ਦਲਜੀਤ ਕੌਰ ਦੇ ਵਿਆਹ ਸਬੰਧੀ ਆਈ ਮੰਦਭਾਗੀ ਖਬਰ ! ਅਦਾਕਾਰਾ ਨੇ ਲਿਆ ਇਹ ਸਖਤ ਫੈਸਲਾ

ਦਲਜੀਤ ਕੌਰ ਨੇ ਆਪਣੇ ਸਾਬਕਾ ਪਤੀ ਨਿਖਿਲ ਪਟੇਲ ਖਿਲਾਫ ਐੱਫ.ਆਈ.ਆਰ ਦਰਜ ਕਰਵਾਈ ਹੈ. ਇਕ ਰਿਪੋਰਟ ਮੁਤਾਬਕ ਟੈਲੀਵਿਜ਼ਨ ਅਦਾਕਾਰਾ ਨੇ 2 ਅਗਸਤ ਨੂੰ ਮੁੰਬਈ ਦੇ ਅਗ੍ਰੀਪਾਡਾ ਪੁਲਸ ਸਟੇਸ਼ਨ 'ਚ ਇਹ ਸ਼ਿਕਾਇਤ ਦਰਜ ਕਰਵਾਈ ਸੀ ।;

Update: 2024-08-04 09:50 GMT

ਮੁੰਬਈ : ਅਦਾਕਾਰਾ ਦਲਜੀਤ ਕੌਰ ਨੇ ਪਿਛਲੇ ਸਾਲ ਕੀਨੀਆ ਦੇ ਬਿਜ਼ਨੈੱਸਮੈਨ ਨਿਖਿਲ ਪਟੇਲ ਨਾਲ ਵਿਆਹ ਕੀਤਾ ਸੀ ਪਰ ਉਦੋਂ ਤੋਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਸੁਰਖੀਆਂ 'ਚ ਹੈ । ਜੇਕਰ ਮੀਡੀਆ ਰਿਪੋਰਟਸ ਦੀ ਮੰਨਿਏ ਤਾਂ ਉਨ੍ਹਾਂ ਦੇ ਵਿਆਹ ਦੀ ਚੰਗੀ ਸ਼ੁਰੂਆਤ ਤੋਂ ਬਾਅਦ ਉਨ੍ਹਾਂ ਦੇ ਵਿਆਹੁਤਾ ਜ਼ਿੰਦਗੀ ਵਿਚ ਕਾਫੀ ਮੁਸ਼ਕਲਾਂ ਆਉਣੀਆਂ ਸ਼ੁਰੂ ਹੋ ਗਈਆਂ ਸਨ ਅਤੇ ਵਿਆਹ ਦੇ ਅੱਠ ਮਹੀਨੇ ਬਾਅਦ ਉਹ ਭਾਰਤ ਵਾਪਸ ਆ ਗਏ ਸਨ । ਦਲਜੀਤ ਦਾ ਕਹਿਣਾ ਹੈ ਕਿ ਨਿਖਿਲ ਨੇ ਉਨ੍ਹਾਂ ਦੇ ਵਿਆਹ ਨੂੰ ਸਵੀਕਾਰ ਕਰਨ ਤੋਂ ਇਨਕਾਰ ਕਰ ਦਿੱਤਾ ਅਤੇ ਉਨ੍ਹਾਂ ਮੁਤਾਬਕ ਉਨ੍ਹਾਂ ਦੇ ਪਤੀ ਦਾ ਕਹਿਣਾ ਹੈ ਕਿ ਜੋ ਕੁਝ ਵੀ ਹੋਇਆ ਸਿਰਫ਼ ਇੱਕ ਸਮਾਜਿਕ ਰਿਵਾਜ ਸੀ, ਵਿਆਹ ਕਾਨੂੰਨੀ ਨਹੀਂ ਸੀ । ਉਨ੍ਹਾਂ ਨੇ ਦੱਸਿਆ ਹੈ ਕਿ ਇਸ ਤੋਂ ਇਲਾਵਾ ਨਿਖਿਲ ਵੀ ਉਸ ਨਾਲ ਧੋਖਾ ਕਰਦਾ ਰਿਹਾ ਹੈ ਅਤੇ ਹੁਣ ਉਹ ਆਪਣੀ ਪ੍ਰੇਮਿਕਾ ਨੂੰ ਮੁੰਬਈ ਵੀ ਲੈ ਕੇ ਆਇਆ ਹੈ । ਜਿਸ ਤੋਂ ਬਾਅਦ ਕਿਹਾ ਜਾ ਰਿਹਾ ਹੈ ਕਿ ਦਲਜੀਤ ਕੌਰ ਨੇ ਆਪਣੇ ਸਾਬਕਾ ਪਤੀ ਨਿਖਿਲ ਪਟੇਲ ਖਿਲਾਫ ਐੱਫ.ਆਈ.ਆਰ ਦਰਜ ਕਰਵਾਈ ਹੈ. ਇਕ ਰਿਪੋਰਟ ਮੁਤਾਬਕ ਟੈਲੀਵਿਜ਼ਨ ਅਦਾਕਾਰਾ ਨੇ 2 ਅਗਸਤ ਨੂੰ ਮੁੰਬਈ ਦੇ ਅਗ੍ਰੀਪਾਡਾ ਪੁਲਸ ਸਟੇਸ਼ਨ 'ਚ ਇਹ ਸ਼ਿਕਾਇਤ ਦਰਜ ਕਰਵਾਈ ਸੀ ।

ਜਾਣਕਾਰੀ ਅਨੁਸਾਰ ਉਨ੍ਹਾਂ ਦੇ ਸਾਬਕਾ ਪਤੀ ਖਿਲਾਫ ਧਾਰਾ 85 ਅਤੇ 316 ਤਹਿਤ ਐਫਆਈਆਰ ਦਰਜ ਕੀਤੀ ਗਈ ਹੈ । ਦਿਲਚਸਪ ਗੱਲ ਇਹ ਹੈ ਕਿ ਕੀਨੀਆ ਵਿੱਚ ਰਹਿਣ ਵਾਲਾ ਨਿਖਿਲ ਪਟੇਲ ਇਸ ਸਮੇਂ ਭਾਰਤ ਵਿੱਚ ਹੈ । ਉਹ ਸ਼ੁੱਕਰਵਾਰ ਨੂੰ ਮੁੰਬਈ ਪਹੁੰਚੇ ਸਨ , ਜਦੋਂ ਉਸ ਨੂੰ ਆਪਣੀ ਕਥਿਤ ਪ੍ਰੇਮਿਕਾ ਨਾਲ ਏਅਰਪੋਰਟ 'ਤੇ ਦੇਖੇ ਗਏ ਤਾਂ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਦੀਆਂ ਚਰਚਾਵਾਂ ਹੋਰ ਵੀ ਤੇਜ਼ ਹੋ ਗਈਆਂ । ਇਹ ਪਹਿਲੀ ਵਾਰ ਨਹੀਂ ਹੈ ਜਦੋਂ ਦਲਜੀਤ ਕੌਰ ਨੇ ਆਪਣੇ ਪਤੀ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਹੋਵੇ । ਇਸ ਸਾਲ ਜੂਨ 'ਚ ਅਭਿਨੇਤਰੀ ਨੇ ਨਿਖਿਲ ਦੇ ਖਿਲਾਫ ਨੈਰੋਬੀ ਸਿਟੀ ਕੋਰਟ ਦਾ ਰੁਖ ਕੀਤਾ ਸੀ ।

Tags:    

Similar News