ਪਹਿਲੀ ਵਾਰ ਦਿਲਜੀਤ ਦੋਸਾਂਝ ਨੇ ਦਿਖਾਇਆ ਆਪਣਾ ਪਰਿਵਾਰ

ਪੂਰੀ ਦੁਨੀਆਂ ਨੂੰ ਆਪਣੇ ਗੀਤਾਂ 'ਤੇ ਨਚਾਉਣ ਵਾਲੇ ਪੰਜਾਬੀ ਗਾਇਕ ਤੇ ਬਾਲੀਵੁੱਡ ਅਦਾਕਾਰ ਦਿਲਜੀਤ ਦੋਸਾਂਝ ਦੇ ਪਰਿਵਾਰਕ ਬਾਰੇ ਹੁਣ ਤੱਕ ਕਿਸੇ ਨੂੰ ਨਹੀਂ ਪਤਾ ਸੀ ਪਰ ਹੁਣ ਦਿਲਜੀਤ ਨੇ ਖੁਦ ਆਪਣੀ ਮਾਂ ਅਤੇ ਭੈਣ ਬਾਰੇ ਦੱਸਿਆ ਹੈ। ਮਾਨਚੈਸਟਰ 'ਚ ਦਿਲ-ਲੁਮਿਨਾਟੀ ਸ਼ੋਅ ਦੌਰਾਨ ਦਿਲਜੀਤ ਦੀ ਮਾਤਾ ਤੇ ਭੈਣ ਉਸ ਦਾ ਸ਼ੋਅ ਦੇਖਣ ਆਈਆਂ ਸਨ।

Update: 2024-09-29 08:11 GMT

ਮਾਨਚੈਸਟਰ: ਪੂਰੀ ਦੁਨੀਆਂ ਨੂੰ ਆਪਣੇ ਗੀਤਾਂ 'ਤੇ ਨਚਾਉਣ ਵਾਲੇ ਪੰਜਾਬੀ ਗਾਇਕ ਤੇ ਬਾਲੀਵੁੱਡ ਅਦਾਕਾਰ ਦਿਲਜੀਤ ਦੋਸਾਂਝ ਦੇ ਪਰਿਵਾਰਕ ਬਾਰੇ ਹੁਣ ਤੱਕ ਕਿਸੇ ਨੂੰ ਨਹੀਂ ਪਤਾ ਸੀ ਪਰ ਹੁਣ ਦਿਲਜੀਤ ਨੇ ਖੁਦ ਆਪਣੀ ਮਾਂ ਅਤੇ ਭੈਣ ਬਾਰੇ ਦੱਸਿਆ ਹੈ। ਮਾਨਚੈਸਟਰ 'ਚ ਦਿਲ-ਲੁਮਿਨਾਟੀ ਸ਼ੋਅ ਦੌਰਾਨ ਦਿਲਜੀਤ ਦੀ ਮਾਤਾ ਤੇ ਭੈਣ ਉਸ ਦਾ ਸ਼ੋਅ ਦੇਖਣ ਆਈਆਂ ਸਨ। ਦਿਲਜੀਤਨੇ ਹਮੇਸ਼ਾ ਤੋਂ ਹੀ ਆਪਣੇ ਪਰਿਵਾਰ ਨੂੰ ਸੋਸ਼ਲ ਮੀਡੀਆ ਤੋਂ ਦੂਰ ਰੱਖਿਆ ਸੀ| ਇਸ ਸਾਲ ਦੇ ਸ਼ੁਰੂ 'ਚ ਉਸ ਨੇ ਆਪਣੇ ਪਰਿਵਾਰ ਬਾਰੇ ਗੱਲ ਕੀਤੀ ਸੀ ਪਰ ਉਸ ਨੇ ਉਨ੍ਹਾਂ ਦੀ ਪਛਾਣ ਨੂੰ ਗੁਪਤ ਰੱਖਿਆ।

ਸੋਸ਼ਲ ਮੀਡੀਆ 'ਤੇ ਇੱਕ ਵੀਡੀਓ ਖੂਬ ਵਾਇਰਲ ਹੋ ਰਹੀ ਵੀਡੀਓ ਵਿੱਚ ਵੇਖਿਆ ਜਾ ਸਕਦਾ ਹੈ ਕਿ ਦਿਲਜੀਤ ਦੋਸਾਂਝ ਆਪਣੇ ਪਰਿਵਾਰ ਨੂੰ ਪ੍ਰਸ਼ੰਸਕਾਂ ਨਾਲ ਮਿਲਾਉਂਦੇ ਹਨ। ਬੇਹੱਦ ਦੀ ਭਾਵੁਕ ਪਲਾਂ ਦੀ ਇਹ ਲਾਈਵ ਤਸਵੀਰ ਤੇਜ਼ੀ ਨਾਲ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।

ਦਿਲਜੀਤ ਕੰਸਰਟ 'ਚ ਆਪਣੀ ਮਾਂ ਦੇ ਸਾਹਮਣੇ ਭਾਵੁਕ ਹੋ ਗਏ ਭਾਵੁਕ ਹੁੰਦੇ ਹੋਏ ਦਿਲਜੀਤ ਨੇ "ਦਿਲ ਤੈਨੂੰ ਦੇ ਦਿੱਤਾ ਮੈਂ ਤਾਂ ਸੋਹਣਿਆ, ਜਾਨ ਤੇਰੇ ਕਦਮ 'ਚ ਰੱਖੀ ਹੋਈ ਏ" ਗਾਇਆ ਤੇ ਆਪਣੀ ਮਾਂ ਸੁਖਵਿੰਦਰ ਕੌਰ ਦੀ ਜਾਣ-ਪਛਾਣ ਪ੍ਰਸ਼ੰਸਕਾਂ ਨਾਲ ਕਰਵਾਈ। ਜਦੋਂ ਦਿਲਜੀਤ ਨੇ ਮਾਂ ਨੂੰ ਜੱਫੀ ਪਾ ਕੇ ਸਿਰ 'ਤੇ ਚੁੰਮਿਆ ਤਾਂ ਉਨ੍ਹਾਂ ਦੀ ਮਾਂ ਵੀ ਭਾਵੁਕ ਹੋ ਗਈ। ਆਪਣੀ ਭੈਣ ਦੀ ਜਾਣ-ਪਛਾਣ ਕਰਾਉਂਦੇ ਹੋਏ ਉਸ ਨੇ ਕਿਹਾ ਇਹ ਮੇਰੀ ਭੈਣ ਹੈ।

ਭੀੜ ਨੇ ਦਿਲਜੀਤ ਦੀ ਮਾਂ ਅਤੇ ਭੈਣ ਦੋਵਾਂ ਲਈ ਤਾੜੀਆਂ ਮਾਰੀਆਂ ਅਤੇ ਇਸ ਪਲ ਨੇ ਸਭ ਨੂੰ ਭਾਵੁਕ ਕਰਕੇ ਰੱਖ ਦਿੱਤਾ|ਕਿਉਂਕਿ ਇਹ ਪਹਿਲੀ ਵਾਰ ਹੈ ਜਦੋਂ ਦਿਲਜੀਤ ਦੋਸਾਂਝ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਜਨਤਕ ਤੌਰ 'ਤੇ ਪੇਸ਼ ਕੀਤਾ ਹੈ।

Tags:    

Similar News