ਬ੍ਰੈਸਟ ਕੈਂਸਰ ਕਾਰਨ ਹੋ ਰਹੇ ਦਰਦ ਤੋਂ ਤੜਪ ਰਹੀ ਹਿਨਾ ਖਾਨ ਨੇ ਸਾਂਝੀ ਕੀਤੀ ਇਹ ਭਾਵੁਕ ਪੋਸਟ

ਇੰਸਟਾਗ੍ਰਾਮ ਪੋਸਟ ਚ ਅੱਲ੍ਹਾ ਨੂੰ ਯਾਦ ਕਰਦਿਆਂ ਉਨ੍ਹਾਂ ਨੇ ਲਿਖਿਆ, 'ਅੱਲ੍ਹਾ ਤੋਂ ਇਲਾਵਾ ਕੋਈ ਵੀ ਤੁਹਾਡਾ ਦੁੱਖ ਦੂਰ ਨਹੀਂ ਕਰ ਸਕਦਾ ।

Update: 2024-07-11 02:46 GMT

ਅਦਾਕਾਰਾ ਹਿਨਾ ਖਾਨ ਇਸ ਸਮੇਂ ਬਹੁਤ ਮੁਸ਼ਕਲ ਦੌਰ ਵਿੱਚੋਂ ਗੁਜ਼ਰ ਰਹੀ ਹੈ। ਕੁਝ ਸਮਾਂ ਪਹਿਲਾਂ ਉਨ੍ਹਾਂ ਨੂੰ ਛਾਤੀ ਦੇ ਕੈਂਸਰ ਬਾਰੇ ਪਤਾ ਲੱਗਾ, ਜਿਸ ਤੋਂ ਬਾਅਗ ਉਨ੍ਹਾਂ ਦਾ ਇਲਾਜ ਸ਼ੁਰੂ ਹੋਇਆ । ਦੱਸਦਈਏ ਕਿ ਮਸ਼ਹੂਰ ਅਦਾਕਾਰਾ ਹਿਨਾ ਖਾਨ ਨੂੰ ਤੀਜੀ ਸਟੇਜ ਦਾ ਬ੍ਰੈਸਟ ਕੈਂਸਰ ਹੈ । ਜਿੱਥੇ ਕੈਂਸਰ ਵਰਗੀ ਇਹ ਭਿਆਨਕ ਬੀਮਾਰੀ ਤੋਂ ਹਰ ਕੋਈ ਡਰਦਾ ਹੈ ਉੱਥੇ ਹੀ ਹਿਨਾ ਖਾਨ ਇਸ ਬਿਮਾਰੀ ਦਾ ਬੜੇ ਹੌਂਸਲੇ ਨਾਲ ਸਾਹਮਣਾ ਕਰ ਰਹੀ ਹੈ , ਜਿਸ ਚ ਉਨ੍ਹਾਂ ਨਾ ਸਿਰਫ ਆਪਣੀ ਹਿੰਮਤ ਬਣਾਈ ਰੱਖੀ ਸਗੋਂ ਉਨ੍ਹਾਂ ਵੱਲੋਂ ਕਈ ਲੋਕਾਂ ਨੂੰ ਵੀ ਇਹੋ ਜਹੀ ਮੁਸ਼ਕਿਲ ਘੜੀ ਚ ਹੌਂਸ਼ਲੇ ਨਾਲ ਠੀਕ ਹੋਣ ਲਈ ਪ੍ਰੇਰਿਤ ਕਰਨ ਵੀ ਕੀਤਾ। ਪਰ ਹਾਲ ਹੀ ਚ ਉਨ੍ਹਾਂ ਵੱਲੋਂ ਸਾਂਝੀ ਕੀਤੀ ਨਵੀਂ ਪੋਸਟ ਚ ਲੱਗਦਾ ਹੈ ਕਿ ਹੁਣ ਉਹ ਕਾਫੀ ਦਰਦ ਝੱਲ ਰਹੀ ਹੈ ।

ਹਿਨਾ ਖਾਨ ਨੇ ਇੰਸਟਾਗ੍ਰਾਮ ਸਟੋਰੀ 'ਤੇ ਇਕ ਪੋਸਟ ਲਿਖੀ ਹੈ ਜਿਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਉਨ੍ਹਾਂ ਵੱਲੋਂ ਕਿਸ ਹੱਦ ਤੱਕ ਦਰਦ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਨ੍ਹਾਂ ਆਪਣੀ ਇੰਸਟਾਗ੍ਰਾਮ ਪੋਸਟ ਚ ਅੱਲ੍ਹਾ ਨੂੰ ਯਾਦ ਕਰਦਿਆਂ ਉਸ ਨੇ ਲਿਖਿਆ, 'ਅੱਲ੍ਹਾ ਤੋਂ ਇਲਾਵਾ ਕੋਈ ਵੀ ਤੁਹਾਡਾ ਦੁੱਖ ਦੂਰ ਨਹੀਂ ਕਰ ਸਕਦਾ। ਇਸ ਦੇ ਨਾਲ ਉਨ੍ਹਾਂ ਨੇ ਭਾਵੁਕ ਇਮੋਜੀ ਬਣਾ ਕੇ ਹੱਥ ਜੋੜ ਕੇ ਪ੍ਰਾਰਥਨਾ ਵੀ ਕੀਤੀ ।

ਜਾਣੋ ਕੀ ਹੈ ਬ੍ਰੈਸਟ ਕੈਂਸਰ ?

ਬ੍ਰੈਸਟ ਦਾ ਕੈਂਸਰ ਇੱਕ ਬਿਮਾਰੀ ਹੈ ਜਿਸ ਵਿੱਚ ਅਸਧਾਰਨ ਬ੍ਰੈਸਟ ਦੇ ਸੈੱਲ ਕੰਟਰੋਲ ਤੋਂ ਬਾਹਰ ਹੋ ਜਾਂਦੇ ਹਨ ਅਤੇ ਟਿਊਮਰ ਬਣਾਉਂਦੇ ਹਨ। ਜੇਕਰ ਇਸਦੀ ਗੰਭੀਰਤਾ ਦੀ ਗਲ੍ਹ ਕਰੀਏ ਤਾਂ ਮਾਹਰ ਡਾਕਟਰਾਂ ਵੱਲੋਂ ਦੱਸਿਆ ਜਾਂਦਾ ਹੈ ਕਿ ਜੇ ਇਸ ਟਿਊਮਰ ਦਾ ਸਮੇਂ ਨਾਲ ਇਲਾਜ ਨਾ ਕੀਤਾ ਜਾਵੇ ਤਾਂ ਇਹ ਪੂਰੇ ਸਰੀਰ ਵਿੱਚ ਫੈਲ ਸਕਦੇ ਨੇ ਅਤੇ ਘਾਤਕ ਬਣ ਸਕਦੇ ਹਨ। ਬ੍ਰੈਸਟ ਦੇ ਕੈਂਸਰ ਦੇ ਸੈੱਲ ਦੁੱਧ ਦੀਆਂ ਨਾੜੀਆਂ ਅੰਦਰ ਸ਼ੁਰੂ ਹੁੰਦਾ ਹੈ । ਸ਼ੁਰੂਆਤੀ ਰੂਪ (ਸਥਿਤੀ ਜ਼ਿਆਦਾ ਘਾਤਕ ਨਹੀਂ ਹੁੰਦੀ ਪਰ ਅਤੇ ਇਸ ਨੂੰ ਸ਼ੁਰੂਆਤੀ ਪੜਾਵਾਂ ਵਿੱਚ ਖੋਜਆ ਜਾ ਸਕਦਾ ਹੈ। ਕੈਂਸਰ ਸੈੱਲ ਨੇੜਲੇ ਛਾਤੀ ਦੇ ਟਿਸ਼ੂ ਵਿੱਚ ਫੈਲਦੇ ਨੇ ਜਿਸ ਨਾਲ ਗੰਢ ਪੈਦਾ ਹੋਣ ਦਾ ਖਤਰਾ ਵੀ ਬਣਦਾ ਹੈ ।

Tags:    

Similar News