ਮੋਗੇ ਦੇ ਨੌਜਵਾਨ ਦੀ ਕੈਨੇਡਾ ‘ਚ ਹੋਈ ਮੌਤ

ਮੋਗਾ ਜ਼ਿਲ੍ਹੇ ਦੇ ਪਿੰਡ ਕਾਹਨ ਸਿੰਘ ਦੇ ਰਹਿਣ ਵਾਲੇ 25 ਸਾਲਾ ਨੌਜਵਾਨ ਦੀ ਕੈਨੇਡਾ ਵਿੱਚ ਇੱਕ ਹਾਦਸੇ ਵਿੱਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੋ ਕਾਰਾਂ ਵਿਚਾਲੇ ਟੱਕਰ ਹੋ ਗਈ।

Update: 2024-06-28 12:39 GMT

ਮੋਗਾ: ਮੋਗਾ ਜ਼ਿਲ੍ਹੇ ਦੇ ਪਿੰਡ ਕਾਹਨ ਸਿੰਘ ਦੇ ਰਹਿਣ ਵਾਲੇ 25 ਸਾਲਾ ਨੌਜਵਾਨ ਦੀ ਕੈਨੇਡਾ ਵਿੱਚ ਇੱਕ ਹਾਦਸੇ ਵਿੱਚ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਦੋ ਕਾਰਾਂ ਵਿਚਾਲੇ ਟੱਕਰ ਹੋ ਗਈ। ਜਿਸ ਵਿੱਚ ਦੋ ਨੌਜਵਾਨਾਂ ਦੀ ਮੌਤ ਹੋ ਗਈ ਅਤੇ ਤਿੰਨ ਜ਼ਖ਼ਮੀ ਹੋ ਗਏ। ਮਰਨ ਵਾਲਿਆਂ ਵਿੱਚ ਇੱਕ ਨੌਜਵਾਨ ਮੋਗਾ ਦਾ ਰਹਿਣ ਵਾਲਾ ਹੈ।

ਪੰਜਾਬੀ ਵਿਦੇਸ਼ਾਂ ਦਾ ਰੁੱਖ ਕਰਦੇ ਨੇ ਚੰਗੇ ਭੱਵਿਖ ਲਈ, ਚੰਗੀ ਪੜ੍ਹਾਈ ਲਈ। ਇਸੇ ਕਾਰਨ ਨੌਜਵਾਨ ਮਾਪਿਆਂ ਤੋਂ ਵੀ ਦੂਰ ਜਾਂਦੇ ਨੇ। ਪਰ ਜਦੋਂ ਮਾਪਿਆਂ ਤੋਂ ਦੂਰ ਰਹਿ ਰਹੇ ਨੌਜਵਾਨ ਦੀ ਮੌਤ ਦੀ ਖਬਰ ਮਾਪਿਆਂ ਕੋਲ ਪਹੁੰਚਦੀ ਹੈ ਤਾਂ ਸੋਚੋ ਮਾਪਿਆਂ ਉੱਤੇ ਕੀ ਬਿਤਦੀ ਹੋਵੇਗੀ। ਹੁਣ ਇਕ ਹੋਰ ਦੁੱਖਦਾਈ ਖ਼ਬਰ ਸਾਹਮਣੇ ਆਈ ਹੈ ਕੈਨੇਡਾ ਤੋਂ ਜਿੱਥੇ ਕਿ ਮੋਗਾ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਇਸ ਨੌਜਵਾਨ ਦੀ ਮੌਤ ਸੜਕ ਹਾਦਸੇ ਵਿੱਚ ਹੋਈ ਹੈ।

ਜਾਣਕਾਰੀ ਦਿੰਦੇ ਹੋਏ ਮ੍ਰਿਤਕ 25 ਸਾਲਾ ਚਰਨਪ੍ਰੀਤ ਸਿੰਘ ਨੇ ਦੱਸਿਆ ਕਿ ਚਰਨਪ੍ਰੀਤ 10 ਮਹੀਨੇ ਪਹਿਲਾਂ ਹੀ ਪੜ੍ਹਾਈ ਲਈ ਕੈਨੇਡਾ ਗਿਆ ਸੀ। ਉਨ੍ਹਾਂ ਨੂੰ ਦੇਰ ਰਾਤ ਸੂਚਨਾ ਮਿਲੀ ਕਿ ਉਸ ਦੀ ਕਾਰ ਹਾਦਸੇ ਦਾ ਸ਼ਿਕਾਰ ਹੋ ਗਈ ਅਤੇ ਉਸ ਦੀ ਮੌਤ ਹੋ ਗਈ। ਦੋਵੇਂ ਕਾਰਾਂ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਚਰਨਪ੍ਰੀਤ ਸਿੰਘ ਦੀ ਲਾਸ਼ ਨੂੰ ਹਸਪਤਾਲ 'ਚ ਰਖਵਾਇਆ ਗਿਆ ਹੈ। ਪਰਿਵਾਰ ਨੇ ਸਰਕਾਰ ਤੋਂ ਚਰਨਪ੍ਰੀਤ ਦੀ ਲਾਸ਼ ਮੋਗਾ ਭੇਜਣ ਦੀ ਮੰਗ ਕੀਤੀ ਹੈ।

Tags:    

Similar News