Canada ਵੱਲੋਂ ਗੈਰਕਾਨੂੰਨੀ immigrants ਨੂੰ ਚਿਤਾਵਨੀ
ਕੈਨੇਡਾ ਦੇ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਵੱਲੋਂ ਮੁਲਕ ਵਿਚ ਗੈਰਕਾਨੂੰਨੀ ਤੌਰ ’ਤੇ ਮੌਜੂਦ ਲੋਕਾਂ ਨੂੰ ਚਿਤਾਵਨੀ ਦਰਮਿਆਨ ਪਹਿਲੀ ਵਾਰ ਟੋਰਾਂਟੋ ਅਤੇ ਵੈਨਕੂਵਰ ਵਰਗੇ ਸ਼ਹਿਰਾਂ ਵਿਚ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ 55 ਹਜ਼ਾਰ ਤੱਕ ਘਟਣ ਦਾ ਅੰਕੜਾ ਸਾਹਮਣੇ ਆਇਆ ਹੈ।
ਟੋਰਾਂਟੋ : ਕੈਨੇਡਾ ਦੇ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਵੱਲੋਂ ਮੁਲਕ ਵਿਚ ਗੈਰਕਾਨੂੰਨੀ ਤੌਰ ’ਤੇ ਮੌਜੂਦ ਲੋਕਾਂ ਨੂੰ ਚਿਤਾਵਨੀ ਦਰਮਿਆਨ ਪਹਿਲੀ ਵਾਰ ਟੋਰਾਂਟੋ ਅਤੇ ਵੈਨਕੂਵਰ ਵਰਗੇ ਸ਼ਹਿਰਾਂ ਵਿਚ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ 55 ਹਜ਼ਾਰ ਤੱਕ ਘਟਣ ਦਾ ਅੰਕੜਾ ਸਾਹਮਣੇ ਆਇਆ ਹੈ। ਟੋਰਾਂਟੋ ਵਿਖੇ 2024 ਦੇ ਮੁਕਾਬਲੇ 2025 ਦੌਰਾਨ ਟੈਂਪਰੇਰਜੀ ਰੈਜ਼ੀਡੈਂਟਸ ਦੀ ਗਿਣਤੀ 45 ਹਜ਼ਾਰ ਘਟ ਗਈ ਜਦਕਿ ਵੈਨਕੂਵਰ ਵਿਖੇ ਅੰਕੜਾ 10 ਹਜ਼ਾਰ ਹੇਠਾਂ ਆਇਆ। ਉਨਟਾਰੀਓ ਦੇ ਕਿਚਨਰ, ਕੈਂਬਰਿਜ, ਵਾਟਰਲੂ, ਲੰਡਨ ਅਤੇ ਹੈਮਿਲਟਨ ਇਲਾਕੇ ਵਿਚ ਵੀ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਤੇਜ਼ੀ ਨਾਲ ਘਟੀ ਹੈ ਜਦਕਿ ਮੈਨੀਟੋਬਾ ਦਾ ਵਿੰਨੀਪੈਗ ਅਤੇ ਬੀ.ਸੀ. ਦਾ ਵਿਕਟੋਰੀਆ ਸ਼ਹਿਰ ਵੀ ਇਨ੍ਹਾਂ ਵਿਚ ਸ਼ਾਮਲ ਹਨ। ਟੋਰਾਂਟੋ ਛੱਡ ਕੇ ਗਏ ਟੈਂਪਰੇਰੀ ਦੀ ਗਿਣਤੀ ਕੌਮੀ ਔਸਤ ਨਾਲੋਂ ਤਿੰਨ ਗੁਣਾ ਵਧ ਬਣਦੀ ਹੈ। ਦੂਜੇ ਪਾਸੇ ਕਿਊਬੈਕ ਦੇ ਮੌਂਟਰੀਅਲ ਵਿਖੇ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ 17,635 ਵਧ ਗਈ ਅਤੇ ਐਲਬਰਟਾ ਦੇ ਕੈਲਗਰੀ ਵਿਖੇ 9,608 ਅਤੇ ਐਡਮਿੰਟਨ ਵਿਖੇ 8,972 ਦਾ ਵਾਧਾ ਹੋਇਆ ਹੈ। ਉਨਟਾਰੀਓ ਦੇ ਸੇਂਟ ਕੈਥਰੀਨਜ਼ ਅਤੇ ਨਿਆਗਰਾ ਇਲਾਕਿਆਂ ਤੋਂ ਇਲਾਵਾ ਵਿੰਡਸਰ ਅਤੇ ਸਸਕੈਚਵਨ ਦੇ ਸਸਕਾਟੂਨ ਵਿਖੇ ਟੈਂਪਰੇਰੀ ਵੀਜ਼ਾ ਵਾਲੇ ਵਧ ਗਏ।
55 ਹਜ਼ਾਰ ਲੋਕਾਂ ਨੇ ਛੱਡਿਆ ਟੋਰਾਂਟੋ ਅਤੇ ਵੈਨਕੂਵਰ
ਇਥੇ ਦਸਣਾ ਬਣਦਾ ਹੈ ਕਿ 2024 ਵਿਚ ਸਟੱਡੀ ਵੀਜ਼ਾ ਅਤੇ ਵਿਜ਼ਟਰ ਵੀਜ਼ਾ ਦੀ ਗਿਣਤੀ ਵਿਚ ਕੀਤੀ ਕਟੌਤੀ ਮਗਰੋਂ ਅਜਿਹੇ ਲੋਕਾਂ ਦੀ ਆਮਦ ਘਟ ਗਈ ਅਤੇ ਹੁਣ ਕਟੌਤੀ ਵਾਲੇ ਅੰਕੜੇ ਸਾਹਮਣੇ ਆ ਰਹੇ ਹਨ। ਕੈਨੇਡਾ ਸਰਕਾਰ ਵੱਲੋਂ ਸਪਾਊਜ਼ਲ ਓਪਨ ਵਰਕ ਪਰਮਿਟ ਉਤੇ ਬੰਦਿਸ਼ਾਂ ਲਾਗੂ ਕੀਤੀਆਂ ਗਈਆਂ ਅਤੇ ਵਿਜ਼ਟਰ ਵੀਜ਼ਾ ਨੂੰ ਵਰਕ ਪਰਮਿਟ ਵਿਚ ਤਬਦੀਲ ਕਰਵਾਉਣ ਦਾ ਰਾਹ ਹੀ ਬੰਦ ਕਰ ਦਿਤਾ। ਨਵੇਂ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਪ੍ਰੋਵਿਨਸ਼ੀਅਨ ਅਟੈਸਟੇਸ਼ਨ ਲੈਟਰ ਵੀ ਲਾਜ਼ਮੀ ਕੀਤਾ ਗਿਆ ਹੈ ਜਿਸ ਮਗਰੋਂ ਭਾਰਤ ਤੋਂ ਕੈਨੇਡਾ ਆਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਵੱਡੀ ਕਮੀ ਆਈ ਹੈ। ਕੌਮੀ ਪੱਧਰ ’ਤੇ ਔਸਤ ਅੰਕੜਾ ਦੇਖਿਆ ਜਾਵੇ ਤਾਂ ਕੈਨੇਡਾ ਵਿਚ ਪਿਛਲੇ ਕੁਝ ਵਰਿ੍ਹਆਂ ਦੌਰਾਨ ਪਹਿਲੀ ਵਾਰ ਆਰਜ਼ੀ ਕਾਮਿਆਂ ਦੀ ਗਿਣਤੀ ਵਿਚ 14,954 ਦੀ ਕਮੀ ਆਈ ਹੈ।
ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ ਵਿਚ ਪਹਿਲੀ ਵਾਰ ਆਈ ਕਮੀ
ਦੂਜੇ ਪਾਸੇ ਕੰਜ਼ਰਵੇਟਿਵ ਪਾਰਟੀ ਦੀ ਇੰਮੀਗ੍ਰੇਸ਼ਨ ਮਾਮਲਿਆਂ ਬਾਰੇ ਆਲੋਚਕ ਮਿਸ਼ੇਲ ਰੈਂਪਲ ਗਾਰਨਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਦੋਸ਼ ਲਾਇਆ ਕਿ ਲੱਖਾਂ ਲੋਕਾਂ ਦੇ ਵਰਕ ਪਰਮਿਟ ਪਿਛਲੇ ਸਾਲ ਐਕਸਪਾਇਰ ਹੋ ਗਏ ਅਤੇ ਲੱਖਾਂ ਲੋਕਾਂ ਦੇ ਆਰਜ਼ੀ ਵੀਜ਼ਾ ਨਵੇਂ ਵਰ੍ਹੇ ਵਿਚ ਖ਼ਤਮ ਹੋ ਰਹੇ ਹਨ ਪਰ ਲਿਬਰਲ ਸਰਕਾਰ ਕੋਲ ਇਨ੍ਹਾਂ ਨੂੰ ਮੁਲਕ ਵਿਚੋਂ ਕੱਢਣ ਦੀ ਕੋਈ ਠੋਸ ਯੋਜਨਾ ਮੌਜੂਦ ਨਹੀਂ। ਉਨ੍ਹਾਂ ਕਿਹਾ ਕਿ ਨਾਜਾਇਜ਼ ਤਰੀਕੇ ਨਾਲ ਕੈਨੇਡਾ ਵਿਚ ਮੌਜੂਦ ਲੋਕ ਜਿਥੇ ਹਾਊਸਿੰਗ ਸੰਕਟ ਦਾ ਕਾਰਨ ਬਣ ਰਹੇ ਹਨ, ਉਥੇ ਹੀ ਹੈਲਥ ਕੇਅਰ ਸੈਕਟਰ ਉਤੇ ਦਬਾਅ ਵਧਦਾ ਜਾ ਰਿਹਾ ਹੈ। ਮਿਸ਼ੇਲ ਰੈਂਪਲ ਗਾਰਨਰ ਨੇ ਅੱਗੇ ਕਿਹਾ ਕਿ ਕੈਨੇਡਾ ਦੇ ਅਸਾਇਲਮ ਸਿਸਟਮ ਵਿਚ ਵੀ ਵੱਡੇ ਸੁਧਾਰ ਕੀਤੇ ਜਾਣ ਦੀ ਜ਼ਰੂਰਤ ਹੈ ਤਾਂ ਕਿ ਰਫ਼ਿਊਜੀ ਬੋਰਡ ਵਿਚ ਅਰਜ਼ੀਆਂ ਦਾ ਵੱਡਾ ਬੈਕਲਾਗ ਘਟਾਇਆ ਜਾ ਸਕੇ।