Canada ਵਿਚ ਮੁੜ Indian ਪਰਵਾਰ ਦੇ ਘਰ ’ਤੇ ਚੱਲੀਆਂ ਗੋਲੀਆਂ
ਕੈਨੇਡਾ ਵਿਚ ਭਾਰਤੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਇਕ ਹੋਰ ਵਾਰਦਾਤ ਐਤਵਾਰ ਨੂੰ ਸਾਹਮਣੇ ਆਈ ਜਦੋਂ ਸਰੀ ਦੇ ਕਲੋਵਰਡੇਲ ਇਲਾਕੇ ਵਿਚ ਇਕ ਘਰ ਉਤੇ ਦੂਜੀ ਵਾਰ ਗੋਲੀਆਂ ਚੱਲ ਗਈਆਂ।
ਸਰੀ : ਕੈਨੇਡਾ ਵਿਚ ਭਾਰਤੀ ਕਾਰੋਬਾਰੀਆਂ ਨੂੰ ਨਿਸ਼ਾਨਾ ਬਣਾਉਣ ਦੀ ਇਕ ਹੋਰ ਵਾਰਦਾਤ ਐਤਵਾਰ ਨੂੰ ਸਾਹਮਣੇ ਆਈ ਜਦੋਂ ਸਰੀ ਦੇ ਕਲੋਵਰਡੇਲ ਇਲਾਕੇ ਵਿਚ ਇਕ ਘਰ ਉਤੇ ਦੂਜੀ ਵਾਰ ਗੋਲੀਆਂ ਚੱਲ ਗਈਆਂ। ਸਰੀ ਪੁਲਿਸ ਅਤੇ ਆਰ.ਸੀ.ਐਮ.ਪੀ. ਦੇ ਵਿਸ਼ੇਸ਼ ਦਸਤੇ ਵੱਲੋਂ ਮਾਮਲੇ ਦੀ ਸਾਂਝੇ ਤੌਰ ’ਤੇ ਪੜਤਾਲ ਕੀਤੀ ਜਾ ਰਹੀ ਹੈ। ਵਾਰਦਾਤ ਐਤਵਾਰ ਵੱਡੇ ਤੜਕੇ ਤਕਰੀਬਨ ਸਵਾ ਦੋ ਵਜੇ 54 ਐਵੇਨਿਊ ਦੇ 18700 ਬਲਾਕ ਵਿਚ ਵਾਪਰੀ ਅਤੇ ਗੋਲੀਬਾਰੀ ਦੌਰਾਨ ਕੋਈ ਜ਼ਖਮੀ ਨਹੀਂ ਹੋਇਆ।
ਸਰੀ ਦੇ ਕਲੋਵਰਡੇਲ ਇਲਾਕੇ ਵਿਚ ਦੂਜੀ ਵਾਰ ਨਿਸ਼ਾਨਾ ਬਣਿਆ ਘਰ
ਜਾਂਚਕਰਤਾਵਾਂ ਮੁਤਾਬਕ ਜਬਰੀ ਵਸੂਲੀ ਦੀਆਂ ਧਮਕੀਆਂ ਮਗਰੋਂ 31 ਦਸੰਬਰ ਨੂੰ ਗੋਲੀਬਾਰੀ ਦੀ ਵਾਰਦਾਤ ਸਾਹਮਣੇ ਆਈ ਅਤੇ ਹੁਣ 11 ਦਿਨ ਬਾਅਦ ਮੁੜ ਘਰ ਦੇ ਮੈਂਬਰ ਸਹਿਮੇ ਹੋਏ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਜਾਂ ਸੀ.ਸੀ.ਟੀ.ਵੀ. ਫੁਟੇਜ ਮੌਜੂਦ ਹੋਵੇ ਤਾਂ ਗੈਰ ਐਮਰਜੰਸੀ ਨੰਬਰ 604 599 0502 ’ਤੇ ਸੰਪਰਕ ਕੀਤਾ ਜਾਵੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨੂੰ 1800 222 8477 ’ਤੇ ਕਾਲ ਕੀਤੀ ਜਾ ਸਕਦੀ ਹੈ। ਦੱਸ ਦੇਈਏ ਕਿ ਪਿਛਲੇ ਦਿਨੀਂ ਬਰੈਂਪਟਨ ਦੇ ਘਰ ਉਤੇ ਵੀ ਗੋਲੀਆਂ ਚੱਲੀਆਂ ਜਿਥੇ ਪਰਵਾਰ ਤੋਂ 5 ਲੱਖ ਡਾਲਰ ਦੀ ਰਕਮ ਮੰਗੀ ਜਾ ਰਹੀ ਸੀ।