ਕੈਨੇਡਾ ’ਚ ਬੁਰਾ ਫਸਿਆ ਪੰਜਾਬੀ ਇੰਮੀਗ੍ਰੇਸ਼ਨ ਸਲਾਹਕਾਰ

ਕੈਨੇਡਾ ਵਿਚ ਪੰਜਾਬੀਆਂ ਦੇ ਕਿੱਸੇ-ਕਹਾਣੀਆਂ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ ਅਤੇ ਤਾਜ਼ਾ ਮਾਮਲਾ ਇਕ ਇੰਮੀਗ੍ਰੇਸ਼ਨ ਸਲਾਹਕਾਰ ਨਾਲ ਸਬੰਧਤ ਹੈ ਜਿਸ ਨੂੰ ਬੇਇਮਾਨੀ ਕਰਨ ਦੇ ਦੋਸ਼ ਹੇਠ ਹਜ਼ਾਰਾਂ ਡਾਲਰ ਦਾ ਜੁਰਮਾਨਾ ਕਰਦਿਆਂ ਇੰਮੀਗ੍ਰੇਸ਼ਨ ਸਲਾਹਕਾਰ ਦਾ ਲਾਇਸੰਸ ਪੱਕੇ ਤੌਰ ’ਤੇ ਰੱਦ ਕਰ ਦਿਤਾ ਗਿਆ।;

Update: 2024-10-10 12:09 GMT

ਵੈਨਕੂਵਰ : ਕੈਨੇਡਾ ਵਿਚ ਪੰਜਾਬੀਆਂ ਦੇ ਕਿੱਸੇ-ਕਹਾਣੀਆਂ ਅਕਸਰ ਸਾਹਮਣੇ ਆਉਂਦੇ ਰਹਿੰਦੇ ਹਨ ਅਤੇ ਤਾਜ਼ਾ ਮਾਮਲਾ ਇਕ ਇੰਮੀਗ੍ਰੇਸ਼ਨ ਸਲਾਹਕਾਰ ਨਾਲ ਸਬੰਧਤ ਹੈ ਜਿਸ ਨੂੰ ਬੇਇਮਾਨੀ ਕਰਨ ਦੇ ਦੋਸ਼ ਹੇਠ ਹਜ਼ਾਰਾਂ ਡਾਲਰ ਦਾ ਜੁਰਮਾਨਾ ਕਰਦਿਆਂ ਇੰਮੀਗ੍ਰੇਸ਼ਨ ਸਲਾਹਕਾਰ ਦਾ ਲਾਇਸੰਸ ਪੱਕੇ ਤੌਰ ’ਤੇ ਰੱਦ ਕਰ ਦਿਤਾ ਗਿਆ। ਅਨੁਸ਼ਾਸਨੀ ਕਮੇਟੀ ਵੱਲੋਂ ਰਘਬੀਰ ਸਿੰਘ ਭਰੋਵਾਲ ਨੂੰ 50 ਹਜ਼ਾਰ ਡਾਲਰ ਜੁਰਮਾਨਾ ਅਦਾ ਕਰਨ, 63,790 ਡਾਲਰ ਦਾ ਕਾਨੂੰਨੀ ਖਰਚਾ ਅਦਾ ਕਰਨ ਅਤੇ ਆਪਣੇ ਸਾਬਕਾ ਕਲਾਈਂਟਸ ਨੂੰ 69 ਹਜ਼ਾਰ ਡਾਲਰ ਵਾਪਸ ਕਰਨ ਦੇ ਹੁਕਮ ਦਿਤੇ ਗਏ ਹਨ। ਤਿੰਨ ਮੈਂਬਰਾਂ ਵਾਲੀ ਅਨੁਸ਼ਾਸਨੀ ਕਮੇਟੀ ਨੇ ਆਪਣੇ ਫੈਸਲੇ ਵਿਚ ਕਿਹਾ ਕਿ ਰਘਬੀਰ ਸਿੰਘ ਭਰੋਵਾਲ ਦਾ ਕਿਰਦਾਰ ਉਸ ਦੀਆਂ ਹਰਕਤਾਂ ਤੋਂ ਜ਼ਾਹਰ ਹੁੰਦਾ ਹੈ। ਆਪਣੇ ਕਲਾਈਂਟਸ ਨੂੰ ਇੰਮੀਗ੍ਰੇਸ਼ਨ ਸਿੱਟੇ ਭੁਗਤਣ ਦੀ ਚਿਤਾਵਨੀ ਦੇਣੀ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾ ਸਕਦੀ ਜਦੋਂ ਉਨ੍ਹਾਂ ਦਾ ਵੱਡੇ ਪੱਧਰ ’ਤੇ ਸ਼ੋਸ਼ਣ ਹੋ ਰਿਹਾ ਹੋਵੇ। ਸਿਰਫ ਐਨਾ ਹੀ ਨਹੀਂ ਪੜਤਾਲ ਸ਼ੁਰੂ ਹੋਣ ਮਗਰੋਂ ਇਕ ਲਾਇਸੰਸੀ ਇੰਮੀਗ੍ਰੇਸ਼ਨ ਸਲਾਹਕਾਰ ਵੱਲੋਂ ਦਸਤਾਵੇਜ਼ਾਂ ਨਾਲ ਛੇੜਛਾੜ ਕਰਨ ਦਾ ਯਤਨ ਵੀ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਅਨੁਸ਼ਾਸਨੀ ਕਮੇਟੀ ਨੇ ਰਘਬੀਰ ਸਿੰਘ ਭਰੋਵਾਲ ਦੀਆਂ ਕੋਤਾਹੀਆਂ ਨੂੰ ਗੰਭੀਰ ਕਿਸਮ ਦੀਆਂ ਕਰਾਰ ਦਿਤਾ।

ਰਘਬੀਰ ਸਿੰਘ ਭਰੋਵਾਲ ਨੂੰ ਹਜ਼ਾਰਾਂ ਡਾਲਰ ਜੁਰਮਾਨਾ

ਇਥੇ ਦਸਣਾ ਬਣਦਾ ਹੈ ਕਿ ਰਘਬੀਰ ਸਿੰਘ ਭਰੋਵਾਲ ਵੱਲੋਂ 10 ਹਜ਼ਾਰ ਡਾਲਰ ਦਾ ਜੁਰਮਾਨਾ ਅਤੇ ਬਤੌਰ ਖਰਚਾ 10 ਹਜ਼ਾਰ ਡਾਲਰ ਅਦਾ ਕਰਨ ਦੀ ਪੇਸ਼ਕਸ਼ ਕੀਤੀ ਗਈ ਸੀ ਪਰ ਅਨੁਸ਼ਾਸਨੀ ਕਮੇਟੀ ਨੇ ਇਸ ਨੂੰ ਪ੍ਰਵਾਨ ਨਾ ਕੀਤਾ। ਬੀ.ਸੀ. ਦੇ ਸਰੀ ਸ਼ਹਿਰ ਵਿਚ ਭਰੋਵਾਲ ਇੰਮੀਗ੍ਰੇਸ਼ਨ ਐਂਡ ਐਜੁਕੇਸ਼ਨ ਸੌਲਿਊਸ਼ਨਜ਼ ਲਿਮ. ਦੇ ਮਾਲਕ ਅਤੇ ਡਾਇਰੈਕਟਰ ਰਘਬੀਰ ਸਿੰਘ ਵਿਰੁੱਧ ਸ਼ਿਕਾਇਤ ਕਰਨ ਵਾਲੇ ਤਿੰਨ ਸ਼ਖਸ ਇਸ ਵੇਲੇ ਕੈਨੇਡਾ ਵਿਚ ਪੱਕੇ ਹੋ ਚੁੱਕੇ ਹਨ। ‘ਨੈਸ਼ਨਲ ਪੋਸਟ’ ਵੱਲੋਂ ਪ੍ਰਕਾਸ਼ਤ ਰਿਪੋਰਟ ਮੁਤਾਬਕ ਰਘਬੀਰ ਸਿੰਘ ਨੇ ਆਪਣੇ ਕਲਾਈਂਟਸ ਤੋਂ ਫਲੈਗਪੋÇਲੰਗ ਵੀ ਕਰਵਾਈ। ਫਲੈਗਪੋÇਲੰਗ ਟੈਂਪਰੇਰੀ ਰੈਜ਼ੀਡੈਂਟਸ ਵੱਲੋਂ ਕੀਤੀ ਜਾਂਦੀ ਹੈ ਜਦੋਂ ਉਹ ਮੁਲਕ ਛੱਡਣ ਦੇ 24 ਘੰਟੇ ਦੇ ਅੰਦਰ ਮੁੜ ਬਾਰਡਰ ’ਤੇ ਪੁੱਜ ਕੇ ਮੌਕੇ ’ਤੇ ਇੰਮੀਗ੍ਰੇਸ਼ਨ ਸੇਵਾਵਾਂ ਦੀ ਸਹੂਲਤ ਹਾਸਲ ਕਰਦੇ ਹਨ। ਰਿਪੋਰਟ ਮੁਤਾਬਕ ਰਘਬੀਰ ਸਿੰਘ ਨੇ ਆਪਣੇ ਇਕ ਕਲਾਈਂਟ ਵਾਸਤੇ ਨਵੀਂ ਦਿੱਲੀ ਵਿਖੇ ਹਾਈ ਕਮਿਸ਼ਨ ਵਿਚ ਵਰਕ ਪਰਮਿਟ ਦੀ ਅਰਜ਼ੀ ਦਾਇਰ ਕੀਤੀ ਜਿਸ ਦੀ ਸ਼ਨਾਖਤ ਜੇ.ਐਸ. ਵਜੋਂ ਕੀਤੀ ਗਈ ਹੈ। ਕਲਾਈਂਟ ਨੇ ਭਰੋਵਾਲ ਨੂੰ 38,700 ਡਾਲਰ ਅਦਾ ਕੀਤੇ ਪਰ ਇਸ ਰਕਮ ਵਿਚੋਂ ਕੈਨੇਡਾ ਸਰਕਾਰ ਨੂੰ ਸਿਰਫ 1,125 ਡਾਲਰ ਹੀ ਮਿਲੇ। ਜੇ.ਐਸ. ਵੱਲੋਂ ਕੀਤੀ ਸ਼ਿਕਾਇਤ ਮੁਤਾਬਕ ਨੌਕਰੀ ਦੌਰਾਨ ਉਸ ਦਾ ਦੱਬ ਕੇ ਸ਼ੋਸ਼ਣ ਕੀਤਾ ਗਿਆ ਅਤੇ ਨਵੇਂ ਇੰਮੀਗ੍ਰੇਸ਼ਨ ਸਲਾਹਕਾਰ ਦੀ ਮਦਦ ਨਾਲ ਆਖਰਕਾਰ 2021 ਵਿਚ ਉਸ ਨੂੰ ਪੀ.ਆਰ. ਮਿਲ ਗਈ। ਅਨੁਸ਼ਾਸਨੀ ਕਮੇਟੀ ਵੱਲੋਂ ਰਘਬੀਰ ਸਿੰਘ ਨੂੰ ਹਦਾਇਤੀ ਦਿਤੀ ਗਈ ਹੈ ਕਿ ਉਹ 32,475 ਡਾਲਰ ਦੀ ਰਕਮ ਜੇ.ਐਸ. ਨੂੰ ਵਾਪਸ ਕਰੇ।

ਅਨੁਸ਼ਾਸਨੀ ਕਮੇਟੀ ਨੇ ਲਾਇਸੰਸ ਵੀ ਪੱਕੇ ਤੌਰ ’ਤੇ ਕੀਤਾ ਰੱਦ

ਇਕ ਹੋਰ ਕਲਾਈਂਟ ਜਿਸ ਦੀ ਸ਼ਨਾਖਤ ਜੀ.ਐਸ.ਡੀ. ਵਜੋਂ ਕੀਤੀ ਗਈ, ਨੇ ਰਘਬੀਰ ਸਿੰਘ ਨੂੰ 39 ਹਜ਼ਾਰ ਡਾਲਰ ਅਦਾ ਕੀਤੇ ਅਤੇ ਹੁਣ ਅਨੁਸ਼ਾਸਨੀ ਕਮੇਟੀ ਵੱਲੋਂ 36,400 ਡਾਲਰ ਦੀ ਰਕਮ ਵਾਪਸ ਕਰਨ ਦੇ ਹੁਕਮ ਦਿਤੇ ਗਏ ਹਨ। ਅਨੁਸ਼ਾਸਨੀ ਕਮੇਟੀ ਵੱਲੋਂ ਰਘਬੀਰ ਸਿੰਘ ਭਰੋਵਾਲ ਦੇ ਨਾਲ-ਨਾਲ ਇਕ ਹੋਰ ਇੰਮੀਗ੍ਰੇਸ਼ਨ ਸਲਾਹਕਾਰ ਹਰਤਾਰ ਸਿੰਘ ਸੋਹੀ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਗਿਆ ਹੈ। ਇਥੇ ਦਸਣਾ ਬਣਦਾ ਹੈ ਕਿ ਕੁਝ ਦਿਨ ਪਹਿਲਾਂ ਵਿੰਨੀਪੈਗ ਦੇ ਇੰਮੀਗ੍ਰੇਸ਼ਨ ਸਲਾਹਕਾਰ ਬਲਕਰਨ ਸਿੰਘ ਨੂੰ 50 ਹਜ਼ਾਰ ਡਾਲਰ ਜੁਰਮਾਨਾ ਕੀਤਾ ਗਿਆ ਅਤੇ 2 ਸਾਲ ਵਾਸਤੇ ਘਰ ਵਿਚ ਨਜ਼ਰਬੰਦ ਰੱਖਣ ਦੇ ਹੁਕਮ ਵੀ ਦਿਤੇ ਗਏ। ਬਲਕਰਨ ਸਿੰਘ ਵਿਰੁੱਧ ਜਾਅਲੀ ਦਸਤਾਵੇਜ਼ ਤਿਆਰ ਕਰਨ ਦੇ ਦੋਸ਼ ਲੱਗੇ ਸਨ।

Tags:    

Similar News