ਵਿਨੇਸ਼ ਫੋਗਾਟ ਨੂੰ ਉਲੰਪਿਕਸ 'ਚ ਅਯੋਗ ਕਰਾਰ ਦੇਣ ਤੇ ਅਨੁਸ਼ਕਾ ਸ਼ਰਮਾ ਨੇ ਪ੍ਰਗਟਾਇਆ ਦੁਖ
ਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵਿਨੇਸ਼ ਫੋਗਾਟ ਦੀ ਤਾਰੀਫ ਕੀਤੀ ਅਤੇ ਉਸ ਦਾ ਹੌਸਲਾ ਵਧਾਇਆ। ਇਸ ਦੌਰਾਨ ਅਨੁਸ਼ਕਾ ਸ਼ਰਮਾ ਨੇ ਵੀ ਵਿਨੇਸ਼ ਫੋਗਾਟ ਲਈ ਪੋਸਟ ਕੀਤੀ ਹੈ। ਵਿਨੇਸ਼ ਫੋਗਾਟ ਦੇ ਅਯੋਗ ਹੋਣ ਕਾਰਨ ਅਨੁਸ਼ਕਾ ਸ਼ਰਮਾ ਦਾ ਦਿਲ ਟੁੱਟ ਗਿਆ ਸੀ।
ਮੁੰਬਈ : ਅਨੁਸ਼ਕਾ ਸ਼ਰਮਾ, ਜੋ ਹਾਲ ਹੀ ਵਿੱਚ ਆਪਣੇ ਪੁੱਤਰ ਦੇ ਜਨਮ ਤੋਂ ਬਾਅਦ ਆਪਣੇ ਪਤੀ ਵਿਰਾਟ ਕੋਹਲੀ ਨਾਲ ਲੰਡਨ ਚਲੀ ਗਈ ਸੀ, ਨੇ ਪੈਰਿਸ 2024 ਓਲੰਪਿਕ ਤੋਂ ਪਹਿਲਵਾਨ ਵਿਨੇਸ਼ ਫੋਗਾਟ ਨੂੰ ਅਯੋਗ ਠਹਿਰਾਏ ਜਾਣ 'ਤੇ ਆਪਣੀ ਡੂੰਘੀ ਨਿਰਾਸ਼ਾ ਸਾਂਝੀ ਕੀਤੀ ਹੈ । ਅਨੁਸ਼ਕਾ ਸ਼ਰਮਾ ਨੇ ਇਸ ਸਬੰਧੀ ਇੰਸਟਾਗ੍ਰਾਮ 'ਤੇ ਇੱਕ ਪੋਸਟ 'ਚ ਲਿਖਿਆ, "ਸਾਡੇ ਸਾਰੀਆਂ ਦੇ ਦਿਲ ਇਸ ਤੋਂ ਬਾਅਦ ਟੁੱਟੇ ਹਨ,ਪਰ ਮੈਂ ਕਲਪਨਾ ਨਹੀਂ ਕਰ ਸਕਦੀ ਕਿ ਤੁਸੀਂ ਕਿਸ ਵਿੱਚੋਂ ਗੁਜ਼ਰ ਰਹੇ ਹੋਵੋਗੇ । ਤੁਸੀਂ ਇੱਕ ਸੱਚੇ ਚੈਂਪੀਅਨ ਹੋ, ਤੁਸੀਂ ਇੱਕ ਭਾਰਤੀ ਵਜੋਂ ਸਾਨੂੰ ਮਾਣ ਦਿਵਾਉਂਦੇ ਹੋ ਅਤੇ ਸਾਰੀ ਦੁਨੀਆ ਤੁਹਾਡੀ ਜਿੱਤ ਨੂੰ ਮੰਨਦੀ ਹੈ' । ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੂੰ ਪੈਰਿਸ ਓਲੰਪਿਕ 2024 ਤੋਂ ਅਯੋਗ ਕਰਾਰ ਦਿੱਤੇ ਜਾਣ ਤੋਂ ਬਾਅਦ ਦੇਸ਼ ਭਰ ਵਿੱਚ ਗੁੱਸਾ ਹੈ। ਇਸ 'ਤੇ ਪ੍ਰਸ਼ੰਸਕਾਂ ਤੋਂ ਲੈ ਕੇ ਮਸ਼ਹੂਰ ਹਸਤੀਆਂ ਨੇ ਆਪਣੀ ਨਾਰਾਜ਼ਗੀ ਜ਼ਾਹਰ ਕੀਤੀ ਹੈ। ਵਿਨੇਸ਼ ਫੋਗਾਟ ਨੂੰ ਵੀ ਹੌਸਲਾ ਦਿੱਤਾ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀ ਵਿਨੇਸ਼ ਫੋਗਾਟ ਦੀ ਤਾਰੀਫ ਕੀਤੀ ਅਤੇ ਉਸ ਦਾ ਹੌਸਲਾ ਵਧਾਇਆ। ਇਸ ਦੌਰਾਨ ਅਨੁਸ਼ਕਾ ਸ਼ਰਮਾ ਨੇ ਵੀ ਵਿਨੇਸ਼ ਫੋਗਾਟ ਲਈ ਪੋਸਟ ਕੀਤੀ ਹੈ। ਵਿਨੇਸ਼ ਫੋਗਾਟ ਦੇ ਅਯੋਗ ਹੋਣ ਕਾਰਨ ਅਨੁਸ਼ਕਾ ਸ਼ਰਮਾ ਦਾ ਦਿਲ ਟੁੱਟ ਗਿਆ ਸੀ।
ਵਿਨੇਸ਼ ਫੋਗਾਟ ਦਾ ਭਾਰ 100 ਗ੍ਰਾਮ ਵੱਧ ਸੀ
ਵਿਨੇਸ਼ ਫੋਗਾਟ ਨੂੰ 50 ਕਿਲੋਗ੍ਰਾਮ ਮਹਿਲਾ ਕੁਸ਼ਤੀ ਚੈਂਪੀਅਨਸ਼ਿਪ ਤੋਂ ਅਯੋਗ ਕਰਾਰ ਦਿੱਤਾ ਗਿਆ ਸੀ ਕਿਉਂਕਿ ਉਸ ਦਾ ਭਾਰ ਨਿਰਧਾਰਤ ਮਾਪਦੰਡ ਤੋਂ 100 ਗ੍ਰਾਮ ਵੱਧ ਸੀ। ਇਸ ਨਾਲ ਭਾਰਤੀ ਓਲੰਪਿਕ ਸੰਘ ਨੂੰ ਵੀ ਵੱਡਾ ਝਟਕਾ ਲੱਗਾ ਹੈ । 7 ਅਗਸਤ ਬੁੱਧਵਾਰ ਦੀ ਸਵੇਰ ਨੂੰ ਜਦੋਂ ਵਜ਼ਨ ਕੀਤਾ ਗਿਆ ਤਾਂ ਵਿਨੇਸ਼ ਦਾ ਵਜ਼ਨ 100 ਗ੍ਰਾਮ ਵੱਧ ਸੀ । ਹਾਲਾਂਕਿ ਵਿਨੇਸ਼ ਫੋਗਾਟ ਨੇ ਵਧੇ ਹੋਏ ਵਜ਼ਨ ਨੂੰ ਘੱਟ ਕਰਨ ਲਈ ਇਕ ਦਿਨ ਪਹਿਲਾਂ ਸਖਤ ਮਿਹਨਤ ਕੀਤੀ ਸੀ । ਉਸ ਦਾ ਭਾਰ 2 ਕਿਲੋ ਵੱਧ ਸੀ, ਜਿਸ ਨੂੰ ਘੱਟ ਕਰਨ ਲਈ ਉਸ ਨੂੰ ਪੂਰੀ ਰਾਤ ਨੀਂਦ ਨਹੀਂ ਆਈ । ਕਦੇ ਉਹ ਸਾਈਕਲ ਚਲਾਉਂਦੀ ਰਹੀ ਅਤੇ ਕਦੇ ਸਕਿਪਿੰਗ ਕਰਦੀ ਰਹੀ, ਪਰ ਫਿਰ ਵੀ ਇਹ 100 ਗ੍ਰਾਮ ਵੱਧ ਰਹੀ।