1000 ਕਰੋੜ ਦੀ ਕੁਲੈਕਸ਼ਨ ਤੇ ਪਹੁੰਚੀ 'ਕਲਕੀ 2898 ਏਡੀ', ਜਾਣੋ ਪੂਰੀ ਖਬਰ
ਫਿਲਮ ਦੀ ਕਮਾਈ ਨੇ ਹੁਣ ਤੱਕ ਕਈ ਰਿਕਾਰਡ ਤੋੜੇ ਹਨ ਅਤੇ ਦੇਸ਼ ਦੀਆਂ ਟੌਪ 10 ਕਮਾਈ ਕਰਨ ਵਾਲੀਆਂ ਫਿਲਮਾਂ ਦੀ ਸੂਚੀ ਵਿੱਚ ਆਪਣੇ ਆਪ ਨੂੰ ਜਗ੍ਹਾ ਬਣਾਈ ਹੈ ।;
ਮੁੰਬਈ : ਪ੍ਰਭਾਸ ਅਤੇ ਦੀਪਿਕਾ ਪਾਦੁਕੋਣ-ਸਟਾਰਰ ਕਲਕੀ '2898 ਏਡੀ' ਸਿਨੇਮਾਘਰਾਂ ਵਿੱਚ ਇੱਕ ਮਹੀਨਾ ਪੂਰਾ ਕਰਨ ਦੇ ਨੇੜੇ ਹੈ, ਜਿਸ ਦੀ ਕਮਾਈ ਦਿਨੋ ਦਿਨ ਵੱਧਦੀ ਹੀ ਜਾ ਰਹੀ ਹੈ । ਮੀਡੀਆ ਰਿਪੋਰਟਸ ਮੁਤਾਬਕ ਪਿਛਲੇ ਤਿੰਨ ਹਫਤੇ ਦੀ ਤਰ੍ਹਾਂ, ਫਿਲਮ ਨੇ ਚੌਥੇ ਵੀਕੈਂਡ 'ਤੇ ਵੀ ਕੁਲੈਕਸ਼ਨ ਵਿੱਚ ਵਾਧਾ ਦੇਖਿਆ ਗਿਆ ਹੈ, ਸ਼ਨੀਵਾਰ ਨੂੰ ਇਸ ਦੇ ਸੰਗ੍ਰਹਿ ਵਿੱਚ 100 ਪ੍ਰਤੀਸ਼ਤ ਤੋਂ ਵੱਧ ਦੇ ਵਾਧੇ ਨਾਲ ਕੇ 6.1 ਕਰੋੜ ਰੁਪਏ ਅਤੇ ਐਤਵਾਰ ਨੂੰ 33-41 ਪ੍ਰਤੀਸ਼ਤ ਦੇ ਵਾਧੇ ਨਾਲ ਮਾਰ ਕੇ 8.25 ਕਰੋੜ ਰੁਪਏ ਕਮਾਏ । ਫਿਲਮ ਦੀ ਕਮਾਈ ਨੇ ਹੁਣ ਤੱਕ ਕਈ ਰਿਕਾਰਡ ਤੋੜੇ ਹਨ ਅਤੇ ਦੇਸ਼ ਦੀਆਂ ਟੌਪ 10 ਕਮਾਈ ਕਰਨ ਵਾਲੀਆਂ ਫਿਲਮਾਂ ਦੀ ਸੂਚੀ ਵਿੱਚ ਆਪਣੇ ਆਪ ਨੂੰ ਜਗ੍ਹਾ ਬਣਾਈ ਹੈ । ਇਹ ਫਿਲਮ ਕਲੈਕਸ਼ਨ ਦੇ ਮਾਮਲੇ 'ਚ ਫਿਲਹਾਲ ਪੰਜਵੇਂ ਸਥਾਨ 'ਤੇ ਹੈ ਪਰ ਤੇਜ਼ੀ ਨਾਲ ਅੱਗੇ ਵਧਦੀ ਨਜ਼ਰ ਆ ਰਹੀ ਹੈ । ਕਲਕੀ 2898 ਏਡੀ. ਵਿੱਚ ਅਮਿਤਾਭ ਬੱਚਨ ਅਸ਼ਵਥਾਮਾ ਦੇ ਰੂਪ ਵਿੱਚ, ਯਾਸਕੀਨ ਦੀ ਨਕਾਰਾਤਮਕ ਭੂਮਿਕਾ ਵਿੱਚ ਕਮਲ ਹਾਸਨ, ਭੈਰਵ ਦੇ ਰੂਪ ਵਿੱਚ ਪ੍ਰਭਾਸ, ਅਤੇ ਸੁਮਤੀ ਦੇ ਰੂਪ ਵਿੱਚ ਦੀਪਿਕਾ ਪਾਦੁਕੋਣ ਹਨ । ਦਿਸ਼ਾ ਪਟਾਨੀ, ਦੁਲਕਰ ਸਲਮਾਨ, ਅੰਨਾ ਬੇਨ, ਅਤੇ ਮਰੁਣਾਲ ਠਾਕੁਰ ਵਰਗੇ ਕਲਾਕਾਰ ਫਿਲਮ ਵਿੱਚ ਕੈਮਿਓ ਭੂਮਿਕਾਵਾਂ ਨਿਭਾਉਂਦੇ ਨਜ਼ਰ ਆਉਂਦੇ ਨੇ ।
ਜਾਣੋ ਕਲਕੀ 2898 ਏਡੀ ਦੀ ਕੁੱਲ ਕਮਾਈ ਬਾਰੇ
'ਕਲਕੀ 2898 ਏਡੀ.' ਦੇ ਵਰਲਡਵਾਈਡ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਸ ਫਿਲਮ ਨੇ 24 ਦਿਨਾਂ 'ਚ 990.90 ਕਰੋੜ ਰੁਪਏ ਦੀ ਕਮਾਈ ਕੀਤੀ ਸੀ, ਜਦਕਿ 25 ਦਿਨਾਂ 'ਚ ਇਸ ਫਿਲਮ ਦੀ ਕਮਾਈ 1002.80 ਕਰੋੜ ਰੁਪਏ ਹੋ ਗਈ ਹੈ । ਮੀਡੀਆ ਰਿਪੋਰਟਸ ਦੇ ਮੁਤਾਬਕ ਇਸਨੇ ਵਿਦੇਸ਼ਾਂ ਵਿੱਚ ਸਿਰਫ 270 ਕਰੋੜ ਰੁਪਏ ਦੀ ਕਮਾਈ ਕੀਤੀ ਹੈ ਅਤੇ ਭਾਰਤ ਵਿੱਚ ਕੁੱਲ ਸੰਗ੍ਰਹਿ 732.8 ਕਰੋੜ ਰੁਪਏ ਹੈ ।