ਕੈਨੇਡਾ ਵਿਚ ਕਾਰ ਚੋਰੀ ਦੀਆਂ ਵਾਰਦਾਤਾਂ 17 ਫੀ ਸਦੀ ਘਟੀਆਂ

ਕੈਨੇਡਾ ਵਿਚ ਲੰਮੇ ਸਮੇਂ ਬਾਅਦ ਕਾਰ ਚੋਰੀ ਦੀਆਂ ਵਾਰਦਾਤਾਂ ਵਿਚ ਕਮੀ ਦਰਜ ਕੀਤੀ ਗਈ ਹੈ। ਮੌਜੂਦਾ ਵਰ੍ਹੇ ਦੇ ਪਹਿਲੇ ਛੇ ਮਹੀਨੇ ਦੌਰਾਨ ਕੌਮੀ ਪੱਧਰ ’ਤੇ ਕਾਰ ਚੋਰੀ ਦੀਆਂ ਵਾਰਦਾਤਾਂ ਵਿਚ 17 ਫੀ ਸਦੀ ਕਮੀ ਆਈ ਅਤੇ ਇਸ ਨਾਲ ਜਿਥੇ ਲਾਅ ਐਨਫੋਰਸਮੈਂਟ ਏਜੰਸੀਆਂ ਨੂੰ ਰਾਹਤ ਮਿਲੀ ਹੈ

Update: 2024-07-17 13:04 GMT

ਟੋਰਾਂਟੋ : ਕੈਨੇਡਾ ਵਿਚ ਲੰਮੇ ਸਮੇਂ ਬਾਅਦ ਕਾਰ ਚੋਰੀ ਦੀਆਂ ਵਾਰਦਾਤਾਂ ਵਿਚ ਕਮੀ ਦਰਜ ਕੀਤੀ ਗਈ ਹੈ। ਮੌਜੂਦਾ ਵਰ੍ਹੇ ਦੇ ਪਹਿਲੇ ਛੇ ਮਹੀਨੇ ਦੌਰਾਨ ਕੌਮੀ ਪੱਧਰ ’ਤੇ ਕਾਰ ਚੋਰੀ ਦੀਆਂ ਵਾਰਦਾਤਾਂ ਵਿਚ 17 ਫੀ ਸਦੀ ਕਮੀ ਆਈ ਅਤੇ ਇਸ ਨਾਲ ਜਿਥੇ ਲਾਅ ਐਨਫੋਰਸਮੈਂਟ ਏਜੰਸੀਆਂ ਨੂੰ ਰਾਹਤ ਮਿਲੀ ਹੈ, ਉਥੇ ਹੀ ਲੋਕਾਂ ਨੇ ਸੁਖ ਦਾ ਸਾਹ ਲਿਆ ਹੈ। ਗੈਰ ਮੁਨਾਫੇ ਵਾਲੀ ਜਥੇਬੰਦੀ ਐਕੁਇਟੀ ਐਸੋਸੀਏਸ਼ਨ ਵੱਲੋਂ ਪੇਸ਼ ਅੰਕੜਿਆਂ ’ਤੇ ਕੁਝ ਮਾਹਰਾਂ ਨੇ ਸ਼ੱਕ ਵੀ ਜ਼ਾਹਰ ਕੀਤਾ ਹੈ।

ਪੁਲਿਸ ਮਹਿਕਮਿਆਂ ਅਤੇ ਆਮ ਲੋਕਾਂ ਨੂੰ ਮਿਲੀ ਰਾਹਤ

ਐਸੋਸੀਏਸ਼ਨ ਦੇ ਵਾਇਸ ਪ੍ਰੈਜ਼ੀਡੈਂਟ ਬਰਾਇਨ ਗਾਸਟ ਦਾ ਕਹਿਣਾ ਹੈ ਕਿ ਨਾ ਸਿਰਫ ਕਾਰ ਚੋਰੀ ਦੀਆਂ ਵਾਰਦਾਤਾਂ ਵਿਚ ਕਮੀ ਆਈ ਹੈ ਸਗੋਂ ਚੋਰੀ ਹੋਈਆਂ ਗੱਡੀਆਂ ਬਰਾਮਦ ਕਰਨ ਦਾ ਸਿਲਸਿਲਾ ਤੇਜ਼ ਹੋਇਆ ਹੈ। 2024 ਵਿਚ ਹੁਣ ਤੱਕ 8,398 ਪਿਕਅੱਪ ਚੋਰੀ ਹੋ ਚੁੱਕੇ ਹਨ ਜਦਕਿ ਕਾਰਾਂ ਦੇ ਮਾਮਲੇ ਵਿਚ ਅੰਕੜਾ 7,539 ਦਰਜ ਕੀਤਾ ਗਿਆ। ਇਸ ਤੋਂ ਇਲਾਵਾ 1,448 ਵੈਨਜ਼ ਵੀ ਚੋਰੀ ਹੋਈਆਂ। ਸਾਲਾਨਾ ਆਧਾਰ ’ਤੇ ਕਿਊਬੈਕ ਵਿਚ ਗੱਡੀ ਚੋਰੀ ਦੀਆਂ ਵਾਰਦਾਤਾਂ ਸਭ ਤੋਂ ਵੱਧ ਘਟੀਆਂ ਅਤੇ 36 ਫੀ ਸਦੀ ਕਮੀ ਦਰਜ ਕੀਤੀ ਗਈ ਪਰ ਉਨਟਾਰੀਓ ਵਿਚ ਇਹ ਕਮੀ 14 ਫੀ ਸਦੀ ਦਰਜ ਕੀਤੀ ਗਈ। ਪੱਛਮੀ ਕੈਨੇਡਾ ਵਿਚ ਕਾਰ ਚੋਰੀ ਦੇ ਮਾਮਲੇ 10 ਫੀ ਸਦੀ ਹੇਠਾਂ ਆਏ ਜਦਕਿ ਐਲਬਰਟਾ ਵਿਚ 5 ਫੀ ਸਦੀ ਕਮੀ ਦਰਜ ਕੀਤੀ ਗਈ ਹੈ।

ਤਾਜ਼ਾ ਅੰਕੜਿਆਂ ’ਤੇ ਮਾਹਰਾਂ ਵੱਲੋਂ ਕੀਤਾ ਜਾ ਰਿਹੈ ਸ਼ੱਕ

ਐਟਲਾਂਟਿਕ ਕੈਨੇਡਾ ਵਿਚ ਗੱਡੀ ਚੋਰੀ ਦੇ ਮਾਮਲੇ 11 ਫੀ ਸਦੀ ਹੇਠਾਂ ਆਉਣ ਦੀ ਰਿਪੋਰਟ ਹੈ। ਫਿਲਹਾਲ ਕਿਸੇ ਸਰਕਾਰੀ ਮਹਿਕਮੇ ਤੋਂ ਇਨ੍ਹਾਂ ਅੰਕੜਿਆਂ ਬਾਰੇ ਕੋਈ ਹੁੰਗਾਰਾ ਨਹੀਂ ਮਿਲ ਸਕਿਆ। ਇਸੇ ਦੌਰਾਨ ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਕਿਹਾ ਹੈ ਕਿ ਗੱਡੀ ਚੋਰੀ ਦੀਆਂ ਵਾਰਦਾਤਾਂ ਪ੍ਰਤੀ ਅਵੇਸਲਾਪਣ ਬਿਲਕੁਲ ਨਹੀਂ ਵਰਤਿਆ ਜਾ ਸਕਦਾ। ਹਰ ਪੁਲਿਸ ਮਹਿਕਮੇ ਵੱਲੋਂ ਕੀਤੀ ਜਾ ਰਹੀ ਸਖਤੀ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਦੇ ਅਫਸਰਾਂ ਦੀ ਮੁਸਤੈਦੀ ਸਦਕਾ ਕੀ ਹਾਲਾਤ ਵਿਚ ਸੁਧਾਰ ਆਇਆ ਹੈ।

Tags:    

Similar News