ਯਾਦ ਨਹੀਂ, ਆਖਰੀ ਵਾਰ ਕਦੋਂ ਮਿਲਿਆ ਸੀ ਹਿੰਦੀ ਫ਼ਿਲਮ ਦਾ ਆਫਰ ?-ਨੇਹਾ ਧੂਪੀਆ
ਇਸ ਗੱਲ ਬਾਰੇ ਖੁਲ੍ਹਕੇ ਬੋਲਦੇ ਹੋਏ ਨੇਹਾ ਨੇ ਦੱਸਿਆ ਉਨ੍ਹਾਂ ਨੂੰ ਯਾਦ ਨਹੀਂ ਹੈ ਕਿ ਆਖਰੀ ਵਾਰ ਕਦੋਂ ਉਸ ਨੂੰ ਹਿੰਦੀ ਫਿਲਮਾਂ ਦੀ ਪੇਸ਼ਕਸ਼ ਮਿਲੀ ਸੀ;
ਮੁੰਬਈ : ਨੇਹਾ ਧੂਪੀਆ, ਜਿਸ ਨੇ 21 ਸਾਲ ਪਹਿਲਾਂ 2003 ਦੀ ਫਿਲਮ 'ਕਯਾਮਤ: ਸਿਟੀ ਅੰਡਰ ਥ੍ਰੇਟ' ਨਾਲ ਆਪਣਾ ਬਾਲੀਵੁੱਡ ਡੈਬਿਊ ਕੀਤਾ ਸੀ, ਨੇ ਹਾਲ ਹੀ ਵਿੱਚ ਖੁਲਾਸਾ ਕੀਤਾ ਹੈ ਕਿ ਉਹ ਫਿਲਮਾਂ ਨਾਲ ਆਪਣੇ ਆਪ ਨੂੰ ਜੋੜਨ ਲਈ ਪਿਛਲੇ 22 ਸਾਲਾਂ ਤੋਂ ਤਿੱਖਾ "ਸੰਘਰਸ਼" ਕਰ ਰਹੀ ਹੈ । ਇਸ ਗੱਲ ਬਾਰੇ ਖੁਲ੍ਹਕੇ ਬੋਲਦੇ ਹੋਏ ਨੇਹਾ ਨੇ ਦੱਸਿਆ ਉਨ੍ਹਾਂ ਨੂੰ ਯਾਦ ਨਹੀਂ ਹੈ ਕਿ ਆਖਰੀ ਵਾਰ ਕਦੋਂ ਉਸ ਨੂੰ ਹਿੰਦੀ ਫਿਲਮਾਂ ਦੀ ਪੇਸ਼ਕਸ਼ ਮਿਲੀ ਸੀ । "ਮੈਨੂੰ ਨਹੀਂ ਪਤਾ ਕਿ ਮੇਰਾ ਫ਼ੋਨ ਇੰਨੀ ਵਾਰ ਕਿਉਂ ਨਹੀਂ ਵੱਜਦਾ", ਅਦਾਕਾਰਾ ਨੇਹਾ ਧੂਪੀਆ ਨੇ ਕਿਹਾ । ਆਪਣੇ ਚੱਲ ਰਹੇ ਕਰੀਅਰ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਦੱਸਿਆ ਕਿ ਹਾਲ ਦੇ ਸਮੇਂ 'ਚ ਉਨ੍ਹਾਂ ਨੂੰ ਬਾਲੀਵੁੱਡ ਤੋਂ ਨਹੀਂ ਸਗੋਂ ਸਾਊਥ ਇੰਡਸਟਰੀ ਤੋਂ ਆਫਰ ਆ ਰਹੇ ਹਨ । ਅਭਿਨੇਤਰੀ ਨੂੰ 2 ਫਿਲਮਾਂ ਸਬੰਧੀ ਪੇਸ਼ਕਸ਼ਾਂ ਆਈਆਂ ਨੇ ਅਤੇ ਜਿਸ ਲਈ ਉਨ੍ਹਾਂ ਨੂੰ ਤਿੰਨ ਮਹੀਨਿਆਂ ਦਾ ਸਮਾਂ ਚਾਹੀਦਾ ਸੀ । ਪਰ ਇਸ ਸਭ ਦੇ ਵਿਚਾਲੇ ਉਨ੍ਹਾਂ ਨੂੰ ਇਹ ਯਾਦ ਨਹੀਂ ਹੈ ਕਿ ਉਨ੍ਹਾਂ ਨੂੰ ਆਖਰੀ ਵਾਰ ਹਿੰਦੀ ਫਿਲਮ ਦਾ ਆਫਰ ਕਦੋਂ ਮਿਲਿਆ ਸੀ । ਉਨ੍ਹਾਂ ਇਹ ਵੀ ਕਿਹਾ ਕਿ ਮੌਕੇ ਦੀ ਤਲਾਸ਼ ਕਰਨ 'ਚ ਅਤੇ ਕੰਮ ਮੰਗਣ ਵਿੱਚ ਕੋਈ ਸ਼ਰਮ ਨਹੀਂ ਹੈ । ਹਾਲਾਂਕਿ, ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਕੰਮ ਪ੍ਰਦਾਨ ਕਰਨ ਵਾਲੇ ਵੀ ਤੁਹਾਡੇ ਔਖੇ ਸਮੇਂ 'ਚ ਤੁਹਾਡੀ ਵਿੱਤੀ ਮਦਦ ਨਹੀਂ ਕਰ ਸਕਦੇ । ਨੇਹਾ ਧੂਪੀਆ ਨੇ 10 ਮਈ 2018 ਨੂੰ ਭਾਰਤੀ ਕ੍ਰਿਕਟ ਟੀਮ ਦੇ ਸਾਬਕਾ ਕਪਤਾਨ ਬਿਸ਼ਨ ਸਿੰਘ ਬੇਦੀ ਦੇ ਪੁੱਤਰ, ਅਦਾਕਾਰ ਅੰਗਦ ਬੇਦੀ ਨਾਲ ਵਿਆਹ ਕੀਤਾ । 18 ਨਵੰਬਰ 2018 ਨੂੰ, ਉਸਨੇ ਮੇਹਰ ਧੂਪੀਆ ਬੇਦੀ ਨਾਮ ਦੀ ਇੱਕ ਲੜਕੀ ਨੂੰ ਜਨਮ ਦਿੱਤਾ।[18] ਧੂਪੀਆ ਨੂੰ 2019 ਵਿੱਚ ਮੀਡੀਆ ਦੇ ਕੁਝ ਹਿੱਸਿਆਂ ਦੁਆਰਾ ਗਰਭ-ਅਵਸਥਾ ਤੋਂ ਬਾਅਦ ਭਾਰ ਵਧਣ ਲਈ ਸ਼ਰਮਿੰਦਾ ਕੀਤਾ ਗਿਆ ਸੀ ।