ਜਲਦੀ ਸਲਮਾਨ ਖਾਨ ਦੇ ਬੱਚਿਆਂ ਦਾ ਮੂਹ ਦੇਖਣਗੇ ਪ੍ਰਸ਼ੰਸਕ

ਬਾਲੀਵੁੱਡ ਦੇ ਦਬੰਗ ਖਾਨ ਸਲਮਾਨ ਖਾਨ ਨੇ ਇੱਕ ਅਜਿਹਾ ਖੁਲਾਸਾ ਕੀਤਾ ਹੈ ਜਿਸਨੂੰ ਸੁਣਕੇ ਉਨ੍ਹਾਂ ਦੇ ਪ੍ਰਸ਼ੰਸਕ ਹੈਰਾਨ ਹੋ ਗਏ ਹਨ। ਜੀ ਹਾਂ ਸਲਮਾਨ ਖਾਨ ਦੇ ਵਿਆਹ ਦਾ ਇੰਤਜ਼ਾਰ ਕਰਦੇ ਕਰਦੇ ਅਤੇ ਇਹ ਸਵਾਲ ਪੁੱਛਦੇ ਪੁੱਛਦੇ ਥੱਕ ਚੁੱਕੇ ਪ੍ਰਸ਼ੰਸਕ ਹੁਣ ਸਿੱਧਾ ਸਲਮਾਨ ਖਾਨ ਦੇ ਬੱਚਿਆਂ ਨੂੰ ਹੀ ਦੇਖਣਗੇ। ਇਹ ਅਸੀਂ ਨਹੀਂ ਸਗੋਂ ਇਹ ਸਲਮਾਨ ਖਾਨ ਨੇ ਹੀ ਕਿਹਾ ਹੈ, ਇਥੋਂ ਤੱਕ ਕਿ ਸਲਮਾਨ ਖਾਨ ਤਾਂ ਉਨ੍ਹਾਂ ਦੇ ਪਾਲਨ ਪੋਸ਼ਨ ਦੀ ਪੂਰੀ ਤਿਆਰੀ ਵੀ ਕਰ ਚੁੱਕੇ ਹਨ।

Update: 2025-09-25 12:10 GMT

ਮੁੰਬਈ (ਸੇਖਰ ਰਾਏ): ਬਾਲੀਵੁੱਡ ਦੇ ਦਬੰਗ ਖਾਨ ਸਲਮਾਨ ਖਾਨ ਨੇ ਇੱਕ ਅਜਿਹਾ ਖੁਲਾਸਾ ਕੀਤਾ ਹੈ ਜਿਸਨੂੰ ਸੁਣਕੇ ਉਨ੍ਹਾਂ ਦੇ ਪ੍ਰਸ਼ੰਸਕ ਹੈਰਾਨ ਹੋ ਗਏ ਹਨ। ਜੀ ਹਾਂ ਸਲਮਾਨ ਖਾਨ ਦੇ ਵਿਆਹ ਦਾ ਇੰਤਜ਼ਾਰ ਕਰਦੇ ਕਰਦੇ ਅਤੇ ਇਹ ਸਵਾਲ ਪੁੱਛਦੇ ਪੁੱਛਦੇ ਥੱਕ ਚੁੱਕੇ ਪ੍ਰਸ਼ੰਸਕ ਹੁਣ ਸਿੱਧਾ ਸਲਮਾਨ ਖਾਨ ਦੇ ਬੱਚਿਆਂ ਨੂੰ ਹੀ ਦੇਖਣਗੇ। ਇਹ ਅਸੀਂ ਨਹੀਂ ਸਗੋਂ ਇਹ ਸਲਮਾਨ ਖਾਨ ਨੇ ਹੀ ਕਿਹਾ ਹੈ, ਇਥੋਂ ਤੱਕ ਕਿ ਸਲਮਾਨ ਖਾਨ ਤਾਂ ਉਨ੍ਹਾਂ ਦੇ ਪਾਲਨ ਪੋਸ਼ਨ ਦੀ ਪੂਰੀ ਤਿਆਰੀ ਵੀ ਕਰ ਚੁੱਕੇ ਹਨ।

ਸਲਾਮਨ ਖਾਨ ਆਪਣੇ ਕਰੀਅਰ ਦੇ ਸ਼ੁਰੂਆਤੀ ਦੌਰ ਵਿੱਚ ਆਪਣੀ ਫਿਲਮਾਂ ਤੋਂ ਵੱਧ ਆਪਣੀ ਨਿੱਜੀ ਜ਼ਿੰਦਗੀ ਅਤੇ ਕੌਂਪਲੀਕੇਟਡ ਰਿਲੇਸ਼ਨਸ਼ਿਪਸ ਨੂੰ ਲੈ ਕੇ ਜ਼ਿਆਦਾ ਚਰਚਾ ਵਿੱਚ ਰਹੇ। ਹਰ ਕੋਈ ਇਹ ਇੰਤਜ਼ਾਰ ਕਰਦਾ ਰਿਹਾ ਹੈ ਕਿ ਆਖਿਰ ਸਲਮਾਨ ਖਾਨ ਦਾ ਵਿਆਹ ਕਿਸਦੇ ਨਾਲ ਹੋਏਗਾ। ਜਦੋਂ ਇੱਕ ਇੱਕ ਕਰਕੇ ਜਿਸ ਨਾਲ ਵੀ ਸਲਮਾਨ ਖਾਨ ਦਾ ਰਿਲਸ਼ੇਨ ਹੁੰਦਾ ਉਸਦਾ ਵਿਆਹ ਹੋ ਜਾਂਦਾ ਤਾਂ ਕਿਸ ਨਾਲ ਵਿਆਹ ਵਾਲਾ ਸਵਾਲ ਵਿਆਹ ਕਦੋਂ ਹੋਏਗਾ ਵਿੱਚ ਬਦਲ ਗਿਆ... ਹੁਣ ਜਦੋਂ ਸਲਮਾਨ ਖਾਨ ਦੀ ਵੀ ਉਮਰ 59 ਸਾਲਾਂ ਦੀ ਹੋ ਗਈ ਤਾਂ ਇਹ ਸਵਾਲ ਹੋਣਾ ਵੀ ਬੰਦ ਹੋ ਗਿਆ। ਪਰ ਅਚਾਨਕ ਹੁਣ ਸਲਮਾਨ ਨੇ ਬੱਚਿਆਂ ਦੀ ਇੱਛਾ ਦਾ ਖੁਲਾਸਾ ਕਰ ਦਿੱਤਾ ਜਿਸਨੂੰ ਸੁਣਗੇ ਹੀ ਸਾਰੇ ਹੈਰਾਨ ਹੋ ਗਏ।

ਜੀ ਹਾਂ ਸਲਮਾਨ ਖ਼ਾਨ ਨੇ ਪਹਿਲੀ ਵਾਰ ਖੁਲ੍ਹ ਕੇ ਆਪਣੇ ਪੇਰੇਂਟਹੂਡ ਦੇ ਖ਼ਿਆਲਾਂ ਬਾਰੇ ਗੱਲ ਕੀਤੀ ਹੈ। ਉਹ ਅਜੇ ਤੱਕ ਕੁਆਰੇ ਹਨ, ਪਰ ਬੱਚਿਆਂ ਲਈ ਉਨ੍ਹਾਂ ਦਾ ਪਿਆਰ ਸਪਸ਼ਟ ਹੈ। ਅਦਾਕਾਰ ਸਟ੍ਰੀਮਿੰਗ ਚੈਟ ਸ਼ੋਅ 'ਟੂ ਮਚ ਵਿਦ ਕਾਜੋਲ ਐਂਡ ਟਵਿੰਕਲ' ਦੇ ਪਹਿਲੇ ਐਪੀਸੋਡ ਵਿੱਚ ਸਾਥੀ ਸੁਪਰਸਟਾਰ ਆਮਿਰ ਖਾਨ ਦੇ ਨਾਲ ਆਏ ਅਤੇ ਜੀਵਨ ਅਤੇ ਪੇਰੇਂਟਹੂਡ ਪ੍ਰਤੀ ਆਪਣੇ ਦ੍ਰਿਸ਼ਟੀਕੋਣ ਬਾਰੇ ਗੱਲ ਕੀਤੀ।

ਜਦੋਂ ਸ਼ੋਅ ਦੀ ਹੋਸਟ ਟਵਿੰਕਲ ਖੰਨਾ ਨੇ ਸਲਮਾਨ ਨੂੰ ਇਸ ਅਫਵਾਹ ਬਾਰੇ ਪੁੱਛਿਆ ਕਿ ਉਹ ਇੱਕ ਬੱਚਾ ਗੋਦ ਲੈਣਾ ਚਾਹੁੰਦੇ ਹਨ ਤਾਂ ਸਲਮਾਨ ਨੇ ਨਾਂਹ ਵਿਚ ਜਵਾਬ ਦਿੱਤਾ। ਹਾਲਾਂਕਿ ਉਨ੍ਹਾਂ ਨੇ ਪਿਤਾ ਬਣਨ ਦੀ ਇੱਛਾ ਜ਼ਰੂਰ ਜਾਹਰ ਕੀਤੀ। ਉਨ੍ਹਾਂ ਕਿਹਾ, “ਇੱਕ ਦਿਨ ਬੱਚੇ ਤਾਂ ਹੋਣੇ ਹੀ ਹਨ, ਦੇਖਦੇ ਹਾਂ ਕਦੋਂ। ਬਸ ਸਮਾਂ ਆਉਣ ਦਿਓ, ਫਿਰ ਦੇਖਾਂਗੇ।” ਇਸ ਗੱਲ ਨੇ ਪ੍ਰਸ਼ੰਸਕਾਂ ਦੀ ਦਿਲਚਸਪੀ ਹੋਰ ਵਧਾ ਦਿੱਤੀ।

ਇਸ ਤੋਂ ਬਾਅਦ ਉਨ੍ਹਾਂ ਦੱਸਿਆ ਕਿ ਕਿਵੇਂ ਉਨ੍ਹਾਂ ਦੇ ਬੱਚੇ ਦੇ ਜਨਮ ਤੋਂ ਬਾਅਦ ਉਸ ਦੀ ਦੇਖਭਾਲ ਕਰਨ ਲਈ ਇਕ ਪੂਰਾ 'ਪਿੰਡ' ਹੈ। ਉਨ੍ਹਾਂ ਕਿਹਾ, “ਮੇਰੇ ਕੋਲ ਪੂਰਾ ਪਿੰਡ, ਜ਼ਿਲਾ, ਮੇਰਾ ਪਰਿਵਾਰ ਹੈ। ਮੇਰੇ ਪਰਿਵਾਰ ਦੀਆਂ ਔਰਤਾਂ ਬੱਚਿਆਂ ਦੀ ਦੇਖਭਾਲ ਕਰਦੀਆਂ ਹਨ। ਅਲੀਜ਼ੇਹ ਤੇ ਆਯਾਨ ਵੱਡੇ ਹੋ ਚੁਕੇ ਹਨ, ਹੁਣ ਆਯਾਤ ਹੈ। ਜਦੋਂ ਤੱਕ ਮੇਰੇ ਬੱਚੇ ਹੋਣਗੇ, ਆਯਾਤ ਉਨ੍ਹਾਂ ਦੀ ਦੇਖਭਾਲ ਕਰ ਸਕੇਗੀ।” ਅਲੀਜ਼ੇਹ ਅਤੇ ਆਯਾਨ ਅਗਨਿਹੋਤਰੀ, ਸਲਮਾਨ ਦੀ ਭੈਣ ਅਲਵੀਰਾ ਖ਼ਾਨ ਅਗਨਿਹੋਤਰੀ ਅਤੇ ਅਤੁਲ ਅਗਨਿਹੋਤਰੀ ਦੇ ਬੱਚੇ ਹਨ। ਸਲਮਾਨ ਨੇ ਦੱਸਿਆ ਕਿ ਉਹ ਆਪਣੇ ਪਰਿਵਾਰ ਦੀ ਸਹਾਇਤਾ ਨਾਲ ਆਪਣੇ ਬੱਚਿਆਂ ਦੀ ਚੰਗੀ ਸੰਭਾਲ ਕਰ ਸਕਣਗੇ।

ਇਸ ਤੋਂ ਇਲਾਵਾ, ਸਲਮਾਨ ਨੇ ਆਪਣੇ ਪਿਛਲੇ ਰਿਸ਼ਤਿਆਂ ਬਾਰੇ ਵੀ ਖੁਲ੍ਹ ਕੇ ਗੱਲ ਕੀਤੀ। ਉਹ ਕਹਿੰਦੇ ਹਨ ਕਿ ਜਦੋਂ ਇੱਕ ਪਾਰਟਨਰ ਦੂਜੇ ਨਾਲੋਂ ਜ਼ਿਆਦਾ ਅੱਗੇ ਵਧ ਜਾਂਦਾ ਹੈ, ਤਾਂ ਅਸੁਰੱਖਿਆ ਮਹਿਸੂਸ ਹੋਣ ਲੱਗਦੀ ਹੈ। ਇਸ ਲਈ ਦੋਹਾਂ ਨੂੰ ਇਕੱਠੇ ਵਧਣ ਦੀ ਲੋੜ ਹੁੰਦੀ ਹੈ। ਇਕ-ਦੂਜੇ ਦਾ ਬੋਝ ਘੱਟ ਕਰਨ ਦੀ ਲੋੜ ਹੈ। ਮੈਨੂੰ ਅਜਿਹਾ ਲੱਗਾ ਹੈ। ਸਲਮਾਨ ਨੇ ਆਪਣੀ ਸਿਹਤ ਬਾਰੇ ਵੀ ਜਾਣਕਾਰੀ ਦਿੱਤੀ। ਉਹ ਟ੍ਰਾਈਜੀਮਿਨਲ ਨਿਊਰਲਜੀਆ ਦੀ ਬੀਮਾਰੀ ਨਾਲ ਲੰਬੇ ਸਮੇਂ ਤੱਕ ਜੂਝਦੇ ਰਹੇ, ਜਿਸ ਵਿੱਚ ਚਿਹਰੇ 'ਤੇ ਬਹੁਤ ਤੇਜ਼ ਦਰਦ ਹੁੰਦਾ ਹੈ, ਜੋ ਬਿਜਲੀ ਦੇ ਝਟਕੇ ਵਾਂਗ ਲੱਗਦਾ ਹੈ। ਹਾਲਾਂਕਿ ਸਲਮਾਨ ਨੇ ਦੱਸਿਆ ਕਿ 7 ਸਾਲ ਤੋਂ ਜ਼ਿਆਦਾ ਇਸ ਦਰਦ ਨਾਲ ਲੜਾਈ ਕਰਣ ਦੇ ਬਾਅਦ ਹੁਣ ਹਾਲਾਤ ਬਹੁਤ ਬਿਹਤਰ ਹੋ ਚੁਕੇ ਹਨ

Tags:    

Similar News