ਕੈਨੇਡਾ ਵਾਲਿਆਂ ਨੂੰ ਨਵੰਬਰ-ਦਸੰਬਰ ਵਿਚ ਮਿਲਣਗੇ ਹਜ਼ਾਰਾਂ ਡਾਲਰ

ਕੈਨੇਡਾ ਵਿਚ ਨਵੰਬਰ ਅਤੇ ਦਸੰਬਰ ਦੌਰਾਨ ਵੱਖ ਵੱਖ ਯੋਜਨਾਵਾਂ ਤਹਿਤ ਆਰਥਿਕ ਸਹਾਇਤਾ ਲੋਕਾਂ ਤੱਕ ਪੁੱਜ ਰਹੀ ਹੈ

Update: 2025-11-03 13:48 GMT

ਟੋਰਾਂਟੋ : ਕੈਨੇਡਾ ਵਿਚ ਨਵੰਬਰ ਅਤੇ ਦਸੰਬਰ ਦੌਰਾਨ ਵੱਖ ਵੱਖ ਯੋਜਨਾਵਾਂ ਤਹਿਤ ਆਰਥਿਕ ਸਹਾਇਤਾ ਲੋਕਾਂ ਤੱਕ ਪੁੱਜ ਰਹੀ ਹੈ। ਕੈਨੇਡਾ ਪੈਨਸ਼ਨ ਪਲਾਨ ਤਹਿਤ 65 ਸਾਲ ਜਾਂ ਇਸ ਤੋਂ ਵੱਧ ਉਮਰ ਵਾਲਿਆਂ ਨੂੰ 1,433 ਡਾਲਰ ਦੀ ਰਕਮ ਮਿਲੇਗੀ ਜਦਕਿ ਓਲਡ ਏਜ ਸਕਿਉਰਿਟੀ ਪੈਨਸ਼ਨ ਯੋਜਨਾ ਅਧੀਨ 65 ਸਾਲ ਤੋਂ 74 ਸਾਲ ਉਮਰ ਵਾਲਿਆਂ ਨੂੰ 707 ਡਾਲਰ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਅਦਾਇਗੀ ਹੋ ਸਕਦੀ ਹੈ। 75 ਸਾਲ ਤੋਂ ਵੱਧ ਉਮਰ ਅਤੇ 1 ਲੱਖ 54 ਹਜ਼ਾਰ ਤੱਕ ਦੀ ਸਾਲਾਨਾ ਆਮਦਨ ਵਾਲਿਆਂ ਨੂੰ 880 ਡਾਲਰ ਪ੍ਰਤੀ ਮਹੀਨੇ ਦੇ ਹਿਸਾਬ ਨਾਲ ਅਦਾਇਗੀ ਕੀਤੀ ਜਾਵੇਗੀ।

ਬਜ਼ੁਰਗਾਂ ਅਤੇ ਬੱਚਿਆਂ ਦੇ ਮਾਪਿਆਂ ਨੂੰ ਮਿਲੇਗੀ ਆਰਥਿਕ ਸਹਾਇਤਾ

ਕੈਨੇਡਾ ਪੈਨਸ਼ਨ ਪਲਾਨ ਅਤੇ ਓਲਡ ਏਜ ਸਕਿਉਰਿਟੀ ਤਹਿਤ ਹਰ ਮਹੀਨੇ ਅਦਾਇਗੀ ਕੀਤੀ ਜਾਂਦੀ ਹੈ ਅਤੇ ਇਸ ਵਾਰ 26 ਨਵੰਬਰ ਤੇ 22 ਦਸੰਬਰ ਨੂੰ ਅਦਾਇਗੀਆਂ ਕੀਤੇ ਜਾਣ ਦੀ ਉਮੀਦ ਹੈ। ਦੂਜੇ ਪਾਸੇ ਚਾਈਲਡ ਟੈਕਸ ਕ੍ਰੈਡਿਟ ਬੈਨੇਫ਼ਿਟ ਅਧੀਨ 18 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਦੇ ਮਾਪਿਆਂ ਨੂੰ 20 ਨਵੰਬਰ ਅਤੇ 12 ਦਸੰਬਰ ਨੂੰ ਅਦਾਇਗੀਆਂ ਹਾਸਲ ਹੋਣਗੀਆਂ। ਇਸੇ ਤਰ੍ਹਾਂ ਉਨਟਾਰੀਓ ਟ੍ਰਿਲੀਅਮ ਬੈਨੇਫਿਟ ਅਧੀਨ 10 ਨਵੰਬਰ ਅਤੇ 10 ਦਸੰਬਰ ਨੂੰ ਅਦਾਇਗੀਆਂ ਹੋਣਗੀਆਂ। ਸਾਬਕਾ ਫੌਜੀਆਂ ਦੀ ਡਿਸਐਬੀਲਿਟੀ ਪੈਨਸ਼ਨ ਤਹਿਤ 28 ਨਵੰਬਰ ਅਤੇ 23 ਦਸੰਬਰ ਨੂੰ ਅਦਾਇਗੀਆਂ ਕੀਤੀਆਂ ਜਾਣਗੀਆਂ। ਦੂਜੇ ਪਾਸੇ 18 ਸਾਲ ਤੋਂ 24 ਸਾਲ ਉਮਰ ਦੇ ਪਾਰਟ ਟਾਈਮ ਵਿਦਿਆਰਥੀ ਜਿਨ੍ਹਾਂ ਦੇ ਮਾਪੇ ਇਸ ਦੁਨੀਆਂ ਵਿਚ ਨਹੀਂ ਜਾਂ ਸਰੀਰਕ ਤੌਰ ’ਤੇ ਅਪਾਹਜ ਹਨ, ਉਨ੍ਹਾਂ ਨੂੰ 150 ਡਾਲਰ ਦੀ ਆਰਥਿਕ ਸਹਾਇਤਾ ਮਿਲ ਸਕਦੀ ਹੈ। ਫੁਲ ਟਾਈਮ ਵਿਦਿਆਰਥੀਆਂ ਨੂੰ ਯੋਜਨਾ ਅਧੀਨ 301 ਡਾਲਰ ਦੀ ਆਰਥਿਕ ਸਹਾਇਤਾ ਮਿਲੇਗੀ।

Tags:    

Similar News