ਰੈਪਰ ਹੱਤਿਆ ਦੇ ਮਾਮਲੇ ’ਚ ਬੀਸੀ ਤੋਂ ਇਕ ਗ੍ਰਿਫਤਾਰ
ਬੀਸੀ ਵਿਚ ਪੁਲਿਸ ਨੇ ਮਾਂਟਰੀਅਲ ਦੇ ਇਕ ਰੈਪਰ ਦੇ ਹੱਤਿਆ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਐ...;
ਬ੍ਰਿਟਿਸ਼ ਕੋਲੰਬੀਆ : ਬੀਸੀ ਵਿਚ ਪੁਲਿਸ ਨੇ ਮਾਂਟਰੀਅਲ ਦੇ ਇਕ ਰੈਪਰ ਦੇ ਹੱਤਿਆ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ ਗ੍ਰਿਫ਼ਤਾਰ ਕਰਨ ਵਿਚ ਸਫ਼ਲਤਾ ਹਾਸਲ ਕੀਤੀ ਐ। 14 ਮਈ ਨੂੰ ਇਕ ਰਿਕਾਰਡਿੰਗ ਸਟੂਡੀਓ ਨੇੜੇ ਸੈਰ ਕਰਦੇ ਸਮੇਂ ਰੈਪਰ ਕ੍ਰਿਸਟੋਫਰ ਸ਼ੌਨ ਜੀਨ ਵਿਲਸੈਂਟ ਉਰਫ਼ ਡਰਟੀ ਐਸ ਦੇ ਗੋਲੀਆਂ ਮਾਰ ਦਿੱਤੀਆਂ ਗਈਆਂ ਸੀ ਅਤੇ ਕਾਤਲ ਫ਼ਰਾਰ ਹੋ ਗਏ ਸਨ। ਹਾਲਾਂਕਿ ਪੁਲਿਸ ਵੱਲੋਂ ਇਸ ਵਿਅਕਤੀ ਨੂੰ ਸ਼ੱਕ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤਾ ਗਿਆ ਏ।
ਬ੍ਰਿਟਿਸ਼ ਕੋਲੰਬੀਆ ਦੀ ਪੁਲਿਸ ਵੱਲੋਂ ਮਾਂਟਰੀਅਲ ਦੇ ਇਕ ਰੈਪਰ ਕ੍ਰਿਸਟੋਫਰ ਸ਼ੌਨ ਜੀਨ ਵਿਲਸੈਂਟ ਉਰਫ਼ ਡਰਟੀ ਐਸ ਦੀ ਹੱਤਿਆ ਦੇ ਮਾਮਲੇ ਵਿਚ ਇਕ ਵਿਅਕਤੀ ਨੂੰ ਸ਼ੱਕ ਦੇ ਆਧਾਰ ’ਤੇ ਗ੍ਰਿਫ਼ਤਾਰ ਕੀਤ ਗਿਆ ਏ। ਜਾਣਕਾਰੀ ਅਨੁਸਾਰ 14 ਮਈ ਨੂੰ ਰੈਪਰ ਕ੍ਰਿਸਟੋਫਰ ਸ਼ੌਨ ਜੀਨ ਵਿਲਸੈਂਟ ਉਰਫ਼ ਡਰਟੀ ਐਸ ਦੀ ਇੱਕ ਰਿਕਾਰਡਿੰਗ ਸਟੂਡੀਓ ਵਿਚ ਸੈਰ ਕਰਦੇ ਸਮੇਂ ਗੋਲੀ ਲੱਗਣ ਤੋਂ ਬਾਅਦ ਮੌਤ ਹੋ ਗਈ ਸੀ, ਉਸ ’ਤੇ ਕਈ ਗੋਲੀਆਂ ਚਲਾਈਆਂ ਗਈਆਂ ਸੀ। 27 ਸਾਲਾ ਨੌਜਵਾਨ ਰੈਪਰ ਨੂੰ ਸਟਰੀਟ ਗੈਂਗਜ਼ ਨਾਲ ਜੁੜੇ ਹੋਣ ਵਜੋਂ ਜਾਣਿਆ ਜਾਂਦਾ ਸੀ।
ਜਾਣਕਾਰੀ ਅਨੁਸਾਰ ਪੁਲਿਸ ਦੇ ਪਹੁੰਚਣ ਤੋਂ ਪਹਿਲਾਂ ਸ਼ੱਕੀ ਵਿਅਕਤੀ ਇਕ ਗੱਡੀ ਵਿਚ ਤੇਜ਼ੀ ਨਾਲ ਫ਼ਰਾਰ ਹੋਣ ਵਿਚ ਕਾਮਯਾਬ ਹੋ ਗਏ ਸੀ ਪਰ ਹੁਣ ਪੁਲਿਸ ਨੇ ਇਸ ਮਾਮਲੇ ਵਿਚ ਆਪਣੀਆਂ ਕਈ ਗੱਡੀਆਂ ਸਮੇਤ ਪ੍ਰਿੰਸ ਜਾਰਜ ਦੇ ਇਕ ਮੌਟਲ ਨੂੰ ਘੇਰਾ ਪਾ ਲਿਆ ਅਤੇ ਰੈਪਰ ਵਿਲਸੈਂਟ ਦੀ ਮੌਤ ਦੇ ਸਬੰਧ ਵਿਚ ਇਕ ਵਿਅਕਤੀ ਨੂੰ ਉਥੋਂ ਗ੍ਰਿਫਤਾਰ ਕਰ ਲਿਆ। ਪੁਲਿਸ ਦੇ ਅਨੁਸਾਰ 31 ਸਾਲਾ ਸ਼ੱਕੀ ਵਿਅਕਤੀ ਨੂੰ ਆਉਣ ਵਾਲੇ ਦਿਨਾਂ ਵਿਚ ਮਾਂਟਰੀਅਲ ਪੁਲਿਸ ਕੋਲ ਪੁੱਛਗਿੱਛ ਲਈ ਭੇਜਿਆ ਜਾਵੇਗਾ।