ਹਰਸਿਮਰਤ ਰੰਧਾਵਾ ਕਤਲਕਾਂਡ ਦਾ ਦੂਜਾ ਸ਼ੱਕੀ ਗ੍ਰਿਫ਼ਤਾਰ

ਹਰਸਿਮਰਤ ਕੌਰ ਰੰਧਾਵਾ ਕਤਲ ਮਾਮਲੇ ਵਿਚ ਹੈਮਿਲਟਨ ਪੁਲਿਸ ਵੱਲੋਂ ਦੂਜਾ ਸ਼ੱਕੀ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ

Update: 2025-08-09 10:07 GMT

ਹੈਮਿਲਟਨ : ਹਰਸਿਮਰਤ ਕੌਰ ਰੰਧਾਵਾ ਕਤਲ ਮਾਮਲੇ ਵਿਚ ਹੈਮਿਲਟਨ ਪੁਲਿਸ ਵੱਲੋਂ ਦੂਜਾ ਸ਼ੱਕੀ ਗ੍ਰਿਫ਼ਤਾਰ ਕਰਨ ਦਾ ਦਾਅਵਾ ਕੀਤਾ ਗਿਆ ਹੈ। ਜੀ ਹਾਂ, ਪੁਲਿਸ ਨੇ ਦੱਸਿਆ ਕਿ ਨੌਰਥ ਯਾਰਕ ਨਾਲ ਸਬੰਧਤ 26 ਸਾਲਾ ਓਬੀਸੀ ਓਕਾਫੌਰ ਵੀ ਵਾਰਦਾਤ ਵਾਲੇ ਦਿਨ ਗੋਲੀਆਂ ਚਲਾਉਣ ਵਾਲੇ ਗਿਰੋਹਾਂ ਦਾ ਹਿੱਸਾ ਸੀ ਜਿਸ ਵਿਰੁੱਧ ਇਰਾਦਾ ਕਤਲ ਦੇ ਤਿੰਨ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਮੁਤਾਬਕ ਚਾਰ ਗੱਡੀਆਂ ਵਿਚ ਘੱਟੋ ਘੱਟ ਸੱਤ ਜਣੇ ਸਵਾਰ ਸਨ ਜਿਨ੍ਹਾਂ ਨੇ ਵੱਖ ਵੱਖ ਹਥਿਆਰਾਂ ਨਾਲ ਇਕ-ਦੂਜੇ ਉਤੇ ਗੋਲੀਆਂ ਚਲਾਈਆਂ ਅਤੇ ਇਨ੍ਹਾਂ ਵਿਚੋਂ ਹੀ ਇਕ ਗੋਲੀ ਬੱਸ ਸਟੌਪ ਨੇੜੇ ਪੈਦਲ ਜਾ ਰਹੀ ਹਰਸਿਮਰਤ ਕੌਰ ਰੰਧਾਵਾ ਨੂੰ ਲੱਗੀ।

ਹੈਮਿਲਟਨ ਪੁਲਿਸ 5 ਹੋਰਨਾਂ ਸ਼ੱਕੀਆਂ ਦੀ ਕਰ ਰਹੀ ਭਾਲ

ਮਾਮਲੇ ਦੀ ਪੜਤਾਲ ਜਾਰੀ ਹੈ ਅਤੇ ਪੁਲਿਸ ਅਫ਼ਸਰ ਹੋਰਨਾਂ ਸ਼ੱਕੀਆਂ ਦੀ ਭਾਲ ਵਿਚ ਜੁਟੇ ਹੋਏ ਹਨ। ਦੱਸ ਦੇਈਏ ਕਿ ਇਕ ਦਿਨ ਪਹਿਲਾਂ ਹੀ ਨਿਆਗਰਾ ਫਾਲਜ਼ ਨਾਲ ਸਬੰਧਤ 32 ਸਾਲ ਦੇ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਦੂਜੇ ਪਾਸੇ ਐਬਸਫੋਰਡ ਪੁਲਿਸ ਨੇ 17 ਸਾਲ ਦੇ ਇਕ ਅੱਲ੍ਹੜ ਨੂੰ ਕਾਬੂ ਕਰ ਲਿਆ ਜੋ ਕਥਿਤ ਤੌਰ ’ਤੇ ਰਾਹ ਜਾਂਦੇ ਲੋਕਾਂ ਉਤੇ ਏਅਰ ਗੰਨ ਨਾਲ ਛਰੇ ਚਲਾਉਣ ਵਾਲਿਆਂ ਵਿਚ ਸ਼ਾਮਲ ਸੀ। 18 ਸਾਲ ਤੋਂ ਘੱਟ ਉਮਰ ਹੋਣ ਕਰ ਕੇ ਉਸ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਪਰ ਛਰੇ ਚਲਾਉਣ ਵਾਲਿਆਂ ਦਾ ਜ਼ਿਕਰ ਕਰਦਿਆਂ ਐਬਸਫ਼ੋਰਡ ਪੁਲਿਸ ਵੱਲੋਂ ਸ਼ੱਕੀਆਂ ਨੂੰ ਸਾਊਥ ਏਸ਼ੀਅਨ ਮੂਲ ਦੇ ਦੱਸਿਆ ਗਿਆ।

ਚਾਰ ਗੱਡੀਆਂ ਵਿਚ ਸਵਾਰ ਗੈਂਗਸਟਰਾਂ ਨੇ ਚਲਾਈਆਂ ਸਨ ਗੋਲੀਆਂ

ਪੁਲਿਸ ਵੱਲੋਂ ਸਫੈਦ ਗੱਡੀ ਵੀ ਬਰਾਮਦ ਕਰਨ ਦਾ ਜ਼ਿਕਰ ਕੀਤਾ ਗਿਆ ਹੈ ਅਤੇ ਅੱਲ੍ਹੜ ਦਾ ਮਾਪੇ ਪੜਤਾਲ ਵਿਚ ਸਹਿਯੋਗ ਕਰ ਰਹੇ ਹਨ। ਇਥੇ ਦਸਦਾ ਬਣਦਾ ਹੈਕਿ ਪਹਿਲੀ ਵਾਰਦਾਤ ਪਿਅਰਡੌਨਵਿਲ ਅਤੇ ਐਮਰਸਨ ਸਟ੍ਰੀਟ ਵਿਖੇ ਸਾਹਮਣੇ ਆਈ ਜਦਕਿ ਦੂਜੀ ਵਾਰਦਾਤ ਮਾਊਂਟ ਲੀਹਮਨ ਰੋਡ ਅਤੇ ਸੈਂਡਪਾਈਪਰ ਡਰਾਈਵ ਵਿਖੇ ਵਾਪਰੀ। ਇਸ ਤੋਂ ਇਲਾਵਾ ਜਾਰਜ ਫਰਗਿਊਸਨ ਵੇਅ ਅਤੇ ਗਲੈਡਵਿਨ ਰੋਡ ’ਤੇ ਵੀ ਛਰੇ ਚੱਲਣ ਦੀ ਰਿਪੋਰਟ ਮਿਲੀ ਸੀ।

Tags:    

Similar News