ਸਕਾਰਬ੍ਰੋਅ ਵਿਖੇ ਸਾਊਥ ਏਸ਼ੀਅਨ ਪਰਵਾਰ ਨਾਲ ਵਰਤਿਆ ਭਾਣਾ
ਸਕਾਰਬ੍ਰੋਅ ਵਿਖੇ ਇਕ ਸਾਊਥ ਏਸ਼ੀਅਨ ਪਰਵਾਰ ਵਿਚ ਭਾਣਾ ਵਰਤ ਗਿਆ ਜਦੋਂ ਪੁੱਤ ਨੇ ਛੁਰੇ ਮਾਰ ਕੇ ਪਿਉ ਦਾ ਕਤਲ ਕਰ ਦਿਤਾ।;
ਸਕਾਰਬ੍ਰੋਅ : ਸਕਾਰਬ੍ਰੋਅ ਵਿਖੇ ਇਕ ਸਾਊਥ ਏਸ਼ੀਅਨ ਪਰਵਾਰ ਵਿਚ ਭਾਣਾ ਵਰਤ ਗਿਆ ਜਦੋਂ ਪੁੱਤ ਨੇ ਛੁਰੇ ਮਾਰ ਕੇ ਪਿਉ ਦਾ ਕਤਲ ਕਰ ਦਿਤਾ। ਮਰਨ ਵਾਲੇ ਸ਼ਖਸ ਦੀ ਭੈਣ ਨੇ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਮਾਨਸਿਕ ਸਿਹਤ ਨਾਲ ਸਬੰਧਤ ਸਮੱਸਿਆਵਾਂ ਨਾਲ ਜੂਝ ਰਿਹਾ ਹੈ। ਟੋਰਾਂਟੋ ਪੁਲਿਸ ਮੁਤਾਬਕ ਉਨ੍ਹਾਂ ਨੂੰ ਫਿੰਚ ਐਵੇਨਿਊ ਈਸਟ ਅਤੇ ਮੈਕੌਵਨ ਰੋਡ ਇਲਾਕੇ ਵਿਚ ਸੱਦਿਆ ਗਿਆ ਜਿਥੇ ਇਕ ਸ਼ਖਸ ਲਹੂ-ਲੁਹਾਣ ਹਾਲਤ ਵਿਚ ਮਿਲਿਆ।
ਪੁੱਤ ਵੱਲੋਂ ਕਥਿਤ ਤੌਰ ’ਤੇ ਪਿਉ ਦਾ ਕਤਲ
ਪੈਰਾਮੈਡਿਕਸ ਵੱਲੋਂ ਉਸ ਨੂੰ ਮੌਕੇ ’ਤੇ ਹੀ ਮ੍ਰਿਤਕ ਕਰਾਰ ਦੇ ਦਿਤਾ ਗਿਆ ਜਦਕਿ ਪੁਲਿਸ ਨੇ ਮਰਨ ਵਾਲੇ ਦੇ 32 ਸਾਲਾ ਬੇਟੇ ਤੋਂ ਗ੍ਰਿਫ਼ਤਾਰ ਕਰ ਲਿਆ। ਪੁਲਿਸ ਵੱਲੋਂ ਸ਼ੱਕੀ ਵਿਰੁੱਧ ਲਾਏ ਦੋਸ਼ਾਂ ਬਾਰੇ ਫਿਲਹਾਲ ਪਤਾ ਨਹੀਂ ਲੱਗ ਸਕਿਆ। ਉਧਰ ਇਕ ਬਜ਼ੁਰਗ ਔਰਤ ਨੇ ਦੱਸਿਆ ਕਿ ਹਮਲੇ ਦੌਰਾਨ ਮਰਨ ਵਾਲਾ ਸ਼ਖਸ ਉਨ੍ਹਾਂ ਦਾ ਭਰਾ ਸੀ ਅਤੇ ਭਤੀਜਾ ਗੰਭੀਰ ਮਾਨਸਿਕ ਸਮਸਿਆਵਾਂ ਵਿਚੋਂ ਲੰਘ ਰਿਹਾ ਹੈ। ਟੋਰਾਂਟੋ ਪੁਲਿਸ ਦਾ ਹੌਮੀਸਾਈਡ ਯੂਨਿਟ ਮਾਮਲੇ ਦੀ ਪੜਤਾਲ ਕਰ ਰਿਹਾ ਹੈ।