ਪੀਲ ਰੀਜਨਲ ਪੁਲਿਸ ਵੱਲੋਂ ਹਥਿਆਰਾਂ ਦਾ ਵੱਡਾ ਜ਼ਖੀਰਾ ਬਰਾਮਦ

ਪੀਲ ਰੀਜਨਲ ਪੁਲਿਸ ਵੱਲੋਂ ਆਪਣੇ ਇਤਿਹਾਸ ਦਾ ਸਭ ਤੋਂ ਵੱਡਾ ਹਥਿਆਰਾਂ ਦਾ ਜ਼ਖੀਰਾ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਮੁਖੀ ਨਿਸ਼ਾਨ ਦੁਰਈਅੱਪਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 71 ਹਥਿਆਰਾਂ ਸਣੇ 10 ਜਣਿਆਂ ਨੂੰ ਗ੍ਰਿਫ਼ਤਾਰ ਕਰਦਿਆਂ

Update: 2024-07-18 11:34 GMT

ਮਿਸੀਸਾਗਾ : ਪੀਲ ਰੀਜਨਲ ਪੁਲਿਸ ਵੱਲੋਂ ਆਪਣੇ ਇਤਿਹਾਸ ਦਾ ਸਭ ਤੋਂ ਵੱਡਾ ਹਥਿਆਰਾਂ ਦਾ ਜ਼ਖੀਰਾ ਬਰਾਮਦ ਕਰਨ ਦਾ ਦਾਅਵਾ ਕੀਤਾ ਗਿਆ ਹੈ। ਪੁਲਿਸ ਮੁਖੀ ਨਿਸ਼ਾਨ ਦੁਰਈਅੱਪਾ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ 71 ਹਥਿਆਰਾਂ ਸਣੇ 10 ਜਣਿਆਂ ਨੂੰ ਗ੍ਰਿਫ਼ਤਾਰ ਕਰਦਿਆਂ ਨਸ਼ੀਲੇ ਪਦਾਰਥ ਵੀ ਬਰਾਮਦ ਕੀਤੇ ਗਏ। ਉਨ੍ਹਾਂ ਕਿਹਾ ਕਿ ‘ਪ੍ਰੌਜੈਕਟ ਕਰੋਮ’ ਅਧੀਨ ਸਤੰਬਰ 2023 ਵਿਚ ਪੜਤਾਲ ਆਰੰਭੀ ਗਈ ਅਤੇ ਅਮਰੀਕਾ ਤੋਂ ਗਰੇਟਰ ਟੋਰਾਂਟੋ ਏਰੀਆ ਵਿਚ ਨਾਜਾਇਜ਼ ਹਥਿਆਰ ਲਿਆਉਣ ਵਾਲਿਆਂ ਦੀ ਸ਼ਨਾਖਤ ਸੰਭਵ ਹੋ ਸਕੀ। ਪੀਲ ਰੀਜਨਲ ਪੁਲਿਸ ਦੇ ਮੁੱਖ ਦਫਤਰ ਵਿਚ ਕੀਤੀ ਗਈ ਪ੍ਰੈਸ ਕਾਨਫਰੰਸ ਦੌਰਾਨ ਡਿਪਟੀ ਚੀਫ ਨਿਕ ਮਿਲੀਨੋਵਿਚ ਅਤੇ ਡਿਟੈਕਟਿਵ ਸਾਰਜੈਂਟ ਅਰਲ ਸਕੌਟ ਵੀ ਮੌਜੂਦ ਸਨ।

10 ਜਣਿਆਂ ਨੂੰ ਕੀਤਾ ਗ੍ਰਿਫ਼ਤਾਰ, 185 ਦੋਸ਼ ਆਇਦ ਕੀਤੇ

ਅਰਲ ਸਕੌਟ ਨੇ ਮਾਮਲੇ ਦੀ ਵਿਸਤਾਰਤ ਜਾਣਕਾਰੀ ਦਿੰਦਿਆਂ ਦੱਸਿਆ ਕਿ ਜੂਨ 2024 ਵਿਚ ਅਮਰੀਕਾ ਦੇ ਮਿਸ਼ੀਗਨ ਸੂਬੇ ਸਣੇ ਜੀ.ਟੀ.ਏ. ਵਿਚ ਕਈ ਥਾਵਾਂ ’ਤੇ ਛਾਪਿਆਂ ਦਾ ਸਿਲਸਿਲਾ ਆਰੰਭਿਆ ਗਿਆ ਅਤੇ ਹੁਣ ਤੱਕ 10 ਜਣਿਆਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਬਰੈਂਪਟਨ, ਵੌਅਨ, ਮਿਸੀਸਾਗਾ ਅਤੇ ਟੋਰਾਂਟੋ ਨਾਲ ਸਬੰਧਤ ਸ਼ੱਕੀਆਂ ਵਿਰੁੱਧ 185 ਦੋਸ਼ ਆਇਦ ਕੀਤੇ ਗਏ ਹਨ। ਬਰਾਮਦ ਕੀਤੇ 71 ਹਥਿਆਰਾਂ ਵਿਚੋਂ 67 ਹੈਂਡਗੰਨਜ਼ ਅਤੇ ਬਾਕੀ ਅਸਾਲਟ ਸਟਾਈਲ ਰਾਈਫਲਾਂ ਹਨ। ਇਸ ਤੋਂ ਇਲਾਵਾ ਪੰਜ ਕਿਲੋ ਕੋਕੀਨ, ਡੇਢ ਕਿਲੋ ਫੈਂਟਾਨਿਲ, ਕਰੈਕ ਕੋਕੀਨ ਅਤੇ ਨਸ਼ੇ ਦੀਆਂ ਗੋਲੀਆਂ ਬਰਾਮਦ ਹੋਈਆਂ। ਨਿਸ਼ਾਨ ਦੁਰਈਅੱਪਾ ਨੇ ਕਿਹਾ ਕਿ ਅਜਿਹੀਆਂ ਅਪਰਾਧਕ ਸਰਗਰਮੀਆਂ ਪੀਲ ਰੀਜਨ ਵਿਚ ਵਸਦੇ ਹਰ ਸ਼ਖਸ ਵਾਸਤੇ ਖਤਰਾ ਪੈਦਾ ਕਰਦੀਆਂ ਹਨ।

ਬਰੈਂਪਟਨ, ਮਿਸੀਸਾਗਾ, ਵੌਅਨ ਅਤੇ ਟੋਰਾਂਟੋ ਨਾਲ ਸਬੰਧਤ ਨੇ ਸ਼ੱਕੀ

ਪੁਲਿਸ ਨੂੰ ਆਪਣੇ ਅਫਸਰਾਂ ’ਤੇ ਮਾਣ ਹੈ ਜਿਨ੍ਹਾਂ ਨੇ ਡੂੰਘਾਈ ਨਾਲ ਪੜਤਾਲ ਕਰਦਿਆਂ ਦਰਜਨਾਂ ਗੈਰਕਾਨੂੰਨੀ ਹਥਿਆਰ ਅਤੇ ਨਸ਼ੀਲੇ ਪਦਾਰਥ ਬਰਾਮਦ ਕਰਨ ਵਿਚ ਸਫਲਤਾ ਹਾਸਲ ਕੀਤੀ। ਪੀਲ ਰੀਜਨਲ ਪੁਲਿਸ ਹੋਰਨਾਂ ਲਾਅ ਐਨਫੋਰਸਮੈਂਟ ਏਜੰਸੀਆਂ ਨਾਲ ਤਾਲਮੇਲ ਅਧੀਨ ਕੰਮ ਕਰਨਾ ਜਾਰੀ ਰੱਖੇਗੀ ਅਤੇ ਕਮਿਊਨਿਟੀ ਵਾਸਤੇ ਖਤਰਾ ਪੈਦਾ ਕਰਨ ਵਾਲਿਆਂ ਨੂੰ ਬਖਸ਼ਿਆ ਨਹੀਂ ਜਾਵੇਗਾ। ਗ੍ਰਿਫ਼ਤਾਰ ਕੀਤੇ ਸ਼ੱਕੀਆਂ ਦੀ ਸ਼ਨਾਖਤ ਬਰੈਂਪਟਨ ਦੇ 38 ਸਾਲਾ ਓਰਲੈਂਡ ਥੌਮਸ, ਮਿਸੀਸਾਗਾ ਦੇ ਮਾੲਕੀਲ ਬੈਲ, ਟੋਰਾਂਟੋ ਦੇ ਕੌਨਰੈਡ ਮÇਲੰਗਜ਼, ਥੌਰਨਹਿਲ ਦੇ ਜੌਰਡਨ ਰਿਚਰਡਜ਼, ਟੋਰਾਂਟੋ ਦੇ ਹੀ ਓਮਰ ਰੰਗੜ ਅਤੇ ਹੈਮਿਲਟਨ ਦੇ ਕੈਵਿਨ ਡਾਇਸ ਵਜੋਂ ਕੀਤੀ ਗਈ ਹੈ।

Tags:    

Similar News