿਤ ਨਜ਼ਰ ਆ ਰਿਹਾ ਹੈ। ਕੀ ਤੁਹਾਨੂੰ ਪਤਾ ਹੈ ਕਿ ਪੰਜਾਬੀ ਇੰਡਸਟਰੀ ਵਿੱਚ ਇਨ੍ਹਾਂ ਜ਼ਿਆਦਾ ਐਕਟਿਵ ਨਾ ਹੋਣ ਦੇ ਬਾਵਜੂਦ ਸ਼ੈਰੀ ਮਾਨ ਪੰਜਾਬ ਦਾ ਸਭ ਤੋਂ ਅਮੀਰ ਕਲਾਕਾਰ ਹੈ। ਜੀ ਹਾਂ, ਇਸ ਲਿਸਟ ਵਿੱਚ ਨਾ ਤਾਂ ਗੁਰਦਾਸ ਮਾਨ ਵਰਗੇ ਲੀਜੈਂਡ ਕਲਾਕਾਰ ਦਾ ਨਾਮ ਹੀ ਸ਼ਾਮਲ ਹੈ ਅਤੇ ਨਾ ਹੀ ਦਿਲਜੀਤ ਦੋਸਾਂਝ ਦਾ। ਤਾਂ ਆਓ ਤੁਹਾਨੂੰ ਦੱਸਦੇ ਹਾਂ ਸ਼ੈਰੀ ਮਾਨ ਦੀ ਜਾਇਦਾਦ ਬਾਰੇ।

ਇੰਡਸਟਰੀ ਦਾ ਸਭ ਤੋਂ ਅਮੀਰ ਗਾਇਕ, 650 ਕਰੋੜ ਹੈ ਜਾਇਦਾ

ਸ਼ੈਰੀ ਮਾਨ ਪੰਜਾਬੀ ਇੰਡਸਟਰੀ ਦੇ ਸਭ ਤੋਂ ਅਮੀਰ ਗਾਇਕ ਹਨ। ਉਹ 650 ਕਰੋੜ ਜਾਇਦਾਦ ਦੇ ਮਾਲਕ ਹਨ। ਉਨ੍ਹਾਂ ਦੀ ਪਹਿਲੀ ਹੀ ਹਿੱਟ ਐਲਬਮ ਨੇ ਉਨ੍ਹਾਂ ਨੂੰ ਕਰੋੜਪਤੀ ਬਣਾ ਦਿੱਤਾ ਸੀ। ਇਸ ਤੋਂ ਇਲਾਵਾ ਸ਼ੈਰੀ ਦੇ ਪੰਜਾਬ ਤੇ ਕੈਨੇਡਾ, ਅਮਰੀਕਾ 'ਚ ਵੀ ਘਰ ਹਨ। ਇਸ ਦੇ ਨਾਲ ਨਾਲ ਗਾਇਕਾਂ ਨੂੰ ਲਗਜ਼ਰੀ ਕਾਰਾਂ ਦਾ ਵੀ ਕਾਫੀ ਸ਼ੌਕ ਹੈ। 

ਸ਼ੈਰੀ ਮਾਨ ਦੀ ਪਰਸਨਲ ਲਾਈਫ

ਦੱਸ ਦਈਏ ਕਿ ਸ਼ੈਰੀ ਮਾਨ ਦੇ ਮੰਮੀ ਡੈਡੀ ਇਸ ਦੁਨੀਆ 'ਚ ਨਹੀਂ ਹਨ। ਉਨ੍ਹਾਂ ਨੇ ਆਪਣੀ ਪਾਕਿਸਤਾਨੀ ਪ੍ਰੇਮਿਕਾ ਪਰੀਜ਼ਾਦ ਨਾਲ ਵਿਆਹ ਕੀਤਾ ਸੀ। ਉਹ ਆਪਣੀ ਪਰਸਨਲ ਲਾਈਫ ਨੂੰ ਨਿੱਜੀ ਰੱਖਣਾ ਹੀ ਪਸੰਦ ਕਰਦੇ ਹਨ।


Tags:    

Similar News