ਕੈਨੇਡਾ ਦੇ ਸਰੀ ’ਚ ‘ਸੁਰ ਮੇਲੇ’ ਨੇ ਕਰਵਾਈ ਬੱਲੇ-ਬੱਲੇ

ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਕੈਨੇਡਾ ਦੇ ਸਰੀ ਸ਼ਹਿਰ ਦੀ 88 ਅਵੈਨਿਊ ਸਥਿਤ ਬੇਅਰ ਕਰੀਕ ਪਾਰਕ ਦੇ ਆਰਟ ਸੈਂਟਰ ਵਿਖੇ ਧਨੋਆ ਇੰਟਰਟੇਨਮੈਂਟ ਵੱਲੋਂ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਇਕ ‘ਸੁਰ ਮੇਲੇ’ ਦਾ ਆਯੋਜਨ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਪੁੱਜੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕਰਕੇ ਮੇਲੇ ਦਾ ਖ਼ੂਬ ਆਨੰਦ ਮਾਣਿਆ।

Update: 2024-08-25 11:44 GMT

ਵੈਨਕੂਵਰ (ਮਲਕੀਤ ਸਿੰਘ) : ਮਿੰਨੀ ਪੰਜਾਬ ਵਜੋਂ ਜਾਣੇ ਜਾਂਦੇ ਕੈਨੇਡਾ ਦੇ ਸਰੀ ਸ਼ਹਿਰ ਦੀ 88 ਅਵੈਨਿਊ ਸਥਿਤ ਬੇਅਰ ਕਰੀਕ ਪਾਰਕ ਦੇ ਆਰਟ ਸੈਂਟਰ ਵਿਖੇ ਧਨੋਆ ਇੰਟਰਟੇਨਮੈਂਟ ਵੱਲੋਂ ਸਥਾਨਕ ਪੰਜਾਬੀ ਭਾਈਚਾਰੇ ਦੇ ਸਹਿਯੋਗ ਨਾਲ ਇਕ ‘ਸੁਰ ਮੇਲੇ’ ਦਾ ਆਯੋਜਨ ਕਰਵਾਇਆ ਗਿਆ, ਜਿਸ ਵਿਚ ਵੱਡੀ ਗਿਣਤੀ ਵਿਚ ਪੁੱਜੇ ਪੰਜਾਬੀ ਭਾਈਚਾਰੇ ਦੇ ਲੋਕਾਂ ਨੇ ਸ਼ਿਰਕਤ ਕਰਕੇ ਮੇਲੇ ਦਾ ਖ਼ੂਬ ਆਨੰਦ ਮਾਣਿਆ।

ਕੈਨੇਡਾ ਦੇ ਸਰੀ ਸ਼ਹਿਰ ’ਚ ਬੇਅਰ ਕ੍ਰੀਕ ਪਾਰਕ ਦੇ ਆਰਟ ਸੈਂਟਰ ਵਿਖੇ ਧਨੋਆ ਇੰਟਰਟੇਨਮੈਂਟ ਵੱਲੋਂ ਸ਼ਾਨਦਾਰ ਸੁਰ ਮੇਲਾ ਕਰਵਾਇਆ ਗਿਆ, ਜਿਸ ਵਿਚ ਮਸ਼ਹੂਰ ਪੰਜਾਬੀ ਗਾਇਕ ਕੁਲਵਿੰਦਰ ਧਨੋਆ ਸਮੇਤ ਵੱਖ ਵੱਖ ਪੰਜਾਬੀ ਕਲਾਕਾਰਾਂ ਨੇ ਆਪਣੀ ਕਲਾ ਦੇ ਜ਼ੌਹਰ ਦਿਖਾਏ। ਇਸ ਸੁਰ ਮੇਲੇ ਦੀ ਸ਼ੁਰੂਆਤ ਉਭਰਦੀ ਉਮਰ ਦੇ ਗਾਇਕ ਅਰਜਨ ਢਿੱਲੋਂ ਵੱਲੋਂ ਇਕ ਧਾਰਮਿਕ ਗੀਤ ਦੇ ਨਾਲ ਕੀਤੀ ਗਈ। ਇਸ ਮਗਰੋਂ ਨੌਜਵਾਨ ਗਾਇਕ ਆਕਾਸ਼ਦੀਪ ਅਤੇ ਉੱਘੀ ਗਾਇਕਾ ਕੌਰ ਮਨਦੀਪ ਨੇ ਆਪਣੇ ਚੋਣਵੇਂ ਗੀਤਾਂ ਦੀ ਪੇਸ਼ਕਾਰੀ ਕਰਕੇ ਹਾਲ ਵਿਚ ਮੌਜੂਦ ਦਰਸ਼ਕਾਂ ਵਿਚ ਬੱਲੇ ਬੱਲੇ ਕਰਵਾ ਦਿੱਤੀ। ਇਸ ਦੌਰਾਨ ਕੌਰ ਮਨਦੀਪ ਵੱਲੋਂ ਜਦੋਂ ਲੰਬੀ ਹੇਕ ਦੇ ਨਾਲ ਮਿਰਜ਼ਾ ਅਤੇ ਜੁਗਨੀ ਪੇਸ਼ ਕੀਤੇ ਗਏ ਤਾਂ ਪੂਰਾ ਹਾਲ ਤਾੜੀਆਂ ਦੇ ਨਾਲ ਗੂੰਜ ਉਠਿਆ।

ਇਸ ਤੋਂ ਬਾਅਦ ਉੱਘੇ ਪੰਜਾਬੀ ਗਾਇਕ ਕੁਲਵਿੰਦਰ ਧਨੋਆ ਅਤੇ ਉਨ੍ਹਾਂ ਦੀ ਸਾਥੀ ਕਲਾਕਾਰ ਹੁਸਨਪ੍ਰੀਤ ਨੇ ਆਪਣੇ ਚੋਣਵੇਂ ਗੀਤਾਂ ਦੀ ਝੜੀ ਲਗਾ ਦਿੱਤੀ, ਜਿਸ ਤੋਂ ਬਾਅਦ ਮੇਲੇ ਦਾ ਮਾਹੌਲ ਹੋਰ ਵੀ ਜ਼ਿਆਦਾ ਰੰਗੀਨ ਹੋ ਗਿਆ।

ਇਸ ਮੌਕੇ ਮੇਲੇ ਵਿਚ ਆਏ ਲੋਕਾਂ ਨੇ ਧਨੋਆ ਇੰਟਰਟੇਨਮੈਂਟ ਵੱਲੋਂ ਕਰਵਾਏ ਗਏ ਇਸ ਮੇਲੇ ਦੀਆਂ ਜਮ ਕੇ ਤਾਰੀਫ਼ਾਂ ਕੀਤੀਆਂ ਅਤੇ ਆਖਿਆ ਕਿ ਇਸ ਮੇਲੇ ਵਿਚ ਸਰੀ ਦੇ ਵੱਡੀ ਗਿਣਤੀ ਵਿਚ ਪੰਜਾਬੀ ਭਾਈਚਾਰੇ ਵੱਲੋਂ ਖ਼ੂਬ ਆਨੰਦ ਮਾਣਿਆ ਗਿਆ।

ਮੇਲੇ ਦੇ ਆਖ਼ਰ ਵਿਚ ਮੇਲੇ ਦੇ ਪ੍ਰਬੰਧਕਾਂ ਵੱਲੋਂ ਜਿੱਥੇ ਸਮੂਹ ਕਲਾਕਾਰਾਂ ਦੇ ਨਾਲ ਨਾਲ ਮੇਲੇ ਵਿਚ ਆਏ ਦਰਸ਼ਕਾਂ ਦਾ ਧੰਨਵਾਦ ਕੀਤਾ ਗਿਆ।

Tags:    

Similar News