ਉਨਟਾਰੀਓ ਦੇ ਫ਼ਾਰਮਾਸਿਸਟ ਕਰਨਗੇ ਹੋਰ ਬਿਮਾਰੀਆਂ ਦਾ ਇਲਾਜ

ਉਨਟਾਰੀਓ ਵਾਸੀ ਹੁਣ ਕਈ ਹੋਰ ਸਾਧਾਰਣ ਬਿਮਾਰੀਆਂ ਦਾ ਇਲਾਜ ਫਾਰਮਾਸਿਸਟਾਂ ਤੋਂ ਕਰਵਾ ਸਕਣਗੇ।

Update: 2024-09-16 12:43 GMT

ਟੋਰਾਂਟੋ : ਉਨਟਾਰੀਓ ਵਾਸੀ ਹੁਣ ਕਈ ਹੋਰ ਸਾਧਾਰਣ ਬਿਮਾਰੀਆਂ ਦਾ ਇਲਾਜ ਫਾਰਮਾਸਿਸਟਾਂ ਤੋਂ ਕਰਵਾ ਸਕਣਗੇ। ਜੀ ਹਾਂ, ਸੂਬਾ ਸਰਕਾਰ ਵੱਲੋਂ ਫਾਰਮਾਸਿਸਟਾਂ ਦੇ ਇਲਾਜ ਖੇਤਰ ਵਿਚ ਲਿਆਂਦੀਆਂ ਜਾਣ ਵਾਲੀਆਂ ਸਾਧਾਰਣ ਬਿਮਾਰੀਆਂ ਵਿਚ ਵਾਧਾ ਕਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ ਜਦਕਿ ਇਸ ਤੋਂ ਪਹਿਲਾਂ 13 ਮਾਮੂਲੀ ਬਿਮਾਰੀਆਂ ਦਾ ਇਲਾਜ ਉਹ ਕਰ ਰਹੇ ਹਨ। ਨਵੀਂ ਸੂਚੀ ਵਿਚ ਦਰਮਿਆਨਾ ਸਿਰ ਦਰਦ, ਨੀਂਦ ਨਾ ਆਉਣ ਦੀ ਸਾਧਾਰਣ ਸਮੱਸਿਆ, ਨਹੁੰਆਂ ਵਿਚ ਫੰਗਲ ਇਨਫੈਕਸ਼ਨ, ਨੱਕ ਬੰਦ ਹੋਣਾ, ਸਿਕਰੀ, ਰਿੰਗਵੌਰਮ ਜਾਂ ਦੱਦ ਅਤੇ ਖੁਸ਼ ਅੱਖਾਂ ਦੀ ਸਮੱਸਿਆ ਨੂੰ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਮੂੰਹ ਦੇ ਛਾਲਿਆਂ ਅਤੇ ਫੋੜੇ ਫਿਨਸੀਆਂ ਵਰਗੀਆਂ ਸਿਹਤ ਸਮੱਸਿਆਵਾਂ ਦੀ ਦਵਾਈ ਫਾਰਮਾਸਿਸਟਾਂ ਨੂੰ ਦੇਣ ਦਾ ਅਧਿਕਾਰ ਦਿਤਾ ਜਾ ਚੁੱਕਾ ਹੈ ਅਤੇ ਅਜਿਹੀਆਂ ਸਮੱਸਿਆਵਾਂ ਵਾਸਤੇ ਡਾਕਟਰ ਕੋਲ ਜਾਣ ਦੀ ਜ਼ਰੂਰਤ ਨਹੀਂ ਪੈਂਦੀ।

ਸੂਬਾ ਸਰਕਾਰ ਸੂਚੀ ਵਧਾਉਣ ’ਤੇ ਕਰ ਰਹੀ ਵਿਚਾਰ

ਉਨਟਾਰੀਓ ਦੇ ਫਾਰਮਾਸਿਸਟ ਪਹਿਲੀ ਜਨਵਰੀ 2023 ਤੋਂ ਖੰਘ-ਜ਼ੁਕਾਮ ਵਰਗੀਆਂ ਸਿਹਤ ਸਮੱਸਿਆਵਾਂ ਦਾ ਇਲਾਜ ਕਰ ਰਹੇ ਹਨ ਅਤੇ ਸੂਬਾ ਸਰਕਾਰ ਇਸ ਸੂਚੀ ਵਿਚ ਲਗਾਤਾਰ ਵਾਧਾ ਹੋ ਰਿਹਾ ਹੈ। ਸਿਹਤ ਮੰਤਰਾਲੇ ਮੁਤਾਬਕ ਸੂਬੇ ਦੀਆਂ ਜ਼ਿਆਦਾਤਰ ਫਾਰਮੇਸੀਆਂ ਇਸ ਯੋਜਨਾ ਵਿਚ ਸ਼ਾਮਲ ਹੋ ਚੁੱਕੀਆਂ ਹਨ ਅਤੇ ਲੱਖਾਂ ਲੋਕ ਯੋਜਨਾ ਦਾ ਫਾਇਦਾ ਉਠਾ ਰਹੇ ਹਨ। ਸਿਹਤ ਮੰਤਰੀ ਸਿਲਵੀਆ ਜੋਨਜ਼ ਨੇ ਦੱਸਿਆ ਕਿ ਉਨਟਾਰੀਓ ਵਾਸੀਆਂ ਨੂੰ ਇਨ੍ਹਾਂ ਸੇਵਾਵਾਂ ਵਾਸਤੇ ਆਪਣੇ ਕ੍ਰੈਡਿਟ ਕਾਰਡ ਦੀ ਵਰਤੋਂ ਨਹੀਂ ਕਰਨੀ ਪਵੇਗੀ ਅਤੇ ਓ.ਐਚ.ਆਈ.ਪੀ. ਰਾਹੀਂ ਹਰ ਸਹੂਲਤ ਮੁਹੱਈਆ ਕਰਵਾਈ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਪ੍ਰੀਮੀਅਰ ਡਗ ਫੋਰਡ ਦੀ ਅਗਵਾਈ ਹੇਠ ਸਿਹਤ ਸਹੂਲਤਾਂ ਨੂੰ ਵਧੇਰੇ ਸੁਖਾਲਾ ਕੀਤਾ ਜਾ ਰਿਹਾ ਹੈ ਅਤੇ ਹਰ ਸਹੂਲਤ ਉਨਟਾਰੀਓ ਹੈਲਥ ਇੰਸ਼ੋਰੈਂਸ ਪ੍ਰੋਗਰਾਮ ਅਧੀਨ ਮੁਹੱਈਆ ਕਰਵਾਉਣੀ ਯਕੀਨੀ ਬਣਾਈ ਜਾ ਰਹੀ ਹੈ। ਹਾਲ ਹੀ ਵਿਚ ਸੂਬਾ ਸਰਕਾਰ ਵੱਲੋਂ ਫਾਰਮਾਸਿਸਟਾਂ ਨੂੰ ਚੋਣਵੇਂ ਟੀਕੇ ਲਾਉਣ ਦੀ ਇਜਾਜ਼ਤ ਵੀ ਦਿਤੀ ਗਈ ਜਿਨ੍ਹਾਂ ਵਿਚ ਇੰਸੁਲਿਨ, ਬੀ-12 ਸ਼ੌਟਸ ਆਦਿ ਸ਼ਾਮਲ ਹਨ।

Tags:    

Similar News