ਸੁਰਖੀਆਂ 'ਚ ਗਿੱਪੀ ਗਰੇਵਾਲ ਦੀ ਆਉਣ ਵਾਲੀ ਫ਼ਿਲਮ 'ਅਕਾਲ'
10 ਅਪ੍ਰੈਲ ਨੂੰ ਗਿੱਪੀ ਗਰੇਵਾਲ ਧੁਮਾਲਾ ਪਾਉਣ ਲਈ ਪੁਰੀ ਤਰ੍ਹਾਂ ਤਿਆੜ ਹਨ ਕਿਉਂਕਿ ਉਨ੍ਹਾਂ ਦੀ ਫਿਲਮ ਜਿਸਦੇ ਟੀਜ਼ਰ ਨੂੰ ਟ੍ਰੇਲਰ ਨੂੰ ਖੂਬ ਸਾਰਾ ਪ੍ਰਸ਼ੰਸਕਾਂ ਦਾ ਪਿਆੜ ਮਿਲਿਆ ਜਿਸਤੋਂ ਪਤਾ ਲਗਦਾ ਹੈ ਕਿ ਇਹ ਫਿਲਮ ਤਾਂ ਸੁਪਰ ਡੁਪਰ ਹਿੱਟ ਹੋਣ ਵਾਲੀ ਹੈ। ਜੀ ਹਾਂ ਗਿੱਪੀ ਗਰੇਵਾਲ ਇਸ ਸਮੇਂ ਆਪਣੀ ਫਿਲਮ 'ਅਕਾਲ' ਦੇ ਟੀਜ਼ਰ ਕਾਰਨ ਕਾਫੀ ਚਰਚਾ ਬਟੋਰ ਰਹੇ ਹਨ। ਟੀਜ਼ਰ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ।;
ਚੰਡੀਗੜ੍ਹ, ਕਵਿਤਾ: 10 ਅਪ੍ਰੈਲ ਨੂੰ ਗਿੱਪੀ ਗਰੇਵਾਲ ਧੁਮਾਲਾ ਪਾਉਣ ਲਈ ਪੁਰੀ ਤਰ੍ਹਾਂ ਤਿਆੜ ਹਨ ਕਿਉਂਕਿ ਉਨ੍ਹਾਂ ਦੀ ਫਿਲਮ ਜਿਸਦੇ ਟੀਜ਼ਰ ਨੂੰ ਟ੍ਰੇਲਰ ਨੂੰ ਖੂਬ ਸਾਰਾ ਪ੍ਰਸ਼ੰਸਕਾਂ ਦਾ ਪਿਆੜ ਮਿਲਿਆ ਜਿਸਤੋਂ ਪਤਾ ਲਗਦਾ ਹੈ ਕਿ ਇਹ ਫਿਲਮ ਤਾਂ ਸੁਪਰ ਡੁਪਰ ਹਿੱਟ ਹੋਣ ਵਾਲੀ ਹੈ। ਜੀ ਹਾਂ ਗਿੱਪੀ ਗਰੇਵਾਲ ਇਸ ਸਮੇਂ ਆਪਣੀ ਫਿਲਮ 'ਅਕਾਲ' ਦੇ ਟੀਜ਼ਰ ਕਾਰਨ ਕਾਫੀ ਚਰਚਾ ਬਟੋਰ ਰਹੇ ਹਨ। ਟੀਜ਼ਰ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ। ਇਸ 'ਚ ਅਦਾਕਾਰ ਦਾ ਡੈਸ਼ਿੰਗ ਅਵਤਾਰ ਨਜ਼ਰ ਆ ਰਿਹਾ ਹੈ। ਉਹ ਜ਼ਬਰਦਸਤ ਐਕਸ਼ਨ ਕਰਦੇ ਨਜ਼ਰ ਆ ਰਹੇ ਹਨ। ਇਹ ਫਿਲਮ ਇਸ ਲਈ ਵੀ ਖਾਸ ਹੈ, ਕਿਉਂਕਿ ਗਿੱਪੀ ਨੇ ਖੁਦ ਇਸ ਦੇ ਨਿਰਦੇਸ਼ਨ ਦੀ ਜ਼ਿੰਮੇਵਾਰੀ ਸੰਭਾਲੀ ਹੈ। ਫਿਲਮ ਦੀ ਕਹਾਣੀ ਵੀ ਉਨ੍ਹਾਂ ਨੇ ਹੀ ਲਿਖੀ ਹੈ। ਵਿਸਾਖੀ ਦੇ ਖਾਸ ਮੌਕੇ ਯਾਨੀ 10 ਅਪ੍ਰੈਲ 2025 ਨੂੰ ਇਹ ਫਿਲਮ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ।
ਇਸ ਫਿਲਮ ਵਿੱਚ ਗਿੱਪੀ ਗਰੇਵਾਲ ਦੇ ਨਾਲ ਨਿਮਰਤ ਖਹਿਰਾ ਭੂਮਿਕਾ ਨਿਭਾਉਂਦੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਗੁਰਪ੍ਰੀਤ ਘੁੱਗੀ, ਪ੍ਰਿੰਸ ਕੰਵਲਜੀਤ ਸਿੰਘ, ਨਿਕਿਤਿਨ ਧੀਰ, ਮੀਤਾ ਵਸ਼ਿਸ਼ਟ, ਸ਼ਿੰਦਾ ਗਰੇਵਾਲ, ਏਕਮ ਗਰੇਵਾਲ, ਜੱਗੀ ਸਿੰਘ ਅਤੇ ਭਾਨਾ ਲਾ ਵਰਗੇ ਕਲਾਕਾਰ ਵੀ ਅਹਿਮ ਭੂਮਿਕਾਵਾਂ ਵਿੱਚ ਨਜ਼ਰ ਆਉਣਗੇ। ਗਿੱਪੀ ਦੀ ਇਸ ਫਿਲਮ ਨੂੰ ਅਦਾਕਾਰ ਨੇ ਖੁਦ ਅਤੇ ਉਸਦੀ ਪਤਨੀ ਰਵਨੀਤ ਕੌਰ ਗਰੇਵਾਲ ਨੇ ਮਿਲ ਕੇ ਪ੍ਰੋਡਿਊਸ ਕੀਤਾ ਹੈ।
ਟੀਜ਼ਰ ਦੀ ਸ਼ੁਰੂਆਤ ਗਰੇਵਾਲ ਦੀ ਗਰਜਦੀ ਅਵਾਜ਼ ਨਾਲ ਹੁੰਦੀ ਹੈ, ਜਿੱਥੇ ਗਿੱਪੀ ਕਹਿੰਦੇ ਹਨ ਕਿ 'ਇਤਿਹਾਸ ਗਵਾਹ ਹੈ, ਕੁਦਰਤ ਨੇ ਅਜਿਹਾ ਕੋਈ ਵੀ ਮੈਦਾਨ ਨਹੀਂ ਬਣਾਇਆ, ਜਿੱਥੋਂ ਇੱਕ ਵੀ ਸਿੰਘ ਪਿੱਠ ਦਿਖਾ ਕੇ ਭੱਜਿਆ ਹੋਵੇ, ਖ਼ਾਲਸੇ ਦਾ ਅਸੂਲ ਹੈ, ਦਰ ਉਤੇ ਆਏ ਨੂੰ ਦੇਗ਼ ਪੱਕੀ, ਚੜ੍ਹ ਕੇ ਆਏ ਨੂੰ ਤੇਗ਼ ਪੱਕੀ।'
ਟੀਜ਼ਰ ਇਸ ਸਮੇਂ ਸ਼ੋਸ਼ਲ ਪਲੇਟਫਾਰਮ ਉਤੇ ਟ੍ਰੈਂਡ ਕਰ ਰਿਹਾ ਹੈ। ਟੀਜ਼ਰ ਨੂੰ ਲੈ ਕੇ ਸਭ ਆਪਣੀਆਂ ਆਪਣੀਆਂ ਭਾਵਨਾਵਾਂ ਵਿਅਕਤ ਕਰ ਰਹੇ ਹਨ,ਇਸ ਫਿਲਮ ਦਾ ਜਦੋਂ ਟੀਜ਼ਰ ਆਇਆ ਜਿਸਤੇ ਹੁਣ ਤੱਕ 2 ਮਿਲੀਅਨ ਤਂ ਵੀ ਜਿਆਦੀ ਵੀਊਜ ਹਨ ਤੇ ਖਾਸ ਤੌਰ ਉੱਤੇ ਲੋਕਾਂ ਦੇ ਕੁਮੈਂਟਸ ਵੀ ਜ਼ਰੂਰੀ ਨੇ ਉਹ ਦੱਸਦੇ ਹਾਂ ਤੁਹਾਨੂੰ ਉਨ੍ਹਾਂ ਨੇ ਕੀ ਕੁਮੈਂਟ ਪਾਇ ਹੈ। ClashBeef ਲਿਖਦੇ ਹਨ ਮਸਤਾਨੇ movie ਤੋਂ ਬਾਅਦ ਫਿਰ ਕੋਈ movie ਆ ਰਹੀ ਆ ਜਿਹਨੂੰ ਅਸੀ ਬੜੀ ਸ਼ਰਧਾ ਭਾਵਨਾ ਨਾਲ ਦੇਖਣਾ ਆ ,,Gippy ਵੀਰ ❤love you। ਇਤੋਂ ਬਾਅਦ manpreet mahla electrication ਲਿਖਦੇ ਹਨ Panjabi cinema kol ਜਿੱਡਾ ਵੱਡਾ ਇਤਿਹਾਸ ਹੈ ਪੰਜਾਬ ਦਾ ਹੋਰ ਕੋਈ ਫਿਲਮ ਬਨੌਣ ਦੀ ਲੋੜ ਹੀ ਨਹੀਂ ਆਪਣੀ ਹਿਸਟਰੀ ਤੇ ਹੀ ਜਿਨਿਆ ਮਰਜੀ ਫਿਲਮ ਬਣਾ ਲੈਣ । ਪੰਜਾਬ ਦੇ ਜਾਣੇ 1984 ਲਿਖਦੇ ਹਨ ਖਾਲਸੇ ਦਾ ਇਤਿਹਾਸ ਬਹੁਤ ਆ ਇਕ ਇਕ ਸਿੰਘ ਦੀ ਜੀਵਣੀ ਤੇ ਫਿਲਮ ਬਣੇ ਸਾਰੀਆ ਦੁਨੀਆਂ ਦੀਆਂ ਫਿਲਮਾ ਘੱਟ ਪੈ ਜਾਣਗੀਆਂ ਇਤਿਹਾਸ ਨਹੀਂ ਮੁਕਣਾ।
ਸੁਖਮੰਦਿਰ ਸਿੰਘ ਲਿਖਦੇ ਹਨ Waheguru g ....❤... ਦੋਸਤੋ ਗਿੱਪੀ ਗਰੇਵਾਲ ਨੇ ਆਪਣਾ ਫਰਜ ਨਿਭਾ ਦਿੱਤਾ ਤਰਸੇਮ ਜੱਸੜ ਵਾਂਗੂੰ ਕੌਮ ਤੇ ਫਿਲਮ ਬਣਾ k ਤੇ ਹੁਣ ਆਪਣਾ ਫਰਜ ਬਣਦਾ ਇਹਨਾਂ ਦੀ ਮੇਹਨਤ ਦਾ ਮੁੱਲ ਪੌਣ ਦਾ ,,,plzzzz ਬੇਨਤੀ ਆ jrror ਜਾਇਓ ਸਾਰੇ❤❤। ਇੱਕ ਨੇ ਲਿਖਿਆ, 'ਇਸ ਵਾਰ ਵਿਸਾਖੀ ਤੋਂ ਪਹਿਲਾਂ ਸਿਨੇਮਾ ਵਿੱਚ ਵੀ ਵਿਸਾਖੀ ਦਾ ਮੇਲਾ ਦਿਖੇਗਾ।' ਇੱਕ ਹੋਰ ਨੇ ਲਿਖਿਆ, 'ਤੁਹਾਡਾ ਬਹੁਤ-ਬਹੁਤ ਧੰਨਵਾਦ ਆਪਣੇ ਇਤਿਹਾਸ ਉਤੇ ਫਿਲਮ ਬਣਾਉਣ ਲਈ।' ਇੱਕ ਹੋਰ ਨੇ ਲਿਖਿਆ, 'ਬਾਈ ਜੀ...ਨਜ਼ਾਰਾ ਲਿਆ ਦਿੱਤਾ, ਹੁਣ ਤਾਂ ਬੇਸਬਰੀ ਨਾਲ ਇੰਤਜ਼ਾਰ ਹੈ ਮੂਵੀ ਦਾ...ਸਾਡੀ ਮਾਂ ਬੋਲੀ 'ਚ ਸਾਡੇ ਵਿਰਸੇ ਦੀ ਸਾਡੇ ਇਤਹਾਸ ਦੀ ਫਿਲਮ ਦੇਖਣ ਨੂੰ ਮਿਲੂ, ਉਹ ਵੀ ਐਕਸ਼ਨ ਵਾਲੀ ਜ਼ਬਰਦਸਤ, ਧੰਨਵਾਦ ਜੀ ਸਾਡੇ ਲਈ ਤੁਸੀਂ ਕੁਝ ਵਧੀਆ ਲੈ ਕੇ ਆਏ।' ਇਸ ਦੇ ਨਾਲ ਹੀ ਹੋਰ ਵੀ ਬਹੁਤ ਸਾਰੇ ਸਰੋਤੇ ਇਸੇ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ।
ਪਾਲੀਵੁੱਡ ਤੋਂ ਲੈ ਕੇ ਬਾਲੀਵੁੱਡ ਗਲਿਆਰਿਆਂ ਤੱਕ ਚਰਚਾ ਦਾ ਕੇਂਦਰ ਬਿੰਦੂ ਬਣੀ ਇਸ ਫਿਲਮ ਵਿੱਚ ਬੇਹੱਦ ਪ੍ਰਭਾਵਪੂਰਨ ਭੂਮਿਕਾ ਦੁਆਰਾ ਦਰਸ਼ਕਾਂ ਅਤੇ ਅਪਣੇ ਚਾਹੁੰਣ ਵਾਲਿਆਂ ਦੇ ਸਨਮੁੱਖ ਹੋਣਗੇ ਬਹੁਪੱਖੀ ਅਦਾਕਾਰ ਪ੍ਰਿੰਸ ਕੰਵਲਜੀਤ ਸਿੰਘ, ਜਿੰਨ੍ਹਾਂ ਵੱਲੋਂ 'ਅਰਦਾਸ ਸਰਬੱਤ ਦੇ ਭਲੇ ਦੀ' ਤੋਂ ਬਾਅਦ ਇੱਕ ਵਾਰ ਫਿਰ ਅਪਣੀ ਮੌਜੂਦਾ ਗ੍ਰੇ ਸ਼ੇਡ ਇਮੇਜ਼ ਤੋਂ ਬਿਲਕੁਲ ਅਲੱਗ ਜਾਂਦਿਆਂ ਸਿੱਖਇਜ਼ਮ ਦੀ ਤਰਜ਼ਮਾਨੀ ਕਰਦੇ ਰੋਲ ਨੂੰ ਕੁਸ਼ਲਤਾਪੂਰਵਕ ਅੰਜ਼ਾਮ ਦਿੱਤਾ ਗਿਆ ਹੈ।
ਸਾਲ 2023 ਵਿੱਚ ਰਿਲੀਜ਼ ਹੋਈਆਂ ਗਿੱਪੀ ਗਰੇਵਾਲ ਦੀਆਂ ਤਿੰਨ ਸੁਪਰ ਡੁਪਰ ਹਿੱਟ ਫਿਲਮਾਂ 'ਵਾਰਨਿੰਗ 2', 'ਸ਼ਿੰਦਾ ਸ਼ਿੰਦਾ ਨੋ ਪਾਪਾ' ਅਤੇ 'ਅਰਦਾਸ ਸਰਬੱਤ ਦੇ ਭਲੇ' ਦੀ ਦਾ ਪ੍ਰਭਾਵੀ ਹਿੱਸਾ ਰਹੇ ਅਦਾਕਾਰ ਪ੍ਰਿੰਸ ਕੰਵਲਜੀਤ ਸਿੰਘ ਦੀ ਗਿੱਪੀ ਗਰੇਵਾਲ ਅਤੇ ਉਨ੍ਹਾਂ ਦੇ ਹੋਮ ਪ੍ਰੋਡੋਕਸ਼ਨ ਹਾਊਸ 'ਹੰਬਲ ਮੋਸ਼ਨ ਪਿਕਚਰਜ਼' ਨਾਲ ਇਹ ਬੈਕ-ਟੂ-ਬੈਕ ਚੌਥੀ ਅਤੇ ਇਸ ਸਾਲ ਦੀ ਪਹਿਲੀ ਫਿਲਮ ਹੋਵੇਗੀ, ਜਿਸ ਵਿੱਚ ਅਪਣੀ ਭੂਮਿਕਾ ਨੂੰ ਲੈ ਕੇ ਉਹ ਅੱਜਕੱਲ੍ਹ ਖਾਸੇ ਉਤਸ਼ਾਹਿਤ ਵੀ ਨਜ਼ਰ ਆ ਰਹੇ ਹਨ।
ਇਸ ਫਿਲਮ ਨੂੰ ਲੈ ਕੇ ਰਿਵਊਜ਼ ਕੀ ਹਨ ਪ੍ਰਸ਼ੰਸਕਾਂ ਦੇ ਵਿਚਾਰ ਕੀ ਹਨ ਹੁਣ ਤੁਸੀਂ ਦੱਸੋ ਤੁਹਾਈ ਇਸ ਫਿਲਮ ਨੂੰ ਲੈ ਕੇ ਰਾਏ ਕੀ ਹੈ ਤੇ ਤੁਸੀਂ ਇਹ ਫਿਲਮ ਦੇਖਣ ਲਈ ਕਿਸਦੇ ਨਾਲ ਜਾਉਗੇ।