ਬਾਰਡਰ 'ਤੇ ਅਫਸਰਾਂ ਦੀ ਹੜਤਾਲ, ਇੰਮੀਗ੍ਰੇਸ਼ਨ ਦੀਆਂ ਚੋਰ-ਮੋਰੀਆਂ ਨੂੰ ਲੈ ਕੇ ਅਮਰੀਕਾ ਨੇ ਕੈਨੇਡਾ ਉੱਤੇ ਕੱਢੀ ਭੜਾਸ

ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਮੁਲਾਜ਼ਮਾਂ ਦੀ ਹੜਤਾਲ ਤੋਂ ਪਹਿਲਾਂ ਹੀ ਇੰਮੀਗ੍ਰੇਸ਼ਨ ਸੇਵਾਵਾਂ ਪ੍ਰਭਾਵਤ ਹੁੰਦੀਆਂ ਨਜ਼ਰ ਆ ਰਹੀਆਂ ਹਨ ਅਤੇ 'ਫਲੈਗਪੋਲੰਗ' ਸਿਰਫ 12 ਸਰਹੱਦੀ ਲਾਂਘਿਆਂ ਤੱਕ ਸੀਮਤ ਕਰ ਦਿਤੀ ਗਈ ਹੈ।;

Update: 2024-06-03 11:30 GMT

ਟੋਰਾਂਟੋ : ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਮੁਲਾਜ਼ਮਾਂ ਦੀ ਹੜਤਾਲ ਤੋਂ ਪਹਿਲਾਂ ਹੀ ਇੰਮੀਗ੍ਰੇਸ਼ਨ ਸੇਵਾਵਾਂ ਪ੍ਰਭਾਵਤ ਹੁੰਦੀਆਂ ਨਜ਼ਰ ਆ ਰਹੀਆਂ ਹਨ ਅਤੇ 'ਫਲੈਗਪੋਿਲੰਗ' ਸਿਰਫ 12 ਸਰਹੱਦੀ ਲਾਂਘਿਆਂ ਤੱਕ ਸੀਮਤ ਕਰ ਦਿਤੀ ਗਈ ਹੈ | ਫਲੈਗਪੋਿਲੰਗ ਦੀ ਵਰਤੋਂ ਕੈਨੇਡਾ ਵਿਚ ਆਰਜ਼ੀ ਤੌਰ 'ਤੇ ਮੌਜੂਦ ਲੋਕਾਂ ਵੱਲੋਂ ਕੀਤੀ ਜਾਂਦੀ ਹੈ ਜਦੋਂ ਉਹ ਕੈਨੇਡਾ ਤੋਂ ਬਾਹਰ ਜਾਣ ਦੇ 24 ਘੰਟੇ ਦੇ ਅੰਦਰ ਵਾਪਸੀ ਕਰਨਾ ਚਾਹੁੰਦੇ ਹੋਣ | ਦੂਜੇ ਪਾਸੇ ਹੜਤਾਲ ਦੇ ਆਸਾਰ ਤੋਂ ਅਮਰੀਕਾ ਨੇ ਸਖ਼ਤ ਨਾਰਾਜ਼ਗੀ ਜ਼ਾਹਰ ਕਰਦਿਆਂ ਕਿਹਾ ਹੈ ਕਿ ਵਪਾਰ ਅਤੇ ਸੈਰਸਪਾਟੇ ਵਿਚ ਖੜੋਤ ਆਉਂਦੀ ਹੈ ਤਾਂ ਦੋਵੇਂ ਮੁਲਕਾਂ 'ਤੇ ਮਾੜਾ ਅਸਰ ਪਵੇਗਾ |

ਹੜਤਾਲ ਦੀ ਸੂਰਤ ਵਿਚ ਕੈਨੇਡੀਅਨ ਹਵਾਈ ਅੱਡਿਆਂ 'ਤੇ ਵੀ ਕੰਮਕਾਜ ਬੁਰੀ ਤਰ੍ਹਾਂ ਪ੍ਰਭਾਵਤ ਹੋ ਸਕਦਾ ਹੈ ਅਤੇ ਨਵੇਂ ਆਉਣ ਵਾਲੇ ਘੰਟਿਆਂਬੱਧੀ ਖੱਜਲ ਖੁਆਰ ਹੋ ਸਕਦੇ ਹਨ | ਕੈਨੇਡੀਅਨ ਐਸੋਸੀਏਸ਼ਨ ਆਫ ਪ੍ਰੋਫੈਸ਼ਨਲ ਇੰਮੀਗ੍ਰੇਸ਼ਨ ਕੰਸਲਟੈਂਟਸ ਦੀ ਕਿਮ ਲਾਇ ਨੇ ਕਿਹਾ ਕਿ ਸਟੱਡੀ ਪਰਮਿਟ ਜਾਂ ਵਰਕ ਪਰਮਿਟ ਦੀ ਅਰਜ਼ੀ ਸਰਹੱਦੀ ਲਾਂਘੇ 'ਤੇ ਦਾਇਰ ਕੀਤੀ ਜਾ ਸਕਦੀ ਹੈ ਪਰ ਜੇ ਬਿਨੈਕਾਰ ਦੇ ਦਸਤਾਵੇਜ਼ਾਂ ਵਿਚ ਮਾਮੂਲੀ ਮਹਿਸੂਸ ਹੋਈ ਜਾਂ ਉਹ ਸਵਾਲਾਂ ਦੇ ਸਹੀ ਜਵਾਬ ਨਾ ਦੇ ਸਕਿਆ ਤਾਂ ਉਸ ਨੂੰ ਸਿੱਧੇ ਤੌਰ 'ਤੇ ਡਿਪੋਰਟ ਕਰ ਦਿਤਾ ਜਾਵੇਗਾ | ਇਸੇ ਦੌਰਾਨ ਕਾਰਲਟਨ ਯੂਨੀਵਰਸਿਟੀ ਦੇ ਸਕੂਲ ਆਫ ਬਿਜ਼ਨਸ ਵਿਚ ਐਸੋਸੀਏਟ ਪ੍ਰੋਫੈਸਰ ਇਆਨ ਲੀ ਨੇ ਕਿਹਾ ਕਿ ਦੋਹਾਂ ਮੁਲਕਾਂ ਵਿਚਾਲੇ ਜ਼ਮੀਨੀ ਬਾਰਡਰ ਰਾਹੀਂ ਰੋਜ਼ਾਨਾ 2.5 ਅਰਬ ਡਾਲਰ ਦਾ ਵਪਾਰ ਹੁੰਦਾ ਹੈ ਅਤੇ ਹੜਤਾਲ ਵੱਡਾ ਨੁਕਸਾਨ ਕਰ ਸਕਦੀ ਹੈ |

ਉਧਰ ਖਜ਼ਾਨਾ ਬੋਰਡ ਨੇ ਦਾਅਵਾ ਕੀਤਾ ਹੈ ਕਿ ਜ਼ਰੂਰੀ ਸੇਵਾਵਾਂ ਵਾਲੇ ਅਹੁਦੇ 'ਤੇ ਤੈਨਾਤ ਮੁਲਾਜ਼ਮ ਹੜਤਾਲ 'ਤੇ ਨਹੀਂ ਜਾ ਸਕਣਗੇ | ਉਹ ਜਾਣਬੁੱਝ ਕੇ ਬਾਰਡਰ ਪ੍ਰੋਸੈਸਿੰਗ ਦੀ ਰਫਤਾਰ ਨੂੰ ਰੋਕ ਨਹੀਂ ਸਕਦੇ ਅਤੇ ਜੇ ਉਹ ਅਜਿਹਾ ਕਰਦੇ ਹਨ ਤਾਂ ਅਨੁਸ਼ਾਸਨੀ ਕਾਰਵਾਈ ਕੀਤੀ ਜਾਵੇਗੀ | ਸਰਕਾਰੀ ਘੁਰਕੀ ਦੇ ਜਵਾਬ ਵਿਚ ਕਸਟਮਜ਼ ਅਤੇ ਇੰਮੀਗ੍ਰੇਸ਼ਨ ਯੂਨੀਅਨ ਦੇ ਕੌਮੀ ਪ੍ਰਧਾਨ ਮਾਰਕ ਵੈਬਰ ਨੇ ਕਿਹਾ ਕਿ ਉਨ੍ਹਾਂ ਦੇ ਮੈਂਬਰ ਹੋਰਨਾਂ ਲਾਅ ਐਨਫੋਰਸਮੈਂਟ ਏਜੰਸੀਆਂ ਦੇ ਬਰਾਬਰ ਮਿਹਨਤਾਨਾ ਚਾਹੁੰਦੇ ਹਨ ਅਤੇ ਉਹ ਪਿੱਛੇ ਨਹੀਂ ਹਟਣਗੇ | ਸੀ.ਬੀ.ਐਸ.ਏ. ਕੋਲ ਪਹਿਲਾਂ ਹੀ ਹਜ਼ਾਰਾਂ ਮੁਲਾਜ਼ਮਾਂ ਦੀ ਕਮੀ ਹੈ ਅਤੇ ਹੜਤਾਲ ਰੋਕਣ ਲਈ ਸਰਕਾਰ ਤੇ ਯੂਨੀਅਨ ਦੋਹਾਂ ਨੂੰ ਵਿਚਾਕਰਲਾ ਰਾਹ ਅਖਤਿਆਰ ਕਰਨਾ ਪੈ ਸਕਦਾ ਹੈ |ਅਮਰੀਕਾ ਗੁੱਸੇ, ਇੰਮੀਗ੍ਰੇਸ਼ਨ ਦੀਆਂ ਚੋਰ-ਮੋਰੀਆਂ ਨੂੰ ਲੈ ਕੇ ਕੈਨੇਡਾ ਉੱਤੇ ਅਮਰੀਕਾ ਭੜਕਿਆ

Tags:    

Similar News