ਹਰਦੀਪ ਸਿੰਘ ਨਿੱਜਰ ਕਤਲਕਾਂਡ : 3 ਪੰਜਾਬੀ ਅਦਾਲਤ ਵਿਚ ਪੇਸ਼

ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ਵਿਚ ਗ੍ਰਿਫ਼ਤਾਰ ਤਿੰਨ ਪੰਜਾਬੀ ਨੌਜਵਾਨਾਂ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਹੱਤਿਆ ਦੀ ਸਾਜ਼ਿਸ਼ ’ਤੇ ਚਾਨਣਾ ਪਾਉਂਦੇ ਦਸਤਾਵੇਜ਼ ਅਦਾਲਤ ਸਾਹਮਣੇ ਰੱਖੇ ਗਏ।;

Update: 2024-08-08 11:30 GMT

ਵੈਨਕੂਵਰ : ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ਵਿਚ ਗ੍ਰਿਫ਼ਤਾਰ ਤਿੰਨ ਪੰਜਾਬੀ ਨੌਜਵਾਨਾਂ ਨੂੰ ਮੁੜ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਦੱਸਿਆ ਜਾ ਰਿਹਾ ਹੈ ਕਿ ਹੱਤਿਆ ਦੀ ਸਾਜ਼ਿਸ਼ ’ਤੇ ਚਾਨਣਾ ਪਾਉਂਦੇ ਦਸਤਾਵੇਜ਼ ਅਦਾਲਤ ਸਾਹਮਣੇ ਰੱਖੇ ਗਏ। ਮੁਕੱਦਮੇ ਦੀ ਸੁਣਵਾਈ ਦੌਰਾਨ ਵੱਡੀ ਗਿਣਤੀ ਵਿਚ ਭਾਈਚਾਰੇ ਦੇ ਲੋਕ ਅਦਾਲਤ ਦੇ ਬਾਹਰ ਪੁੱਜੇ ਅਤੇ ਕੈਨੇਡੀਅਨ ਨਿਆਂ ਪ੍ਰਣਾਲੀ ’ਤੇ ਪੂਰਨ ਵਿਸ਼ਵਾਸ ਹੋਣ ਦੀ ਗੱਲ ਆਖੀ। ਬੀ.ਸੀ. ਗੁਰਦਵਾਰਾਜ਼ ਕੌਂਸਲ ਦੇ ਬੁਲਾਰੇ ਮਨਿੰਦਰ ਸਿੰਘ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਤਕਰੀਬਨ 10 ਹਜ਼ਾਰ ਸਫਿਆਂ ਦਾ ਪੁਲੰਦਾ ਅਦਾਲਤ ਸਾਹਮਣੇ ਪੇਸ਼ ਕੀਤਾ ਗਿਆ ਜਦਕਿ 10 ਹਜ਼ਾਰ ਸਫਿਆਂ ਦਾ ਇਕ ਹੋਰ ਪੁਲੰਦ ਅਗਲੀ ਸੁਣਵਾਈ ਦੌਰਾਨ ਪੇਸ਼ ਕੀਤਾ ਜਾ ਸਕਦਾ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮਾਮਲੇ ਦੀ ਅਗਲੀ ਸੁਣਵਾਈ ਅਕਤੂਬਰ ਵਿਚ ਹੋਵੇਗੀ। ਮੁਕੱਦਮੇ ਦੀ ਸੁਣਵਾਈ ਨਾਲ ਜੁੜੇ ਸੂਤਰਾਂ ਨੇ ਦੱਸਿਆ ਕਿ ਫਿਲਹਾਲ ਹਰਦੀਪ ਸਿੰਘ ਨਿੱਜਰ ਕਤਲਕਾਂਡ ਬੇਹੱਦ ਗੁੰਝਲਦਾਰ ਬਣਿਆ ਹੋਇਆ ਅਤੇ ਗੁੱਝੇ ਭੇਤਾਂ ਤੋਂ ਪਰਦਾ ਉਠਣ ਦੀ ਉਡੀਕ ਕੀਤੀ ਜਾ ਰਹੀ ਹੈ।

ਸਾਜ਼ਿਸ਼ ’ਤੇ ਚਾਨਣਾ ਪਾਉਂਦੇ ਦਸਤਾਵੇਜ਼ ਅਦਾਤਲ ਸਾਹਮਣੇ ਰੱਖੇ : ਰਿਪੋਰਟ

ਇਥੇ ਦਸਣਾ ਬਣਦਾ ਹੈ ਕਿ ਸਟੱਡੀ ਵੀਜ਼ਾ ’ਤੇ ਕੈਨੇਡਾ ਆਏ ਕਰਨਪ੍ਰੀਤ ਸਿੰਘ, ਕਮਲਪ੍ਰੀਤ ਸਿੰਘ ਅਤੇ ਕਰਨ ਬਰਾੜ ਨੂੰ ਬੀਤੇ ਮਈ ਮਹੀਨੇ ਦੌਰਾਨ ਐਡਮਿੰਟਨ ਤੋਂ ਕਾਬੂ ਕੀਤਾ ਗਿਆ ਜਦਕਿ ਇਨ੍ਹਾਂ ਦੇ ਚੌਥੇ ਸਾਥੀ ਅਮਨਦੀਪ ਸਿੰਘ ਦੀ ਗ੍ਰਿਫ਼ਤਾਰੀ ਇਕ ਹਫ਼ਤਾ ਬਾਅਦ ਹੋਈ ਜੋ ਪਹਿਲਾਂ ਹੀ ਉਨਟਾਰੀਓ ਪੁਲਿਸ ਦੀ ਹਿਰਾਸਤ ਵਿਚ ਸੀ। ਇਕ ਪਾਸੇ ਜਿਥੇ ਨਿੱਜਰ ਕਤਲਕਾਂਡ ਦੀ ਸੁਣਵਾਈ ਚੱਲ ਰਹੀ ਹੈ ਤਾਂ ਦੂਜੇ ਪਾਸੇ ਬਲੂਮਬਰਗ ਦੀ ਰਿਪੋਰਟ ਵਿਚ ਇਕ ਹੋਰ ਕਤਲਕਾਂਡ ਦੀ ਸਾਜ਼ਿਸ਼ ਦਾ ਪਰਦਾ ਫਾਸ਼ ਹੋਣ ਦਾ ਜ਼ਿਕਰ ਕੀਤਾ ਗਿਆ। ਇਸੇ ਦੌਰਾਨ ਹਰਦੀਪ ਸਿੰਘ ਨਿੱਜਰ ਕਤਲਕਾਂਡ ਬਾਰੇ ਕੈਨੇਡੀਅਨ ਅਤੇ ਭਾਰਤੀ ਅਧਿਕਾਰੀਆਂ ਦਰਮਿਆਨ ਮੁਲਾਕਾਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਅਤੇ ਲੋਕ ਸਭਾ ਚੋਣਾਂ ਕੈਨੇਡੀਅਨ ਖੁਫੀਆ ਏਜੰਸੀ ਦੇ ਤਤਕਾਲੀ ਮੁਖੀ ਡੇਵਿਡ ਵੀਨੋ ਵੱਲੋਂ ਘੱਟੋ ਘੱਟ ਦੋ ਵਾਰ ਭਾਰਤੀ ਅਧਿਕਾਰੀਆਂ ਨਾਲ ਮੀਟਿੰਗ ਕੀਤੀ ਗਈ। ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਹੈ ਕੈਨੇਡਾ ਵਿਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਮੌਜੂਦਾ ਵਰ੍ਹੇ ਦੌਰਾਨ ਚਾਰ ਵਾਰ ਕੈਨੇਡਾ ਦੀ ਕੌਮੀ ਸੁਰੱਖਿਆ ਸਲਾਹਕਾਰ ਨੂੰ ਮਿਲ ਚੁੱਕੇ ਹਨ ਅਤੇ ਇਹ ਸਾਰੀਆਂ ਮੁਲਾਕਾਤਾਂ ਹਰਦੀਪ ਸਿੰਘ ਨਿੱਜਰ ਕਤਲਕਾਂਡ ਦੁਆਲੇ ਕੇਂਦਰਤ ਰਹੀਆਂ। ਇਥੇ ਦਸਣਾ ਬਣਦਾ ਹੈ ਕਿ ਹਰਦੀਪ ਸਿੰਘ ਨਿੱਜਰ ਕਤਲ ਮਾਮਲੇ ਵਿਚ ਕਰਨਪ੍ਰੀਤ ਸਿੰਘ, ਕਮਲਪ੍ਰੀਤ ਸਿੰਘ ਅਤੇ ਕਰਨ ਬਰਾੜ ਦੀ ਗ੍ਰਿਫ਼ਤਾਰੀ ਤੋਂ ਪਹਿਲਾਂ ਵੀ ਕੈਨੇਡੀਅਨ ਖੁਫੀਆ ਏਜੰਸੀ ਦੇ ਮੁਖੀ ਦੋ ਵਾਰ ਚੁੱਪ-ਚਪੀਤੇ ਨਵੀਂ ਦਿੱਲੀ ਗਏ। ਡੇਵਿਡ ਵੀਨੋ ਦੇ ਖੁਫੀਆ ਭਾਰਤ ਦੌਰੇ ਨਾਲ ਸਬੰਧਤ ਮੀਡੀਆ ਰਿਪੋਰਟਾਂ ਸਾਹਮਣੇ ਆਉਣ ਮਗਰੋਂ ਕੈਨੇਡਾ ਸਰਕਾਰ ਨੇ ਇਸ ਗੱਲ ਦੀ ਤਸਦੀਕ ਕਰ ਦਿਤੀ ਪਰ ਭਾਰਤੀ ਅਧਿਕਾਰੀਆਂ ਨੇ ਕੁਝ ਵੀ ਦੱਸਣ ਤੋਂ ਇਨਕਾਰ ਕਰ ਦਿਤਾ। ਦੂਜੇ ਪਾਸੇ ਕੈਨੇਡਾ ਦੀ ਮੌਜੂਦਾ ਕੌਮੀ ਸੁਰੱਖਿਆ ਸਲਾਹਕਾਰ ਨੈਟਲੀ ਡਰੌਇਨ ਵੱਲੋਂ ਮੌਜੂਦਾ ਵਰ੍ਹੇ ਭਾਰਤ ਜਾਣ ਦੀ ਕੋਈ ਰਿਪੋਰਟ ਨਹੀਂ ਹੈ। ਖੁਫੀਆ ਏਜੰਸੀ ਦੇ ਮੁਖੀ ਤੋਂ ਇਲਾਵਾ ਘੱਟੋ ਘੱਟ ਚਾਰ ਮੌਕਿਆਂ ’ਤੇ ਹੋਰਨਾਂ ਕੈਨੇਡੀਅਨ ਅਧਿਕਾਰੀਆਂ ਨੇ ਭਾਰਤ ਦੌਰਾ ਕਰਦਿਆਂ ਸੁਰੱਖਿਆ ਖਤਰਿਆਂ ਨਾਲ ਸਬੰਧਤ ਮਸਲਿਆਂ ਬਾਰੇ ਵਿਚਾਰ ਵਟਾਂਦਰਾ ਕੀਤਾ। ਦੱਸ ਦੇਈਏ ਕਿ ਜਿਥੇ ਕੈਨੇਡਾ ਸਰਕਾਰ ਨਿੱਜਰ ਕਤਲਕਾਂਡ ਦੇ ਸਾਜ਼ਿਸ਼ਘਾੜਿਆਂ ਨੂੰ ਬੇਨਕਾਬ ਕਰਨਾ ਚਾਹੁੰਦੀ ਹੈ, ਉਥੇ ਹੀ ਅਮਰੀਕਾ ਵਿਚ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜ਼ਿਸ਼ ਘੜਨ ਦੇ ਦੋਸ਼ ਹੇਠ ਭਾਰਤੀ ਨਾਗਰਿਕ ਨਿਖਿਲ ਗੁਪਤਾ ਅਤੇ ਇਕ ਭਾਰਤੀ ਅਫਸਰ ਵਿਰੁੱਧ ਮੁਕੱਦਮਾ ਚੱਲ ਰਿਹਾ ਹੈ। 

Tags:    

Similar News