ਕੈਨੇਡਾ ’ਚ ਪੰਜਾਬੀ ਨੌਜਵਾਨ ਵੱਲੋਂ ਖੁਦਕੁਸ਼ੀ

ਕੈਨੇਡਾ ਵਿਚ ਸੁਨਹਿਰੀ ਭਵਿੱਖ ਦੇ ਸੁਪਨਿਆਂ ਦੀ ਕੀਮਤ ਪੰਜਾਬੀ ਨੌਜਵਾਨਾਂ ਨੂੰ ਆਪਣੀ ਜਾਨ ਨਾਲ ਚੁਕਾਉਣੀ ਪੈ ਰਹੀ ਹੈ

Update: 2025-11-27 13:50 GMT

ਵਿੰਨੀਪੈਗ : ਕੈਨੇਡਾ ਵਿਚ ਸੁਨਹਿਰੀ ਭਵਿੱਖ ਦੇ ਸੁਪਨਿਆਂ ਦੀ ਕੀਮਤ ਪੰਜਾਬੀ ਨੌਜਵਾਨਾਂ ਨੂੰ ਆਪਣੀ ਜਾਨ ਨਾਲ ਚੁਕਾਉਣੀ ਪੈ ਰਹੀ ਹੈ। ਜੀ ਹਾਂ, ਮੋਗਾ ਜ਼ਿਲ੍ਹੇ ਦੇ ਪਿੰਡ ਖੁਖਰਾਣਾ ਦਾ ਧਰਮਜੋਤ ਸਿੰਘ ਵੱਡੀਆਂ ਜ਼ਿੰਮੇਵਾਰੀਆਂ ਦਾ ਬੋਝ ਆਪਣੇ ਮੋਢਿਆਂ ’ਤੇ ਲੈ ਕੇ ਕੈਨੇਡਾ ਪੁੱਜਾ ਅਤੇ ਚੁਣੌਤੀਆਂ ਦਾ ਡਟ ਕੇ ਟਾਕਰਾ ਸ਼ੁਰੂ ਕਰ ਦਿਤਾ। ਪੰਜਾਬ ਬੈਠਾ ਉਸ ਦਾ ਪਰਵਾਰ ਸਫ਼ਲਤਾ ਦੀ ਅਰਦਾਸ ਕਰ ਰਿਹਾ ਸੀ ਪਰ ਔਕੜਾਂ ਐਨੀਆਂ ਵਧ ਗਈਆਂ ਕਿ ਧਰਮਜੋਤ ਸਿੰਘ ਨੇ ਖੁਦਕੁਸ਼ੀ ਕਰ ਲਈ।

ਮੋਗਾ ਜ਼ਿਲ੍ਹੇ ਦੇ ਪਿੰਡ ਖੁਖਰਾਣਾ ਨਾਲ ਸਬੰਧਤ ਸੀ ਧਰਮਜੋਤ ਸਿੰਘ

ਵਿੰਨੀਪੈਗ ਦੇ ਨਾਲ ਲਗਦੇ ਵੈਸਟ ਸੇਂਟ ਪੌਲ ਵਿਖੇ ਰਹਿੰਦੇ ਪ੍ਰੀਤ ਚਹਿਲ ਨੇ ਦੱਸਿਆ ਕਿ ਆਰਥਿਕ ਮੁਸ਼ਕਲਾਂ ਦਾ ਬੋਝ ਧਰਮਜੋਤ ਸਿੰਘ ਬਰਦਾਸ਼ਤ ਨਾ ਕਰ ਸਕਿਆ। ਦਿਲ ਉਤੇ ਪੱਥਰ ਰੱਖ ਕੇ ਇਹ ਖ਼ਬਰ ਪੰਜਾਬ ਰਹਿੰਦੇ ਉਸ ਦੇ ਮਾਪਿਆਂ ਨੂੰ ਦੱਸੀ ਜਿਨ੍ਹਾਂ ਦਾ ਰੋਅ ਰੋਅ ਬੁਰਾ ਹਾਲ ਹੈ। ਧਰਮਜੋਤ ਸਿੰਘ ਦੀ ਦੇਹ ਪੰਜਾਬ ਭੇਜਣ ਦੇ ਪ੍ਰਬੰਧ ਕੀਤੇ ਜਾ ਰਹੇ ਹਨ ਤਾਂਕਿ ਪਰਵਾਰਕ ਮੈਂਬਰ ਆਖਰੀ ਵਾਰ ਉਸ ਦਾ ਚਿਹਰਾ ਦੇਖ ਸਕਣ। ਧਰਮਜੋਤ ਦੀ ਆਖਰੀ ਵਾਰ ਮਦਦ ਕਰਦਿਆਂ ਭਾਈਚਾਰੇ ਵੱਲੋਂ ਭਰਵਾਂ ਯੋਗਦਾਨ ਪਾਇਆ ਜਾ ਰਿਹਾ ਹੈ। ਦੂਜੇ ਪਾਸੇ ਬੀ.ਸੀ. ਵਿਚ ਜਗਪ੍ਰੀਤ ਸਿੰਘ ਦਿਲ ਦਾ ਦੌਰਾ ਪੈਣ ਕਾਰਨ ਇਸ ਦੁਨੀਆਂ ਨੂੰ ਅਲਵਿਦਾ ਆਖ ਗਿਆ। ਐਬਸਫੋਰਡ ਨਾਲ ਸਬੰਧਤ ਪ੍ਰਭਜੋਤ ਸਿੰਘ ਮੁਤਾਬਕ ਜਗਪ੍ਰੀਤ ਆਪਣੇ ਪਿੱਛੇ ਰੋਂਦਾ-ਕੁਰਲਾਉਂਦਾ ਪਰਵਾਰ ਛੱਡ ਗਿਆ ਹੈ ਜਿਨ੍ਹਾਂ ਨੂੰ ਯਕੀਨ ਹੀ ਨਹੀਂ ਆ ਰਿਹਾ ਕਿ ਉਨ੍ਹਾਂ ਦੇ ਦਿਲ ਦਾ ਟੁਕੜਾ ਇਸ ਦੁਨੀਆਂ ਵਿਚ ਨਹੀਂ ਰਿਹਾ। ਜਗਪ੍ਰੀਤ ਸਿੰਘ ਦੀਆਂ ਅੰਤਮ ਰਸਮਾਂ ਲਈ ਗੋਫੰਡਮੀ ਪੇਜ ਸਥਾਪਤ ਕੀਤਾ ਗਿਆ ਹੈ।

Tags:    

Similar News