ਕੈਨੇਡਾ ਵਿਚ ਭਾਰਤੀ ਦੇ ਕਤਲ ਮਾਮਲੇ ’ਚ ਇਕ ਗ੍ਰਿਫ਼ਤਾਰ
ਕੈਨੇਡਾ ਵਿਚ ਦੋ ਸਾਲ ਪਹਿਲਾਂ ਵਾਪਰੇ ਰਾਕੇਸ਼ ਜੋਸ਼ੀ ਕਤਲਕਾਂਡ ਦੀ ਪੜਤਾਲ ਕਰ ਰਹੀ ਪੁਲਿਸ ਵੱਲੋਂ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਵੌਅਨ : ਕੈਨੇਡਾ ਵਿਚ ਦੋ ਸਾਲ ਪਹਿਲਾਂ ਵਾਪਰੇ ਰਾਕੇਸ਼ ਜੋਸ਼ੀ ਕਤਲਕਾਂਡ ਦੀ ਪੜਤਾਲ ਕਰ ਰਹੀ ਪੁਲਿਸ ਵੱਲੋਂ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਯਾਰਕ ਰੀਜਨਲ ਪੁਲਿਸ ਨੇ ਦੱਸਿਆ ਕਿ 51 ਸਾਲ ਦੇ ਅਲੈਗਜ਼ੈਂਡਰ ਚੇਰਨੀਐਕ ਵਿਰੁਧ ਪਹਿਲੇ ਦਰਜੇ ਦੀ ਹੱਤਿਆ ਦੇ ਦੋਸ਼ ਆਇਦ ਕੀਤੇ ਗਏ ਹਨ। ਉਨਟਾਰੀਓ ਦੇ ਵੌਅਨ ਸ਼ਹਿਰ ਵਿਚ ਮੌਰਗੇਜ ਬਰੋਕਰ ਵਜੋਂ ਕੰਮ ਕਰਦੇ ਰਾਕੇਸ਼ ਉਰਫ਼ ਰਿਕ ਜੋਸ਼ੀ ਦੀ ਲਾਸ਼ ਉਸ ਦੇ ਘਰ ਵਿਚੋਂ ਮਿਲੀ ਸੀ। ਪੁਲਿਸ ਮੁਤਾਬਕ ਮੇਜਰ ਮਕੈਨਜ਼ੀ ਡਰਾਈਵ ਵੈਸਟ ਅਤੇ ਬੈਥਰਸਟ ਸਟ੍ਰੀਟ ਨੇੜੇ ਲੈਸਕਿਨ ਡਰਾਈਵ ’ਤੇ ਸਥਿਤ ਘਰ ਵਿਚ ਅਫਸਰ ਦਾਖਲ ਹੋਏ ਤਾਂ ਇਕ ਸ਼ਖਸ ਧਰਤੀ ’ਤੇ ਪਿਆ ਮਿਲਿਆ ਜਿਸ ਦੇ ਸਿਰ ’ਤੇ ਵੱਡਾ ਜ਼ਖਮ ਨਜ਼ਰ ਆ ਰਿਹਾ ਸੀ ਅਤੇ ਉਸ ਨੂੰ ਮੌਕੇ ’ਤੇ ਹੀ ਮ੍ਰਿਤਕ ਕਰਾਰ ਦੇ ਦਿਤਾ ਗਿਆ। ਰਿਕ ਜੋਸ਼ੀ ਦੀ ਮੌਤ ਨੂੰ ਕਤਲ ਮੰਨਦਿਆਂ ਪੁਲਿਸ ਵੱਲੋਂ ਕਾਲੇ ਰੰਗ ਦੀ ਪੋਰਸ਼ ਗੱਡੀ ਦੀ ਸ਼ਨਾਖਤ ਕੀਤੀ ਗਈ।
ਵੌਅਨ ਸ਼ਹਿਰ ਵਿਚ ਹੋਈ ਸੀ ਰਾਜੇਸ਼ ਜੋਸ਼ੀ ਦੀ ਹੱਤਿਆ
ਇਸ ਤੋਂ ਇਲਾਵਾ ਪੁਲਿਸ ਨੇ ਸ਼ੱਕੀ ਦੀਆਂ ਤਸਵੀਰਾਂ ਵੀ ਮੀਡੀਆ ਨਾਲ ਸਾਂਝੀਆਂ ਕੀਤੀਆਂ। ਲੰਮੀ ਉਡੀਕ ਤੋਂ ਬਾਅਦ ਆਖਰਕਾਰ ਅਲੈਗਜ਼ੈਂਡਰ ਪੁਲਿਸ ਅੜਿੱਕੇ ਆ ਗਿਆ ਅਤੇ ਕਾਲੀ ਪੋਰਸ਼ ਗੱਡੀ ਵੀ ਬਰਾਮਦ ਹੋ ਗਈ। ਦੂਜੇ ਪਾਸੇ 9 ਸਾਲ ਦੇ ਬੱਚੇ ਨੂੰ ਅਗਵਾ ਕਰਨ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਬਰੈਂਪਟਨ ਦੇ ਮਨੋਜ ਗੋਵਿੰਦਬਲੂਣੀਕਮ ਵਿਰੁੱਧ ਮੁਕੱਦਮਾ ਨਹੀਂ ਚਲਾਇਆ ਜਾਵੇਗਾ। ਮਨੋਜ ਆਪਣੀ ਵਕੀਲ ਨਾਲ ਬੁੱਧਵਾਰ ਨੂੰ ਸੌਲਟ ਸੇਂਟ ਮੈਰੀ ਦੀ ਸੁਪੀਰੀਅਰ ਕੋਰਟ ਵਿਚ ਪੇਸ਼ ਹੋਇਆ ਅਤੇ ਅਦਾਲਤ ਨੂੰ ਦੱਸਿਆ ਗਿਆ ਕਿ ਮਾਮਲਾ ਬਾਹਰੋ ਬਾਹਰ ਸੁਲਝਾਅ ਲਿਆ ਗਿਆ ਹੈ। ਮਾਮਲਾ ਖਤਮ ਕਰਨ ਦੇ ਮੁੱਦੇ 21 ਮਈ ਨੂੰ ਸੁਣਵਾਈ ਹੋਵੇਗੀ। ਮਨੋਜ ਵਲੋਂ ਦੋਸ਼ ਕਬੂਲ ਕੀਤੇ ਜਾਣ ਜਾਂ ਸਾਬਤ ਹੋਣ ਦੀ ਸੂਰਤ ਵਿਚ ਉਸ ਨੇ 2 ਸਾਲ ਤੋਂ ਘੱਟ ਕੈਦ ਜਾਂ 5 ਹਜ਼ਾਰ ਡਾਲਰ ਜੁਰਮਾਨਾ ਲਾਇਆ ਜਾ ਸਕਦਾ ਸੀ।