'ਕਲਕੀ 2898 ਏਡੀ.' ਦੀ ਕਮਾਈ ਨੇ ਤੋੜੇ ਕਈ ਰਿਕਾਰਡ, ਜਾਣੋ ਪੂਰੀ ਖਬਰ
ਫਿਲਮ ਪਹਿਲੇ ਦਿਨ ਤੋਂ ਹੀ ਬੰਪਰ ਕਮਾਈ ਕਰ ਰਹੀ ਹੈ । 'ਕਲਕੀ 2898 ਏਡੀ. 'ਚ ਅਮਿਤਾਭ ਬੱਚਨ, ਪ੍ਰਭਾਸ ਅਤੇ ਦੀਪਿਕਾ ਪਾਦੁਕੋਣ ਵਰਗੇ ਬਾਲੀਵੁੱਡ ਸਿਤਾਰਿਆਂ ਦੀ ਅਦਾਕਾਰੀ ਲੋਕਾਂ ਨੂੰ ਕਾਫੀ ਪਸੰਦ ਆ ਰਹੀ ਹੈ ।;
ਮੁੰਬਈ : ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ ਕੋਈ ਵੀ ਫ਼ਿਲਮ ਅਜਿਹਾ ਜਾਦੂ ਨਹੀਂ ਕਰ ਸਕੀ ਜਿਸ ਨਾਲ ਪੁਰਾਣੇ ਬਣਾਏ ਰਿਕਾਰਡ ਟੁੱਟ ਜਾਣ ਪਰ ਜੇਕਰ ਹਾਲ ਹੀ ਚ ਰਿਲੀਜ਼ ਹੋਈ ਫਿਲਮ 'ਕਲਕੀ 2898 ਏਡੀ:' ਦੀ ਗੱਲ ਕੀਤੀ ਜਾਵੇ ਤਾਂ ਉਸ ਫਿਲਮ ਨੇ ਸਾਰੀਆਂ ਕਮੀਆਂ ਨੂੰ ਦੂਰ ਕਰ ਦਿੱਤਾ ਹੈ । ਇਹ ਫਿਲਮ ਪਹਿਲੇ ਦਿਨ ਤੋਂ ਹੀ ਬੰਪਰ ਕਮਾਈ ਕਰ ਰਹੀ ਹੈ । 'ਕਲਕੀ 2898 ਏਡੀ. 'ਚ ਅਮਿਤਾਭ ਬੱਚਨ, ਪ੍ਰਭਾਸ ਅਤੇ ਦੀਪਿਕਾ ਪਾਦੁਕੋਣ ਵਰਗੇ ਬਾਲੀਵੁੱਡ ਸਿਤਾਰਿਆਂ ਦੀ ਅਦਾਕਾਰੀ ਨੇ ਇਸ ਫਿਲਮ ਨੂੰ ਹੋਰ ਵੀ ਨਿਖਾਰ ਦਿੱਤਾ ਹੈ । ਆਓ ਜਾਣਦੇ ਹਾਂ ਫਿਲਮ ਨੇ 20ਵੇਂ ਦਿਨ ਵਿੱਚ ਕਿੰਨੀ ਕਮਾਈ ਕਰ ਲਈ ਹੈ ।
sacnilk ਦੀ ਰਿਪੋਰਟ ਦੀ ਜਾਣਕਾਰੀ ਮੁਤਾਬਕ ਫਿਲਮ ਨੇ ਤੀਜੇ ਮੰਗਲਵਾਰ ਨੂੰ ਕਰੀਬ 4.25 ਕਰੋੜ ਰੁਪਏ ਦੀ ਕਮਾਈ ਕੀਤੀ ਹੈ । ਹਾਲਾਂਕਿ, ਇਹ ਸ਼ੁਰੂਆਤੀ ਅੰਕੜੇ ਹਨ ਅਤੇ ਕੁਝ ਸੰਖਿਆਵਾਂ ਵਧ ਜਾਂ ਘਟ ਸਕਦੀਆਂ ਹਨ। ਫਿਲਮ ਨੇ ਕੁੱਲ ਮਿਲਾ ਕੇ 588.25 ਕਰੋੜ ਰੁਪਏ ਕਮਾ ਲਏ ਹਨ । ਉੱਥੇ ਹੀ ਜੇਕਰ ਵਰਲਡਵਾਈਡ ਤਾਂ 'ਦੁਨੀਆ ਭਰ 'ਚ ਇਸ ਦੀ ਕਮਾਈ 19 ਦਿਨਾਂ 'ਚ 951.00 ਕਰੋੜ ਰੁਪਏ ਕਮਾ ਲਏ ਸਨ । ਹੁਣ ਮੰਗਲਵਾਰ ਤੱਕ ਇਹ ਫਿਲਮ 960 ਕਰੋੜ ਰੁਪਏ ਦਾ ਅੰਕੜਾ ਪਾਰ ਕਰ ਹੁੰਦਾ ਦੱਸੀਆ ਜਾ ਰਿਹਾ ਹੈ।