ਹੈਮਿਲਟਨ ਦੀ ਮੇਅਰ ਸੜਕ ਹਾਦਸੇ ਦੌਰਾਨ ਜ਼ਖਮੀ
ਉਨਟਾਰੀਓ ਦੇ ਹੈਮਿਲਟਨ ਸ਼ਹਿਰ ਦੀ ਮੇਅਰ ਐਂਡਰੀਆ ਹੌਰੈਥ ਸੜਕ ਹਾਦਸੇ ਦੌਰਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਹੈਮਿਲਟਨ : ਉਨਟਾਰੀਓ ਦੇ ਹੈਮਿਲਟਨ ਸ਼ਹਿਰ ਦੀ ਮੇਅਰ ਐਂਡਰੀਆ ਹੌਰੈਥ ਸੜਕ ਹਾਦਸੇ ਦੌਰਾਨ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਮੇਅਰ ਦੇ ਦਫ਼ਤਰ ਵੱਲੋਂ ਜਾਰੀ ਬਿਆਨ ਮੁਤਾਬਕ ਉਨ੍ਹਾਂ ਦੀ ਸਰਜਰੀ ਕੀਤੀ ਜਾਣੀ ਹੈ ਜਿਸ ਦੇ ਮੱਦੇਨਜ਼ਰ ਮੇਅਰ ਦੀਆਂ ਜ਼ਿੰਮੇਵਾਰੀਆਂ ਤੋਂ ਕੁਝ ਦਿਨ ਦੂਰ ਰਹਿ ਸਕਦੇ ਹਨ। ਫਿਲਹਾਲ ਇਹ ਨਹੀਂ ਦੱਸਿਆ ਕਿ ਉਨਟਾਰੀਓ ਵਿਚ ਐਨ.ਡੀ.ਪੀ. ਦੀ ਸਾਬਕਾ ਆਗੂ ਨੂੰ ਕਿਹੋ ਜਿਹੀ ਸੱਟ ਵੱਜੀ ਹੈ। ਬਿਆਨ ਕਹਿੰਦਾ ਹੈ ਕਿ ਮੇਅਰ ਚੜ੍ਹਦੀਕਲਾ ਵਿਚ ਹਨ ਅਤੇ ਆਪਣੀ ਟੀਮ ਦੇ ਲਗਾਤਾਰ ਸੰਪਰਕ ਵਿਚ ਹਨ।
ਹਸਪਤਾਲ ਵਿਚ ਸਰਜਰੀ ਕਰਨ ਦੀਆਂ ਤਿਆਰੀਆਂ
ਦੱਸ ਦੇਈਏ ਕਿ ਐਂਡਰੀਆ ਹੌਰੈਥ 2022 ਵਿਚ ਹੈਮਿਲਟਨ ਦੇ ਮੇਅਰ ਚੁਣੇ ਗਏ ਹਨ। ਉਧਰ ਸਕਾਰਬ੍ਰੋਅ ਵਿਖੇ ਇਕ ਟਰੱਕ ਅਤੇ ਟੀ.ਟੀ.ਸੀ. ਬੱਸ ਦੀ ਟੱਕਰ ਦੌਰਾਨ ਟਰੱਕ ਡਰਾਈਵਰ ਦੀ ਮੌਤ ਹੋ ਗਈ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਹਾਦਸਾ ਮੈਡੋਵੇਲ ਰੋਡ ਅਤੇ ਸ਼ੈਪਰਡ ਐਵੇਨਿਊ ਈਸਟ ਇਲਾਕੇ ਵਿਚ ਮੰਗਲਵਾਰ ਸ਼ਾਮ 6 ਵਜੇ ਤੋਂ ਬਾਅਦ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਟੋਰਾਂਟੋ ਅਤੇ ਨਾਲ ਲਗਦੇ ਇਲਾਕਿਆਂ ਵਿਚ ਤੇਜ਼ ਹਵਾਵਾਂ ਕਾਰਨ ਕਈ ਹਾਦਸੇ ਵਾਪਰਨ ਦੀ ਰਿਪੋਰਟ ਹੈ ਅਤੇ ਹਜ਼ਾਰਾਂ ਘਰਾਂ ਦੀ ਬਿਜਲੀ ਵੀ ਗੁੱਲ ਹੋ ਗਈ। ਐਨਵਾਇਰਨਮੈਂਟ ਕੈਨੇਡਾ ਵੱਲੋਂ ਤੂਫਾਨ ਦੀ ਚਿਤਾਵਨੀ ਦਿਤੀ ਗਈ ਸੀ ਪਰ ਇਸ ਨੂੰ ਹਟਾ ਦਿਤਾ ਗਿਆ ਪਰ ਫਿਰ ਵੀ ਕਈ ਥਾਵਾਂ ’ਤੇ ਦਰੱਖਤਾਂ ਦੇ ਟਾਹਣੇ ਟੁੱਟਣ ਕਾਰਨ ਆਵਾਜਾਈ ਵਿਚ ਅੜਿੱਕੇ ਪੈਣ ਦੀਆਂ ਰਿਪੋਰਟਾਂ ਹਨ।