Salman Khan-Aishwarya Rai : ਸਲਮਾਨ ਖ਼ਾਨ ਰਾਤ ਨੂੰ ਐਸ਼ਵਰਿਆ ਰਾਏ ਨੂੰ ਮਿਲਣ ਆਉਂਦਾ ਸੀ ਤੇ ਸਵੇਰੇ ਜਾਂਦਾ ਸੀ

ਬਾਲੀਵੁੱਡ ਦੀ ਇਸ ਮਸ਼ਹੂਰ ਅਦਾਕਾਰਾ ਨੇ ਖੋਲ੍ਹੇ ਕਈ ਰਾਜ਼, ਦੱਸਿਆ ਦੋਵਾਂ ਦਾ ਬ੍ਰੇਕਅੱਪ ਕਿਵੇਂ ਹੋਇਆ

Update: 2025-09-19 05:06 GMT

Himani Shivpuri On Salman Khan Aishwarya Rai Love Story: ਬਾਲੀਵੁੱਡ 'ਚ ਵੈਸੇ ਤਾਂ ਕਲਾਕਾਰਾਂ ਦੇ ਆਪਸ ਵਿੱਚ ਰਿਸ਼ਤੇ ਹੋਣਾ ਆਮ ਗੱਲ ਹੈ, ਪਰ ਕਈ ਕਹਾਣੀਆਂ ਅਜਿਹੀਆਂ ਹੁੰਦੀਆਂ ਹਨ, ਜੋ ਅਮਰ ਹੋ ਜਾਂਦੀਆਂ ਹਨ। ਭਾਵੇਂ ਉਨ੍ਹਾਂ ਦਾ ਰਿਸ਼ਤਾ ਟੁੱਟ ਵੀ ਗਿਆ ਹੋਵੇ, ਫ਼ਿਰ ਵੀ ਉਨ੍ਹਾਂ ਨੂੰ ਲੋਕ ਕਦੇ ਨਹੀਂ ਭੁੱਲਦੇ, ਜਿਵੇਂ ਦਲੀਪ ਕੁਮਾਰ-ਮਧੂਬਾਲਾ, ਰਾਜ ਕਪੂਰ-ਨਰਗਿਸ, ਸ਼ਾਹਿਦ ਅਤੇ ਕਰੀਨਾ ਕਪੂਰ। ਇਨ੍ਹਾਂ ਨਾਲੋਂ ਵੀ ਇੱਕ ਮਸ਼ਹੂਰ ਇੱਕ ਅਜਿਹੀ ਜੋੜੀ ਹੈ, ਜਿਨ੍ਹਾਂ ਦਾ ਰਿਸ਼ਤਾ ਉਨ੍ਹਾਂ ਦੇ ਬ੍ਰੇਕਅੱਪ ਤੋਂ ਬਾਅਦ ਵੀ ਚਰਚਾ ਵਿੱਚ ਬਣਿਆ ਰਹਿੰਦਾ ਹੈ। ਉਹ ਜੋੜੀ ਹੈ ਸਲਮਾਨ ਖ਼ਾਨ ਅਤੇ ਐਸ਼ਵਰਿਆ ਰਾਏ। ਜੀ ਹਾਂ, ਐਸ਼ਵਰਿਆ ਅਤੇ ਸਲਮਾਨ ਦਾ ਰਿਸ਼ਤਾ ਕਿਸੇ ਸਮੇਂ ਬਹੁਤ ਹੀ ਡੂੰਘਾ ਸੀ, ਪਰ ਸ਼ਾਇਦ ਕਿਸਮਤ ਵਿੱਚ ਇਨ੍ਹਾਂ ਦੋਵਾਂ ਮਿਲਣਾ ਨਹੀਂ ਲਿਿਖਿਆ ਸੀ। ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਹਿਮਾਨੀ ਸ਼ਿਵਪੁਰੀ ਨੇ ਸਲਮਾਨ ਐਸ਼ਵਰਿਆ ਦੇ ਰਿਸ਼ਤੇ ਬਾਰੇ ਕਈ ਰਾਜ਼ ਖੋਲੇ ਹਨ, ਤਾਂ ਆਓ ਤੁਹਾਨੂੰ ਦੱਸਦੇ ਹਾਂ।

ਹਿਮਾਨੀ ਸ਼ਿਵਪੁਰੀ ਨੇ ਦੱਸਿਆ ਐਸ਼ਵਰਿਆ ਨਾਲ ਕੰਮ ਕਰਨ ਦਾ ਤਜਰਬਾ

ਹਿਮਾਨੀ ਨੇ ਦੱਸਿਆ ਕਿ 90 ਦੇ ਦਹਾਕਿਆਂ 'ਚ, ਜਦੋਂ ਐਸ਼ਵਰਿਆ ਜ਼ਿਆਦਾ ਮਸ਼ਹੂਰ ਨਹੀਂ ਹੋਈ ਸੀ। ਉਦੋਂ ਫਿਲਮ ''ਆ ਅਬ ਲੌਟ ਚਲੇਂ" ਦੀ ਸ਼ੂਟਿੰਗ ਦੌਰਾਨ ਹਿਮਾਨੀ ਅਤੇ ਐਸ਼ਵਰਿਆ ਦਾ ਰਿਸ਼ਤਾ ਕਾਫ਼ੀ ਗੂੜਾ ਹੋ ਗਿਆ ਸੀ। ਹਿਮਾਨੀ ਨੇ ਕਿਹਾ, "ਮੈਂ ਉਨ੍ਹਾਂ ਨਾਲ 2-3 ਫਿਲਮਾਂ ਕੀਤੀਆਂ ਹਨ, ਉਦੋਂ ਉਹ ਜ਼ਿਆਦਾ ਹਿੱਟ ਨਹੀਂ ਹੋਈ ਸੀ ਅਤੇ ਸਾਡਾ ਰਿਸ਼ਤਾ ਮਜ਼ਬੂਤ ਸੀ। ਪਰ ਬਾਅਦ ਵਿੱਚ ਜਦੋਂ ਉਹ ਮਸ਼ਹੂਰ ਹੋ ਗਈ ਤਾਂ ਮੈਨੂੰ ਭੁੱਲ ਗਈ। 

ਸਲਮਾਨ-ਐਸ਼ਵਰਿਆ ਦੇ ਰਿਸ਼ਤੇ ਬਾਰੇ ਖੋਲੇ ਰਾਜ਼

ਹਿਮਾਨੀ ਨੇ ਦੱਸਿਆ ਕਿ 90 ਦੇ ਦਹਾਕਿਆਂ ਵਿੱਚ ਸਲਮਾਨ ਖ਼ਾਨ ਬਾਲੀਵੱੁਡ ਦੇ ਸਭ ਤੋਂ ਹੈਂਡਸਮ ਸਟਾਰ ਸਨ ਅਤੇ ਉਹ ਕੁਆਰੇ ਵੀ ਸਨ। ਉਦੋਂ ਐਸ਼ਵਰਿਆ ਨਾਲ ਸਲਮਾਨ ਦਾ ਰਿਸ਼ਤਾ ਚਾਰੇ ਪਾਸੇ ਚਰਚਾ ਦਾ ਵਿਸ਼ਾ ਹੁੰਦਾ ਸੀ। ਹਿਮਾਨੀ ਨੇ ਦੱਸਿਆ, "ਮੈਨੂੰ ਯਾਦ ਹੈ ਕਿ ਸਲਮਾਨ ਖ਼ਾਨ ਅਤੇ ਐਸ਼ਵਰਿਆ ਰਾਏ ਦਾ ਰਿਸ਼ਤਾ ਉਸ ਦੌਰ ਵਿੱਚ ਬਹੁਤ ਹੀ ਡੂੰਘਾ ਸੀ। ਸਲਮਾਨ ਖ਼ਾਨ ਅਕਸਰ ਰਾਤ ਨੂੰ ਐਸ਼ਵਰਿਆ ਨੂੰ ਮਿਲਣ ਆਉਂਦਾ ਅਤੇ ਸਵੇਰੇ ਜਾਂਦਾ ਹੁੰਦਾ ਸੀ। ਇੱਥੋਂ ਤੱਕ ਕਿ ਸ਼ੂਟਿੰਗ ਦੌਰਾਨ ਵੀ ਉਹ ਐਸ਼ ਨੂੰ ਮਿਲਣ ਆਉਂਦਾ ਹੁੰਦਾ ਸੀ ਅਤੇ ਉਸ ਦੇ ਨਾਲ ਰਾਤ ਕੱਟ ਕੇ ਜਾਂਦਾ ਹੁੰਦਾ ਸੀ।" ਹਿਮਾਨੀ ਨੇ ਇਹ ਵੀ ਕਿਹਾ, " ਮੈਨੂੰ ਚੰਗੀ ਤਰ੍ਹਾਂ ਯਾਦ ਹੈ ਕਿ ਜਦੋਂ ਐਸ਼ਵਰਿਆ ਅਭਿਸ਼ੇਕ ਬੱਚਨ ਨਾਲ ਫਿਲਮ 'ਉਮਰਾਓ ਜਾਨ' ਦੀ ਸ਼ੂਟਿੰਗ ਕਰ ਰਹੀ ਸੀ, ਉਦੋਂ ਵੀ ਸਲਮਾਨ ਉਸ ਨੂੰ ਰਾਤ ਨੂੰ ਸ਼ੂਟਿੰਗ ਸੈੱਟ 'ਤੇ ਮਿਲਣ ਆਉਂਦਾ ਅਤੇ ਸਵੇਰੇ ਵਾਪਸ ਜਾਂਦਾ।"

ਹਿਮਾਨੀ ਨੇ ਸਲਮਾਨ-ਐਸ਼ਵਰਿਆ ਦੇ ਬ੍ਰੇਕਅੱਪ ਬਾਰੇ ਕੀਤਾ ਖ਼ੁਲਾਸਾ

ਹਿਮਾਨੀ ਸ਼ਿਵਪੁਰੀ ਨੇ ਦੱਸਿਆ ਕਿ ਸਲਮਾਨ ਅਤੇ ਐਸ਼ਵਰਿਆ ਦੇ ਦਰਮਿਆਨ ਸਭ ਕੁੱਝ ਸਹੀ ਚੱਲ ਰਿਹਾ ਸੀ, ਪਰ ਕਿਸਮਤ ਨੂੰ ਕੁੱਝ ਹੋਰ ਮਨਜ਼ੂਰ ਸੀ। ਦੋਵਾਂ ਦੇ ਰਿਸ਼ਤੇ ਵਿੱਚ ਹੌਲੀ ਹੌਲੀ ਖਟਾਸ ਆਉਣ ਲੱਗ ਪਈ ਅਤੇ ਇਹ ਘਟਣ ਦੀ ਥਾਂ ਦਿਨੋਂ ਦਿਨ ਵਧਦੀ ਹੀ ਰਹੀ। ਹਿਮਾਨੀ ਨੇ ਕਿਹਾ, "ਮੈਨੂੰ ਯਾਦ ਹੈ ਕਿ ਜਦੋਂ ਐਸ਼ਵਰਿਆ ਅਭਿਸ਼ੇਕ ਨਾਲ 'ਉਮਰਾਓ ਜਾਨ' ਦੀ ਸ਼ੂਟਿੰਗ ਕਰ ਰਹੀ ਸੀ ਤਾਂ ਉਸ ਵੇਲੇ ਉਸ ਦਾ ਸਲਮਾਨ ਨਾਲ ਰਿਸ਼ਤਾ ਖ਼ਰਾਬ ਹੋ ਗਿਆ ਸੀ। ਇੱਕ ਦਿਨ ਸਲਮਾਨ ਮੇਰੇ ਕੋਲ ਆਇਆ ਅਤੇ ਕਹਿਣ ਲੱਗਾ, "ਇਹ ਸਭ ਕੀ ਹੈ? ਇਸ ਨੂੰ ਸਮਝਾਓ। ਆਪਣੇ ਆਪ ਨੂੰ ਜ਼ਿਆਦਾ ਖ਼ੂਬਸੂਰਤ ਸਮਝਦੀ ਹੈ। ਇਹਨੂੰ ਕਹੋ ਕਿ ਵਹੀਦਾ ਰਹਿਮਾਨ ਨੂੰ ਦੇਖੇ, ਉਹ ਕਿੰਨੀਂ ਸੋਹਣੀ ਹੈ, ਇਹ ਤਾਂ ਉਸ ਦੇ ਸਾਹਮਣੇ ਕੁੱਝ ਵੀ ਨਹੀਂ।" ਇਸ 'ਤੇ ਮੈਂ ਸਲਮਾਨ ਖਾਨ ਨੂੰ ਕਿਹਾ, ''ਬੱਸ ਤੂੰ ਚੁੱਪ ਕਰਜਾ, ਹੌਸਲਾ ਰੱਖ ਸਭ ਠੀਕ ਹੋਏਗਾ।"

ਦੱਸ ਦਈਏ ਕਿ ਸਲਮਾਨ ਖ਼ਾਨ ਅਤੇ ਐਸ਼ਵਰਿਆ ਸਾਲ 2002 ਵਿੱਚ ਆਈ ਫਿਲਮ 'ਹਮ ਤੁਮਹਾਰੇ ਹੈਂ ਸਨਮ' ਵਿੱਚ ਆਖ਼ਰੀ ਵਾਰ ਇਕੱਠੇ ਨਜ਼ਰ ਆਏ ਸੀ। ਇਸ ਤੋਂ ਬਾਅਦ ਦੋਵਾਂ ਨੂੰ ਨਾਂ ਤਾਂ ਪਰਦੇ 'ਤੇ ਅਤੇ ਨਾ ਹੀ ਅਸਲ ਜ਼ਿੰਦਗੀ ਵਿੱਚ ਇਕੱਠੇ ਦੇਖਿਆ ਗਿਆ। ਦੋਵਾਂ ਦੇ ਰਸਤੇ ਵੱਖ ਵੱਖ ਹੋ ਗਏ। ਸਲਮਾਨ ਨਾਲ ਬ੍ਰੇਕਅੱਪ ਤੋਂ ਬਾਅਦ ਐਸ਼ ਨੇ 2007 ਵਿੱਚ ਅਭਿਸ਼ੇਕ ਬੱਚਨ ਨਾਲ ਵਿਆਹ ਕਰ ਲਿਆ। ਇਨ੍ਹਾਂ ਦੋਵਾਂ ਦੀ ਇੱਕ ਧੀ ਹੈ।

Tags:    

Similar News