12 ਅਗਸਤ ਤੋਂ ਸ਼ੁਰੂ ਹੋਵੇਗਾ ਅਮਿਤਾਭ ਬੱਚਨ ਦਾ ਪ੍ਰਸਿੱਧ ਸ਼ੋਅ 'ਕੌਣ ਬਣੇਗਾ ਕਰੋੜਪਤੀ 16'
ਜਦੋਂ 'ਕੌਨ ਬਣੇਗਾ ਕਰੋੜਪਤੀ 15' ਦਾ ਅੰਤ ਹੋਇਆ ਤਾਂ ਅਮਿਤਾਭ ਬੱਚਨ ਨੇ ਜਿਸ ਤਰ੍ਹਾਂ ਸ਼ੋਅ ਨੂੰ ਅਲਵਿਦਾ ਕਿਹਾ, ਉਸ ਤੋਂ ਲੱਗਦਾ ਸੀ ਕਿ ਉਹ ਇਸ ਸ਼ੋਅ ਨੂੰ ਦੁਬਾਰਾ ਹੋਸਟ ਨਹੀਂ ਕਰਨਗੇ ।;
ਮੁੰਬਈ : ਜਦੋਂ 'ਕੌਨ ਬਣੇਗਾ ਕਰੋੜਪਤੀ 15' ਦਾ ਅੰਤ ਹੋਇਆ ਤਾਂ ਅਮਿਤਾਭ ਬੱਚਨ ਨੇ ਜਿਸ ਤਰ੍ਹਾਂ ਸ਼ੋਅ ਨੂੰ ਅਲਵਿਦਾ ਕਿਹਾ, ਉਸ ਤੋਂ ਲੱਗਦਾ ਸੀ ਕਿ ਉਹ ਇਸ ਸ਼ੋਅ ਨੂੰ ਦੁਬਾਰਾ ਹੋਸਟ ਨਹੀਂ ਕਰਨਗੇ । ਪਰ ਹੁਣ ਜਲਦ ਹੀ ਅਮਿਤਾਭ ਬੱਚਨ ਹੁਣ 12 ਅਗਸਤ ਤੋਂ 'ਕੌਣ ਬਣੇਗਾ ਕਰੋੜਪਤੀ 16' ਲੈ ਕੇ ਆ ਰਹੇ ਹਨ । 'ਕੌਣ ਬਣੇਗਾ ਕਰੋੜਪਤੀ 16' ਦੇ, ਇਸ ਸੀਜ਼ਨ ਦੀ ਟੈਗਲਾਈਨ ਹੈ 'ਜ਼ਿੰਦਗੀ ਹੈ, ਹਰ ਮੋਡੇ ਪਰ ਸਾਵਲ ਫੂਕੇਗੀ, ਜਵਾਬ ਤੋਂ ਦੇਣਾ ਹੋਵੇਗਾ' । ਪ੍ਰਸ਼ੰਸਕਾਂ ਦੁਆਰਾ ਇਹ ਸ਼ੋਅ ਕਾਫੀ ਪਸੰਦ ਕੀਤਾ ਜਾਂਦਾ ਹੈ । ਜਾਣਕਾਰੀ ਅਨੁਸਾਰ ਸੋਅ ਦੇ ਨਿਯਮਾਂ 'ਚ ਕੁਝ ਬਦਲਾਅ ਨਹੀਂ ਕੀਤਾ ਗਿਆ ਹੈ , । ਇਸ ਸ਼ੋਅ ਦੇ ਵਿੱਚ ਨਿਯਮਾਂ ਦੀ ਤਬਦੀਲੀ ਦੀ ਸੰਭਾਵਨਾ ਬਹੁਤ ਘੱਟ ਹੈ । ਹਾਲਾਂਕਿ ਇਹ ਕੀ ਹੋਵੇਗਾ ਇਹ ਤਾਂ ਸ਼ੋਅ ਸ਼ੁਰੂ ਹੋਣ ਤੋਂ ਬਾਅਦ ਹੀ ਪਤਾ ਲੱਗੇਗਾ । ਸ਼ੋਅ ਦੇ ਹੋਸਟ ਬਿਗ ਬੀ ਵੱਲੋਂ ਆਪਣੇ ਸ਼ੋਸ਼ਲ ਮੀਡੀਆ ਪੇਜ ਤੇ ਇਸ ਸਬੰਧੀ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਨੇ, ਫੋਟੋਆਂ ਵਿੱਚ, ਬਿੱਗ ਬੀ ਜੋਰਦਾਰ ਢੰਗ ਨਾਲ ਸੈੱਟ ਵੱਲ ਵਧਦੇ ਹੋਏ ਅਤੇ ਦਰਸ਼ਕਾਂ ਨੂੰ ਹੱਥ ਜੋੜ ਕੇ ਨਮਸਕਾਰ ਕਰਦੇ ਦਿਖਾਈ ਦੇ ਰਹੇ ਹਨ । ਬਿੱਗ ਬੀ ਵੱਲੋਂ ਆਪਣੇ ਕਈ ਸਨੈਪਸ਼ਾਟ ਸ਼ੋਸ਼ਲ ਮੀਡੀਆ ਤੇ ਸਾਂਝੇ ਕਰ ਲਿਖਿਆ, “ਕੇਬੀਸੀ ਦੇ 16ਵੇਂ ਸੀਜ਼ਨ ਦਾ ਪਹਿਲਾ ਦਿਨ।