ਚਾਰ ਦਹਾਕਿਆਂ ਮਗਰੋਂ ਵੀ ਕੈਨੇਡਾ ਸਰਕਾਰ ਕਰ ਰਹੀ ਕਨਿਸ਼ਕ ਜਹਾਜ਼ ਹਾਦਸੇ ਦੀ ਜਾਂਚ

ਕੈਨੇਡਾ ਦੀ ਸਰਕਾਰ ਵੱਲੋਂ ਜੂਨ 1985 ਵਿਚ ਵਾਪਰੇ ਏਅਰ ਇੰਡੀਆ ਦੇ ਕਨਿਸ਼ਕ ਜਹਾਜ਼ ਹਾਦਸੇ ਦੀ ਜਾਂਚ ਹਾਲੇ ਵੀ ਕੀਤੀ ਜਾ ਰਹੀ ਐ। ਹਾਦਸੇ ਦੇ 39 ਸਾਲ ਪੂਰੇ ਹੋਣ ’ਤੇ ਇਹ ਜਾਣਕਾਰੀ ਕੈਨੈਡੀਅਨ ਪੁਲਿਸ ਵੱਲੋਂ ਦਿੱਤੀ ਗਈ ਐ।

Update: 2024-06-23 12:06 GMT

ਓਟਾਵਾ : ਕੈਨੇਡਾ ਦੀ ਸਰਕਾਰ ਵੱਲੋਂ ਜੂਨ 1985 ਵਿਚ ਵਾਪਰੇ ਏਅਰ ਇੰਡੀਆ ਦੇ ਕਨਿਸ਼ਕ ਜਹਾਜ਼ ਹਾਦਸੇ ਦੀ ਜਾਂਚ ਹਾਲੇ ਵੀ ਕੀਤੀ ਜਾ ਰਹੀ ਐ। ਹਾਦਸੇ ਦੇ 39 ਸਾਲ ਪੂਰੇ ਹੋਣ ’ਤੇ ਇਹ ਜਾਣਕਾਰੀ ਕੈਨੈਡੀਅਨ ਪੁਲਿਸ ਵੱਲੋਂ ਦਿੱਤੀ ਗਈ ਐ। ਇਸ ਜਹਾਜ਼ ਹਾਦਸੇ ਵਿਚ ਸਵਾਰ ਸਾਰੇ 329 ਲੋਕ ਮਾਰੇ ਗਏ ਸੀ ਅਤੇ ਬੀਤੇ ਦਿਨ ਵੀਰਵਾਰ ਨੂੰ ਕੈਨੇਡਾ ਦੀ ਸੰਸਦ ਵਿਚ ਵੀ ਇਸ ਮੁੱਦੇ ਨੂੰ ਲੈ ਕੇ ਚਰਚਾ ਹੋਈ ਸੀ।

ਕੈਨੇਡਾ ਸਰਕਾਰ ਵੱਲੋਂ ਜੂਨ 1985 ਵਿਚ ਏਅਰ ਇੰਡੀਆ ਦੇ ਕਨਿਸ਼ਕ ਜਹਾਜ਼ ਨਾਲ ਵਾਪਰੇ ਹਾਦਸੇ ਦੀ ਜਾਂਚ ਅੱਜ 39 ਸਾਲ ਬੀਤ ਜਾਣ ਮਗਰੋਂ ਵੀ ਕੀਤੀ ਜਾ ਰਹੀ ਐ, ਜਿਸ ਵਿਚ 329 ਲੋਕ ਮਾਰੇ ਗਏ ਸੀ। ਇਹ ਜਾਣਕਾਰੀ ਕੈਨੇਡਾ ਦੀ ਪੁਲਿਸ ਵੱਲੋਂ ਸਾਂਝੀ ਕੀਤੀ ਗਈ ਐ।

ਮਾਂਟਰੀਅਲ ਤੋਂ ਲੰਡਨ ਹੁੰਦੇ ਹੋਏ ਨਵੀਂ ਦਿੱਲੀ ਆ ਰਹੇ ਇਸ ਜਹਾਜ਼ ਵਿਚ ਲੰਡਨ ਉਤਰਨ ਤੋਂ 45 ਮਿੰਟ ਪਹਿਲਾਂ ਧਮਾਕਾ ਹੋਇਆ ਸੀ। ਮਾਰੇ ਗਏ ਲੋਕਾਂ ਵਿਚ ਜ਼ਿਆਦਾਤਰ ਲੋਕ ਭਾਰਤੀ ਮੂਲ ਦੇ ਕੈਨੇਡੀਅਨ ਸਨ। ਸ਼ੁਰੂਆਤੀ ਜਾਂਚ ਦੌਰਾਨ ਪਤਾ ਚੱਲਿਆ ਸੀ ਕਿ ਬੰਬ ਧਮਾਕਾ ਕਰਕੇ ਇਹ ਜਹਾਜ਼ ਹਾਦਸਾਗ੍ਰਸਤ ਕੀਤਾ ਗਿਆ ਸੀ।

ਜਹਾਜ਼ ਵਿਚ ਬੰਬ ਰੱਖਣ ਲਈ ਸਿੱਖ ਕੱਟੜਪੰਥੀਆਂ ਨੂੰ ਜ਼ਿੰਮੇਵਾਰੀ ਮੰਨਿਆ ਗਿਆ ਸੀ ਜੋ 1984 ਵਿਚ ਅੰਮ੍ਰਿਤਸਰ ਦੇ ਸ੍ਰੀ ਦਰਬਾਰ ਸਾਹਿਬ ਵਿਚ ਹੋਏ ਅਪਰੇਸ਼ਨ ਬਲੂ ਸਟਾਰ ਤੋਂ ਨਾਰਾਜ਼ ਸਨ। ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਦੇ ਅਸਿਸਟੈਂਟ ਕਮਿਸ਼ਨਰ ਡੇਵਿਡ ਟੇਬੋਲ ਨੇ ਆਖਿਆ ਕਿ ਜਹਾਜ਼ ਵਿਚ ਧਮਾਕੇ ਦੀ ਇਹ ਘਟਨਾ ਕੈਨੇਡਾ ਨੂੰ ਪ੍ਰਭਾਵਿਤ ਕਰਨ ਵਾਲੀ ਸਭ ਤੋਂ ਵੱਡੀ ਅੱਤਵਾਦੀ ਵਾਰਦਾਤ ਸੀ।

ਇਸ ਘਟਨਾ ਵਿਚ ਕੈਨੇਡਾ ਦੇ ਸਭ ਤੋਂ ਜ਼ਿਆਦਾ ਲੋਕ ਮਾਰੇ ਗਏ ਸਨ, ਸਾਨੂੰ ਮ੍ਰਿਤਕਾਂ ਦੇ ਵਾਰਿਸਾਂ ਨਾਲ ਡੂੰਘੀ ਹਮਦਰਦੀ ਐ। ਅਸੀਂ ਇਸ ਅੱਤਵਾਦ ਦੀ ਘਟਨਾ ਨੂੰ ਭੁੱਲ ਨਹੀਂ ਸਕਦੇ। ਉਨ੍ਹਾਂ ਦੱਸਿਆ ਕਿ ਮਾਮਲੇ ਦੀ ਜਾਂਚ ਅਜੇ ਵੀ ਚੱਲ ਰਹੀ ਐ। ਸਾਲ 2025 ਵਿਚ ਇਸ ਘਟਨਾ ਦੀ 40ਵੀਂ ਵਰ੍ਹੇਗੰਢ ਜਾਂਚ ਦੇ ਲਿਹਾਜ ਨਾਲ ਮਹੱਤਵਪੂਰਨ ਸਾਬਤ ਹੋ ਸਕਦੀ ਐ ਕਿਉਂਕਿ ਸਾਨੂੰ ਪੂਰਾ ਯਕੀਨ ਐ ਕਿ ਉਦੋਂ ਤੱਕ ਅਸੀਂ ਨਤੀਜੇ ’ਤੇ ਪਹੁੰਚ ਚੁੱਕੇ ਹੋਵਾਂਗੇ।

ਦੱਸ ਦਈਏ ਕਿ ਅੱਜ ਤੋਂ 39 ਸਾਲ ਪਹਿਲਾਂ ਅੱਜ ਹੀ ਦੇ ਦਿਨ 23 ਜੂਨ 1985 ਨੂੰ ਕੈਨੇਡਾ ਤੋਂ ਲੰਡਨ ਹੁੰਦੇ ਹੋਏ ਭਾਰਤ ਜਾ ਰਹੇ ਏਅਰ ਇੰਡੀਆ ਦੇ ਕਨਿਸ਼ਕ ਜਹਾਜ਼ ਵਿਚ ਧਮਾਕਾ ਹੋਇਆ ਸੀ, ਜਿਸ ਵਿਚ ਸਵਾਰ ਸਾਰੇ 329 ਲੋਕ ਮਾਰੇ ਗਏ ਸੀ। ਮ੍ਰਿਤਕਾਂ ਵਿਚ 268 ਕੈਨੇਡੀਅਨ ਨਾਗਰਿਕ ਸ਼ਾਮਲ ਸਨ, ਜਿਨ੍ਹਾਂ ਵਿਚੋਂ ਜ਼ਿਆਦਾਤਰ ਭਾਰਤੀ ਮੂਲ ਦੇ ਸਨ ਜਦਕਿ 24 ਭਾਰਤੀ ਲੋਕ ਸ਼ਾਮਲ ਸਨ ਪਰ ਸਮੁੰਦਰ ਤੋਂ ਸਿਰਫ਼ 131 ਲਾਸ਼ਾਂ ਨੂੰ ਹੀ ਬਰਾਮਦ ਕੀਤਾ ਜਾ ਸਕਿਆ ਸੀ।

Tags:    

Similar News