ਮਾਂ ਦੇ ਦੇਹਾਂਤ ਤੋਂ ਦੁਖੀ ਫਰਾਹ ਖਾਨ ਨੂੰ ਸੰਭਾਲਦੇ ਨਜ਼ਰ ਆਏ ਸ਼ਾਹਰੁਖ ਖਾਨ !
ਫਰਾਹ ਖਾਨ ਦੇ ਫਿਲਮ ਇੰਡਸਟਰੀ ਦੇ ਕਰੀਬੀ ਦੋਸਤਾਂ ਅਤੇ ਸਹਿਯੋਗੀਆਂ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਮਾਂ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ । ਇਨ੍ਹਾਂ ਵਿੱਚ ਫਰਾਹ ਖਾਨ ਦੇ ਲੰਬੇ ਸਮੇਂ ਦੇ ਦੋਸਤ ਅਤੇ ਸੁਪਰਸਟਾਰ ਸ਼ਾਹਰੁਖ ਖਾਨ ਵੀ ਸਨ।;
ਮੁੰਬਈ : ਫਿਲਮ ਨਿਰਮਾਤਾ ਫਰਾਹ ਖਾਨ ਅਤੇ ਸਾਜਿਦ ਖਾਨ ਦੀ ਮਾਂ ਮੇਨਕਾ ਇਰਾਨੀ ਦਾ ਸ਼ੁੱਕਰਵਾਰ ਨੂੰ ਮੁੰਬਈ ਵਿੱਚ 79 ਸਾਲ ਦੀ ਉਮਰ ਵਿੱਚ ਦਿਹਾਂਤ ਹੋ ਗਿਆ । ਫਰਾਹ ਖਾਨ ਦੇ ਫਿਲਮ ਇੰਡਸਟਰੀ ਦੇ ਕਰੀਬੀ ਦੋਸਤਾਂ ਅਤੇ ਸਹਿਯੋਗੀਆਂ ਨੇ ਸ਼ੁੱਕਰਵਾਰ ਨੂੰ ਉਨ੍ਹਾਂ ਦੀ ਮਾਂ ਨੂੰ ਅੰਤਿਮ ਸ਼ਰਧਾਂਜਲੀ ਦਿੱਤੀ । ਇਨ੍ਹਾਂ ਵਿੱਚ ਫਰਾਹ ਖਾਨ ਦੇ ਲੰਬੇ ਸਮੇਂ ਦੇ ਦੋਸਤ ਅਤੇ ਸੁਪਰਸਟਾਰ ਸ਼ਾਹਰੁਖ ਖਾਨ ਵੀ ਸਨ । ਇਸ ਦੁੱਖ ਦੀ ਘੜੀ ਚ ਫਰਾਹ ਖਾਨ ਦਾ ਰੋ-ਰੋ ਕੇ ਬੁਰਾ ਹਾਲ ਸੀ ਅਤੇ ਜਿਸ ਨੂੰ ਵੀ ਇਸ ਬਾਰੇ ਪਤਾ ਲੱਗਾ, ਉਹ ਤੁਰੰਤ ਫਰਾਹ ਖਾਨ ਦੇ ਘਰ ਪਹੁੰਚ ਗਿਆ । ਇਸ ਦੁੱਖ ਦੀ ਘੜੀ 'ਚ ਸ਼ਾਹਰੁਖ ਖਾਨ ਵੀ ਫਰਾਹ ਖਾਨ ਦੇ ਘਰ ਪਹੁੰਚੇ ਅਤੇ ਉਨ੍ਹਾਂ ਨੂੰ ਰੋਂਦੇ ਦੇਖ ਕੇ ਉਸ ਦੀ ਦੇਖਭਾਲ ਕੀਤੀ । ਇਸ ਦੁਖ ਦੀ ਘੜੀ ਚ ਦੁਖ ਵੰਡਾਉਣ ਲਈ ਉਨ੍ਹਾਂ ਦੀ ਪਤਨੀ ਗੌਰੀ ਖਾਨ ਅਤੇ ਬੇਟੀ ਸੁਹਾਨਾ ਵੀ ਮੌਜੂਦ ਸਨ । ਸ਼ਾਹਰੁਖ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ, ਜਿਸ ਵਿੱਚ ਉਹ ਫਰਾਹ ਦੇ ਘਰ ਤੋਂ ਬਾਹਰ ਆ ਰਹੇ ਹਨ । ਇਸ ਦੇ ਨਾਲ ਫਰਾਹ ਵੀ ਮੌਜੂਦ ਹੈ, ਜੋ ਆਪਣੀ ਮਾਂ ਨੂੰ ਗੁਆਉਣ ਤੋਂ ਬਾਅਦ ਪਹਿਲੀ ਵਾਰ ਨਜ਼ਰ ਆਈ ਸੀ ।
ਮੇਨਕਾ ਇਰਾਨੀ ਦਾ ਮੁੰਬਈ ਦੇ ਹਸਪਤਾਲ ਚ ਚੱਲ ਰਿਹਾ ਸੀ ਇਲਾਜ
ਜਾਣਕਾਰੀ ਅਨੁਸਾਰ ਫਰਾਹ ਖਾਨ ਦੀ ਮਾਂ ਮੇਨਕਾ ਇਰਾਨੀ ਦਾ ਮੁੰਬਈ ਦੇ ਨਾਨਾਵਤੀ ਹਸਪਤਾਲ 'ਚ ਇਲਾਜ ਚੱਲ ਰਿਹਾ ਸੀ । ਜਿਸ ਤੋਂ ਬਾਅਦ ਸਿਹਤ ਚ ਕੁਝ ਸੁਧਾਰ ਦੇਖਦੇ ਹੋਏ ਉਹ ਘਰ ਵੀ ਆ ਗਈ ਸਨ ਪਰ ਇਸ ਤੋਂ ਬਾਅਦ ਘਰ ਚ ਉਨ੍ਹਾਂ ਦੀ ਸਿਹਤ ਵਿਗੜ ਗਈ । ਇਸ ਤੋਂ ਬਾਅਦ ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਪਰ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ । ਫਰਾਹ ਦੇ ਪਿਤਾ ਕਾਮਰਾਨ ਖਾਨ ਦੀ ਕਈ ਸਾਲ ਪਹਿਲਾਂ ਮੌਤ ਹੋ ਗਈ ਸੀ। ਉਹ ਇੱਕ ਮਸ਼ਹੂਰ ਫਿਲਮ ਨਿਰਮਾਤਾ ਸੀ ।