ਪੰਜਾਬ ਦੇ ਪੁੱਤ ਨੇ ਕੈਨੇਡਾ 'ਚ ਕਰਵਾਈ ਬੱਲੇ-ਬੱਲੇ, ਬਣਿਆ ਪੁਲਿਸ ਅਫ਼ਸਰ
ਪੰਜਾਬ ਦੇ ਨੌਜਵਾਨ ਆਮ ਤੌਰ ਉੱਤੇ ਵਿਦੇਸ਼ਾਂ ਦਾ ਰੁੱਖ ਕਰਦੇ ਹਨ ਤੇ ਵਿਦੇਸ਼ ਵਿੱਚ ਜਾ ਕੇ ਪੰਜਾਬ ਦਾ ਨਾਮ ਰੌਸ਼ਨ ਕਰਦੇ ਨੇ ਤੇ ਮਲ੍ਹਾਂ ਮਾਰਦੇ ਹਨ। ਹੁਣ ਇੱਕ ਹੋਰ ਪੰਜਾਬ ਦੇ ਗੱਭਰੂ ਨੌਜਵਾਨ ਨੇ ਪੰਜਾਬ ਦਾ ਨਾਮ ਵਿਦੇਸ਼ ਵਿੱਚ ਚਮਕਾਇਆ ਹੈ ਤੇ ਪੰਜਾਬੀਆਂ ਦਾ ਨਾਮ ਵਿਦੇਸ਼ ਵਿੱਚ ਰੌਸ਼ਨ ਕੀਤਾ ਹੈ।;
ਕੈਨੇਡਾ : ਪੰਜਾਬ ਦੇ ਨੌਜਵਾਨ ਆਮ ਤੌਰ ਉੱਤੇ ਵਿਦੇਸ਼ਾਂ ਦਾ ਰੁੱਖ ਕਰਦੇ ਹਨ ਤੇ ਵਿਦੇਸ਼ ਵਿੱਚ ਜਾ ਕੇ ਪੰਜਾਬ ਦਾ ਨਾਮ ਰੌਸ਼ਨ ਕਰਦੇ ਨੇ ਤੇ ਮਲ੍ਹਾਂ ਮਾਰਦੇ ਹਨ। ਹੁਣ ਇੱਕ ਹੋਰ ਪੰਜਾਬ ਦੇ ਗੱਭਰੂ ਨੌਜਵਾਨ ਨੇ ਪੰਜਾਬ ਦਾ ਨਾਮ ਵਿਦੇਸ਼ ਵਿੱਚ ਚਮਕਾਇਆ ਹੈ ਤੇ ਪੰਜਾਬੀਆਂ ਦਾ ਨਾਮ ਵਿਦੇਸ਼ ਵਿੱਚ ਰੌਸ਼ਨ ਕੀਤਾ ਹੈ। ਦੱਸ ਦਈਏ ਕਿ ਜ਼ਿਲ੍ਹਾ ਸੰਗਰੂਰ ਦੇ ਪਿੰਡ ਬਿਜਲਪੁਰ ਦਾ ਨੌਜਵਾਨ ਕੁਲਜੀਤ ਸਿੰਘ ਕੈਨੇਡਾ ਪੁਲਿਸ ਵਿਚ ਭਰਤੀ ਹੋਇਆ ਹੈ। ਅੱਜ ਉਸਦੇ ਘਰ ਵਧਾਈਆਂ ਦੇਣ ਵਾਲਿਆਂ ਦਾ ਤਾਂਤਾ ਲੱਗਿਆ ਹੋਇਆ ਹੈ। ਪਰਿਵਾਰ ਵਿਚ ਬੇਹੱਦ ਖੁਸ਼ੀ ਹੈ ਕਿ ਉਹਨਾਂ ਦਾ ਪੁੱਤਰ ਕੈਨੇਡਾ ਦੀ ਪੁਲਿਸ ਵਿਚ ਭਰਤੀ ਹੋਇਆ ਹੈ।
ਮਿਲੀ ਜਾਣਕਾਰੀ ਮੁਤਾਬਕ ਕੁਲਜੀਤ ਸਿੰਘ 2018 ਦੇ ਵਿੱਚ ਆਪਣੇ ਪਰਿਵਾਰ ਅਤੇ ਦੋ ਵੱਡੀਆਂ ਭੈਣਾਂ ਨੂੰ ਛੱਡ ਕੇ ਕਨੇਡਾ ਵਿੱਚ ਗਿਆ ਸੀ ਉੱਥੇ ਉਹਨੇ ਪੜ੍ਹਾਈ ਕੀਤੀ ਅਤੇ ਪੜਾਈ ਦੇ ਨਾਲ ਨਾਲ ਖੇਡਾਂ ਦੇ ਵਿੱਚ ਵੀ ਹਿੱਸੇ ਲੈਂਦਾ ਰਿਹਾ। ਪੰਜਾਬ ਦੇ ਵਿੱਚ ਕੁਲਜੀਤ ਸਿੰਘ ਨੇ ਪੜ੍ਹਾਈ ਦੇ ਨਾਲ ਨਾਲ ਹਰ ਟੂਰਨਾਮੈਂਟ ਹਰ ਖੇਡ ਮੇਲੇ ਵਿੱਚ ਹਿੱਸਾ ਲਿਆ ਅਤੇ ਉਥੋਂ ਜਿੱਤ ਕੇ ਆਪਣੇ ਘਰ ਦੀਆਂ ਦੀਵਾਰਾਂ ਉੱਪਰ ਟਰਾਫੀਆਂ ਅਤੇ ਪੁਰਸਕਾਰ ਸਜਾਏ।
ਹਾਲਾਂਕਿ ਜਿ4ਤੇ ਇੱਕ ਪਾਸੇ ਪਰਿਵਾਰ ਵਿੱਚ ਖੁਸ਼ੀ ਦੀ ਲਹਿਰ ਹੈ ਓਥੇ ਹੀ ਦੂਜੇ ਪਾਸੇ ਪਰਿਵਾਰ ਵਿੱਚ ਇਸ ਗੱਲ ਦਾ ਵੀ ਅਫਸੋਸ ਹੈ ਕਿ ਜੇਕਰ ਇੱਥੋਂ ਦੀਆਂ ਸਰਕਾਰਾਂ ਨੌਕਰੀਆਂ ਦੇਣ ਅਤੇ ਸਾਡਾ ਪੁੱਤਰ ਪੰਜਾਬ ਦੀ ਪੁਲਿਸ ਵਿਚ ਭਰਤੀ ਹੁੰਦਾ ਤਾਂ ਇਹੀ ਖੁਸ਼ੀ ਦੁਗਣੀ ਚੌਗੁਣੀ ਹੋਣੀ ਸੀ।ਕੁਲਜੀਤ ਦੀ ਮਾਤਾ ਨੇ ਕਿਹਾ ਕਿ ਖੁਸ਼ੀ ਬਹੁਤ ਹੈ ਪਰ ਇਹ ਖੂਸ਼ੀ ਹੋਰ ਵੀ ਜਿਆਦਾ ਹੋ ਜਾਂਦੀ ਜੇਕਰ ਸਾਡੇ ਪੁੱਤ ਨੂੰ ਨੌਕਰੀ ਪੰਜਾਬ ਵਿੱਚ । ਮਾਤਾ ਨੇ ਕਿਹਾ ਕਿ ਸਾਡਾ ਲੜਕਾ ਸ਼ੁਰੂ ਤੋਂ ਹੀ ਪੜਨ ਅਤੇ ਖੇਡਣ ਵਿਚ ਹੁਸ਼ਿਆਰ ਸੀ ਅਤੇ ਸਾਨੂੰ ਪੱਕੀ ਉਮੀਦ ਵੀ ਸੀ ਕਿ ਉਹ ਇਕ ਨਾ ਇਕ ਦਿਨ ਨਾਮ ਜਰੂਰ ਚਮਕਾਏਗਾ। ਪਰੰਤੂ ਮਾਤਾ ਨੇ ਮਨ ਭਰਦਿਆਂ ਕਿਹਾ ਕਿ ਜੋ ਸਾਡੇ ਪੁੱਤ ਤੇ ਸਾਡੇ ਵਿਚਕਾਰ ਫਾਸਲਾ ਹੈ ਇਹ ਕਦੋ ਖ਼ਤਮ ਹੋਵੇਗਾ ਜੇਕਰ ਸਾਡਾ ਬੱਚਾ ਅੱਜ ਸਾਡੇ ਕੋਲ ਹੁੰਦਾ ਤਾਂ ਸਾਡੀ ਖੁਸ਼ੀ ਨੂੰ ਚਾਰ ਚੰਨ ਲੱਗ ਜਾਣੇ ਸੀ।