ਜਾਣੋ Deadpool & Wolverine ਨੇ ਪਿਹਲੇ ਦਿਨ ਕਿੰਨੀ ਕੀਤੀ ਕਮਾਈ
'ਡੈੱਡਪੂਲ ਐਂਡ ਵੁਲਵਰਾਈਨ' ਨੇ ਕਮਾਲ ਕਰ ਦਿੱਤਾ ਹੈ । ਜਾਣਕਾਰੀ ਅਨੁਸਾਰ ਇਸ ਫਿਲਮ ਨੇ ਐਡਵਾਂਸ ਬੁਕਿੰਗ ਤੋਂ ਹੀ 12.06 ਕਰੋੜ ਰੁਪਏ ਕਮਾਏ ਕੀਤੀ ਸੀ ਪਰ ਜੇਕਰ ਇਸ ਦੇ ਪਿਹਲੇ ਦਿਨ ਦੀ ਕਮਾਈ ਦੀ ਗੱਲ੍ਹ ਕੀਤੀ ਤਾਂ..;
ਚੰਡੀਗੜ੍ਹ : ਪਿਛਲੇ ਕਾਫੀ ਸਮੇਂ ਤੋਂ ਬਾਲੀਵੁੱਡ ਤੋਂ ਲੈ ਕੇ ਸਾਊਥ ਤੱਕ ਦੀਆਂ ਕਈ ਫਿਲਮਾਂ ਬਾਕਸ ਆਫਿਸ 'ਤੇ ਬੁਰੀ ਤਰ੍ਹਾਂ ਫਲਾਪ ਹੋਈਆਂ ਹਨ। ਜਦਕਿ ਇਸ ਵਿੱਚ ਕਈ ਹਾਲੀਵੁੱਡ ਦੀਆਂ ਫਿਲਮਾਂ ਵੀ ਆਪਣਾ ਕਮਾਲ ਨਹੀਂ ਦਿਖਾ ਸਕੀਆਂ । ਪਰ ਹੁਣ 'ਡੈੱਡਪੂਲ ਐਂਡ ਵੁਲਵਰਾਈਨ' ਨੇ ਕਮਾਲ ਕਰ ਦਿੱਤਾ ਹੈ । ਜਾਣਕਾਰੀ ਅਨੁਸਾਰ ਇਸ ਫਿਲਮ ਨੇ ਐਡਵਾਂਸ ਬੁਕਿੰਗ ਤੋਂ ਹੀ 12.06 ਕਰੋੜ ਰੁਪਏ ਕਮਾਏ ਕੀਤੀ ਸੀ ਪਰ ਜੇਕਰ ਇਸ ਦੇ ਪਿਹਲੇ ਦਿਨ ਦੀ ਕਮਾਈ ਦੀ ਗੱਲ੍ਹ ਕੀਤੀ ਜਾਵੇ ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਅੰਕੜਾ ਐਡਵਾਂਸ ਬੁਕਿੰਗ ਨੂੰ ਵੀ ਪਾਰ ਕਰ ਗਿਆ ਹੈ । ਇਸ ਨੇ 22.3 ਕਰੋੜ ਰੁਪਏ ਕਮਾਏ ਹਨ । ਜਾਣਕਾਰੀ ਅਨੁਸਾਰ 'ਡੈੱਡਪੂਲ ਐਂਡ ਵੁਲਵਰਾਈਨ' ਦੇ ਪਹਿਲੇ ਦਿਨ ਲਈ ਕੀਤੀ ਐਡਵਾਂਸ ਬੁਕਿੰਗ 'ਚ 4,25,696 ਟਿਕਟਾਂ ਵਿਕੀਆਂ ਸਨ । ਜੇਕਰ ਇਸ ਫਿਲਮ ਦੀ ਸਟਾਰਕਾਸਟ ਦੀ ਗੱਲ ਕੀਤੀ ਜਾਵੇ ਤਾਂ ਡੈੱਡਪੂਲ ਦੇ ਰੂਪ ਵਿੱਚ ਰਿਆਨ ਰੇਨੋਲਡਜ਼ ਅਤੇ ਵੁਲਵਰਾਈਨ ਦੇ ਰੂਪ ਵਿੱਚ ਹਿਊਗ ਜੈਕਮੈਨ ਹਨ, ਫਿਲਮ ਵਿੱਚ ਲੈਸਲੀ ਉਗਗਮਸ, ਐਮਾ ਕੋਰਿਨ, ਬ੍ਰਾਇਨਾ ਹਿਲਡੇਬ੍ਰੈਂਡ ਅਤੇ ਮੈਥਿਊ ਮੈਕਫੈਡੀਅਨ ਵੀ ਇੱਕ ਵਧਿਆ ਕਿਰਦਾਰ ਨਿਭਾਉਂਦੇ ਨਜ਼ਰ ਆ ਰਹੇ ਨੇ । Deadpool & Wolverine Deadpool ਸੀਰੀਜ਼ ਦੀ ਤੀਜੀ ਸਿਰੀਜ਼ ਹੈ । ਜੇਕਰ ਪਹਿਲੀਆਂ ਦੋ ਫਿਲਮਾਂ ਦੀ ਗੱਲ ਕਰੀਏ ਤਾਂ ਉਹ 2016 ਅਤੇ 2018 ਵਿੱਚ ਰਿਲੀਜ਼ ਹੋਈਆਂ ਸਨ । ਡੈੱਡਪੂਲ ਅਤੇ ਵੁਲਵਰਾਈਨ ਨੂੰ ਮਾਰਵਲ ਸਟੂਡੀਓਜ਼, ਮੈਕਸੀਮਮ ਐਫੋਰਟ ਅਤੇ 21 ਲੈਪਸ ਐਂਟਰਟੇਨਮੈਂਟ ਦੁਆਰਾ ਸਾਂਝੇ ਤੌਰ 'ਤੇ ਬੈਂਕਰੋਲ ਕੀਤਾ ਗਿਆ ਹੈ । ਦੱਸਦਈਏ ਕਿ ਇਹ ਫਿਲਮ ਅੰਗਰੇਜ਼ੀ ਅਤੇ ਹਿੰਦੀ ਤੋਂ ਇਲਾਵਾ ਇਹ ਫਿਲਮ ਤੇਲਗੂ ਅਤੇ ਤਾਮਿਲ ਭਾਸ਼ਾਵਾਂ 'ਚ ਵੀ ਰਿਲੀਜ਼ ਹੋਈ ਹੈ।