ਕੈਨੇਡਾ : ਅਣਮਨੁੱਖੀ ਹਾਲਾਤ ਵਿਚ ਰਹਿ ਰਹੇ ਹਜ਼ਾਰਾਂ ਪ੍ਰਵਾਸੀ

ਕੈਨੇਡਾ ਵਿਚ ਪ੍ਰਵਾਸੀਆਂ ਦੀ ਬਦਤਰ ਹਾਲਤ ਬਿਆਨ ਕਰਦੀ ਇਕ ਹੈਰਾਨਕੁੰਨ ਰਿਪੋਰਟ ਸਾਹਮਣੇ ਆਈ ਹੈ।

Update: 2025-05-10 10:31 GMT

ਟੋਰਾਂਟੋ : ਕੈਨੇਡਾ ਵਿਚ ਪ੍ਰਵਾਸੀਆਂ ਦੀ ਬਦਤਰ ਹਾਲਤ ਬਿਆਨ ਕਰਦੀ ਇਕ ਹੈਰਾਨਕੁੰਨ ਰਿਪੋਰਟ ਸਾਹਮਣੇ ਆਈ ਹੈ। 29 ਅਕਾਦਮਿਕ ਸ਼ਖਸੀਅਤਾਂ ਅਤੇ ਵਕੀਲਾਂ ਵੱਲੋਂ ਤਿਆਰ ਰਿਪੋਰਟ ਕਹਿੰਦੀ ਹੈ ਕਿ ਖੇਤੀ ਸੈਕਟਰ ਵਿਚ ਕੰਮ ਕਰਦੇ ਪ੍ਰਵਾਸੀ ਅਣਮਨੁੱਖੀ ਮਾਹੌਲ ਵਿਚ ਦਿਨ ਕੱਟ ਰਹੇ ਹਨ ਜਿਥੇ ਚੂਹੇ, ਜ਼ਹਿਰੀਲੀਆਂ ਦਵਾਈਆਂ ਅਤੇ ਹੋਰ ਅਣਗਿਣਤੀ ਸਮੱਸਿਆਾਂ ਨਾਲ ਦੋ-ਦੋ ਹੱਥ ਕਰਨੇ ਪੈਂਦੇ ਹਨ। ਇਕ ਕਮਰੇ ਵਿਚ ਕਈ-ਕਈ ਜਣਿਆਂ ਨੂੰ ਰਹਿਣ ਲਈ ਮਜਬੂਰ ਕੀਤਾ ਜਾਂਦਾ ਹੈ ਜਦਕਿ ਵਾਸ਼ਰੂਮ ਦੀ ਸਹੂਲਤ ਵੀ ਮੁਸ਼ਕਲ ਨਾਲ ਮਿਲਦੀ ਹੈ। ਫਰਿੱਜਾਂ ਵਿਚ ਉਲੀ ਜੰਮੀ ਹੋਈ ਹੈ ਅਤੇ ਅਲਮਾਰੀਆਂ ਵਿਚ ਚੂਹੇ ਛਾਲਾਂ ਮਾਰਦੇ ਨਜ਼ਰ ਆਉਂਦੇ ਹਨ ਜਿਨ੍ਹਾਂ ਦੀਆਂ ਮੀਂਗਣਾਂ ਖਤਰਨਾਕ ਬਿਮਾਰੀਆਂ ਦਾ ਕਾਰਨ ਬਣ ਸਕਦੀਆਂਹਨ। ਸਾਫ ਸਫਾਈ ਨਾ ਹੋਣ ਕਾਰਨ ਰਸੋਈ ਵਿਚ ਰੋਟੀ ਪਕਾਉਣ ਤੋਂ ਵੀ ਉਨ੍ਹਾਂ ਨੂੰ ਡਰ ਲਗਦਾ ਹੈ।

ਚੂਹੇ, ਜ਼ਹਿਰੀਲੀਆਂ ਦਵਾਈਆਂ ਅਤੇ ਹੋਰ ਕਈ ਸਮੱਸਿਆਵਾਂ ਭਾਰੂ

ਜਮਾਇਕਾ ਨਾਲ ਸਬੰਧਤ ਇਕ ਪ੍ਰਵਾਸੀ ਨੇ ਦੱਸਿਆ ਕਿ ਪਲੰਬਿੰਗ ਦੀ ਸਮੱਸਿਆ ਵੀ ਆਮ ਹੈ ਅਤੇ ਅੰਤਾਂ ਦੀ ਠੰਢ ਵਿਚ ਹੀਟਰ ਕੰਮ ਨਹੀਂ ਕਰਦੇ। ਹੀਟਿੰਗ ਕਰਨ ਵਾਲਾ ਯੰਤਰ ਮਾਲਕ ਨੇ ਲੌਕ ਕਰ ਕੇ ਰੱਖਿਆ ਹੋਇਆ ਅਤੇ ਉਸ ਨੂੰ ਠੀਕ ਵੀ ਨਹੀਂ ਕਰਵਾ ਸਕਦੇ। ਰਿਪੋਰਟ ਦੇ ਲੇਖਕਾਂ ਨੇ ਕਿਹਾ ਕਿਹਾ ਕਿ ਪ੍ਰਵਾਸੀਆਂ ਦੇ ਹਾਲਾਤ ਸੁਧਾਰਨ ਲਈ ਬਹੁਤ ਕੁਝ ਕੀਤੇ ਜਾਣ ਦੀ ਜ਼ਰੂਰਤ ਹੈ। ਫੈਡਰਲ ਅਤੇ ਸੂਬਾ ਸਰਕਾਰਾਂ ਨੂੰ ਪ੍ਰਵਾਸੀਆਂ ਦੇ ਰਹਿਣ-ਸਹਿਣ ਅਤੇ ਕੰਮ ਵਾਲੀਆਂ ਥਾਵਾਂ ’ਤੇ ਚੈਕਿੰਗ ਕਰਵਾਉਣੀ ਚਾਹੀਦੀ ਹੈ ਕਿਉਂਕਿ ਕੁਝ ਇੰਪਲੌਇਰ ਬੁਨਿਆਦੀ ਹਾਲਾਤ ’ਤੇ ਪਰਦਾ ਪਾਉਣ ਦੇ ਯਤਨ ਕਰਦੇ ਹਨ। ਮੈਕਗਿਲ ਯੂਨੀਵਰਸਿਟੀ ਦੀ ਪ੍ਰੋਫੈਸਰ ਅਤੇ ਰਿਪੋਰਟ ਦੇ ਲੇਖਕਾਂ ਵਿਚੋਂ ਇਕ ਜਿਲ ਹੈਨਲੀ ਦਾ ਕਹਿਣਾ ਸੀ ਕਿ ਸਭ ਤੋਂ ਪਹਿਲਾਂ ਰਹਿਣ-ਸਹਿਣ ਦੇ ਹਾਲਾਤ ਵਿਚ ਸੁਧਾਰ ਹੋਣਾ ਚਾਹੀਦਾ ਹੈ ਕਿਉਂਕਿ ਅਜਿਹਾ ਨਾ ਹੋਣ ਦੀ ਸੂਰਤ ਵਿਚ ਪ੍ਰਵਾਸੀ ਖੇਤੀ ਕਾਮਿਆਂ ਦੀ ਸਿਹਤ ਗੰਭੀਰ ਖਤਰਿਆਂ ਵਿਚ ਘਿਰ ਜਾਵੇਗੀ। ਕੈਨੇਡਾ ਵਰਗੇ ਮੁਲਕ ਵਿਚ ਐਨੇ ਗੰਦੇ ਹਾਲਾਤ ਵਿਚ ਲੋਕਾਂ ਦਾ ਰਹਿਣਾ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਅੱਗੇ ਕਿਹਾ ਕਿ ਵਿਦੇਸ਼ਾਂ ਤੋਂ ਬਿਹਤਰ ਭਵਿੱਖ ਦੀ ਭਾਲ ਵਿਚ ਆਉਣ ਵਾਲਿਆਂ ਦੇ ਮਾਮਲੇ ਵਿਚ ਇਹ ਵੱਡਾ ਸੰਕਟ ਹੈ ਜਿਸ ਨੂੰ ਸਰਕਾਰ ਦੇ ਹਰ ਪੱਧਰ ’ਤੇ ਹੱਲ ਕਰਨ ਦੇ ਯਤਨ ਹੋਣੇ ਚਾਹੀਦੇ ਹਨ।

ਅੰਤਾਂ ਦੀ ਠੰਢ ਵਿਚ ਹੀਟਰ ਵੀ ਨਸੀਬ ਨਹੀਂ ਹੁੰਦਾ

ਚੇਤੇ ਰਹੇ ਕਿ ਟਰੂਡੋ ਸਰਕਾਰ ਵੇਲੇ ਸਮਾਜਿਕ ਮਾਮਲਿਆਂ ਬਾਰੇ ਸੈਨੇਟ ਦੀ ਇਕ ਕਮੇਟੀ ਨੇ ਫੈਡਰਲ ਸਰਕਾਰ ਨੂੰ ਸਿਫਾਰਸ਼ ਕੀਤੀ ਸੀ ਕਿ ਆਰਜ਼ੀ ਵਿਦੇਸ਼ੀ ਕਾਮਿਆਂ ਨੂੰ ਸਿਰਫ ਇਕ ਇੰਪਲੌਇਰ ਨਾਲ ਬੰਨ੍ਹ ਕੇ ਨਾ ਰੱਖਿਆ ਜਾਵੇ ਅਤੇ ਉਨ੍ਹਾਂ ਨੂੰ ਆਪਣੀ ਮਰਜ਼ੀ ਮੁਤਾਬਕ ਕਿਸੇ ਵੀ ਇੰਪਲੌਇਰ ਕੋਲ ਕੰਮ ਕਰਨ ਦੀ ਖੁੱਲ੍ਹ ਹੋਣੀ ਚਾਹੀਦੀ ਹੈ। ਕਮੇਟੀ ਨੇ ਸਪੱਸ਼ਟ ਸ਼ਬਦਾਂ ਵਿਚ ਆਖਿਆ ਕਿ ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ ਮੌਜੂਦਾ ਰੂਪ ਵਿਚ ਨਾ ਪ੍ਰਵਾਸੀਆਂ ਵਾਸਤੇ ਲਾਹੇਵੰਦ ਸਾਬਤ ਹੋ ਰਿਹਾ ਹੈ ਅਤੇ ਨਾ ਹੀ ਉਨ੍ਹਾਂ ਨੂੰ ਨੌਕਰੀ ਦੇਣ ਵਾਲਿਆਂ ਵਾਸਤੇ। ਕਲੋਜ਼ਡ ਵਰਕ ਪਰਮਿਟ ਕਰ ਕੇ ਆਰਜ਼ੀ ਵਿਦੇਸ਼ੀ ਕਾਮੇ ਕਿਸੇ ਹੋਰ ਇੰਪਲੌਇਰ ਕੋਲ ਕੰਮ ਕਰਨ ਲਈ ਅਧਿਕਾਰਤ ਨਹੀਂ ਹੁੰਦੇ ਅਤੇ ਇੰਪਲੌਇਰਜ਼ ਨੂੰ ਮਨਮਾਨੀਆਂ ਕਰਨ ਦਾ ਮੌਕਾ ਮਿਲ ਜਾਂਦਾ ਹੈ।

Tags:    

Similar News

One dead in Brampton stabbing