ਹਨੀ ਸਿੰਘ ਟੱਪ ਗਿਆ ਹੱਦਾਂ, ਨੌਜਵਾਨਾਂ ਦਾ ਘਾਣ ਹੋਣ ਤੋਂ ਪਹਿਲਾਂ ਇਸਨੂੰ ਰੋਕੋ
ਯੋ ਯੋ ਹਨੀ ਸਿੰਘ ਅੱਜ ਕੱਲ ਦੋਬਾਰਾ ਇਹ ਨਾਮ ਸੁਰਖੀਆਂ ਵਿੱਚ ਹੈ। ਹਨੀ ਸਿੰਘ ਦੀ ਇੱਕ ਮਿਉਜ਼ਿਕ ਐਲਬਮ 26 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਜਿਸਦਾ ਨਾਮ ਹੈ '51 ਗਲੋਰੀਅਸ ਡੇਜ਼' ਇਸ ਮਿਉਜ਼ਿਕ ਐਲਬਮ ਵਿੱਚ 51 ਗੀਤ ਹੋਣ ਵਾਲੇ ਨੇ ਜਿਨ੍ਹਾਂ ਵਿਚੋਂ ਪਹਿਲੇ ਗੀਤ ਮਾਫੀਆ ਦੀ ਵੀਡੀਓ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ।
ਐਂਟਰਟੇਨਮੈਂਟ ਡੈਸਕ-ਸ਼ੇਖਰ ਰਾਏ: ਯੋ ਯੋ ਹਨੀ ਸਿੰਘ ਅੱਜ ਕੱਲ ਦੋਬਾਰਾ ਇਹ ਨਾਮ ਸੁਰਖੀਆਂ ਵਿੱਚ ਹੈ। ਹਨੀ ਸਿੰਘ ਦੀ ਇੱਕ ਮਿਉਜ਼ਿਕ ਐਲਬਮ 26 ਸਤੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ ਜਿਸਦਾ ਨਾਮ ਹੈ '51 ਗਲੋਰੀਅਸ ਡੇਜ਼' ਇਸ ਮਿਉਜ਼ਿਕ ਐਲਬਮ ਵਿੱਚ 51 ਗੀਤ ਹੋਣ ਵਾਲੇ ਨੇ ਜਿਨ੍ਹਾਂ ਵਿਚੋਂ ਪਹਿਲੇ ਗੀਤ ਮਾਫੀਆ ਦੀ ਵੀਡੀਓ ਦਾ ਟੀਜ਼ਰ ਰਿਲੀਜ਼ ਕਰ ਦਿੱਤਾ ਗਿਆ ਹੈ। ਹਨੀ ਸਿੰਘ ਦੇ ਪ੍ਰਸ਼ੰਸਕਾਂ ਨੂੰ ਇਸ ਟੀਜ਼ਰ ਦੀ ਕਾਫੀ ਬੇਸਬਰੀ ਨਾਲ ਉਡੀਕ ਸੀ, ਮਿਉਜ਼ਿਕ ਐਲਬਮ ਦੀ ਵੀ ਉਡੀਕ ਇਸੇ ਤਰੀਕੇ ਨਾਲ ਕੀਤੀ ਜਾ ਰਹੀ ਹੈ।
ਹਨੀ ਸਿੰਘ ਜਾਂ ਕਿਸੇ ਵੀ ਇੰਡੀਅਨ ਅਰਟਿਸਟ ਦੀ ਮਿਉਜ਼ਿਕ ਐਲਬਮ ਵਿੱਚ ਇਸ ਤੋਂ ਪਹਿਲਾਂ ਇੰਨੇ ਗੀਤ ਇਕੱਠੇ ਰਿਲੀਜ਼ ਨਹੀਂ ਕੀਤੇ ਗਏ। ਦੁਨੀਆ ਭਰ ਦੀ ਗੱਲ ਕੀਤੀ ਜਾਵੇ ਤਾਂ ਮਾਈਕਲ ਜੈਕਸਨ ਦੀ ਹਿਸਟਰੀ ਐਲਬਮ ਵਿੱਚ ਵੀ 30 ਗੀਤ ਸੀ ਇਸ ਤੋਂ ਬਾਅਦ ਹਨੀ ਸਿੰਘ ਦੀ ਮਿਉਜ਼ਿਕ ਐਲਬਮ '51 ਗਲੋਰੀਅਸ ਡੇਜ਼' ਇਸ ਤੋਂ ਵੱਧ ਗੀਤਾਂ ਵਾਲੀ ਐਲਬਮ ਹੋਣ ਵਾਲੀ ਹੈ ਜਿਸ ਵਿੱਚ 51 ਗੀਤ ਹੋਣਗੇ।
ਵਰਲਡ ਰਿਕਾਰਡ ਦੀ ਗੱਲ ਕੀਤੀ ਜਾਵੇ ਤਾਂ 19 ਫਰਵਰੀ 2022 ਨੂੰ ਯੂਕੇ ਦੇ ਇੱਕ ਬੈਂਡ 'ਦਿ ਪੋਕੇਟ ਗਾਡ' ਨੇ ਆਪਣੀ ਐਲਬਮ '1000x30 ਨੋਬਾਡੀ ਮੇਕਸ ਮਨੀ ਐਨੀਮੋਰ' ਵਿੱਚ 1000 ਗੀਤ ਰਿਲੀਜ਼ ਕੀਤੇ ਸੀ ਪਰ ਇਨ੍ਹਾਂ ਗੀਤਾਂ ਦੀ ਲੰਬਾਈ ਮਹਿਜ਼ 30 ਸੈਕਿਂਡ ਦੀ ਸੀ।
ਖੈਰ ਹੁਣ ਗੱਲ ਕਰਦੇ ਹਾਂ ਮਾਫੀਆ ਗੀਤ ਦੇ ਟੀਜ਼ਰ ਦੀ ਜਿਸ ਵਿੱਚ ਹਨੀ ਸਿੰਘ ਇੱਕ ਮਾਫੀਆ, ਇੱਕ ਡਾਨ ਦੇ ਰੂਪ ਵਿੱਚ ਨਜ਼ਰ ਆ ਰਹੇ ਹਨ। ਟੀਜ਼ਰ ਦੀ ਸ਼ੁਰੂਆਤ ਹੁੰਦੀ ਹੈ ਜਿਸ ਵਿੱਚ ਉਹ ਇੱਕ ਬੋਟ ਵਿੱਚ ਸਵਾਰ ਹੋਕੇ ਸਮੁੰਦਰ ਦੇ ਰਸਤੇ ਤੋਂ ਕਿਤੇ ਜਾ ਰਿਹਾ ਹੈ ਪਿੱਛੇ ਅਮਰੀਕਾ ਦਾ ਝੰਡਾ ਵੀ ਦਿਖਾਈ ਦਿੰਦਾ ਹੈ। ਜਿਸ ਤੋਂ ਪਤਾ ਚਲਦਾ ਹੈ ਕਿ ਵੀਡੀਓ ਦੀ ਕਹਾਣੀ ਅਮਰੀਕਾ ਦੀ ਦਿਖਾਈ ਗਈ ਹੈ। ਇਸੇ ਵਿਚਕਾਰ ਕੁੱਝ ਸੀਨਜ਼ ਵਿੱਚ ਉਸਨੂੰ ਬਾਲੀਵੁੱਡ ਐਕਟਰਸ ਨਰਗਿਸ ਫਾਕਰੀ ਨਾਲ ਰੋਂਮੈਸ ਕਰਦੇ ਵੀ ਦਿਖਾਇਆ ਜਾਂਦਾ ਹੈ।
ਇਸ ਤੋਂ ਬਾਅਦ ਉਹ ਕਈ ਵੱਡੀ ਹਸਤੀਆਂ ਨਾਲ ਉਹ ਡਾਈਨਿੰਗ ਟੇਬਲ ਉੱਪਰ ਮੀਟਿੰਗ ਕਰਦਾ ਦਿਖਾਈ ਦਿੰਦਾ ਹੈ। ਉਥੇ ਉਸ ਤੋਂ ਬਾਅਦ ਕੁੱਝ ਫਾਇਰ ਸ਼ਾਟਸ ਦਿਖਾਏ ਜਾਂਦੇ ਹਨ। ਅਗਲੇ ਸੀਨ ਵਿੱਚ ਹਨੀ ਸਿੰਘ ਕਾਫੀ ਗੁੱਸੇ ਵਿੱਚ ਦਿਖਾਈ ਦਿੰਦਾ ਹੈ ਅਤੇ ਸਿਗਾਰ ਕੱਟਰ ਦੇ ਨਾਲ ਇੱਕ ਬੰਦੇ ਦੀ ਉਂਗਲ ਵੱਡ ਦਿੰਦਾ ਹੈ ਅਤੇ ਉੱਚੀ ਉੱਚੀ ਹਸਦਾ ਹੈ, ਉਸਦੇ ਮੁੰਹ ਉੱਪਰ ਲਹੁ ਦੀਆਂ ਬੋਛਾਰਾਂ ਪੈਦੀਆਂ ਦਿਖਾਈ ਦਿੰਦੀਆਂ ਹਨ। ਸਕ੍ਰੀਨ ਉੱਪਰ ਲਿਿਖਆ ਆਉਂਦਾ ਹੈ। ਹਨੀ ਸਿੰਘ ਇਨ ਐਂਡ ਐਜ਼ ਮਾਫੀਆ
ਇਹ ਤਾਂ ਹਨੀ ਸਿੰਘ ਦੇ ਗੀਤ ਮਾਫੀਆ ਦੇ ਟੀਜ਼ਰ ਬਾਰੇ... ਬਹੁਤ ਲੋਕ ਯੂਟੀਊਬ ਉੱਪਰ ਇਸਨੂੰ ਦੇਖ ਕੇ ਇਸਦੀ ਪ੍ਰਸ਼ੰਸਾ ਕਰ ਰਹੇ ਹਨ। ਆਖ ਰਹੇ ਹਨ ਕਿ ਇਹ ਹਨੀ ਸਿੰਘ ਹੀ ਕਰ ਸਕਦਾ ਸੀ। ਬਾਦਸ਼ਾਹ ਅਜਿਹਾ ਸੋਚ ਵੀ ਨਹੀਂ ਸਕਦਾ। ਕਈ ਆਖ ਰਹੇ ਹਨ ਇਹ ਪੂਰੀ ਫਿਲਮ ਹੈ। ਇਸ ਗੱਲ ਵਿੱਚ ਵੀ ਕੋਈ ਸ਼ੱਕ ਨਹੀਂ ਕਿ ਸ਼ਾਇਦ ਕੋਈ ਵੀ ਗਾਇਕ ਅਜਿਹਾ ਨਹੀਂ ਕਰਦਾ ਤੇ ਅਸੀਂ ਅਜਿਹਾ ਕੁੱਝ ਪਹਿਲਾਂ ਫਿਲਮਾਂ ਵਿੱਚ ਹੀ ਦੇਖਿਆ ਹੈ। ਪਰ ਇਸ ਸਭ ਅਸੀਂ ਅਕਸਰ ਕਿਸੇ ਵਿਲਨ ਨੂੰ ਕਰਦੇ ਦੇਖਿਆ ਹੈ। ਇਸ ਵੀਡੀਓ ਵਿੱਚ ਹਨੀ ਸਿੰਘ ਵੀ ਇੱਕ ਵੀਲਨ ਹੀ ਦਿਖਾਈ ਪੈ ਰਿਹਾ ਹੈ।
ਪਰ ਹੁਣ ਸਵਾਲ ਇਹ ਹੈ ਕਿ ਇੱਕ ਮਿਉਜ਼ਿਕ ਵੀਡੀਓ ਵਿੱਚ ਇੰਨ੍ਹਾਂ ਖੂਨ ਖਰਾਬਾ ਦਖਾਉਣਾ ਕੀ ਸਹੀ ਹੈ। ਕੀ ਇਹ ਸਾਡੇ ਦੇਸ਼ ਦੇ ਬੱਚਿਆਂ ਨੂੰ ਹਿੰਸਾ ਦੇ ਵੱਲ ਨਹੀਂ ਧੱਕਦਾ। ਕਿਉਂਕੀ ਜਦੋਂ ਹਨੀ ਸਿੰਘ ਵਰਗੇ ਨੌਜਵਾਨ ਕਲਾਕਾਰ ਮਾਫੀਆ ਰਾਜ ਨੂੰ ਹਿਰੋ ਦੀ ਤਰ੍ਹਾਂ ਪੇਸ਼ ਕਰਨਗੇ ਕੀ ਸਾਡੀ ਨੌਜਵਾਨ ਪਿੜ੍ਹੀ ਉਸ ਤੋਂ ਪ੍ਰਭਾਵਿਤ ਨਹੀਂ ਹੋਵੇਗੀ।
ਹੁਣ ਹੋ ਸਕਦਾ ਹੈ ਕਿ ਕੁੱਝ ਲੋਕ ਆਖਣ ਕਿ ਫਿਲਮਾਂ ਵਿੱਚ ਵੀ ਇਹ ਸਭ ਦੇਖਣ ਨੂੰ ਮਿਲਦਾ ਹੈ ਪਰ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਫਿਲਮਾਂ ਸੈਂਸਰ ਬੋਰਡ ਤੋਂ ਪਾਸ ਹੁੰਦੀਆਂ ਹਨ ਉਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਸੈਂਸਰ ਸਰਟੀਫਿਕੇਟ ਮਿਲਦਾ ਹੈ ਕਿ ਕਿੰਨੀ ਉਮਰ ਦੇ ਲੋਕ ਉਸਨੂੰ ਦੇਖ ਸਕਦੇ ਹਨ। ਜੇਕਰ ਕਿਸੇ ਫਿਲਮ ਨੂੰ 'ਏ' ਸਰਟੀਫਿਕੇਟ ਮਿਲਦਾ ਹੈ ਤਾਂ ਬੱਚਿਆਂ ਨੂੰ ਜਾਂ 18 ਸਾਲ ਉਮਰ ਤੋਂ ਘਟ ਦਿਆਂ ਨੂੰ ਉਸਦਾ ਟਿੱਕਟ ਨਹੀਂ ਮਿਲਦਾ।
ਪਰ ਜੇਕਰ ਗੀਤਾਂ ਦੇ ਵੀਡੀਓਜ਼ ਵਿੱਚ ਅਜਿਹਾ ਕੁੱਝ ਦਿਖਾਇਆ ਜਾਂਦਾ ਹੈ ਤਾਂ ਉਸਨੂੰ ਬੱਚੇ ਵੀ ਬੜੀ ਅਸਾਨੀ ਨਾਲ ਆਨਲਾਈਨ ਪਲੈਟਫਾਰਮ ਤੇ ਦੇਖਦੇ ਹਨ ਅਤੇ ਉਹ ਅਜਿਹੇ ਹਿੰਸਾ ਕਰਨ ਵਾਲਿਆਂ ਨੂੰ ਆਪਣਾ ਹਿਰੋ ਮਨਕੇ ਉਹੀ ਸਭ ਕੁੱਝ ਅਸਲ ਜ਼ਿੰਦਗੀ ਵਿੱਚ ਦਹੁਰਾਉਂਦੇ ਹਨ। ਅੱਜ ਅਸੀਂ ਆਲੇ ਦੁਆਲੇ ਅਜਿਹੇ ਬਹੁਤ ਸਾਰੇ ਮਾਮਲੇ ਦੇਖਦੇ ਹਾਂ ਜਿਥੇ ਨੌਜਵਾਨ ਕਿਸੇ ਛੋਟੀ ਮੋਟੀ ਗੱਲ ਉੱਪਰ ਇੱਕ ਦੂਜੇ ਉੱਪਰ ਜਾਨੀ ਹਮਲਾ ਕਰ ਦਿੰਦੇ ਹਨ।
ਵਿਦੇਸ਼ਾਂ ਦੀ ਗੱਲ ਕੀਤੀ ਜਾਵੇ ਤਾਂ ਅਜਿਹੇ ਮਿਉਜ਼ਿਕ ਵੀਡੀਓਜ਼ ਨੂੰ ਦਿਖਾਉਣ ਤੋਂ ਪਹਿਲਾਂ ਇਹ ਸੁਨੀਚਿਤ ਕੀਤਾਂ ਜਾਂਦਾ ਹੈ ਕਿ ਇਸ ਵੀਡੀਓ ਵਿੱਚ ਕੀ ਦਿਖਾਇਆ ਜਾਣ ਵਾਲਾ ਹੈ। ਉਸ ਤੋਂ ਬਾਅਦ ਹੀ ਤੁਸੀਂ ਵੀਡੀਓ ਦੇਖ ਸਕਦੇ ਹੋ ਪਰ ਸਾਡੇ ਦੇਸ਼ ਵਿੱਚ ਅਜਿਹਾ ਨਹੀਂ ਕੀਤਾ ਜਾ ਰਿਹਾ। ਦੇਖਿਆ ਜਾਵੇ ਤਾਂ ਇਹ ਸਾਡੇ ਸੱਭਿਆਚਾਰ ਦਾ ਹਿੱਸਾ ਹੀ ਨਹੀਂ ਹਨ। ਪਰ ਅਜਿਹੇ ਕੁੱਝ ਕਲਾਕਾਰ ਪੈਸਾ ਕਮਾਉਣ ਲਈ ਨੌਜਵਾਨਾਂ ਦੀ ਮਾਨਸਿਕਤਾ ਦੇ ਨਾਲ ਖੇਡ ਰਹੇ ਹਨ।