Gippy Grewal ਦਾ ਨਵਾਂ ਗੀਤ 18th Aug ਨੂੰ ਹੋਏਗਾ Release

ਪੰਜਾਬੀ ਰੌਕਸਟਾਰ ਗਿੱਪੀ ਗਰੇਵਾਲ ਆਪਣੇ ਚਾਹੁਣ ਵਾਲਿਆਂ ਲਈ ਇੱਕ ਬੜਾ ਹੀ ਘੈਂਟ ਜਿਹਾ ਗੀਤ ਲੈ ਕੇ ਆ ਰਹੇ ਨੇ ਜੀ ਇਸ ਗੀਤ ਦਾ ਨਾਮ ਹੋਣ ਵਾਲਾ ਹੈ ਜੀ ਕੈਮਰਾ ਤਾਂ ਫਿਰ ਹੁਣ ਖਿਚਲੋ ਤਿਆਰੀਆਂ ਕਿਉਂਕੀ ਇਹ ਗੀਤ ਤੁਹਾਨੂੰ ਬੜਾ ਸਪੰਦ ਆਉਣ ਵਾਲਾ ਹੈ ਕਿਉਂਕੀ ਜਦੋਂ ਗਿੱਪੀ ਗਰੇਵਾਲ ਦੀ ਜ਼ਬਰਦਸਤ ਆਵਾਜ਼ ਹੋਵੇ ਅਤੇ ਕਪਤਾਨ ਦੀ ਕਲਮ ਤੋਂ ਉਹ ਗੀਤ ਲਿਿਖਆ ਗਿਆ ਹੋਵੇ ਤਾਂ ਗੀਤ ਘੈਂਟ ਬਨਣਾ ਤਾਂ ਲਾਜ਼ਮੀ ਹੈ

Update: 2025-08-16 09:01 GMT

ਚੰਡੀਗੜ੍ਹ- ਸ਼ੇਖਰ ਰਾਏ : ਪੰਜਾਬੀ ਰੌਕਸਟਾਰ ਗਿੱਪੀ ਗਰੇਵਾਲ ਆਪਣੇ ਚਾਹੁਣ ਵਾਲਿਆਂ ਲਈ ਇੱਕ ਬੜਾ ਹੀ ਘੈਂਟ ਜਿਹਾ ਗੀਤ ਲੈ ਕੇ ਆ ਰਹੇ ਨੇ ਜੀ ਇਸ ਗੀਤ ਦਾ ਨਾਮ ਹੋਣ ਵਾਲਾ ਹੈ ਜੀ ਕੈਮਰਾ ਤਾਂ ਫਿਰ ਹੁਣ ਖਿਚਲੋ ਤਿਆਰੀਆਂ ਕਿਉਂਕੀ ਇਹ ਗੀਤ ਤੁਹਾਨੂੰ ਬੜਾ ਸਪੰਦ ਆਉਣ ਵਾਲਾ ਹੈ ਕਿਉਂਕੀ ਜਦੋਂ ਗਿੱਪੀ ਗਰੇਵਾਲ ਦੀ ਜ਼ਬਰਦਸਤ ਆਵਾਜ਼ ਹੋਵੇ ਅਤੇ ਕਪਤਾਨ ਦੀ ਕਲਮ ਤੋਂ ਉਹ ਗੀਤ ਲਿਿਖਆ ਗਿਆ ਹੋਵੇ ਤਾਂ ਗੀਤ ਘੈਂਟ ਬਨਣਾ ਤਾਂ ਲਾਜ਼ਮੀ ਹੈ ਤੇ ਜੇ ਹੁਣ ਮਿਉੁਜ਼ਿਕ ਵੀ ਦੇਸੀ ਕ੍ਰਿਊ ਦਾ ਹੋਵੇ ਤਾਂ ਬੱਸ ਫਿਰ ਅੱਤ ਹੀ ਕਰਾ ਛੱਡਣੀ ਹੈ… ਜੀ ਇਹ ਤਿੰਨੋ ਹੀ ਹਿੱਟ ਗੀਤਾਂ ਦੀ ਫੈਕਟਰੀ ਨੇ…ਤਾਂ ਗੀਤ ਤਾਂ ਘੈਂਟ ਹੋਵੇਗਾ ਹੀ।

Full View

ਖੈਰ ਇਸ ਗਿੱਪੀ ਗਰੇਵਾਲ ਦੇ ਗੀਤ ਕੈਮਰਾ ਲਈ ਤੁਹਾਨੂੰ ਬਹੁਤ ਲੰਬਾ ਇੰਤਜ਼ਾਰ ਕਰਨ ਦੀ ਲੋੜ ਨਹੀਂ ਪੈਣ ਵਾਲੀ ਕਿਉਂਕੀ ਇਹ ਗੀਤ 18 ਅਗਸਤ ਨੂੰ ਰਿਲੀਜ਼ ਕਰ ਦਿੱਤਾ ਜਾਵੇਗਾ। ਜਿਵੇਂ ਕਿ ਅਸੀਂ ਪਹਿਲਾਂ ਹੀ ਗੱਲ ਕੀਤੀ ਕਿ ਇਹ ਗੀਤ ਇਸ ਲਈ ਖਾਸ ਬਣ ਜਾਂਦਾ ਹੈ ਕਿਉਂਕੀ ਜਿੰਨੇ ਵੀ ਨਾਮ ਇਸ ਗੀਤ ਨਾਲ ਜੁੜੇ ਹਨ ਉਹਨਾਂ ਦੇ ਹਿੱਟ ਗੀਤਾਂ ਦੀ ਲੀਸਟ ਬਹੁਤ ਲੰਬੀ ਹੈ ਅਤੇ ਗੀਤ ਕੈਮਰਾ ਉਹਨਾਂ ਵਿੱਚ ਇੱਕ ਹੋਰ ਨਵਾਂ ਨਾਮ ਜੁੜਨ ਜਾ ਰਿਹਾ ਹੈ।


ਗਿੱਪੀ ਗਰੇਵਾਲ ਦੀ ਗਾਇਕੀ ਉਨ੍ਹਾਂ ਦਾ ਉਹ ਦੇਸੀ ਰੌਕ ਸਟਾਰ ਵਾਲੇ ਸਟਾਈਲ ਨੂੰ ਤਾਂ ਤੁਸੀਂ ਜਾਣਦੇ ਹੀ ਹੋ। ਕਪਤਾਨ ਦੇ ਲੀਰੀਕਸ ਵੀ ਹਮੇਸ਼ਾ ਘੈਂਟ ਹੁੰਦੀਆਂ ਹਨ ਉੱਪਰੋਂ ਦੇਸੀ ਕ੍ਰਿਊ ਵੱਲੋਂ ਤਿਆਰ ਕੀਤਾ ਮਿਉਜ਼ਿਕ ਅੱਤ ਕਰਾਉਣ ਲਈ ਤਿਆਰ ਹੈ। ਗਿੱਪੀ ਗਰੇਵਾਲ ਆਪਣੇ ਗੀਤਾਂ ਦੇ ਵੀਡੀਓਜ਼ ਉੱਪਰ ਵੀ ਕਾਫੀ ਧਿਆਨ ਦਿੰਦੇ ਹਨ ਅਤੇ ਹਰ ਬਾਰ ਕੁੱਝ ਵੱਖਰਾ ਤੇ ਨਵਾਂ ਆਪਣੇ ਫੈਨਜ਼ ਲਈ ਲੈ ਆਉਂਦੇ ਹਨ ਸੋ ਇਸ ਬਾਰ ਵੀ ਵੀਡੀਓ ਬਹੁਤ ਜ਼ਬਰਦਸਤ ਹੋਣ ਵਾਲਾ ਹੈ ਕਿਉਂਕੀ ਇਸਨੂੰ ਸੁੱਖ ਸੰਘੇੜਾ ਵੱਲੋਂ ਤਿਆਰ ਕੀਤਾ ਗਿਆ ਹੈ। ਬੱਸ ਹੁਣ 18 ਅਗਸਤ ਤੱਕ ਦਾ ਇੰਤਜ਼ਾਰ, ਟੀਸੀਰੀਜ਼ ਵੱਲੋਂ ਇਹ ਗੀਤ ਰਿਲੀਜ਼ ਕਰ ਦਿੱਤਾ ਜਾਏਗਾ।

Full View

ਗੀਤ ਕੈਮਰਾ ਬਾਰੇ ਕੁੱਝ ਹੋਰ ਖਾਸ ਗੱਲਾਂ ਦੱਸਾਂ ਤਾਂ ਇਸ ਬਾਰੇ ਤੁਹਾਨੂੰ ਵੀਡੀਓ ਵਿੱਚ ਗਿੱਪੀ ਗਰੇਵਾਲ ਦੀ ਹੋਰ ਵੀ ਜ਼ਿਆਦਾ ਘੈਂਟ ਲੁੱਕ ਦਿਖਾਈ ਦੇਣ ਵਾਲੀ ਹੈ। ਉਂਝ ਤਾਂ ਗਿੱਪੀ ਗਰੇਵਾਲ ਆਪਣੀ ਲੁੱਕਸ ਨਾਲ ਐਕਸਪੈਰੀਮੈਂਟ ਕਰਦੇ ਹੀ ਰਹਿੰਦੇ ਹਨ ਅਤੇ ਆਪਣੇ ਹਰ ਗੀਤ ਵਿੱਚ ਕੁੱਝ ਵੱਖਰੇ ਤੇ ਨਵੇਂ ਲੁੱਕ ਵਿੱਚ ਦਿਖਾਈ ਵੀ ਦਿੰਦੇ ਹਨ। ਉਸੇ ਤਰ੍ਹਾਂ ਇਸ ਬਾਰ ਵੀ ਤਿਆਰੀ ਚੰਗੀ ਖਿੱਚੀ ਗਈ ਹੈ।

ਗਿੱਪੀ ਗਰੇਵਾਲ ਵੀ ਆਪਣੇ ਇਸ ਗੀਤ ਦੇ ਲਈ ਕਾਫੀ ਐਕਸਾਇਟਡ ਨੇ ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਪੇਜ ਉੱਪਰ ਇੱਕ ਮੋਸ਼ਨ ਪੋਸਟਰ ਸਾਂਝਾ ਕਰਦੇ ਹੋਏ ਆਪਣੇ ਫੈਨਜ਼ ਨੂੰ ਇਸ ਗੀਤ ਬਾਰੇ ਜਾਣਕਾਰੀ ਦਿੱਤੀ।

ਹੁਣ ਗਿੱਪੀ ਗਰੇਵਾਲ ਦੇ ਫੈਨਜ਼ ਨੂੰ ਇੱਕ ਹੋਰ ਧਮਾਕੇਦਾਰ ਖਬਰ ਦੇ ਦਿੰਦੇ ਹਾਂ। ਜਿਥੇ ਤੁਹਾਡੇ ਲਈ ਨਵਾਂ ਗੀਤ ਕੈਮਰਾ ਆ ਰਿਹਾ ਹੈ ਉਥੇ ਗਿੱਪੀ ਗਰੇਵਾਲ ਆਪਣੇ ਫੈਨਜ਼ ਲਈ ਬਹੁਤ ਜਲਦੀ ਆਪਣੀ ਐਲਬਮ ਦੇਸੀ ਰੌਕਸਟਾਰ 3 ਵੀ ਲੈ ਕੇ ਆ ਰਹੇ ਹਨ। ਬੱਸ ਤਿਆਰੀਆਂ ਜ਼ੋਰਾਂ ਸ਼ੋਰਾਂ ਨਾਲ ਚੱਲ ਰਹੀਆਂ ਹਨ। ਦੇਸੀ ਰੌਕਸਟਾਰ 3 ਦਾ ਪੋਸਟਰ ਵੀ ਗਿੱਪੀ ਗਰੇਵਾਲ ਵੱਲੋਂ ਆਪਣੇ ਫੈਨਜ਼ਨਾਲ ਸ਼ੇਅਰ ਕੀਤਾ ਗਿਆ ਸੀ। ਇਸਦੇ ਨਾਲ ਹੀ ਗਿੱਪੀ ਗਰੇਵਾਲ ਨੇ ਕਿਹਾ ਸੀ ਕਿ ਸਭ ਭੁਲੇਖੇ ਦੂਰ ਕੀਤੇ ਜਾਣਗੇ।

ਟਰੈਕ ਰਿਕਾਰਡ ਦੀ ਗੱਲ ਕੀਤੀ ਜਾਵੇ ਤਾਂ ੁਗਿੱਪੀ ਗਰੇਵਾਲ ਦੀ ਪਹਿਲੀਆਂ ਦੋ ਐਲਬਮਜ਼ ਯਾਨੀ ਕਿ ਦੇਸੀ ਰੌਕਸਟਾਰ ਅਤੇ ਦੇਸੀ ਰੌਕਸਟਾਰ 2 ਦੋਵਾਂ ਨੂੰ ਬਹੁਤ ਪਸੰਦ ਕੀਤਾ ਗਿਆ ਸੀ ਤੇ ਹੁਣ ਦੇਸੀ ਰੌਕਸਟਾਰ 3 ਵੀ ਘੈਂਟ ਹੋਣ ਵਾਲੀ ਹੈ।

ਇਸਦੇ ਨਾਲ ਹੀ ਤੁਹਾਨੂੰ ਦੱਸ ਦਈਏ ਕਿ ਜਾਣਕਾਰੀ ਇਹ ਵੀ ਮਿਲੀ ਹੈ ਕਿ ਅੰਗ੍ਰੇਜੀ ਬੀਟ ਤੋਂ ਬਾਅਦ ਇਸ ਐਲਬਮ ਵਿੱਚ ਹਨੀ ਸਿੰਘ ਅਤੇ ਗਿੱਪੀ ਗਰੇਵਾਲ ਦੋਵਾਂ ਦਾ ਗੀਤ ਵੀ ਸੁਨਣ ਨੂੰ ਮਿਲ ਸਕਦਾ ਹੈ।

ਕਿਉਂਕੀ ਜਦੋਂ ਹਨੀ ਸਿੰਘ ਦੀ ਐਲਬਮ ਗਲੋਰੀ ਰਿਲੀਜ਼ ਹੋਈ ਸੀ ਤਾਂ ਉਸ ਸਮੇਂ ਦੌਰਾਨ ਹਨੀ ਸਿੰਘ ਨੇ ਇਹ ਗੱਲ ਸਾਂਝੀ ਕੀਤੀ ਸੀ ਕਿ ਗਿੱਪੀ ਗਰੇਵਾਲ ਨਾਲ ਉਨ੍ਹਾਂ ਦੀ ਮੁਲਾਕਾਤ ਹੋਈ ਉਨ੍ਹਾਂ ਨੇ ਕਾਫੀ ਸਮਾਂ ਇਕੱਠੇ ਬਿਤਾਇਆ ਤਾਂ ਲੱਗਦਾ ਸੀ ਕਿ ਗਲੋਰੀ ਵਿੱਚ ਦੋਵਾਂ ਦਾ ਗੀਤ ਆ ਸਕਦਾ ਹੈ ਪਰ ਉਸ ਵਿੱਚ ਗਿੱਪੀ ਦਾ ਗੀਤ ਨਹੀਂ ਸੀ ਪਰ ਇਹ ਜਾਣਕਾਰੀ ਕਾਫੀ ਪੁਖਤਾ ਹੈ ਕਿ ਦੇਸੀ ਰੌਕਸਟਾਰ 3 ਵਿੱਚ ਗਿੱਪੀ ਗਰੇਵਾਲ ਤੇ ਹਨੀ ਸਿੰਘ ਦਾ ਕੋਲੈਬ ਦੇਖਣ ਨੂੰ ਮਿਲ ਸਕਦਾ ਹੈ।

ਗਿੱਪੀ ਗਰੇਵਾਲ ਖੁਦ ਵੀ ਇਸ ਗੱਲ ਨੂੰ ਕਈ ਵਾਰ ਕਹਿੰਦੇ ਸੁਣਾਈ ਦਿੱਤੇ ਹਨ ਕਿ ਉਨ੍ਹਾਂ ਦੀ ਜ਼ਿੰਦਗੀ ਦਾ ਸਭ ਤੋਂ ਵੱਡਾ ਗੀਤ ਅੰਗ੍ਰੇਜ਼ੀ ਬੀਟ ਹਨੀ ਸਿੰਘ ਨੇ ਉਨ੍ਹਾਂ ਨੂੰ ਦਿੱਤਾ ਹੈ।

ਖੈਰ ਫਿਲਹਾਲ ਦੀ ਗੱਲ ਕੀਤੀ ਜਾਵੇ ਤਾਂ ਤੁਸੀਂ ਬੱਸ 18 ਅਗਸਤ ਤੱਕ ਦਾ ਇੰਤਜ਼ਾਰ ਕਰੋ ਤੁਹਾਡੇ ਲਈ ਗਿੱਪੀ ਗਰੇਵਾਲ ਦਾ ਗੀਤ ਕੈਮਰਾ ਆਨ ਦਿ ਵੇਅ ਹੈ।

ਗਿੱਪੀ ਗਰੇਵਾਲ ਪੰਜਾਬੀ ਫਿਲਮ ਅਤੇ ਮਿਉਜ਼ਿਕ ਇੰਡਸਟਰੀ ਦੇ ਬਹੁਤ ਹੀ ਹਾਰਡ ਵਰਕਿੰਗ ਸੁਪਰ ਸਟਾਰ ਨੇ। ਜੋ ਸਿਰਫ ਆਪਣੀ ਫਿਲਮਾਂ ਅਤੇ ਗਾਣਿਆਂ ਕਰਕੇ ਨਹੀਂ ਸਗੋਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨੂੰ ਖੁਬਸੂਰਤ ਤਰੀਕੇ ਨਾਲ ਜਿਓਣ ਲਈ ਜਾਣੇ ਜਾਂਦੇ ਹਨ। ਗਿੱਪੀ ਗਰੇਵਾਲ ਵਰਕ ਲਾਈਫ ਬੈਲੇਂਸ ਮੈਂਟੇਨ ਕਰਦੇ ਹਨ। ਉਹ ਹਮੇਸ਼ਾ ਕੰਮ ਦੇ ਨਾਲ ਨਾਲ ਆਪਣੀ ਫੈਮਲੀ ਨੂੰ ਪੂਰਾ ਸਮਾਂ ਦਿੰਦੇ ਹਨ।

ਬੀਤੇ ਕੁੱਝ ਦਿਨ ਪਹਿਲਾਂ ਗਿੱਪੀ ਗਰੇਵਾਲ ਸੋਸ਼ਲ ਮੀਡੀਆ ਉੱਪਰ ਆਪਣੇ ਫੈਮਲੀ ਨਾਲ ਮਨਾ ਰਹੇ ਵੋਕੇਸ਼ਨਜ਼ ਕਰਕੇ ਕਾਫੀ ਚਰਚਾ ਵਿੱਚ ਰਹੇ। ਉਹ ਅਕਸਰ ਹੀ ਆਪਣੇ ਬੱਚਿਆਂ ਦੇ ਨਾਲ ਚੰਗਾ ਸਮਾਂ ਬਿਤਾਉਂਦੇ ਹੋਏ ਦਿਖਾਈ ਦਿੰਦੇ ਹਨ। ਇਸ ਤੋਂ ਇਲਾਵਾ ਇੰਡਸਟਰੀ ਵਿੱਚ ਵੀ ਗਿੱਪੀ ਗਰੇਵਾਲ ਦੇ ਸਾਰਿਆਂ ਨਾਲ ਸਬੰਧ ਕਾਫੀ ਚੰਗੇ ਹਨ। ਹਰ ਕੋਈ ਗਿੱਪੀ ਗਰੇਵਾਲ ਦੇ ਪ੍ਰੋਫੈਸ਼ਨਲ ਸੁਭਆ ਅਤੇ ਉਨ੍ਹਾਂ ਦੇ ਹਰਡ ਵਰਕ ਦੀ ਤਰੀਫ ਕਰਦਾ ਹੈ।

ਇਸਦੇ ਨਾਲ ਹੀ ਗਿੱਪੀ ਗਰੇਵਾਲ ਕਾਫੀ ਸੁਲਝੇ ਹੋਏ ਅਤੇ ਕੂਲ ਇਨਸਾਨ ਹਨ। ਉਹ ਜਿੱਥੇ ਸੰਜੀਦਾ ਵਿਿਸ਼ਆਂ ਉੱਪਰ ਖੁਲਕੇ ਆਪਣੇ ਵਿਚਾਰ ਰੱਖਦੇ ਹਨ ਉਥੇ ਹੀ ਉਹ ਕਾਫੀ ਮਜ਼ਾਕੀਆ ਵੀ ਹਨ। ਉਹ ਜਿਥੇ ਜਾਂਦੇ ਹਨ ਉਥੇ ਮਹੋਲ ਬਣਾ ਦਿੰਦੇ ਹਨ।

Tags:    

Similar News