ਕੈਨੇਡਾ: ਸਤੰਬਰ ਮਹੀਨੇ 'ਚ ਇੰਨੇ ਪੰਜਾਬੀਆਂ ਨੇ ਗੁਆਏ ਆਪਣੇ ਧੀ-ਪੁੱਤ!

ਮਿੱਟੀ 'ਚ ਰੁੱਲ ਗਏ ਪਿੱਛੇ ਬੈਠੇ ਪਰਿਵਾਰਾਂ ਦੇ ਸੁਫ਼ਨੇ..

Update: 2024-10-02 20:27 GMT

2 ਅਕਤੂਬਰ, ਕੈਨੇਡਾ (ਗੁਰਜੀਤ ਕੌਰ)- ਪੂਰੇ ਕੈਨੇਡਾ 'ਚ 2024 ਦੇ ਸਤੰਬਰ ਮਹੀਨੇ 'ਚ 11 ਦੇ ਕਰੀਬ ਪੰਜਾਬੀਆਂ ਨੂੰ ਆਪਣੀ ਜਾਨ ਤੋਂ ਹੱਥ ਧੋਣਾ ਪਿਆ। ਇਸ ਤਰ੍ਹਾਂ ਦੇ ਹੋਰ ਵੀ ਕਈ ਮਾਮਲੇ ਹੋਣਗੇ ਪਰ ਸਾਰੇ ਮਾਮਲੇ ਉਜ਼ਾਗਰ ਨਹੀਂ ਹੁੰਦੇ। ਕਾਫੀ ਨੌਜਵਾਨ ਲਾਪਤਾ ਹੋ ਜਾਂਦੇ ਹਨ ਅਤੇ ਫਿਰ ਉਨ੍ਹਾਂ ਦੀ ਮੌਤ ਦੀ ਖਬਰ ਸੁਣਨ ਨੂੰ ਮਿਲਦੀ ਹੈ। ਕਈਆਂ ਨੂੰ ਹਾਰਟ ਅਟੈਕ ਆ ਜਾਂਦਾ ਹੈ ਤੇ ਕਈ ਸੜਕ ਹਾਦਸਿਆਂ ਦਾ ਸ਼ਿਕਾਰ ਹੋ ਜਾਂਦੇ ਹਨ।

ਵਿਸ਼ਾਲ ਬਜਾਜ: ਹਾਲ ਹੀ ਦੇ 'ਚ ਫਰੀਦਕੋਟ ਤੋਂ 7 ਸਾਲ ਪਹਿਲਾਂ ਕੈਨੇਡਾ 'ਚ ਵੈਨਕੂਵਰ ਗਏ 27 ਸਾਲਾ ਵਿਸ਼ਾਲ ਬਜਾਜ ਦੀ ਮੌਤ ਦੀ ਖਬਰ ਸਾਹਮਣੇ ਆਈ ਸੀ। ਪਹਿਲਾਂ ਉਹ ਲਾਪਤਾ ਹੋਇਆ, ਫਿਰ ਉਸ ਦੀ ਮ੍ਰਿਤਕ ਦੇਹ ਡੈਲਟਾ ਤੋਂ ਬਰਾਮਦ ਹੋਈ। ਵਿਸ਼ਾਲ ਹੁਣ ਕੈਨੇਡਾ ਦਾ ਸਿਟੀਜ਼ਨ ਹੋ ਚੁੱਕਾ ਸੀ। ਇਹ ਮੰਨਿਆ ਜਾ ਰਿਹਾ ਹੈ ਕਿ ਵਿਸ਼ਾਲ ਨੇ ਅਲੈਕਸ ਫਰੇਜ਼ਰ ਬ੍ਰਿਜ ਤੋਂ ਛਾਲ ਮਾਰ ਕੇ ਖੁਦਕੁਸ਼ੀ ਕੀਤੀ ਹੈ।

ਗੁਰਮਹਿਕ ਪ੍ਰੀਤ ਸਿੰਘ: ਦੂਸਰਾ ਮਾਮਲਾ 21 ਸਾਲਾ ਗੁਰਮਹਿਕ ਪ੍ਰੀਤ ਸਿੰਘ ਦੀ ਓਨਟਾਰੀਓ 'ਚ ਸੜਕ ਹਾਦਸੇ ਵਿਚ ਮੌਤ ਹੋਣ ਦਾ ਹੈ। ਸੁਨਹਿਰੀ ਭਵਿੱਖ ਦੇ ਸੁਫ਼ਨੇ ਲੈ ਕੇ ਮਲੇਰਕੋਟਲਾ ਦੇ ਪਿੰਡ ਖ਼ੁਰਦ ਤੋਂ ਕੈਨੇਡਾ ਗਿਆ ਗੁਰਮਹਿਕ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਗੁਰਮਹਿਕ ਪ੍ਰੀਤ ਸਿੰਘ 2 ਸਾਲ ਪਹਿਲਾਂ ਸਟੱਡੀ ਵੀਜ਼ਾ 'ਤੇ ਕੈਨੇਡਾ ਗਿਆ ਸੀ ਤੇ ਕੁੱਝ ਸਮਾਂ ਪਹਿਲਾਂ ਹੀ ਉਹ ਵਰਕ ਪਰਮਿਟ 'ਤੇ ਆਇਆ ਸੀ। ਇਸ ਤੋਂ ਪਹਿਲਾਂ ਵੀ ਮਲੇਰਕੋਟਲਾ ਦੇ ਹੀ ਕਈ ਨੌਜਵਾਨਾਂ ਦੀ ਸਤੰਬਰ 'ਚ ਹੀ ਮੌਤ ਹੋ ਚੁੱਕੀ ਹੈ।

ਗੁਰਜਿੰਦਰ ਸਿੰਘ ਸੰਧੂ: ਅਗਲਾ ਮਾਮਲਾ ਵਿੰਨੀਪੈਗ ਦਾ ਹੈ ਜਿੱਥੇ 7 ਮਹੀਨੇ ਪਹਿਲਾਂ ਕੈਨੇਡਾ ਆਏ ਪੰਜਾਬੀ ਨੌਜਵਾਨ ਗੁਰਜਿੰਦਰ ਸਿੰਘ ਸੰਧੂ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਗੁਰਜਿੰਦਰ ਅੰਮ੍ਰਿਤਸਰ ਜ਼ਿਲ੍ਹੇ ਨਾਲ ਸਬੰਧਿਤ ਸੀ ਅਤੇ ਹੁਣ ਉਹ ਆਪਣੇ ਪਿੱਛੇ ਗਰਭਵਤੀ ਪਤਨੀ ਅਤੇ ਦੋ ਧੀਆਂ ਨੂੰ ਛੱਡ ਗਿਆ ਹੈ।

ਗੁਰਵਿੰਦਰ ਸਿੰਘ: 2 ਸਾਲ ਪਹਿਲਾਂ ਕੈਨੇਡਾ ਆਈ ਪਤਨੀ ਨੇ ਆਪਣੇ ਪਤੀ ਨੂੰ ਇੰਨੇ ਚਾਵਾਂ ਨਾਲ ਕੈਨੇਡਾ ਬੁਲਾਇਆ ਪਰ ਉਸ ਨੂੰ ਨਹੀਂ ਪਤਾ ਸੀ ਕਿ ਉਸ ਦੇ ਪਤੀ ਦੇ ਕੈਨੇਡਾ 'ਚ ਆਉਣ ਤੋਂ ਬਾਅਦ ਉਸ ਨਾਲ ਮੰਗਭਾਗਾ ਭਾਣਾ ਵਾਪਰ ਜਾਵੇਗਾ। 28 ਸਾਲਾ ਨੌਜਵਾਨ ਗੁਰਵਿੰਦਰ ਸਿੰਘ 9 ਮਹੀਨੇ ਪਹਿਲਾਂ ਆਪਣੀ ਪਤਨੀ ਦੇ ਬੁਲਾਉਣ 'ਤੇ ਕੈਨੇਡਾ ਆਇਆ ਸੀ ਪਰ ਕੰਮ ਦੌਰਾਨ ਉਸ ਨੂੰ ਦਿਲ ਦਾ ਦੌਰਾ ਪਿਆ ਜਿਸ ਕਾਰਨ ਉਸ ਦੀ ਮੌਤ ਹੋ ਗਈ। ਗੁਰਵਿੰਦਰ ਵੀ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।

ਉਦੇਪ੍ਰਤਾਪ ਸਿੰਘ: ਇੱਕ ਹੋਰ ਮਾਮਲਾ 24 ਸਤੰਬਰ ਦਾ ਹੈ ਜਿਸ 'ਚ ਜੰਮੂ ਨਾਲ ਸਬੰਧਿਤ 26 ਸਾਲਾ ਉਦੇਪ੍ਰਤਾਪ ਸਿੰਘ ਦੀ ਅਲਬਰਟਾ 'ਚ ਸੜਕ ਹਾਦਸੇ 'ਚ ਮੌਤ ਹੋ ਗਈ ਸੀ। ਸੜਕ ਹਾਦਸਿਆਂ ਕਾਰਨ ਬਹੁਤ ਸਾਰੇ ਵਿਿਦਆਰਥੀਆਂ ਨੂੰ ਆਪਣੀ ਜਾਨ ਗੁਆਉਣੀ ਪੈਂਦੀ ਹੈ। ਉਦੇ ਦੀ ਮ੍ਰਿਤਕ ਦੇਹ ਨੂੰ ਭਾਰਤ ਪਹੁੰਚਾਉੁਣ ਲਈ ਗੋ-ਫੰਡ ਮੀ 'ਤੇ ਪੈਸਿਆਂ ਦੀ ਮਦਦ ਦੀ ਮੰਗ ਕੀਤੀ ਗਈ ਸੀ।

ਨਵਦੀਪ ਕੌਰ: ਕੈਨੇਡਾ 'ਚ ਕੰਮ ਨਾ ਮਿਲਣ ਦੇ ਚੱਲਦਿਆਂ ਕਈ ਵਿਿਦਆਰਥੀ ਬਹੁਤ ਪ੍ਰੇਸ਼ਾਨ ਹੋ ਜਾਂਦੇ ਹਨ ਜਿਸ ਦਾ ਸਿੱਧਾ ਅਸਰ ਉਨ੍ਹਾਂ ਦੇ ਦਿਮਾਗ 'ਤੇ ਪੈਂਦਾ ਹੈ। ਨਾਭਾ ਦੇ ਪਿੰਡ ਪਾਲੀਆ ਖੁਰਦ ਦੀ ਨਵਦੀਪ ਕੌਰ ਦੋ ਸਾਲ ਪਹਿਲਾਂ ਕਰਜ਼ਾ ਚੁੱਕ ਕੇ ਪੜ੍ਹਾਈ ਕਰਨ ਲਈ ਕੈਨੇਡਾ ਆਈ ਸੀ ਪਰ ਕੰਮ ਨਾ ਮਿਲਣ ਕਾਰਨ ਉਸ ਦੀ ਦੁਆਰਾ ਫੀਸ ਭਰਨ ਲਈ ਪਰਿਵਾਰ ਨੇ ਫਿਰ ਕਰਜ਼ਾ ਚੁੱਕਿਆ। ਜਿਸ ਕਾਰਨ ਨਵਦੀਪ ਪ੍ਰੇਸ਼ਾਨ ਰਹਿਜ਼ ਲੱਗੀ ਅਤੇ ਉਸ ਨੂੰ ਬ੍ਰੇਨ ਹੈਮਰੇਜ਼ ਹੋ ਗਿਆ ਅਤੇ ਉਸਦੀ ਮੌਤ ਹੋ ਗਈ।

ਅਨੂ ਮਾਲੜਾ: 24 ਸਾਲਾ ਅਨੂ ਮਾਲੜਾ 4 ਸਾਲ ਪਹਿਲਾਂ ਮਲੇਰਕੋਟਲਾ ਤੋਂ ਕੈਨੇਡਾ ਆਈ ਸੀ ਅਤੇ ਹੁਣ ਉਹ ਵਰਕ ਪਰਮਿਟ 'ਤੇ ਸੀ। ਉਹ ਕੁੱਝ ਸਮਾਂ ਪਹਿਲਾਂ ਕੈਨੇਡਾ 'ਚ ਬਿਮਾਰ ਹੋਈ ਸੀ ਪਰ ਬਿਮਾਰੀ ਤੋਂ ਠੀਕ ਹੋ ਕੇ ਉਹ ਮੁੜ ਕੰਮ 'ਤੇ ਜਾਣ ਲੱਗੀ ਸੀ। ਉਹ ਨੋਵਾ ਸਕੋਸ਼ੀਆ 'ਚ ਆਪਣੀ ਵੱਡੀ ਭੈਣ ਨਾਲ ਰਹਿੰਦੀ ਸੀ। ਪਰ ਅਚਾਨਕ ਇੱਕ ਦਿਨ ਕੰਮ ਤੋਂ ਅਨੂੰ ਦੀ ਭੈਣ ਨੂੰ ਫੋਨ ਆਇਆ ਕਿ ਅਨੂ ਹੁਣ ਇਸ ਦੁਨੀਆਂ 'ਚ ਨਹੀਂ ਰਹੀ।

ਓਂਕਾਰਦੀਪ ਸਿੰਘ: 23 ਸਾਲਾ ਓਂਕਾਰਦੀਪ ਸਿੰਘ ਤਕਰੀਬਨ ਢਾਈ ਸਾਲ ਪਹਿਲਾਂ ਕੈਨੇਡਾ ਦੇ ਐਡਮੰਟਨ ਗਿਆ ਸੀ ਪਰ ਸਤੰਬਰ ਮਹੀਨੇ 'ਚ ਅਚਾਨਕ ਉਸ ਦੀ ਲਾਪਤਾ ਹੋਣ ਦੀ ਖਬਰ ਸਾਹਮਣੇ ਆਈ। ਪੁੁਲਿਸ ਵੱਲੋਂ ਓਂਕਾਰਦੀਪ ਦੀ ਭਾਲ ਕੀਤੀ ਜਾ ਰਹੀ ਸੀ ਤੇ ਉਸ ਦੀ ਮ੍ਰਿਤਕ ਦੇਹ ਦਰਿਆ ਕਿਨਾਰੇ ਤੋਂ ਗਲੀ ਸੜੀ ਬਰਾਮਦ ਕੀਤੀ ਗਈ।

ਜਸ਼ਨਦੀਪ ਸਿੰਘ ਮਾਨ: ਐਡਮੰਟਨ 'ਚ 5 ਸਤੰਬਰ ਨੂੰ ਬਹੁਤ ਹੀ ਦਰਦਨਾਕ ਘਟਨਾ ਵਾਪਰੀ ਸੀ ਜਿਸ ਨੂੰ ਸੁਣ ਕੇ ਪੰਜਾਬੀ ਭਾਈਚਾਰੇ 'ਚ ਹਰ ਇੱਕ ਵਿਅਕਤੀ ਅਫਸੋਸ ਕਰ ਰਿਹਾ ਸੀ। 22 ਸਾਲਾ ਜਸ਼ਨਦੀਪ ਸਿੰਘ ਮਾਨ ਦਾ ਇੱਕ ਗੋਰੇ ਵੱਲੋਂ ਤੇਜ਼ਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ ਸੀ। ਮ੍ਰਿਤਕ ਨੌਜਵਾਨ ਕਰੀਬ ਅੱਠ ਮਹੀਨੇ ਪਹਿਲਾਂ ਕੈਨੇਡਾ ਆਇਆ ਸੀ ਅਤੇ ਉਹ ਮਲੇਰਕੋਟਲਾ ਦੇ ਪਿੰਡ ਬਡਲਾ ਨਾਲ ਸਬੰਧਿਤ ਸੀ।

ਰਜਤ ਕੁਮਾਰ: ਪਿਛਲੇ ਪੰਜ ਸਾਲਾ ਤੋਂ ਬਰੈਂਪਟਨ 'ਚ ਰਹਿ ਰਹੇ ਰਜਤ ਕੁਮਾਰ ਦੀ ਸੜਕ ਹਾਦਸੇ 'ਚ ਮੌਤ ਹੋ ਗਈ ਸੀ। ਰਜਤ 2019 'ਚ ਕੈਨੇਡਾ ਆਇਆ ਸੀ ਅਤੇ ਫਗਵਾੜਾ ਨਾਲ ਸਬੰਧਿਤ ਸੀ। ਦਰਅਸਲ ਰਜਤ ਆਪਣੀ ਕਾਰ 'ਚ ਕੰਮ 'ਤੇ ਜਾ ਰਿਹਾ ਸੀ ਤੇ ਟਰੱਕ ਨੇ ਉਸ ਦੀ ਕਾਰ ਨੂੰ ਟੱਕਰ ਮਾਰ ਦਿੱਤੀ ਜਿਸ ਕਾਰਨ ਰਜਤ ਦੀ ਮੌਤ ਹੋ ਗਈ।

ਗੁਰਮੀਤ ਕੌਰ: 9 ਮਹੀਨੇ ਪਹਿਲਾਂ ਚੰਗੇ ਭਵਿੱਖ ਲਈ ਸਰੀ ਆਈ 22 ਸਾਲਾ ਗੁਰਮੀਤ ਕੌਰ ਦੀ ਅਚਾਨਕ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਦੱਸਦਈਏ ਕਿ ਗੁਰਮੀਤ ਵਿਆਹੀ ਹੋਈ ਸੀ ਅਤੇ ਕੈਨੇਡਾ ਆ ਕੇ ਜਦੋਂ ਉਸ ਨੂੰ ਕੰਮ ਨਾ ਮਿਿਲਆ ਤਾਂ ਉਸ ਨੂੰ ਆਪਣੇ ਦੂਸਰੇ ਸੈਮੇਸਟਰ ਦੀ ਫੀਸ ਘਰੋਂ ਮੰਗਵਾਉਣੀ ਪਈ ਸੀ, ਜਿਸ ਕਾਰਨ ਉਹ ਪ੍ਰੇਸ਼ਾਨ ਰਹਿੰਦੀ ਸੀ ਤੇ ਪ੍ਰੇਸ਼ਾਨੀ ਦੇ ਚੱਲਦਿਆਂ ਉਸ ਨੂੰ ਹਾਰਟ ਅਟੈਕ ਆ ਗਿਆ।

Tags:    

Similar News