Canada : ਨਫ਼ਰਤੀ crimes ਵਿਚ ਮਾਮੂਲੀ ਵਾਧਾ

ਕੈਨੇਡਾ ਵਿਚ ਨਫ਼ਰਤੀ ਅਪਰਾਧਾਂ ਦੀ ਗਿਣਤੀ ਵਿਚ ਇਕ ਫ਼ੀ ਸਦੀ ਵਾਧਾ ਹੋਇਆ ਹੈ ਅਤੇ 2024 ਦੌਰਾਨ 4,882 ਮਾਮਲੇ ਸਾਹਮਣੇ ਆਏ

Update: 2026-04-01 12:28 GMT

ਟੋਰਾਂਟੋ : ਕੈਨੇਡਾ ਵਿਚ ਨਫ਼ਰਤੀ ਅਪਰਾਧਾਂ ਦੀ ਗਿਣਤੀ ਵਿਚ ਇਕ ਫ਼ੀ ਸਦੀ ਵਾਧਾ ਹੋਇਆ ਹੈ ਅਤੇ 2024 ਦੌਰਾਨ 4,882 ਮਾਮਲੇ ਸਾਹਮਣੇ ਆਏ। ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ 2022 ਦੇ ਮੁਕਾਬਲੇ 2023 ਦੌਰਾਨ ਨਫ਼ਰਤੀ ਅਫ਼ਰਾਧ 34 ਫ਼ੀ ਸਦੀ ਦੀ ਮੋਟੀ ਦਰ ਨਾਲ ਵਧੇ ਪਰ 2023 ਦੇ ਮੁਕਾਬਲੇ 2024 ਦੌਰਾਨ ਵਾਧਾ ਮਾਮੂਲੀ ਰਿਹਾ। ਦੂਜੇ ਪਾਸੇ ਨਸਲੀ ਨਫ਼ਰਤ ਲਈ ਜ਼ਿੰਮੇਵਾਰ ਕਾਰਨਾਂ ਵਿਚ ਫ਼ਰਕ ਜ਼ਰੂਰ ਦਰਜ ਕੀਤਾ ਗਿਆ ਹੈ। ਮਿਸਾਲ ਵਜੋਂ ਨਸਲੀ ਨਫ਼ਰਤ ਕਰ ਕੇ ਅਪਰਾਧਕ ਮਾਮਲਿਆਂ ਵਿਚ 8 ਫ਼ੀ ਸਦੀ ਵਾਧਾ ਹੋਇਆ ਜਦਕਿ Çਲੰਗ ਆਧਾਰਤ ਨਫ਼ਰਤ ਨਾਲ ਸਬੰਧਤ ਮਾਮਲਿਆਂ ਵਿਚ 26 ਫ਼ੀ ਸਦੀ ਕਮੀ ਦਰਜ ਕੀਤੀ ਗਈ।

2024 ਦੌਰਾਨ 4,882 ਮਾਮਲੇ ਸਾਹਮਣੇ ਆਏ

ਧਰਮ ਦੇ ਆਧਾਰ ’ਤੇ ਨਫ਼ਰਤੀ ਹਮਲਿਆਂ ਵਿਚ ਬਹੁਤਾ ਵਾਧਾ ਨਹੀਂ ਹੋਇਆ ਪਰ 2020 ਤੋਂ 2023 ਦਰਮਿਆਨ ਅਜਿਹੇ ਮਾਮਲਿਆਂ ਵਿਚ 154 ਫ਼ੀ ਸਦੀ ਵਾਧਾ ਹੋਇਆ ਅਤੇ 530 ਤੋਂ ਵਧ ਕੇ 1,345 ਤੱਕ ਪੁੱਜ ਗਏ। ਧਰਮ ਦੇ ਆਧਾਰ ’ਤੇ ਨਫ਼ਰਤ ਵਾਲੇ 70 ਫ਼ੀ ਸਦੀ ਮਾਮਲੇ ਯਹੂਦੀਆਂ ਨਾਲ ਸਬੰਧਤ ਰਹੇ ਜਦਕਿ 17 ਫ਼ੀ ਸਦੀ ਮਾਮਲੇ ਮੁਸਲਿਮ ਲੋਕਾਂ ਨਾਲ ਸਬੰਧਤ ਦਰਜ ਕੀਤੇ ਗਏ ਅਤੇ ਬਾਕੀ ਮਾਮਲੇ ਹੋਰਨਾਂ ਧਰਮਾਂ ਨਾਲ ਜੋੜੇ ਗਏ। ਰਿਪੋਰਟ ਕਹਿੰਦੀ ਹੈ ਕਿ ਧਰਮ ਦੇ ਆਧਾਰ ’ਤੇ ਨਫ਼ਰਤ ਵਾਲੇ ਜ਼ਿਆਦਾ ਮਾਮਲੇ ਧਾਰਮਿਕ ਥਾਵਾਂ ’ਤੇ ਨੇੜੇ ਹੀ ਸਾਹਮਣੇ ਆਉਂਦੇ ਹਨ ਅਤੇ ਸਮੇਂ ਦੇ ਨਾਲ ਇਨ੍ਹਾਂ ਵਿਚ ਕੁਝ ਕਮੀ ਆਈ ਹੈ। ਕੈਨੇਡਾ ਵਿਚ ਨਫ਼ਰਤ ਫੈਲਾਉਣ ਵਾਲਿਆਂ ਵਿਰੁੱਧ ਜਲਦ ਨਵਾਂ ਕਾਨੂੰਨ ਲਾਗੂ ਕੀਤਾ ਜਾ ਰਿਹਾ ਹੈ ਜੋ ਹਾਊਸ ਆਫ਼ ਕਾਮਨਜ਼ ਵਿਚ ਪਾਸ ਹੋ ਚੁੱਕਾ ਹੈ ਪਰ ਸੈਨੇਟ ਤੋਂ ਪ੍ਰਵਾਨਗੀ ਮਿਲਣੀ ਬਾਕੀ ਹੈ। ਕੈਨੇਡਾ ਵਿਚ ਇਸ ਵੇਲੇ ਉਸ ਅਪਰਾਧ ਨੂੰ ਨਫ਼ਰਤੀ ਮੰਨਿਆ ਜਾਂਦਾ ਹੈ ਜਿਸ ਪਿੱਛੇ ਨਸਲ, ਧਰਮ ਜਾਂ Çਲੰਗ ਵਰਗੇ ਕਾਰਨ ਜ਼ਿੰਮੇਵਾਰ ਹੋਣ।

Tags:    

Similar News