ਕੈਨੇਡਾ ਦੇ ਬੀ.ਸੀ. ਵਿਚ ਪੰਜਾਬੀ ਨੌਜਵਾਨ ਦੀ ਅਚਨਚੇਤ ਮੌਤ
ਕੈਨੇਡਾ ਦੇ ਬੀ.ਸੀ. ਵਿਚ ਪੰਜਾਬੀ ਨੌਜਵਾਨ ਦੀ ਅਚਨਚੇਤ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ
By : Upjit Singh
Update: 2025-08-27 12:18 GMT
ਵੈਨਕੂਵਰ : ਕੈਨੇਡਾ ਦੇ ਬੀ.ਸੀ. ਵਿਚ ਪੰਜਾਬੀ ਨੌਜਵਾਨ ਦੀ ਅਚਨਚੇਤ ਮੌਤ ਹੋਣ ਦੀ ਦੁਖਦ ਖਬਰ ਸਾਹਮਣੇ ਆਈ ਹੈ। ਐਬਸਫੋਰਡ ਦੇ ਜੇ. ਗਿੱਲ ਵੱਲੋਂ ਸਥਾਪਤ ਗੋਫੰਡਮੀ ਪੇਜ ਮੁਤਾਬਕ ਤੇਜਿੰਦਰ ਸਿੰਘ ਧਾਲੀਵਾਲ ਉਰਫ਼ ਕਿੰਦਾ ਕੁਝ ਸਮਾਂ ਹੀ ਕੈਨੇਡਾ ਆਇਆ ਸੀ ਅਤੇ ਅਚਾਨਕ ਤਬੀਅਤ ਵਿਗੜਨ ਮਗਰੋਂ ਉਸ ਨੂੰ ਹਸਪਤਾਲ ਲਿਜਾਇਆ ਗਿਆ। ਕਿੰਦਾ ਧਾਲੀਵਾਲ ਦੇ ਪਰਵਾਰਕ ਮੈਂਬਰਾਂ ਮੁਤਾਬਕ ਡਾਕਟਰਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਸ ਨੂੰ ਬਚਾਇਆ ਨਾ ਜਾ ਸਕਿਆ।
ਜਗਰਾਉਂ ਦੇ ਪਿੰਡ ਬੁਜ਼ਰਗ ਨਾਲ ਸਬੰਧਤ ਸੀ ਕਿੰਦਾ ਧਾਲੀਵਾਲ
ਕਿੰਦਾ ਧਾਲੀਵਾਲ ਆਪਣੇ ਪਿੱਛੇ ਬਜ਼ੁਰਗ ਮਾਤਾ, ਪਤਨੀ ਅਤੇ ਦੋ ਬੱਚੇ ਛੱਡ ਗਿਆ ਹੈ ਅਤੇ ਭਾਈਚਾਰੇ ਵੱਲੋਂ ਉਸ ਦੀ ਦੇਹ ਪੰਜਾਬ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ। ਇਥੇ ਦਸਣਾ ਬਣਦਾ ਹੈ ਕਿ ਪਿਛਲੇ ਦਿਨੀਂ ਅਮਰੀਕਾ ਦੇ ਯੂਟਾਹ ਸੂਬੇ ਵਿਚ ਟਰੱਕ ਹਾਦਸੇ ਦੌਰਾਨ ਰਾਜਨਬੀਰ ਸਿੰਘ ਦਮ ਤੋੜ ਗਿਆ ਸੀ ਜਦਕਿ ਗਰੀਨ ਵੈਲੀ ਇਲਾਕੇ ਵਿਚ ਹਰਿਆਣਾ ਨਾਲ ਸਬੰਧਤ ਆਸ਼ੀਸ਼ ਮਾਨ ਦੀ ਮੌਤ ਹੋਣ ਦੀ ਖਬਰ ਆਈ।