Auto Driver ਤੋਂ ਗਾਇਕ ਬਣੇ KAKA ਦੇ ਨਵੇਂ LOOK ਨੇ ਲੋਕਾਂ ਨੂੰ ਕੀਤਾ ਹੈਰਾਨ

ਕਾਕਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਸ ਨੂੰ ਪਛਾਣਨਾ ਔਖਾ ਹੋ ਰਿਹਾ ਹੈ। ਦਰਅਸਲ, ਇਸ ਵੀਡੀਓ 'ਚ ਗਾਇਕ ਕਾਕਾ ਲੰਬੀ ਦਾੜ੍ਹੀ ਤੇ ਪੱਗ ਬਣ ਕੇ ਆਪਣਾ ਗੀਤ 'ਦੱਸ ਕੀ ਕਰਾਂ' ਗਾਉਂਦੇ ਨਜ਼ਰ ਆ ਰਹੇ ਹਨ।

Update: 2024-06-20 12:50 GMT

ਚੰਡੀਗੜ੍ਹ: ਕਾਕਾ ਨੇ ਆਪਣੇ ਸੋਸ਼ਲ ਮੀਡੀਆ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਵੀਡੀਓ ਪੋਸਟ ਕੀਤੀ ਹੈ, ਜਿਸ 'ਚ ਉਸ ਨੂੰ ਪਛਾਣਨਾ ਔਖਾ ਹੋ ਰਿਹਾ ਹੈ। ਦਰਅਸਲ, ਇਸ ਵੀਡੀਓ 'ਚ ਗਾਇਕ ਕਾਕਾ ਲੰਬੀ ਦਾੜ੍ਹੀ ਤੇ ਪੱਗ ਬਣ ਕੇ ਆਪਣਾ ਗੀਤ 'ਦੱਸ ਕੀ ਕਰਾਂ' ਗਾਉਂਦੇ ਨਜ਼ਰ ਆ ਰਹੇ ਹਨ।ਗਾਇਕ ਦੀ ਇਹ ਲੁੱਕ ਵੇਖ ਕੇ ਫੈਨਜ਼ ਵੀ ਕਾਫ਼ੀ ਹੈਰਾਨ ਹਨ। ਹੁਣ ਲੋਕ ਅੰਦਾਜ਼ੇ ਲਾ ਰਹੇ ਹਨ ਕਿ ਗਾਇਕ ਨੇ ਇਹ ਲੁੱਕ ਕਿਸੇ ਪ੍ਰਾਜੈਕਟ ਲਈ ਰੱਖੀ ਹੈ ਜਾਂ ਅਸਲ 'ਚ ਉਹ ਅਜਿਹਾ ਬਣ ਗਿਆ ਹੈ। ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਉਸ ਨੇ ਇਹ ਲੁੱਕ ਕਿਉਂ ਰੱਖੀ ਹੈ।ਦੱਸ ਦਈਏ ਕਿ ਬਚਪਨ ਤੋਂ ਹੀ ਕਾਕਾ ਨੇ ਘਰ 'ਚ ਪੈਸਿਆਂ ਦੀ ਤੰਗੀ ਦੇਖੀ ਸੀ। ਉਨ੍ਹਾਂ ਦੇ ਪਿਤਾ ਰਾਜਮਿਸਤਰੀ ਦਾ ਕੰਮ ਕਰਦੇ ਸੀ। ਰਵਿੰਦਰ ਸਿੰਘ ਯਾਨੀਕਿ ਕਾਕਾ ਖ਼ੁਦ ਆਟੋ ਚਲਾਉਂਦੇ ਸੀ। ਇਸ ਤਰ੍ਹਾਂ ਉਨ੍ਹਾਂ ਦੇ ਘਰ ਦਾ ਗੁਜ਼ਾਰਾ ਚੱਲਦਾ ਸੀ। ਇਸ ਦੇ ਨਾਲ-ਨਾਲ ਕਾਕਾ ਨੂੰ ਗਾਇਕੀ ਦਾ ਕਾਫ਼ੀ ਸ਼ੌਕ ਸੀ। ਉਨ੍ਹਾਂ ਦਾ ਪਹਿਲਾ ਗੀਤ 'ਸੂਰਮਾ' ਸਾਲ 2019 'ਚ ਰਿਲੀਜ਼ ਹੋਇਆ।

ਦੱਸਣਯੋਗ ਹੈ ਕਿ ਗਾਇਕ ਕਾਕਾ ਨੂੰ ਰੰਗ ਸਾਂਵਲੇ ਕਰਕੇ ਕੁੜੀਆਂ ਬਹੁਤ ਤੰਗ ਕਰਦੀਆਂ ਸਨ। ਇਸ ਦੇ ਨਾਲ ਹੀ ਸਿਰਫ਼ ਰੰਗ ਕਰਕੇ ਹੀ ਕਾਕਾ ਨੂੰ ਪਿਆਰ 'ਚ ਧੋਖਾ ਮਿਲਿਆ। ਇਸ ਤੋਂ ਬਾਅਦ ਤੋਂ ਹੀ ਕਾਕਾ ਕੁੜੀਆਂ 'ਤੇ ਵਿਸ਼ਵਾਸ ਨਹੀਂ ਕਰਦੇ। ਇਸ ਦਾ ਪਤਾ ਕਾਕਾ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੇਖ ਕੇ ਲੱਗਦਾ ਹੈ।ਪਹਿਲੇ ਹੀ ਗੀਤ ਨੇ ਕਾਕਾ ਨੂੰ ਸਟਾਰ ਬਣਾਇਆ। ਇਸ ਗੀਤ ਨੂੰ ਦਰਸ਼ਕਾਂ ਦਾ ਭਰਪੂਰ ਪਿਆਰ ਮਿਲਿਆ। ਇਸ ਤੋਂ ਬਾਅਦ ਕਾਕਾ ਦੇ 'ਲਿਬਾਸ', 'ਤੀਜੀ ਸੀਟ', 'ਕੈਨੇਡਾ ਗੇੜੀ', 'ਇਗਨੋਰ' ਤੇ 'ਟੈਂਪਰੇਰੀ ਪਿਆਰ' ਵਰਗੇ ਗੀਤ ਰਿਲੀਜ਼ ਹੋਏ। ਇਨ੍ਹਾਂ ਗਾਣਿਆਂ ਨੇ ਕਾਕਾ ਨੂੰ ਪੰਜਾਬੀ ਇੰਡਸਟਰੀ 'ਚ ਦਿੱਗਜ ਗਾਇਕ ਵਜੋਂ ਸਥਾਪਤ ਕੀਤਾ।

ਦੱਸਣਯੋਗ ਹੈ ਕਿ ਗਾਇਕ ਕਾਕਾ ਨੂੰ ਰੰਗ ਸਾਂਵਲੇ ਕਰਕੇ ਕੁੜੀਆਂ ਬਹੁਤ ਤੰਗ ਕਰਦੀਆਂ ਸਨ। ਇਸ ਦੇ ਨਾਲ ਹੀ ਸਿਰਫ਼ ਰੰਗ ਕਰਕੇ ਹੀ ਕਾਕਾ ਨੂੰ ਪਿਆਰ 'ਚ ਧੋਖਾ ਮਿਲਿਆ। ਇਸ ਤੋਂ ਬਾਅਦ ਤੋਂ ਹੀ ਕਾਕਾ ਕੁੜੀਆਂ 'ਤੇ ਵਿਸ਼ਵਾਸ ਨਹੀਂ ਕਰਦੇ। ਇਸ ਦਾ ਪਤਾ ਕਾਕਾ ਦੀਆਂ ਸੋਸ਼ਲ ਮੀਡੀਆ ਪੋਸਟਾਂ ਦੇਖ ਕੇ ਲੱਗਦਾ ਹੈ।

Tags:    

Similar News