ਬਰੈਂਪਟਨ 'ਚ 10ਵੀਂ ਵਰਲਡ ਪੰਜਾਬੀ ਕਾਨਫ਼ਰੰਸ ਅਮਿੱਟ ਪੈੜਾਂ ਛੱਡਦੀ ਹੋਈ ਸਮਾਪਤ

ਉਨਟਾਰੀਓ ਫਰੈਂਡ ਕਲੱਬ, ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਅਤੇ ਜਗਤ ਪੰਜਾਬੀ ਸਭਾ ਵੱਲੋਂ ਬਰੈਂਪਟਨ 'ਚ ਕਰਵਾਈ ਜਾ ਰਹੀ “10ਵੀਂ ਵਰਲਡ ਪੰਜਾਬੀ ਕਾਨਫ਼ਰੰਸ ਅਮਿੱਟ ਪੈੜਾਂ ਛੱਡਦੀ ਹੋਈ ਸਮਾਪਤ ਹੋ ਗਈ।

Update: 2024-07-11 15:59 GMT

ਬਰੈਂਪਟਨ : ਉਨਟਾਰੀਓ ਫਰੈਂਡ ਕਲੱਬ, ਪੰਜਾਬੀ ਬਿਜ਼ਨਸ ਪ੍ਰੋਫੈਸ਼ਨਲ ਐਸੋਸੀਏਸ਼ਨ ਅਤੇ ਜਗਤ ਪੰਜਾਬੀ ਸਭਾ ਵੱਲੋਂ ਬਰੈਂਪਟਨ 'ਚ ਕਰਵਾਈ ਜਾ ਰਹੀ 10ਵੀਂ ਵਰਲਡ ਪੰਜਾਬੀ ਕਾਨਫ਼ਰੰਸ ਅਮਿੱਟ ਪੈੜਾਂ ਛੱਡਦੀ ਸਮਾਪਤ ਹੋਈ । ਤਿੰਨ ਰੋਜ਼ਾ ਵਰਲਡ ਪੰਜਾਬੀ ਕਾਨਫਰੰਸ ਜੋ ਮਿਤੀ 5 ਤੋਂ 7 ਜੁਲਾਈ ਤੱਕ ਬਰੈਂਪਟਨ 'ਚ ਤਿੰਨ ਅਲੱਗ-ਅਲੱਗ ਥਾਵਾਂ 'ਤੇ ਕਰਵਾਈ ਗਈ ਸੀ। ਜਿਸ ਦਾ ਵਿਸ਼ਾ ਪੰਜਾਬੀ ਭਾਸ਼ਾ ਦਾ ਭਵਿੱਖ ਅਤੇ ਪੰਜਾਬੀ ਨਾਇਕ ਰੱਖਿਆ ਗਿਆ ਸੀ ।ਇਸ ਕਾਨਫ਼ਰੰਸ ਵਿੱਚ ਦੁਨੀਆ ਭਰ ਵਿੱਚੋਂ ਨਾਮਵਰ ਵਿਦਵਾਨਾਂ ਨੇ ਸ਼ਿਰਕਤ ਕੀਤੀ । 5 ਜੁਲਾਈ ਨੂੰ ਕਾਨਫ਼ਰੰਸ ਦਾ ਉਦਘਾਟਨ ਡਾ . ਇੰਦਰਬੀਰ ਸਿੰਘ ਨਿੱਜਰ ਪ੍ਰਧਾਨ ਚੀਫ਼ ਖ਼ਾਲਸਾ ਦੀਵਾਨ ਨੇ ਕੀਤਾ।

ਪਹਿਲੇ ਦਿਨ ਮੁੱਖ ਮਹਿਮਾਨ ਵਜੋਂ ਪੁੱਜੇ ਚੀਫ਼ ਖਾਲਸਾ ਦੀਵਾਨ ਦੇ ਪ੍ਰਧਾਨ ਇੰਦਰਵੀਰ ਸਿੰਘ ਨਿੱਜਰ ਨੇ ਬਲਵਿੰਦਰ ਕੌਰ ਚੱਠਾ ਵੱਲੋਂ ਸੰਪਾਦਕ ਕੀਤੀ ਕਿਤਾਬ "ਨੈਤਿਕਤਾ" ਰਿਲੀਜ਼ ਕੀਤੀ ਗਈ । ਪਹਿਲਾਂ ਹੋਈਆਂ 9 ਵਰਲਡ ਪੰਜਾਬੀ ਕਾਨਫ਼ਰੰਸਾਂ ਦੀ ਡਾਕੂਮੈਂਟਰੀ ਫਿਲਮ ਵੀ ਦਿਖਾਈ ਗਈ। ਦੂਜੇ ਦਿਨ 'ਤੇ ਸ਼ਹੀਦ-ਏ-ਆਜ਼ਮ ਸ੍ਰ. ਭਗਤ ਸਿੰਘ ਦੇ ਭਾਣਜੇ ਹਕੂਮਤ ਸਿੰਘ ਮੱਲੀ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਕੀਤਾ ਗਿਆ। ਮੁੱਖ ਮਹਿਮਾਨ ਵਜੋਂ ਫੂਡ ਕਮਿਸ਼ਨ ਪੰਜਾਬ ਸਰਕਾਰ ਦੇ ਚੇਅਰਮੈਨ ਬਾਲ ਮੁਕੰਦ ਸ਼ਰਮਾ ਨੇ ਸ਼ਿਰਕਤ ਕੀਤੀ।

ਮੀਡੀਆ ਪਰਸਨਜ਼ ਵੱਲੋਂ ਤਿੰਨ ਦਿਨਾਂ ਦੀ ਕਾਨਫ਼ਰੰਸ ਦੀ ਕਵਰੇਜ ਕੀਤੀ ਗਈ , ਜਿਹਨਾਂ ਵਿੱਚ ਹਮਦਰਦ ਮੀਡੀਆ , ਪੀ ਟੀ ਸੀ ਟੀ ਵੀ ਚੈਨਲ , ਕਿਰਪਾ ਟੀ ਵੀ ਅਤੇ ਪਰਾਈਮ ਏਸ਼ੀਆ ਦੇ ਨਾਮ ਵਰਨਣਯੋਗ ਹਨ । ਪ੍ਰੋ . ਡਾ. ਸਤਨਾਮ ਸਿੰਘ ਜੱਸਲ ਜੀ ਨੇ ਵਿਦਾਇਗੀ ਭਾਸ਼ਨ ਦਿੱਤਾ । ਕਾਨਫ਼ਰੰਸ ਸੰਬੰਧੀ ਇਹ ਜਾਣਕਾਰੀ ਚੇਅਰਮੈਨ ਡਾ . ਅਜੈਬ ਸਿੰਘ ਚੱਠਾ ਨੇ ਰਮਿੰਦਰ ਵਾਲੀਆ ਨਾਲ ਸਾਂਝੀ ਕੀਤੀ ।

ਇਸ ਕਾਨਫ਼ਰੰਸ ਵਿੱਚ ਐੱਮਪੀ ਰੂਬੀ ਸਹੋਤਾ,ਅਮਰ ਸਿੰਘ ਭੁੱਲਰ (ਹਮਦਰਦ ਮੀਡੀਆ) ਐੱਮਪੀ ਸੋਨੀਆ ਸਿੱਧੂ, ਐੱਮਪੀ ਮਨਿੰਦਰ ਸਿੱਧੂ, ਐਮਪੀਪੀ ਹਰਦੀਪ ਸਿੰਘ, ਡਿਪਟੀ ਮੇਅਰ ਹਰਕੀਰਤ ਸਿੰਘ, ਕੌਸਲਰ ਗੁਰਪ੍ਰਤਾਪ ਸਿੰਘ ਅਤੇ ਕੌਸਲਰ ਪੋਲ ਵਿਨਸੈਂਟ , ਇੰਦਰਬੀਰ ਸਿੰਘ ਚੀਮਾ ਨੇ ਸ਼ਿਰਕਤ ਕੀਤੀ। ਵਿਦਵਾਨਾਂ ਵੱਲੋਂ ਪੰਜਾਬੀ ਭਾਸ਼ਾ ਦਾ ਭਵਿੱਖ ਤੇ ਪੰਜਾਬੀ ਨਾਇਕ ਵਿਸ਼ੇ ਦੇ ਸੰਦਰਭ ਪਰਚੇ ਪੜ੍ਹੇ ਗਏ । ਜਿਨ੍ਹਾਂ ਵਿੱਚ ਡਾ. ਆਸਾ ਸਿੰਘ ਘੁੰਮਣ, ਡਾ.ਨਾਬੀਲਾ ਰਹਿਮਾਨ, ਡਾ. ਇਕਬਾਲ ਸ਼ਾਹਿਦ, ਡਾ.ਸਾਈਮਾ ਇਰਮ, ਪ੍ਰੋਫ਼ੈਸਰ ਨਸਰੀਨ ਖਾਨ, ਧਰਮ ਸਿੰਘ ਗੁਰਾਇਆ, ਡਾ.ਗੁਰਰਾਜ ਸਿੰਘ ਚਾਹਲ, ਡਾ. ਅਫ਼ਜ਼ਲ ਰਾਜ, ਸੁਖਵਿੰਦਰ ਸਿੰਘ ਅਰੋੜਾ, ਗੁਰਿੰਦਰ ਸਿੰਘ ਕਲਸੀ, ਸੁਰਿੰਦਰ ਸਿੰਘ ਹੋਠੀ, ਡਾ. ਜਸਬੀਰ ਕੌਰ ਗਰੇਵਾਲ, ਅਜੈਬ ਸਿੰਘ ਗਰਚਾ, ਤਾਹਿਰ ਅਸਲਮ ਗੋਰਾ, ਹਾਲੀਮਾ ਸਾਦੀਆ, ਡਾ. ਸਲੋਮਨ ਨਾਜ਼, ਸੰਤੋਖ ਸਿੰਘ ਜੱਸੀ, ਅਮਰਜੀਤ ਸਿੰਘ ਚਾਹਲ, ਪਿਆਰਾ ਸਿੰਘ ਕੁੱਦੋਵਾਲ, ਡਾ.ਰਮਨੀ ਬੱਤਰਾ, ਡਾ. ਇੰਦਰਜੀਤ ਕੌਰ ,ਜਗਵਿੰਦਰ ਸਿੰਘ ਸਿੱਧੂ, ਰਮਿੰਦਰ ਵਾਲੀਆ, ਦਲਜੀਤ ਕੌਰ ਸੰਧੂ, ਸਹਿਜ ਕੌਰ ਮਾਂਗਟ, ਕੁਲਵਿੰਦਰ ਰਾਏ, ਪ੍ਰਿੰ. ਕਰਮ ਚੰਦ, ਇਸਤੂਫਾਰ ਚੌਧਰੀ, ਰਾਜਵੰਤ ਬਾਜਵਾ ਦੇ ਨਾਮ ਵਰਣਨਯੋਗ ਹਨ।

Tags:    

Similar News