Shah Rukh Khan; ਸ਼ਾਹਰੁਖ਼ ਖ਼ਾਨ ਦੀ ਮੈਨੇਜਰ ਪੂਜਾ ਡਡਲਾਨੀ ਕਰੋੜਾਂ ਦੀ ਜਾਇਦਾਦ ਦੀ ਮਾਲਕਣ, ਇੱਕ ਮਹੀਨੇ ਦੀ ਤਨਖ਼ਾਹ ਸੁਣ ਉੱਡ ਜਾਣਗੇ ਹੋਸ਼
ਸੈਲੀਬ੍ਰਿਟੀ ਵਾਂਗ ਆਲੀਸ਼ਾਨ ਬੰਗਲੇ ਵਿੱਚ ਰਹਿੰਦੀ ਹੈ ਡਡਲਾਨੀ
Pooja Dadlani Net Worth: ਬਾਲੀਵੁੱਡ ਦੇ ਕਿੰਗ ਖਾਨ ਸ਼ਾਹਰੁਖ ਅਕਸਰ ਹੀ ਸੁਰਖੀਆਂ ਵਿੱਚ ਰਹਿੰਦੇ ਹਨ। ਉਨ੍ਹਾਂ ਨੇ ਸਾਲ 2023 ਚ ਫਿਲਮ 'ਪਠਾਨ' ਬਾਲੀਵੁੱਡ 'ਚ ਧਮਾਕੇਦਾਰ ਕਮਬੈਕ ਕੀਤਾ ਸੀ। ਕਿਹਾ ਜਾਂਦਾ ਹੈ ਕਿ ਸ਼ਾਹਰੁਖ਼ ਜਿਸ ਮੁਕਾਮ ਤੇ ਹਨ, ਉੱਥੇ ਤੱਕ ਪਹੁੰਚਣ ਵਿੱਚ ਓਹਨਾ ਦੀ ਮੇਹਨਤ ਦੇ ਨਾਲ ਨਾਲ ਪੂਜਾ ਡਡਲਾਨੀ ਦਾ ਸਮਰਥਨ ਵੀ ਹੈ। ਪੂਜਾ ਡਡਲਾਨੀ ਸ਼ਾਹਰੁਖ਼ ਦੀ ਮੈਨੇਜਰ ਹੈ। ਪੂਜਾ ਦਾ ਨਾਮ ਵੀ ਅਕਸਰ ਸੁਰਖੀਆਂ ਵਿਚ ਰਹਿੰਦਾ ਹੈ। ਪਰ ਅੱਜ ਅਸੀਂ ਤੁਹਾਨੂੰ ਸ਼ਾਹਰੁਖ ਖਾਨ ਬਾਰੇ ਨਹੀਂ, ਬਲਕਿ ਉਨ੍ਹਾਂ ਦੀ ਮੈਨੇਜਰ ਪੂਜਾ ਡਡਲਾਨੀ ਬਾਰੇ ਦੱਸਣ ਜਾ ਰਹੇ ਹਾਂ।
ਕਿਹਾ ਜਾਂਦਾ ਹੈ ਕਿ ਪੂਜਾ ਡਡਲਾਨੀ ਕਰੀਬ 13 ਸਾਲਾਂ ਤੋਂ ਸ਼ਾਹਰੁਖ ਤੇ ਉਨ੍ਹਾਂ ਦੇ ਪਰਿਵਾਰ ਨਾਲ ਜੁੜੀ ਹੋਈ ਹੈ। ਸ਼ਾਹਰੁਖ ਦੀ ਮੈਨੇਜਰ ਹੋਣ ਦੇ ਨਾਤੇ ਉਹ ਕਿੰਗ ਖਾਨ ਦਾ ਸਾਰਾ ਕੰਮ ਸੰਭਾਲਦੀ ਹੈ। ਇੱਥੋਂ ਤੱਕ ਕਿ ਜਦੋਂ ਆਰੀਅਨ ਖਾਨ ਡਰੱਗਜ਼ ਕੇਸ ਵਿੱਚ ਫਸਿਆ ਸੀ, ਉਸ ਸਮੇਂ ਵੀ ਪੂਜਾ ਸ਼ਾਹਰੁਖ ਦੇ ਪਰਿਵਾਰ ਨਾਲ ਡਟ ਕੇ ਖੜੀ ਨਜ਼ਰ ਆਈ ਸੀ।
ਪੂਜਾ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਬਾਲੀਵੁੱਡ ਸੈਲੀਬ੍ਰਿਟੀ ਦੀ ਸਭ ਤੋਂ ਮਹਿੰਗੀ ਮੈਨੇਜਰ ਹੈ। ਰਿਪੋਰਟਾਂ ਮੁਤਾਬਕ ਪਹਿਲਾਂ ਉਸ ਦੀ ਇੱਕ ਮਹੀਨੇ ਦੀ ਸੈਲਰੀ 65-70 ਲੱਖ ਦੇ ਦਰਮਿਆਨ ਸੀ। 'ਪਠਾਨ' ਫਿਲਮ ਤੋਂ ਬਾਅਦ ਉਸ ਦੀ ਸੈਲਰੀ 80-85 ਲੱਖ ਦੇ ਵਿਚਾਲੇ ਹੋ ਗਈ ਹੈ। ਇਸ ਤੋਂ ਇਲਾਵਾ ਉਸ ਦੀ ਸਾਲਾਨਾ ਆਮਦਨ 10 ਕਰੋੜ ਰੁਪਏ ਦੱਸੀ ਜਾਂਦੀ ਹੈ। ਇਸ ਦੇ ਨਾਲ ਹੀ ਉਸ ਨੇ ਹਾਲ ਹੀ 'ਚ ਮੁੰਬਈ 'ਚ ਆਲੀਸ਼ਾਨ ਘਰ ਵੀ ਖਰੀਦਿਆ ਸੀ। ਜਿਸ ਦੀ ਕੀਮਤ ਕਰੋੜਾਂ ਵਿੱਚ ਹੈ। ਇਹੀ ਨਹੀਂ ਉਸ ਦੇ ਘਰ ਨੂੰ ਸ਼ਾਹਰੁਖ ਦੀ ਪਤਨੀ ਗੌਰੀ ਖਾਨ ਨੇ ਡਿਜ਼ਾਇਨ ਕੀਤਾ ਸੀ। ਜਿਸ ਦੀਆਂ ਖੂਬਸੂਰਤ ਤਸਵੀਰਾਂ ਪੂਜਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ 'ਤੇ ਸ਼ੇਅਰ ਕੀਤੀਆਂ ਸੀ।
50 ਕਰੋੜ ਜਾਇਦਾਦ ਦੀ ਮਾਲਕਣ
ਰਿਪੋਰਟਾਂ ਅਨੁਸਾਰ ਪੂਜਾ ਡਡਲਾਨੀ 50 ਕਰੋੜ ਰੁਪਏ ਦੀ ਜਾਇਦਾਦ ਦੀ ਮਾਲਕਣ ਹੈ। ਉਸ ਨੇ ਮੁੰਬਈ 'ਚ ਇੱਕ ਆਲੀਸ਼ਾਨ ਘਰ ਖਰੀਦਿਆ ਹੈ, ਜਿਸ ਦੀ ਕੀਮਤ ਕਰੋੜਾਂ ਹੈ। ਇਸ ਦੇ ਨਾਲ ਹੀ ਉਸ ਦੇ ਕਾਰ ਕਲੈਕਸ਼ਨ 'ਚ ਕਈ ਮਹਿੰਗੀ ਗੱਡੀਆਂ ਵੀ ਹਨ।
ਕਬਿਲੇਗੌਰ ਹੈ ਕਿ ਪੂਜਾ ਡਡਲਾਨੀ ਦੀ ਸੱਸ ਦਾ ਦੋ ਦਿਨ ਪਹਿਲਾਂ ਦੇਹਾਂਤ ਹੋਇਆ ਹੈ। ਉਸਦੇ ਅਫ਼ਸੋਸ ਲਈ ਸਾਰਾ ਬਾਲੀਵੁੱਡ ਇਕੱਠਾ ਨਜ਼ਰ ਆਇਆ। ਇਸਤੋਂ ਹੀ ਪੂਜਾ ਦੀ ਸ਼ਖ਼ਸੀਅਤ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ।