ਬਰੈਂਪਟਨ ਵਿਖੇ ਟ੍ਰਾਂਜ਼ਿਟ ਬੱਸ ਦੀ ਟੱਕਰ ਕਾਰਨ ਇਕ ਗੰਭੀਰ ਜ਼ਖਮੀ
ਬਰੈਂਪਟਨ ਵਿਖੇ ਐਤਵਾਰ ਸ਼ਾਮ ਇਕ ਟ੍ਰਾਂਜ਼ਿਟ ਬੱਸ ਦੀ ਟੱਕਰ ਵੱਜਣ ਕਾਰਨ ਇਕ ਜਣਾ ਗੰਭੀਰ ਜ਼ਖਮੀ ਹੋ ਗਿਆ। ਹਾਦਸਾ ਸਟੀਲਜ਼ ਐਵੇਨਿਊ ਅਤੇ ਮੈਕਮਰਫੀ ਐਵੇਨਿਊ ਨੇੜੇ ਵਾਪਰਿਆ।;
ਬਰੈਂਪਟਨ : ਬਰੈਂਪਟਨ ਵਿਖੇ ਐਤਵਾਰ ਸ਼ਾਮ ਇਕ ਟ੍ਰਾਂਜ਼ਿਟ ਬੱਸ ਦੀ ਟੱਕਰ ਵੱਜਣ ਕਾਰਨ ਇਕ ਜਣਾ ਗੰਭੀਰ ਜ਼ਖਮੀ ਹੋ ਗਿਆ। ਹਾਦਸਾ ਸਟੀਲਜ਼ ਐਵੇਨਿਊ ਅਤੇ ਮੈਕਮਰਫੀ ਐਵੇਨਿਊ ਨੇੜੇ ਵਾਪਰਿਆ। ਦੂਜੇ ਪਾਸੇ ਬੈਰੀ ਨੇੜੇ ਸੜਕ ਦੇ ਗਲਤ ਪਾਸੇ ਗੱਡੀ ਚਲਾ ਰਹੇ ਇਕ ਡਰਾਈਵਰ ਨੂੰ ਉਨਟਾਰੀਓ ਪ੍ਰੋਵਿਨਸ਼ੀਅਨ ਪੁਲਿਸ ਨੇ ਕਾਬੂ ਕੀਤਾ ਹੈ। ਪੀਲ ਰੀਜਨਲ ਪੁਲਿਸ ਨੇ ਦੱਸਿਆ ਕਿ ਉਨ੍ਹਾਂ ਨੂੰ ਤਕਰੀਬਨ ਸਵਾ ਛੇ ਵਜੇ ਹਾਦਸੇ ਵਾਲੀ ਥਾਂ ’ਤੇ ਸੱਦਿਆ ਗਿਆ।
ਬੈਰੀ ਵਿਖੇ ਸੜਕ ਦੇ ਗਲਤ ਪਾਸੇ ਗੱਡੀ ਚਲਾ ਰਿਹਾ ਡਰਾਈਵਰ ਕਾਬੂ
ਬੱਸ ਡਰਾਈਵਰ ਮੌਕੇ ’ਤੇ ਮੌਜੂਦ ਰਿਹਾ ਅਤੇ ਹਾਦਸੇ ਦੌਰਾਨ ਜ਼ਖਮੀ ਬਜ਼ੁਰਗ ਨੂੰ ਨਾਜ਼ੁਕ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਇਸ ਤੋਂ ਇਲਾਵਾ ਹਾਦਸੇ ਦੌਰਾਨ ਕੋਈ ਹੋਰ ਜ਼ਖਮੀ ਨਹੀਂ ਹੋਇਆ। ਪੁਲਿਸ ਵੱਲੋਂ ਕੀਤੀ ਪੜਤਾਲ ਦੌਰਾਨ ਸੜਕੀ ਆਵਾਜਾਈ ਬੰਦ ਰਹੀ ਜਿਸ ਨੂੰ ਬਾਅਦ ਵਿਚ ਖੋਲ੍ਹ ਦਿਤਾ ਗਿਆ। ਦੂਜੇ ਪਾਸੇ ਬੈਰੀ ਨੇੜੇ ਹਾਈਵੇਅ 400 ’ਤੇ ਗਲਤ ਪਾਸੇ ਜਾ ਰਹੇ ਡਰਾਈਵਰ ਨੂੰ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਕਾਬੂ ਕਰ ਲਿਆ ਜਿਸ ਨੇ ਕਥਿਤ ਤੌਰ ’ਤੇ ਇਕ ਹੋਰ ਗੱਡੀ ਨੂੰ ਟੱਕਰ ਮਾਰ ਦਿਤੀ। ਪੁਲਿਸ ਮੁਤਾਬਕ ਮੇਪਲਵਿਊ ਡਰਾਈਵ ਨੇੜੇ ਉਤਰ ਵੱਲ ਜਾ ਰਹੀਆਂ ਲੇਨਜ਼ ਗੱਡੀ ਦੱਖਣ ਵੱਲ ਜਾ ਰਹੀ ਜੋ ਅੱਗੇ ਜਾ ਕੇ ਦੂਜੀ ਗੱਡੀ ਵਿਚ ਜਾ ਵੱਜੀ। ਟੋਰਾਂਟੋ ਨਾਲ ਸਬੰਧਤ 51 ਸਾਲ ਦੇ ਡਰਾਈਵਰ ਵਿਰੁੱਧ ਸ਼ਰਾਬ ਪੀ ਕੇ ਗੱਡੀ ਚਲਾਉਣ ਅਤੇ ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਦੇ ਦੋਸ਼ ਆਇਦ ਕੀਤੇ ਗਏ ਹਨ।