ਰਾਧਿਕਾ ਮਰਚੈਂਟ ਦੇ ਇਸ ਪਹਿਰਾਵੇ ਨੇ ਮੋਹ ਲਿਆ ਸਭ ਦਾ ਦਿਲ, ਜਾਣੋ ਕੀ ਹੈ ਡ੍ਰੈਸ ਦਾ ਰੇਟ
ਇਸ ਖਾਸ ਡ੍ਰੈਸ ਨੂੰ ਅਬੂ ਜਾਨੀ ਸੰਦੀਪ ਖੋਸਲਾ ਵੱਲੋਂ ਤਿਆਰ ਕੀਤਾ ਗਿਆ ਹੈ । ਅਬੂ ਜਾਨੀ ਸੰਦੀਪ ਨੇ ਇਸ ਨੂੰ 'ਪਨੇਤਰ" ਦੀ ਪਰਿਭਾਸ਼ਾ ਦਾ ਕਨਸੈਪਟ ਦਿੱਤਾ ਹੈ । ਇਹ ਇੱਕ ਗੁਜਰਾਤੀ ਪਰੰਪਰਾ ਹੈ ।;
ਮੁੰਬਈ : ਅਨੰਤ ਅੰਬਾਨੀ ਅਤੇ ਰਾਧਿਕਾ ਮਰਚੈਂਟ ਦੇ ਵਿਆਹ ਦੀ ਜਿੱਥੇ ਦੁਨੀਆ ਚ ਚਰਚਾ ਹੋ ਰਹੀ ਹੈ ਉੱਥੇ ਹੀ ਇਸ ਵਿਆਹ ਚ ਦੁਨੀਆ ਦੀਆਂ ਕਈ ਵੱਡੀਆਂ ਹਸਤੀਆਂ ਵੀ ਨੂੰ ਵੀ ਵਿਆਹ ਲਈ ਸੱਦਾ ਦਿੱਤਾ ਗਿਆ ਹੈ । ਵਿਆਹ ਦੇ ਇਸ ਖਾਸ ਮੌਕੇ ਰਾਧਿਕਾ ਮਰਚੈਂਟ ਦੀਆਂ ਬ੍ਰਾਇਡਲ ਲੁਕ 'ਚ ਇੱਕ ਨਵੀਂ ਫੋਟੋ ਨੇ ਲੋਕਾਂ ਦੇ ਮਨ ਜਿੱਤ ਲਏ ਨੇ । ਦੱਸਦਈਏ ਕਿ ਇਸ ਖਾਸ ਡ੍ਰੈਸ ਨੂੰ ਅਬੂ ਜਾਨੀ ਸੰਦੀਪ ਖੋਸਲਾ ਵੱਲੋਂ ਤਿਆਰ ਕੀਤਾ ਗਿਆ ਹੈ । ਅਬੂ ਜਾਨੀ ਸੰਦੀਪ ਨੇ ਇਸ 'ਪਨੇਤਰ" ਦੀ ਪਰਿਭਾਸ਼ਾ ਦਾ ਕਨਸੈਪਟ ਦਿੱਤਾ ਹੈ । ਇਹ ਇੱਕ ਗੁਜਰਾਤੀ ਪਰੰਪਰਾ ਹੈ । ਇਹ ਜੇਕਰ ਇਸ ਤੇ ਹੋਈ ਪਹਿਰਾਵਾ ਤੇ ਹੋਈ ਡਿਜ਼ਾਈਨਿੰਗ ਦੀ ਗੱਲ ਕੀਤੀ ਜਾਵੇ ਤਾਂ ਇਸ ਤੇ ਲਾਲ ਰੰਗ ਦੇ ਤਿੰਨ ਕਿਨਾਰਿਆਂ ਤੇ ਚਮਕੀਲਾ ਪਦਾਰਥ ਲਾਇਆ ਗਿਆ ਹੈ ਅਤੇ ਇਸ ਤੇ ਹੱਥਾਂ ਨਾਲ ਕਢਾਈ ਕਰ ਗੁੰਝਲਦਾਰ ਫੁੱਲਦਾਰ ਬੂਟਿਆਂ ਦੀ ਕਾਰੀਗਿਰੀ ਕੀਤੀ ਗਈ ਹੈ,ਜਿਸ 'ਚ ਸੀਕੁਇਨ, ਤੰਬਾ ਟਿੱਕੀ ਅਤੇ ਲਾਲ ਰੇਸ਼ਮ ਦੀ ਵਰਤੋਂ ਕਰ ਇਸ ਨੂੰ ਤਿਆਰ ਕੀਤਾ ਗਿਆ ਹੈ। ਅਨੰਤ ਅੰਬਾਨੀ ਮੁਕੇਸ਼ ਅੰਬਾਨੀ ਦੇ ਛੋਟਾ ਪੁੱਤਰ ਹਨ ਜੋ ਐਨਕੋਰ ਹੈਲਥਕੇਅਰ ਦੇ ਸੀਈਓ ਵੀਰੇਨ ਮਰਚੈਂਟ ਦੀ ਧੀ ਰਾਧਿਕਾ ਮਰਚੈਂਟ ਨਾਲ ਵਿਆਹ ਦੇ ਬੰਧਨ 'ਚ ਬਝੇ ਹਨ, ਜਿਸ ਦੌਰਾਨ ਰਾਧਿਕਾ ਮਰਚੈਂਟ ਵੱਲੋਂ ਪਾਏ ਇਸ ਪਹਿਰਾਵੇ ਦੀ ਦੁਨੀਆ ਚ ਚਰਚਾ ਬਣ ਗਈ ਹੈ ।