ਵਿਆਹ ਦੇ 37 ਸਾਲ ਬਾਅਦ ਲੈਣਗੇ ਗੋਵਿੰਦਾ ਤਲਾਕ

ਗੋਵਿੰਦਾ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹਨ ਤੇ ਬਾਲੀਵੁੱਡ ਦੇ ਹੀਰੋ ਨੰਬਰ ਵਨ ਗੋਵਿੰਦਾ ਭਾਵੇਂ ਸਾਲਾਂ ਤੋਂ ਵੱਡੇ ਪਰਦੇ ਤੋਂ ਗਾਇਬ ਹਨ, ਪਰ ਉਹ ਆਪਣੀ ਨਿੱਜੀ ਜ਼ਿੰਦਗੀ ਕਾਰਨ ਸੁਰਖੀਆਂ ਵਿੱਚ ਰਹਿੰਦੇ ਹਨ। ਗੋਵਿੰਦਾ ਦਾ ਨਾਮ ਹਮੇਸ਼ਾ ਬਾਲੀਵੁੱਡ ਦੇ ਚੋਟੀ ਦੇ ਅਦਾਕਾਰਾਂ ਦੀ ਸੂਚੀ ਵਿੱਚ ਸ਼ਾਮਲ ਰਿਹਾ ਹੈ।;

Update: 2025-02-26 11:21 GMT

ਮੁੰਬਈ, ਕਵਿਤਾ : ਗੋਵਿੰਦਾ ਕਿਸੇ ਜਾਣ ਪਹਿਚਾਣ ਦੇ ਮੁਹਤਾਜ ਨਹੀਂ ਹਨ ਤੇ ਬਾਲੀਵੁੱਡ ਦੇ ਹੀਰੋ ਨੰਬਰ ਵਨ ਗੋਵਿੰਦਾ ਭਾਵੇਂ ਸਾਲਾਂ ਤੋਂ ਵੱਡੇ ਪਰਦੇ ਤੋਂ ਗਾਇਬ ਹਨ, ਪਰ ਉਹ ਆਪਣੀ ਨਿੱਜੀ ਜ਼ਿੰਦਗੀ ਕਾਰਨ ਸੁਰਖੀਆਂ ਵਿੱਚ ਰਹਿੰਦੇ ਹਨ। ਗੋਵਿੰਦਾ ਦਾ ਨਾਮ ਹਮੇਸ਼ਾ ਬਾਲੀਵੁੱਡ ਦੇ ਚੋਟੀ ਦੇ ਅਦਾਕਾਰਾਂ ਦੀ ਸੂਚੀ ਵਿੱਚ ਸ਼ਾਮਲ ਰਿਹਾ ਹੈ। ਉਨ੍ਹਾਂ ਨੇ 80 ਅਤੇ 90 ਦੇ ਦਹਾਕੇ ਵਿੱਚ ਸਿਨੇਮਾ ‘ਤੇ ਰਾਜ ਕੀਤਾ। ਪ੍ਰਸ਼ੰਸਕ ਉਨ੍ਹਾਂ ਦੀ ਅਦਾਕਾਰੀ ਅਤੇ ਡਾਂਸ ਦੇ ਦੀਵਾਨੇ ਸਨ। ਅੱਜ ਵੀ ਉਨ੍ਹਾਂ ਦੀ ਫੈਨ ਫਾਲੋਇੰਗ ਬਰਕਰਾਰ ਹੈ। ਪਰ ਹੁਣ ਅਦਾਕਾਰ ਦੀ ਨਿੱਜੀ ਜ਼ਿੰਦਗੀ ਨੂੰ ਕੇ ਸੁਰਖੀਆਂ ਵਿੱਚ ਹਨ। ਹੁਣ ਗੋਵਿੰਦਾ ਦਾ ਪਤਨੀ ਸੁਨੀਤਾ ਨਾਲ ਤਲਾਕ ਦੀਆਂ ਖਬਰਾਂ ਦਾ ਬਾਜਾਰ ਗਰਮ ਨਜ਼ਰ ਆ ਰਿਹਾ ਹੈ।


ਜੀ ਹਾਂ ਸੂਤਰਾਂ ਦੇ ਹਵਾਲੇ ਨਾਲ ਇਹ ਖਬਰ ਸਾਹਮਣੇ ਆ ਰਹੀ ਹੈ ਕੇ ਵਿਆਹ ਦੇ 37 ਸਾਲਾਂ ਬਾਅਦ ਗੋਵਿੰਦਾ ਆਫਣੀ ਪਤਨੀ ਨਾਲ ਤਲਾਕ ਲੈਣ ਜਾ ਰਹੇ ਹਨ। ਤੁਹਾਨੂੰ ਦੱਸ ਦਈ ਕਿ ਅਦਾਕਾਰ ਗੋਵਿੰਦਾ ਨੇ 1987 ਵਿੱਚ ਸੁਨੀਤਾ ਆਹੂਜਾ ਨਾਲ ਵਿਆਹ ਕੀਤਾ। ਦੋਵਾਂ ਦੀ ਲਵ ਲਾਈਫ ਕਾਫ਼ੀ ਫਿਲਮੀ ਹੈ। ਦੋਵਾਂ ਦੀ ਜੋੜੀ ਨੂੰ ਫੈਨਜ਼ ਬਹੁਤ ਪਸੰਦ ਕਰਦੇ ਹਨ, ਉਨ੍ਹਾਂ ਦਾ ਰਿਸ਼ਤਾ ਚਰਚਾ ਵਿੱਚ ਰਹਿੰਦਾ ਹੈ। ਪਰ ਖਬਰਾਂ ਆ ਰਹੀਆਂ ਹਨ ਕਿ ਦੋਵੇਂ ਜਲਦੀ ਹੀ ਤਲਾਕ ਲੈਣ ਵਾਲੇ ਹਨ। ਅਜਿਹੀਆਂ ਖ਼ਬਰਾਂ ਹਨ ਕਿ ਗੋਵਿੰਦਾ ਦਾ 30 ਸਾਲਾ ਮਰਾਠੀ ਅਦਾਕਾਰਾ ਨਾਲ ਅਫੇਅਰ ਚੱਲ ਰਿਹਾ ਹੈ। ਜੋ ਕਿ ਗੋਵਿੰਦਾ ਤੇ ਸੁਨੀਤਾ ਵਿਚਾਲੇ ਤਲਾਕ ਦੀ ਵਜ੍ਹਾ ਬਣੀ ਹੈ।


ਇਸ ਤੋਂ ਪਹਿਲਾਂ, ਅਦਾਕਾਰ ਦੀ ਪਤਨੀ ਸੁਨੀਤਾ ਨੇ ਵੀ ਉਨ੍ਹਾਂ ਦੇ ਅਫੇਅਰ ਬਾਰੇ ਸੰਕੇਤ ਦਿੱਤੇ ਸਨ। ਨਾਲ ਹੀ, ਇਹ ਵੀ ਕਿਹਾ ਗਿਆ ਸੀ ਕਿ ਸ਼ਡਿਊਲ ਮੇਲ ਨਾ ਖਾਣ ਕਾਰਨ ਉਹ ਲੰਬੇ ਸਮੇਂ ਤੋਂ ਵੱਖ ਰਹਿ ਰਹੇ ਹਨ। ਇਸ ਦੌਰਾਨ, ਖ਼ਬਰਾਂ ਆ ਰਹੀਆਂ ਹਨ ਕਿ ਗੋਵਿੰਦਾ ਦਾ ਇੱਕ ਮਰਾਠੀ ਅਦਾਕਾਰਾ ਨਾਲ ਅਫੇਅਰ ਚੱਲ ਰਿਹਾ ਹੈ। ਹੈਰਾਨੀ ਵਾਲੀ ਗੱਲ ਇਹ ਹੈ ਕਿ ਅਦਾਕਾਰਾ 30 ਸਾਲ ਦੀ ਹੈ। ਉਨ੍ਹਾਂ ਦੀ ਉਮਰ ਵਿੱਚ ਲਗਭਗ 31 ਸਾਲ ਦਾ ਅੰਤਰ ਹੈ। ਪਰ ਅਦਾਕਾਰਾ ਦਾ ਨਾਮ ਸਾਹਮਣੇ ਨਹੀਂ ਆਇਆ ਹੈ।


ਇਨ੍ਹਾਂ ਸਾਰੀਆਂ ਖ਼ਬਰਾਂ ਵਿਚਾਲੇ ਹੁਣ ਗੋਵਿੰਦਾ ਦੇ ਪਰਿਵਾਰ ਵੱਲੋਂ ਇੱਕ ਪ੍ਰਤੀਕਿਰਿਆ ਸਾਹਮਣੇ ਆਈ ਹੈ। ਈਟਾਈਮਜ਼ ਨੇ ਗੋਵਿੰਦਾ ਦੇ ਪਰਿਵਾਰ ਦੇ ਇੱਕ ਕਰੀਬੀ ਸੂਤਰ ਦੇ ਹਵਾਲੇ ਨਾਲ ਕਿਹਾ, "ਸੁਨੀਤਾ ਨੇ ਕੁਝ ਮਹੀਨੇ ਪਹਿਲਾਂ ਵੱਖ ਹੋਣ ਦਾ ਨੋਟਿਸ ਭੇਜਿਆ ਸੀ, ਪਰ ਉਦੋਂ ਤੋਂ ਕੋਈ ਮੂਵਮੈਂਟ ਨਹੀਂ ਹੈ।" ਜਦੋਂ ਗੋਵਿੰਦਾ ਨਾਲ ਇਸ ਬਾਰੇ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ - 'ਹਾਲੇ ਸਿਰਫ਼ ਕਾਰੋਬਾਰ ਨੂੰ ਲੈ ਕੇ ਗੱਲਬਾਤ ਚੱਲ ਰਹੀ ਹੈ... ਮੈਂ ਆਪਣੀ ਫਿਲਮ ਸ਼ੁਰੂ ਕਰਨ ਦੀ ਪ੍ਰਕਿਰਿਆ ਵਿੱਚ ਹਾਂ।' ਇਸ ਦੌਰਾਨ, ਸੁਨੀਤਾ ਨੇ ਅਜੇ ਤੱਕ ਇਨ੍ਹਾਂ ਖ਼ਬਰਾਂ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ ਹੈ।


ਇਸ ਤੋਂ ਇਲਾਵਾ, ਗੋਵਿੰਦਾ ਦੇ ਮੈਨੇਜਰ ਸ਼ਸ਼ੀ ਸਿਨਹਾ ਨੇ ਕਿਹਾ, 'ਕੁਝ ਪਰਿਵਾਰਕ ਮੈਂਬਰਾਂ ਨੇ ਕੁਝ ਅਜਿਹੇ ਬਿਆਨ ਦਿੱਤੇ ਸਨ ਜਿਸ ਕਾਰਨ ਗੋਵਿੰਦਾ ਅਤੇ ਸੁਨੀਤਾ ਵਿਚਕਾਰ ਮਤਭੇਦ ਹੋ ਗਏ ਹਨ।' ਇਸ ਤੋਂ ਵੱਧ ਕੁਝ ਨਹੀਂ ਹੈ। ਗੋਵਿੰਦਾ ਇੱਕ ਫਿਲਮ ਸ਼ੁਰੂ ਕਰਨ ਦੀ ਤਿਆਰੀ ਵਿੱਚ ਹਨ ਜਿਸ ਲਈ ਕਲਾਕਾਰ ਸਾਡੇ ਦਫ਼ਤਰ ਆ ਰਹੇ ਹਨ। ਅਸੀਂ ਇਸਨੂੰ ਹੱਲ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।


ਦੱਸ ਦੇਈਏ ਕਿ ਗੋਵਿੰਦਾ ਅਤੇ ਸੁਨੀਤਾ ਦੀ ਨਿੱਜੀ ਜ਼ਿੰਦਗੀ ਨੂੰ ਲੈ ਕੇ Reddit 'ਤੇ ਇੱਕ ਪੋਸਟ ਵਾਇਰਲ ਹੋਈ ਸੀ। ਇਸ ਪੋਸਟ ਵਿੱਚ ਲਿਖਿਆ ਸੀ ਕਿ ਗੋਵਿੰਦਾ ਅਤੇ ਸੁਨੀਤਾ ਦਾ ਤਲਾਕ ਹੋ ਰਿਹਾ ਹੈ। ਗੋਵਿੰਦਾ ਦਾ 30 ਸਾਲ ਦੀ ਮਰਾਠੀ ਅਦਾਕਾਰਾ ਨਾਲ ਵਿਆਹ ਤੋਂ ਬਾਅਦ ਐਕਸਟਰਾ ਮੈਰੀਟਲ ਅਫੇਅਰ ਚੱਲ ਰਿਹਾ ਹੈ। ਖੈਰ ਜੋ ਵੀ ਹੈ ਆਉਣ ਵਾਲੇ ਸਮੇਂ ਵਿੱਚ ਸਾਰਾ ਕੁਝ ਸਾਫ ਹੋ ਹੀ ਜਾਵੇਗਾ।

Tags:    

Similar News