ਹਸਪਤਾਲ 'ਚ ਦਾਖਲ ਹੀਨਾ ਖਾਨ ਨੇ ਕੀਤਾ ਆਪਣੇ ਪਿਤਾ ਨੂੰ ਯਾਦ ! ਸਾਂਝੀ ਕੀਤੀ ਇਹ ਤਸਵੀਰ

ਹੀਨਾ ਖਾਨ ਨੇ ਆਪਣੇ ਪਿਤਾ ਨਾਲ ਤਸਵੀਰਾਂ ਦੇ ਕੋਲਾਜ ਦੀ ਫੋਟੋ ਫ੍ਰੇਮ ਸ਼ੇਅਰ ਕੀਤੀ, ਇਸ 'ਚ ਉਨ੍ਹਾਂ ਨੇ ਲਿਖਿਆ ਸੀ, 'ਮਿਸ ਯੂ।' ਇਸ ਲੜਾਈ 'ਚ ਅਦਾਕਾਰਾ ਆਪਣੇ ਪਿਤਾ ਨੂੰ ਦਿਲੋਂ ਯਾਦ ਕਰ ਰਹੀ ਹੈ ।;

Update: 2024-07-17 02:26 GMT

ਮੁੰਬਈ :  ਤੀਜੇ ਪੜਾਅ ਦੇ ਬ੍ਰੈਸਟ ਕੈਂਸਰ ਨਾਲ ਜੂਝ ਰਹੀ ਹੀਨਾ ਖਾਨ ਵੱਲੋਂ ਜਿੱਥੇ ਇਸ ਬਿਮਾਰੀ ਦਾ ਹੌਂਸਲੇ ਨਾਲ ਡਟ ਕੇ ਮੁਕਾਬਲਾ ਕੀਤਾ ਜਾ ਰਿਹਾ ਹੈ ਉੱਥੇ ਹੀ ਉਨ੍ਹਾਂ ਵੱਲੋਂ ਹੁਣ ਇੱਕ ਭਾਵੁਕ ਕਰਨ ਵਾਲੀ ਪੋਸਟ ਆਪਣੇ ਸੋਸ਼ਲ ਮੀਡੀਆ ਤੇ ਵੀ ਸਾਂਝੀ ਕੀਤੀ ਗਈ ਹੈ । ਹੀਨਾ ਖਾਨ ਨੇ ਪਹਿਲਾਂ ਆਪਣੇ ਪਿਤਾ ਨਾਲ ਤਸਵੀਰਾਂ ਦੇ ਕੋਲਾਜ ਦੀ ਫੋਟੋ ਫ੍ਰੇਮ ਸ਼ੇਅਰ ਕੀਤੀ ਸੀ । ਇਸ 'ਚ ਉਨ੍ਹਾਂ ਨੇ ਲਿਖਿਆ ਸੀ, 'ਮਿਸ ਯੂ।' ਇਸ ਲੜਾਈ 'ਚ ਅਦਾਕਾਰਾ ਆਪਣੇ ਪਿਤਾ ਨੂੰ ਦਿਲੋਂ ਯਾਦ ਕਰ ਰਹੀ ਹੈ । ਇਸ ਪੋਸਟ 'ਚ ਅਦਾਕਾਰਾ ਦੇ ਹੱਥ 'ਤੇ ਸਫੇਦ ਰੰਗ ਦੀ ਪੱਟੀ ਸੀ। ਜੋ ਡ੍ਰਿੱਪ ਨੂੰ ਹਟਾਉਣ ਤੋਂ ਬਾਅਦ ਲਗਾਇਆ ਜਾਂਦਾ ਹੈ ।' ਨਾਗਿਨ' ਸ਼ੋਅ ਨਾਲ ਫੇਮਸ ਹੋਈ ਹਿਨਾ ਖਾਨ ਨੇ ਆਪਣੇ ਇੰਸਟਾਗ੍ਰਾਮ ਸਟੋਰੀਜ਼ 'ਤੇ ਇਕ ਹੋਰ ਪੋਸਟ ਵੀ ਸ਼ੇਅਰ ਕੀਤੀ, ਜਿਸ ਵਿਚ ਲਿਖਿਆ ਹੈ, 'ਬਸ ਇਕ ਹੋਰ ਦਿਨ, ਪ੍ਰਾਰਥਨਾ ਕਰੋ।' ਇਸ ਤਸਵੀਰ 'ਚ ਹਿਨਾ ਖਾਨ ਹਸਪਤਾਲ ਦੇ ਬੈੱਡ 'ਤੇ ਪਈ ਨਜ਼ਰ ਆ ਰਹੀ ਹੈ। ਹੁਣ ਤੱਕ ਉਨ੍ਹਾਂ ਵੱਲੋਂ ਸੋਸ਼ਲ ਮੀਡੀਆ 'ਤੇ ਆਪਣੇ ਇਲਾਜ ਦੀ ਹਰ ਅਪਡੇਟ ਦਿੱਤੀ ਗਈ ਹੈ । ਹਾਲਾਂਕਿ ਪਿਛਲੀ ਪੋਸਟ 'ਚ ਉਸ ਨੇ ਕਿਹਾ ਸੀ ਕਿ ਉਸ ਦਾ ਇਲਾਜ ਚੱਲ ਰਿਹਾ ਹੈ ਪਰ ਉਹ ਹਮੇਸ਼ਾ ਹਸਪਤਾਲ 'ਚ ਨਹੀਂ ਰਹਿੰਦੀ । ਟੀਵੀ ਸੀਰੀਅਲ 'ਯੇ ਰਿਸ਼ਤਾ ਕਯਾ ਕਹਿਲਾਤਾ ਹੈ' ਵਿੱਚ ਆਪਣੀ ਭੂਮਿਕਾ ਲਈ ਮਸ਼ਹੂਰ ਹੋਈ ਹੀਨਾ ਖਾਨ ਤੀਜੇ ਪੜਾਅ ਦੇ ਬ੍ਰੈਸਟ ਦੇ ਕੈਂਸਰ ਨਾਲ ਜੂਝ ਰਹੀ ਨੇ । ਅਦਾਕਾਰਾ ਨੇ ਹਾਲ ਹੀ 'ਚ ਇਸ ਬੀਮਾਰੀ ਬਾਰੇ ਖੁਲਾਸਾ ਕੀਤਾ ਸੀ, ਜਿਸ ਤੋਂ ਬਾਅਦ ਹਰ ਕੋਈ ਉਸ ਨੂੰ ਲੈ ਕੇ ਫਿਕਰਮੰਦ ਹੋ ਗਿਆ ਸੀ। ਇਸ ਬਿਮਾਰੀ ਬਾਰੇ ਜਾਣਨ ਤੋਂ ਬਾਅਦ, ਉਹ ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕਾਂ ਨੂੰ ਲਗਾਤਾਰ ਆਪਣੀ ਸਿਹਤ ਬਾਰੇ ਅਪਡੇਟਸ ਦੇ ਰਹੇ ਨੇ । ਹੁਣ ਤੱਕ ਕੀਮੋ 'ਤੇ ਜਾਣ ਤੋਂ ਲੈ ਕੇ ਪਹਿਲੇ ਸ਼ੂਟ 'ਤੇ ਵਾਪਸੀ ਤੱਕ ਦੀ ਖਬਰ ਉਨ੍ਹਾਂ ਨੇ ਇੰਸਟਾਗ੍ਰਾਮ 'ਤੇ ਦਿੱਤੀ ਹੈ। ਹੁਣ ਉਨ੍ਹਾਂ ਨੇ ਹਸਪਤਾਲ ਦੀ ਇੱਕ ਹੋਰ ਤਸਵੀਰ ਸ਼ੇਅਰ ਕੀਤੀ ਹੈ। ਜਿਸ ਨੂੰ ਦੇਖ ਕੇ ਹਰ ਕੋਈ ਅਰਦਾਸ ਕਰ ਰਿਹਾ ਹੈ ।

 

Tags:    

Similar News