ਨਹਾਉਂਦੇ ਸਮੇਂ ਅਜੇ ਦੇਵਗਨ ਨੇ ਕੀਤੀ ਸੀ ਇਹ ਫਿਲਮ ਸਾਈਨ, ਅਦਾਕਾਰ ਨੇ ਦੱਸੀ ਪੂਰੀ ਕਹਾਣੀ
ਇੰਟਰਵਿਊ ਦੇ ਦੌਰਾਨ, ਜਦੋਂ ਅਜੇ ਨੂੰ ਮਹੇਸ਼ ਭੱਟ ਨਾਲ 'ਜ਼ਖਮ' ਫਿਲਮ ਵਿੱਚ ਕੰਮ ਕਰਨ ਦੇ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਵੱਲੋਂ ਦਿੱਤੇ ਇਸ ਜਵਾਬ ਨੇ ਸਭ ਨੂੰ ਹੈਰਾਨ ਹੀ ਕਰ ਦਿੱਤਾ ।;
ਮੁੰਬਈ : ਫਿਲਮ 'ਜ਼ਖਮ' ਨੂੰ ਬਹੁਤ ਸਾਰੇ ਪ੍ਰਸ਼ੰਸਕਾਂ ਦੁਆਰਾ ਅਜੇ ਦੇਵਗਨ ਦੇ ਕਰੀਅਰ ਦੀ ਸਭ ਤੋਂ ਵਧੀਆ ਫਿਲਮਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ । ਜਾਣਕਾਰੀ ਅਨੁਸਾਰ ਨਿਰਦੇਸ਼ਕ ਦੇ ਤੌਰ ਤੇ ਮਹੇਸ਼ ਭੱਟ ਦੀ ਇਹ ਫਿਲਮ ਲਈ ਆਖਰੀ ਫਿਲਮ ਸੀ । ਮੀਡੀਆ ਰਿਪੋਰਟਸ ਦੇ ਮੁਤਾਬਕ ਇਸ ਫਿਲਮ ਚ ਅਦਾਕਾਰੀ ਕਾਰਨ ਤੱਕ ਕਿ ਅਜੈ ਨੂੰ ਸਰਵੋਤਮ ਅਭਿਨੇਤਾ ਲਈ ਉਸਦਾ ਪਹਿਲਾ ਰਾਸ਼ਟਰੀ ਪੁਰਸਕਾਰ ਵੀ ਮਿਲਿਆ ।
ਅਜੈ ਨੇ ਇਸ ਫਿਲਮ ਨੂੰ ਇੰਝ ਕੀਤਾ ਸੀ ਸਾਇਨ
ਇੰਟਰਵਿਊ ਦੇ ਦੌਰਾਨ, ਜਦੋਂ ਅਜੈ ਨੂੰ ਮਹੇਸ਼ ਭੱਟ ਨਾਲ 'ਜ਼ਖਮ' ਫਿਲਮ ਵਿੱਚ ਕੰਮ ਕਰਨ ਦੇ ਤਜ਼ਰਬੇ ਬਾਰੇ ਪੁੱਛਿਆ ਗਿਆ, ਤਾਂ ਅਭਿਨੇਤਾ ਨੇ ਕਿਹਾ: "ਮਹੇਸ਼ ਭੱਟ ਨਾਲ ਕੰਮ ਕਰਨਾ ਬਹੁਤ ਵਧੀਆ ਹੈ । ਉਨ੍ਹਾਂ ਕਿਹਾ ਕਿ ਮੈਨੂੰ ਯਾਦ ਹੈ ਕਿ ਜਦੋਂ ਮੈਂ ਹੈਦਰਾਬਾਦ ਵਿੱਚ ਸ਼ੂਟਿੰਗ ਕਰ ਰਿਹਾ ਸੀ ਤਾਂ ਸਾਡੇ ਕੋਲ ਮੋਬਾਈਲ ਫੋਨ ਨਹੀਂ ਸਨ । ਮੈਂ ਸ਼ਾਵਰ ਵਿੱਚ ਸੀ ਜਦੋਂ ਮੇਰੇ ਕਮਰੇ ਦੀ ਲੈਂਡਲਾਈਨ ਤੇ ਰਿੰਗ ਵੱਜੀ,ਉਸ ਸਮੇਂ ਜ਼ਿਆਦਾਤਰ ਲੈਂਡਲਾਈਨ ਸ਼ਾਵਰ ਦੇ ਨੇੜੇ ਬਾਥਰੂਮ ਵਿੱਚ ਰੱਖੇ ਜਾਂਦੇ ਸਨ, ਤਾਂ ਜੋ ਕੋਈ ਐਂਮਰਜੈਂਸੀ ਸਮੇਂ ਕਾਲ ਨੂੰ ਪਿੱਕ ਕੀਤਾ ਜਾ ਸਕੇ । ਉਨ੍ਹਾਂ ਦੱਸਿਆ ਕਿ ਜਦੋਂ ਮੈਂ ਫੋਨ ਚੁੱਕਿਆ, ਤਾਂ ਦੂਜੇ ਪਾਸੇ ਤੋਂ ਆਵਾਜ਼ ਆਈ, 'ਮਹੇਸ਼ ਸਾਹਿਬ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੇ ਹਨ!' ਉਸ ਵਿਅਕਤੀ ਵੱਲੋਂ ਨੇ ਮਹੇਸ਼ ਭੱਟ ਨੂੰ ਫ਼ੋਨ ਪਾਸ ਕੀਤਾ ਅਤੇ ਫਿਰ ਮੈਂ ਕਿਹਾ, 'ਭੱਟ ਸਾਹਬ ਮੈਂ ਨਹਾ ਰਿਹਾ ਹਾਂ', ਅਤੇ ਉਹ ਬੋਲੇ, ' ਤੁਸੀਂ ਮੇਰੀ ਗੱਲ ਸੁਣੋ, ਮੈਂ ਆਪਣੀ ਜ਼ਿੰਦਗੀ ਦੀ ਆਖਰੀ ਫਿਲਮ ਦਾ ਨਿਰਦੇਸ਼ਨ ਕਰ ਰਿਹਾ ਹਾਂ ਅਤੇ ਇਸ ਤੋਂ ਬਾਅਦ ਛੱਡ ਰਿਹਾ ਹਾਂ।' ਅਤੇ ਫਿਰ ਕਹਾਣੀ ਸੁਣਾਉਣੀ ਸ਼ੁਰੂ ਕਰ ਦਿੱਤੀ, ਪਰ ਕਿਉਂਕਿ ਉਸ ਸਮੇਂ ਮੈਂ ਸ਼ਾਵਰ ਵਿੱਚ ਸੀ ਅਤੇ ਮੈਂ ਉਨ੍ਹਾਂ ਨੂੰ ਕਿਹਾ, 'ਭੱਟ ਸਾਹਬ, ਮੈਂ ਨਹਾ ਰਿਹਾ ਹਾਂ, ਮੈਂ ਫਿਲਮ ਕਰਾਂਗਾ' ਪਰ ਮੈਂ ਇਸ ਦੀ ਕਹਾਣੀ ਬਾਅਦ ਵਿੱਚ ਤੁਹਾਡੇ ਤੋਂ ਸੁਣਾਂਗਾ । ਇਸ ਤਰ੍ਹਾਂ ਜ਼ਖਮ ਫਿਲਮ ਵਿੱਚ ਉਨ੍ਹਾਂ ਦੀ ਸ਼ਮੂਲੀਅਤ ਹੋਈ । ਇਸ ਤੋਂ ਬਾਅਦ ਉਨ੍ਹਾਂ ਨੇ ਕੋਈ ਫਿਲਮ ਨਹੀਂ ਕੀਤੀ ।