ਗੁਰੂ ਰੰਧਾਵਾ ਦੇ ਦੂਜੇ ਗੀਤ 'ਅਜ਼ੂਲ' 'ਤੇ ਵੀ ਛਿੜਿਆ ਵਿਵਾਦ
ਪੰਜਾਬੀ ਗਾਇਕ ਗੁਰੂ ਰੰਧਾਵਾ ਲਗਾਤਾਰ ਵਿਵਾਦਾਂ ਨਾਲ ਘਿਰਦੇ ਜਾ ਰਹੇ ਹਨ। ਪਹਿਲਾਂ ਗੁਰੂ ਰੰਧਾਵਾ ਦੇ ਗੀਤ 'ਸੀਰਾ' ਨੂੰ ਲੈ ਕੇ ਵਿਵਾਦ ਛਿੜਿਆ। ਜਿਸ ਵਿੱਚ ਵਰਤੀ ਗਈ ਸ਼ਬਦਾਵਲੀ ਨੂੰ ਲੈ ਕੇ ਛਿੱੜੇ ਵਿਵਾਦ ਦੇ ਚਲਦੇ ਉਨ੍ਹਾਂ ਨੂੰ ਸਮਰਾਲਾ ਕੋਰਟ ਵੱਲੋਂ 2 ਸਤੰਬਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ। ਇਸ ਮਾਮਲੇ ਦੇ ਚਲਦੇ ਗੁਰੂ ਰੰਧਾਵਾ ਖਿਲਾਫ ਕ੍ਰਿਮੀਨਲ ਕੰਪਲੇਂਟ ਫਾਈਲ ਕੀਤੀ ਗਈ ਹੈ।
ਮੋਹਾਲੀ, ਸ਼ੇਖਰ ਰਾਏ : ਪੰਜਾਬੀ ਗਾਇਕ ਗੁਰੂ ਰੰਧਾਵਾ ਲਗਾਤਾਰ ਵਿਵਾਦਾਂ ਨਾਲ ਘਿਰਦੇ ਜਾ ਰਹੇ ਹਨ। ਪਹਿਲਾਂ ਗੁਰੂ ਰੰਧਾਵਾ ਦੇ ਗੀਤ 'ਸੀਰਾ' ਨੂੰ ਲੈ ਕੇ ਵਿਵਾਦ ਛਿੜਿਆ। ਜਿਸ ਵਿੱਚ ਵਰਤੀ ਗਈ ਸ਼ਬਦਾਵਲੀ ਨੂੰ ਲੈ ਕੇ ਛਿੱੜੇ ਵਿਵਾਦ ਦੇ ਚਲਦੇ ਉਨ੍ਹਾਂ ਨੂੰ ਸਮਰਾਲਾ ਕੋਰਟ ਵੱਲੋਂ 2 ਸਤੰਬਰ ਨੂੰ ਪੇਸ਼ ਹੋਣ ਲਈ ਸੰਮਨ ਜਾਰੀ ਕੀਤੇ ਗਏ। ਇਸ ਮਾਮਲੇ ਦੇ ਚਲਦੇ ਗੁਰੂ ਰੰਧਾਵਾ ਖਿਲਾਫ ਕ੍ਰਿਮੀਨਲ ਕੰਪਲੇਂਟ ਫਾਈਲ ਕੀਤੀ ਗਈ ਹੈ। ਹੁਣ ਇਕ ਹੋਰ ਨਵਾਂ ਵਿਵਾਦ ਗੁਰੂ ਰੰਧਾਵਾ ਨੂੰ ਲੈ ਕੇ ਸਾਹਮਣੇ ਆਇਆ ਹੈ। ਇਹ ਵਿਵਾਦ ਗੁਰੂ ਰੰਧਾਵਾ ਦੇ ਗੀਤ 'ਅਜ਼ੂਲ' ਨੂੰ ਦੇ ਵੀਡੀਓ ਨੂੰ ਲੈ ਕੇ ਸਾਹਮਣੇ ਆਇਆ ਗਿਆ ਹੈ।
ਇਸ ਸਬੰਧੀ ਸ਼ਿਕਾਇਤ ਕਰਤਾ ਦਾ ਕਹਿਣਾ ਹੈ ਕਿ ਗੁਰੂ ਰੰਧਾਵਾ ਦੇ ਗੀਤ 'ਅਜ਼ੂਲ' 'ਚ ਸਕੂਲੀ ਵਿਿਦਆਰਥਣਾਂ ਨੂੰ ਬਹੁਤ ਜ਼ਿਆਦਾ ਗਲਤ ਤਰੀਕੇ ਨਾਲ ਪੇਸ਼ ਕੀਤਾ ਗਿਆ ਹੈ। ਇਸ ਗੀਤ ਵਿਚ ਗੁਰੂ ਰੰਧਾਵਾ ਇਕ ਫੋਟੋਗ੍ਰਾਫਰ ਦੇ ਕਿਰਦਾਰ 'ਚ ਨਜ਼ਰ ਆ ਰਹੇ ਹਨ ਜੋ ਇਕ ਸਕੂਲੀ ਵਿਿਦਆਰਥਣ ਵੱਲ ਆਕਰਸ਼ਿਤ ਹੋ ਜਾਂਦਾ ਹੈ। ਉਸ ਤੋਂ ਬਾਅਦ ਜਿਸ ਤਰੀਕੇ ਨਾਲ ਇਸ ਸਕੂਲੀ ਵਿਿਦਆਰਥਣ ਨੂੰ ਪੋਜ਼ ਬਣਾਉਂਦੇ ਅਤੇ ਡਾਂਸ ਕਰਦੇ ਦਿਖਾਇਆ ਗਿਆ ਹੈ।
ਉਹ ਬੱਚਿਆਂ ਦੀ ਸੋਚ ਉੱਪਰ ਬਹੁਤ ਮਾੜਾ ਪ੍ਰਭਾਵ ਛੱਡਦਾ ਹੈ। ਇਥੋਂ ਤੱਕ ਕਿ ਸੋਸ਼ਲ ਮੀਡੀਆ 'ਤੇ ਟ੍ਰੈਂਡ ਕਰ ਰਹੇ ਇਸ ਗੀਤ 'ਤੇ ਕਈ ਯੂਜ਼ਰਜ਼ ਨੇ ਵੀ ਇਤਰਾਜ਼ ਜਤਾਉਂਦਿਆਂ ਕਿਹਾ ਕਿ ਅਜਿਹੇ ਗੀਤ ਔਰਤਾਂ ਅਤੇ ਨਾਬਾਲਿਗਾਂ ਖਿਲਾਫ ਜਿਨਸੀ ਸ਼ੌਸ਼ਣ ਨੂੰ ਉਤਸ਼ਾਹਿਤ ਕਰਦੇ ਹਨ। ਇਸ ਤਰ੍ਹਾਂ ਦੇ ਗੀਤਾਂ ਅਤੇ ਵੀਡੀਓਜ਼ ਉੱਪਰ ਰੋਕ ਲਗਾਉਣੀ ਚਾਹਿਦੀ ਹੈ।