ਕੈਨੇਡਾ ’ਚ ਪੰਜਾਬੀ ਨੌਜਵਾਨ ਵੀ ਵੀਡੀਓ ਦੇਖ ਘਬਰਾਏ ਲੋਕ
ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜੇ ਲਵਪ੍ਰੀਤ ਬਰਾੜ ਦੀ ਹਰ ਪਾਸੇ ਦਹਿਸ਼ਤ ਹੈ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਸਣੇ ਗੱਡੀ ਦੇ ਟਾਇਰਾਂ ਦੀਆਂ ਚੀਕਾਂ ਕਢਵਾਉਣ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ
ਬਰੈਂਪਟਨ : ਸਟੱਡੀ ਵੀਜ਼ਾ ’ਤੇ ਕੈਨੇਡਾ ਪੁੱਜੇ ਲਵਪ੍ਰੀਤ ਬਰਾੜ ਦੀ ਹਰ ਪਾਸੇ ਦਹਿਸ਼ਤ ਹੈ ਅਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਸਣੇ ਗੱਡੀ ਦੇ ਟਾਇਰਾਂ ਦੀਆਂ ਚੀਕਾਂ ਕਢਵਾਉਣ ਦੀਆਂ ਵੀਡੀਓਜ਼ ਵਾਇਰਲ ਹੋ ਰਹੀਆਂ ਹਨ। ਹਾਲਾਤ ਦੀ ਨਜ਼ਾਕਤ ਨੂੰ ਵੇਖਦਿਆਂ ਪੁਲਿਸ ਨੇ ਮਾਮਲਾ ਆਪਣੇ ਹੱਥਾਂ ਵਿਚ ਲੈ ਲਿਆ ਅਤੇ ਪੜਤਾਲ ਕੀਤੀ ਜਾ ਰਹੀ ਹੈ। ਸੋਸ਼ਲ ਮੀਡੀਆ ’ਤੇ ਵਾਇਰਲ ਤਸਵੀਰਾਂ ਅਤੇ ਵੀਡੀਓਜ਼ ਉਤੇ ਲੋਕ ਲਗਾਤਾਰ ਟਿੱਪਣੀਆਂ ਕਰ ਰਹੇ ਹਨ ਅਤੇ ਇਕ ਵਰਤੋਂਕਾਰਾਂ ਨੇ ਕਿਹਾ ਕਿ ਆਰ.ਸੀ.ਐਮ.ਪੀ. ਕੋਲ ਸ਼ਿਕਾਇਤ ਦਰਜ ਕਰਵਾਈ ਗਈ ਹੈ।
ਡਿਪੋਰਟ ਕਰਨ ਦੀ ਮੰਗ ਉਠਣ ਲੱਗੀ
ਹਾਲ ਹੀ ਵਿਚ ਸਿਡਨੀ ਵਿਚ ਯਹੂਦੀਆਂ ਉਤੇ ਹੋਏ ਹਮਲੇ ਦੇ ਮੱਦੇਨਜ਼ਰ ਲੋਕ ਜ਼ਿਆਦਾ ਘਬਰਾਏ ਹੋਏ ਹਨ। ਲਵਪ੍ਰੀਤ ਬਰਾੜ ਦਾ ਨਾਂ ਲਵਲੀ ਬਰਾੜ ਵੀ ਦੱਸਿਆ ਜਾ ਰਿਹਾ ਹੈ ਜਿਸ ਵੱਲੋਂ ਕੈਲੇਡਨ ਵਿਖੇ ਗੋਲੀਆਂ ਚਲਾਉਣ ਦੀ ਵੀਡੀਓ ਸਭ ਤੋਂ ਜ਼ਿਆਦਾ ਵਾਇਰਲ ਹੋ ਰਹੀ ਹੈ। ਦੂਜੇ ਪਾਸੇ ਲਵਪ੍ਰੀਤ ਦੀ ਵੀਡੀਓ ’ਤੇ ਟਿੱਪਣੀ ਕਰਨ ਵਾਲੇ ਇਕ ਸ਼ਖਸ ਨੇ ਕਿਹਾ ਕਿ ਇਹ ਵੀਡੀਓ ਐਲਬਰਟਾ ਦੇ ਫੌਰੈਸਟਰੀ ਟਰੰਕ ਰੋਡ ਦੀ ਹੈ ਅਤੇ ਜੇ ਕੋਈ ਗੋਰਾ ਅਜਿਹਾ ਕਰਦਾ ਤਾਂ ਹੁਣ ਤੱਕ ਫੜ ਕੇ ਅੰਦਰ ਕੀਤਾ ਹੁੰਦਾ। ਉਸ ਨੇ ਸਵਾਲ ਉਠਾਇਆ ਕਿ ਅਜਿਹੇ ਮੂਰਖ ਲੋਕਾਂ ਨੂੰ ਡਿਪੋਰਟ ਕਿਉਂ ਨਹੀਂ ਕੀਤਾ ਜਾਂਦਾ। ਇਥੇ ਦਸਣਾ ਬਣਦਾ ਹੈ ਕਿ ਕੁਝ ਸਮਾਂ ਪਹਿਲਾਂ ਨਾਜਾਇਜ਼ ਹਥਿਆਰਾਂ ਦੇ ਮਾਮਲੇ ਗ੍ਰਿਫ਼ਤਾਰ ਖ਼ਾਲਿਸਤਾਨ ਹਮਾਇਤੀ ਇੰਦਰਜੀਤ ਸਿੰਘ ਗੋਸਲ ਦਾ ਮੁੱਦਾ ਸੁਰਖੀਆਂ ਵਿਚ ਰਿਹਾ ਜਦਕਿ ਉਸ ਨਾਲ ਗ੍ਰਿਫ਼ਤਾਰ ਦੋ ਜਣੇ ਮਾਮਲੇ ਵਿਚੋਂ ਬਰੀ ਹੋ ਗਏ।