ਸ਼ਰਾਬੀ ਡਰਾਈਵਰਾਂ ਵਿਰੁੱਧ ਪੀਲ ਰੀਜਨਲ ਪੁਲਿਸ ਨੇ ਵਿੱਢੀ ਮੁਹਿੰਮ
ਪੀਲ ਰੀਜਨਲ ਪੁਲਿਸ ਵੱਲੋਂ ਸ਼ਰਾਬੀ ਡਰਾਈਵਰਾਂ ਵਿਰੁੱਧ ਆਰੰਭੀ ਮੁਹਿੰਮ ਜਾਰੀ ਹੈ ਅਤੇ ਮੀਂਹ-ਕਣੀ ਜਾਂ ਬਰਫ਼ਬਾਰੀ ਦੀ ਪਰਵਾਹ ਕੀਤੇ ਬਗੈਰ ਪੁਲਿਸ ਮੁਲਾਜ਼ਮਾਂ ਵੱਲੋਂ ਲਗਾਤਾਰ ਸੜਕਾਂ ’ਤੇ ਚੈਕਿੰਗ ਕੀਤੀ ਜਾ ਰਹੀ ਹੈ।
ਬਰੈਂਪਟਨ : ਪੀਲ ਰੀਜਨਲ ਪੁਲਿਸ ਵੱਲੋਂ ਸ਼ਰਾਬੀ ਡਰਾਈਵਰਾਂ ਵਿਰੁੱਧ ਆਰੰਭੀ ਮੁਹਿੰਮ ਜਾਰੀ ਹੈ ਅਤੇ ਮੀਂਹ-ਕਣੀ ਜਾਂ ਬਰਫ਼ਬਾਰੀ ਦੀ ਪਰਵਾਹ ਕੀਤੇ ਬਗੈਰ ਪੁਲਿਸ ਮੁਲਾਜ਼ਮਾਂ ਵੱਲੋਂ ਲਗਾਤਾਰ ਸੜਕਾਂ ’ਤੇ ਚੈਕਿੰਗ ਕੀਤੀ ਜਾ ਰਹੀ ਹੈ। ਪੀਲ ਰੀਜਨਲ ਪੁਲਿਸ ਦੇ ਦਫ਼ਤਰ ਵਿਚ ਕੁਝ ਪੀੜਤ ਪਰਵਾਰ ਵੀ ਪੁੱਜੇ ਜਿਨ੍ਹਾਂ ਵੱਲੋਂ ਲੋਕਾਂ ਨੂੰ ਸਮਝਾਉਣ ਦਾ ਯਤਨ ਕੀਤਾ ਗਿਆ ਕਿ ਨਸ਼ੇ ਵਿਚ ਡਰਾਈਵਿੰਗ ਜ਼ਿੰਦਗੀ ਸੁੰਨੀ ਕਰ ਸਕਦੀ ਹੈ।
ਪੀੜਤ ਪਰਵਾਰ ਲੋਕਾਂ ਨੂੰ ਨਸ਼ਾ ਮੁਕਤ ਡਰਾਈਵਿੰਗ ਦਾ ਸੱਦਾ ਦੇ ਰਹੇ
ਇਥੇ ਦਸਣਾ ਬਣਦਾ ਹੈ ਕਿ ਪਿਛਲੇ ਸਾਲ 12 ਨਵੰਬਰ ਤੋਂ 2 ਜਨਵਰੀ ਤੱਕ ਚਲਾਈ ਮੁਹਿੰਮ ਦੌਰਾਨ ਤਕਰੀਬਨ 14 ਹਜ਼ਾਰ ਡਰਾਈਵਰਾਂ ਦੀ ਚੈਕਿੰਗ ਕੀਤੀ ਗਈ ਅਤੇ 126 ਜਣਿਆਂ ਵਿਰੁੱਧ ਸ਼ਰਾਬ ਪੀ ਕੇ ਗੱਡੀ ਚਲਾਉਣ ਜਦਕਿ ਅੱਠ ਜਣਿਆਂ ਵਿਰੁੱਧ ਕੋਈ ਹੋਰ ਨਸ਼ਾ ਕਰ ਕੇ ਡਰਾਈਵਿੰਗ ਕਰਨ ਦੇ ਦੋਸ਼ ਆਇਦ ਕੀਤੇ ਗਏ। ਪੀਲ ਰੀਜਨਲ ਪੁਲਿਸ ਦੇ ਦਫ਼ਤਰ ਪੁੱਜੀਆਂ ਪੀੜਤ ਔਰਤਾਂ ਨੇ ਦੱਸਿਆ ਕਿ ਕਿਵੇਂ ਇੰਪੇਅਰਡ ਡਰਾਈਵਿੰਗ ਨੇ ਉਨ੍ਹਾਂ ਦੀ ਜ਼ਿੰਦਗੀ ਨੂੰ ਵੱਡੀ ਢਾਹ ਲਈ ਅਤੇ ਕਦੇ ਨਾ ਪੂਰਾ ਹੋਣ ਵਾਲਾ ਘਾਟਾ ਬਰਦਾਸ਼ਤ ਕਰਨਾ ਪਿਆ। ਪੀਲ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਸੜਕ ’ਤੇ ਕੋਈ ਗਲਤ ਤਰੀਕੇ ਨਾਲ ਡਰਾਈਵਿੰਗ ਕਰਦਾ ਨਜ਼ਰ ਆਉਂਦਾ ਹੈ ਤਾਂ 911 ’ਤੇ ਕਾਲ ਕੀਤੀ ਜਾਵੇ।